ਉਦਿਤਾ ਦੁਹਾਨ
ਦਿੱਖ
ਉਦਿਤਾ ਦੁਹਾਨ (14 ਜਨਵਰੀ 1998) ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਅਤੇ ਰਾਸ਼ਟਰੀ ਟੀਮ ਦੀ ਮੈਂਬਰ ਹੈ। ਉਹ ਇੱਕ ਡਿਫੈਂਡਰ ਵਜੋਂ ਖੇਡਦੀ ਹੈ।
ਮੁੱਢਲਾ ਜੀਵਨ
[ਸੋਧੋ]ਉਦਿਤਾ ਦਾ ਜਨਮ ਭਿਵਾਨੀ ਦੇ ਨੰਗਲ ਪਿੰਡ ਹਿਸਾਰ ਜ਼ਿਲ੍ਹਾ, ਹਰਿਆਣਾ ਉੱਤਰੀ ਭਾਰਤ ਵਿੱਚ ਹੋਇਆ ਸੀ। ਉਸ ਦੇ ਪਿਤਾ ਜਸਬਿਰ ਸਿੰਘ ਇੱਕ ਪੁਲਿਸ ਅਧਿਕਾਰੀ ਸਨ ਅਤੇ ਇੱਕ ਹੈਂਡਬਾਲ ਖਿਡਾਰੀ ਵੀ ਸਨ। ਉਸ ਨੇ ਹੈਂਡਬਾਲ ਖੇਡਣਾ ਸ਼ੁਰੂ ਕੀਤਾ ਪਰ ਬਾਅਦ ਵਿੱਚ ਹਾਕੀ ਵਿੱਚ ਚਲੀ ਗਈ। ਸਾਲ 2015 ਵਿੱਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਗੀਤਾ ਦੇਵੀ ਨੇ ਉਸ ਨੂੰ ਹਾਕੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਜਲਦੀ ਹੀ ਉਹ ਸਾਈ ਹੋਸਟਲ ਵਿੱਚ ਸ਼ਾਮਲ ਹੋ ਗਈ।[1][2]
ਕੈਰੀਅਰ
[ਸੋਧੋ]- 2018 ਏਸ਼ੀਅਨ ਖੇਡਾਂ ਵਿੱਚ ਸਿਲਵਰ, ਜਕਾਰਤਾ
- 2018: ਡੋਂਗਹੇ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਗਮਾ
- ਉਸਨੇ 2018 ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਹਿੱਸਾ ਲਿਆ।[3]
- ਉਸਨੇ 23 ਜੁਲਾਈ ਤੋਂ 8 ਅਗਸਤ 2021 ਤੱਕ ਖੇਡੇ ਗਏ ਟੋਕੀਓ ਓਲੰਪਿਕ 2020 ਵਿੱਚ ਹਿੱਸਾ ਲਿਆ।
- 2022: ਏਸ਼ੀਆ ਕੱਪ, ਮਸਕਟ ਵਿੱਚ ਕਾਂਸੀ ਦਾ ਤਗਮਾ
- ਉਹ ਉਸ ਟੀਮ ਦਾ ਹਿੱਸਾ ਸੀ ਜਿਸ ਨੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।[4]
ਹਵਾਲੇ
[ਸੋਧੋ]- ↑ SportsCrazy (2022-07-28). "Udita Duhan Biography: Achievements, Personal Life, Family, Unknown Facts & Social Media". www.sportscraazy.com. Retrieved 2023-09-20.
- ↑ Deswal, Deepender (2023-08-03). "'Hockey player Udita Duhan has fulfilled her late dad's dream'". www.tribuneindia.com. Archived from the original on 2023-11-06. Retrieved 2021-09-20.
- ↑ "Hockey Women's World Cup 2018: Team Details India". FIH. p. 7.
- ↑ Judge, Shahid (2023-05-09). "Hockey: Udita Duhan puts aside regret to embark on flourishing hockey career". Scroll.in (in ਅੰਗਰੇਜ਼ੀ (ਅਮਰੀਕੀ)). Retrieved 2023-09-20.
ਬਾਹਰੀ ਲਿੰਕ
[ਸੋਧੋ]- Udita Duhan ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਉੱਤੇ
- ਹਾਕੀ ਇੰਡੀਆ 'ਚ ਉਦਿਤਾ ਦੁਹਾਨ
- Udita Duhanਵਿੱਚਜਕਾਰਤਾ-ਪਾਲੇਮਬੰਗ 2018 ਏਸ਼ੀਅਨ ਖੇਡਾਂ (ਆਰਕਾਈਵਡ)
- Udita Duhan at Olympics.com
- Udita Duhan, ਉਲੰਪੀਡੀਆ ਉੱਤੇ