ਸਮੱਗਰੀ 'ਤੇ ਜਾਓ

ਈਗਰ ਕੋਚੇਤਕੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਗਰ ਵਿਕਟਰੋਵਿਚ ਕੋਚੇਤਕੋਵ (ਜਨਮ 13 ਮਈ 1970) ਇੱਕ ਰੂਸੀ ਸਮਲਿੰਗੀ ਅਧਿਕਾਰ ਕਾਰਕੁੰਨ ਹੈ ਜੋ ਰੂਸੀ ਐਲ.ਜੀ.ਬੀ.ਟੀ ਨੈਟਵਰਕ ਦਾ ਮੁੱਖੀ ਹੈ।

ਕੋਚੇਤਕੋਵ 2013 ਰੂਸੀ ਕਾਨੂੰਨ ਦੇ ਵਿਰੋਧ ਵਿੱਚ ਸਰਗਰਮ ਰਿਹਾ ਹੈ ਜਿਸ ਵਿੱਚ ਨਾਬਾਲਗਾਂ ਵਿੱਚ ਸਮਲਿੰਗਤਾ ਨੂੰ ਉਤਸ਼ਾਹਤ ਕਰਨ ਤੇ ਪਾਬੰਦੀ ਹੈ।[1] ਉਸਨੇ ਸਮਲਿੰਗਤਾ ਵਿਰੁੱਧ ਕਾਨੂੰਨੀ ਤੌਰ 'ਤੇ ਜਾਇਜ਼ ਬਣਨ ਅਤੇ ਵੱਧ ਰਹੀ ਹਿੰਸਾ ਲਈ ਕਸੂਰਵਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।[2][3]

ਸਤੰਬਰ 2013 ਵਿੱਚ ਕੋਚੇਤਕੋਵ ਨੇ ਰੂਸ ਦੇ ਹੋਰ ਮਨੁੱਖੀ ਅਧਿਕਾਰ ਕਾਰਕੁੰਨਾਂ ਨਾਲ ਸੈਂਟ ਪੀਟਰਸਬਰਗ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ ਸੀ।[4]

ਅਲੇਕਸੀ ਡੇਵੀਡੋਵ ਨਾਲ ਉਸਨੂੰ 2013 ਵਿੱਚ ਰੂਸ ਦੀ ਰਾਜ-ਸਪਾਂਸਰਡ ਹੋਮੋਫੋਬੀਆ ਨਾਲ ਲੜਨ ਲਈ ਮੈਗਜ਼ੀਨ ਫੌਰਨ ਪਾਲਿਸੀ ਦੁਆਰਾ ਦੁਨੀਆ ਦੇ 100 ਚੋਟੀ ਦੇ ਚਿੰਤਕਾਂ ਵਿੱਚੋਂ ਇੱਕ ਚੁਣਿਆ ਗਿਆ ਸੀ। ਨਾਰਵੇਈ ਕੇ ਲੇਬਰ ਸੰਸਦ ਐਨਟ ਟ੍ਰੇਟੇਬਰਗਸਟੂਨ ਅਤੇ ਹੇਕਨ ਹੁਗਲੀ ਦੁਆਰਾ ਕੋਚੇਤਕੋਵ ਦੇ ਨਾਲ-ਨਾਲ ਫ੍ਰੈਂਕ ਮੁਗੀਸਾ, ਸੁਨੀਲ ਬਾਬੂ ਪੰਤ ਅਤੇ ਆਈ.ਐਲ.ਜੀ.ਏ. 2014 ਲਈ ਨੋਬਲ ਅਮਨ ਪੁਰਸਕਾਰ ਨਾਮਜ਼ਦ ਕੀਤਾ ਗਿਆ ਸੀ।[5]

ਹਵਾਲੇ

[ਸੋਧੋ]
  1. Miriam Elder (30 November 2012) Russian parliament to consider federal anti-gay law The Guardian.
  2. Alec Luhn (1 September 2013) Russian anti-gay law prompts rise in homophobic violence The Guardian.
  3. Alexey Davydov and Igor Kochetkov Foreign Policy. Retrieved 1 October 2014.
  4. Liza Dobkina and Matt Spetalnick (6 September 2013) Obama meets Russian activists but avoids criticizing Kremlin Archived 2015-09-24 at the Wayback Machine. Reuters.
  5. Kristian Berg Harpviken Nobel Peace Prize 2014: PRIO Director's Speculations PRIO. Retrieved 1 October 2014