ਸਮੱਗਰੀ 'ਤੇ ਜਾਓ

ਉਸਤਾਦ ਸ਼ੌਕਤ ਹੁਸੈਨ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਸਤਾਦ ਸ਼ੌਕਤ ਹੁਸੈਨ ਖ਼ਾਨ
ਸੁਵਿਟਜ਼ਰ ਲੈਂਡ, 2008 ਜਾਨ ਗਾਰਬਾਰਕ ਦੀ ਸੰਗਤ ਕਰਦੇ ਹੋਏ
ਸੁਵਿਟਜ਼ਰ ਲੈਂਡ, 2008 ਜਾਨ ਗਾਰਬਾਰਕ ਦੀ ਸੰਗਤ ਕਰਦੇ ਹੋਏ
ਜਾਣਕਾਰੀ
ਜਨਮ ਦਾ ਨਾਮਸ਼ੌਕਤ ਹੁਸੈਨ
ਜਨਮ1930
ਮੂਲਲਾਹੌਰ, ਪਾਕਿਸਤਾਨ
ਮੌਤ1996
ਵੰਨਗੀ(ਆਂ)ਕਲਾਸਿਕੀ ਮੌਸੀਕੀ
ਕਿੱਤਾਤਬਲਾ ਨਵਾਜ਼
ਸਾਜ਼ਤਬਲਾ

ਉਸਤਾਦ ਮੀਆਂ ਸ਼ੌਕਤ ਹੁਸੈਨ ਖ਼ਾਨ ਦਾ ਸ਼ੁਮਾਰ ਹਿੰਦ ਉਪਮਹਾਦੀਪ ਦੇ ਵੱਡੇ ਸੰਗੀਤਕਾਰਾਂ ਵਿੱਚ ਹੁੰਦਾ ਹੈ। ਉਹਨਾਂ ਨੇ ਤਬਲਾ ਸਿੱਖਣ ਲਈ ਪਹਿਲੇ ਪੰਡਤ ਹੀਰਾ ਲਾਲ਼ ਅਤੇ ਬਾਦ ਵਿੱਚ ਨਾਮਵਰ ਉਸਤਾਦ ਮੀਆਂ ਕਾਦਰ ਬਖ਼ਸ਼ ਦੀ ਸ਼ਾਗਿਰਦੀ ਇਖ਼ਤਿਆਰ ਕੀਤੀ। ਸੰਗਤ ਦੇ ਲਈ ਉਸਤਾਦ ਸ਼ੌਕਤ ਹੁਸੈਨ ਖ਼ਾਨ ਪਾਕਿਸਤਾਨ ਦੇ ਤਮਾਮ ਚੋਟੀ ਦੇ ਕਲਾਸਿਕੀ ਸੰਗੀਤਕਾਰਾਂ, ਮਸਲਨ ਮਰਹੂਮ ਉਸਤਾਦ ਸਲਾਮਤ ਅਲੀ ਖ਼ਾਨ, ਉਸਤਾਦ ਬੜੇ ਫ਼ਤਿਹ ਅਲੀ ਖ਼ਾਨ, ਮਲਿਕਾ ਮੌਸੀਕੀ ਮਰਹੂਮਾ ਰੌਸ਼ਨ ਆਰਾ ਬੇਗਮ ਅਤੇ ਸਤਾਰ ਨਵਾਜ਼ ਮਰਹੂਮ ਉਸਤਾਦ ਸ਼ਰੀਫ਼ ਖ਼ਾਨ ਪੁਣਛ ਵਾਲੇ ਦੀ ਪਹਿਲੀ ਪਸੰਦ ਹੋਇਆ ਕਰਦੇ ਸਨ। ਬਾਹਰਲੇ ਮੁਲਕਾਂ ਵਿੱਚ ਉਸਤਾਦ ਸ਼ੌਕਤ ਹੁਸੈਨ ਖ਼ਾਨ ਨੇ ਜਾਨ ਗਾਰਬਾਰਕ ਨਾਲ ਸੁਵਿਟਜ਼ਰਲੈਂਡ ਵਿੱਚ ਕੀਤੇ ਗਏ ਇੱਕ ਪ੍ਰੋਗਰਾਮ ਦੀ ਸੰਗਤ ਦੇ ਇਲਾਵਾ ਉਸ ਦੀ ਐਲਬਮ ਰਾਗਾ ਐਂਡ ਸਾਗਾ ਵਿੱਚ ਵੀ ਤਬਲਾ ਬਜਾਇਆ ਹੈ। ਉਸਤਾਦ ਸ਼ੌਕਤ ਹੁਸੈਨ ਦੀ ਯਾਨੀ ਗਾਰ ਬਾਰਕ ਨਾਲ ਦੂਸਰੀ ਐਲਬਮ ਦਾ ਨਾਮ ਮਾਦਰ ਹੈ ਜਿਸ ਮੈਂ ਤੌਂਸ ਦੇ ਊਦ ਨਵਾਜ਼ ਅਨਵਰ ਬ੍ਰਾਹਮ ਨੇ ਵੀ ਹਿੱਸਾ ਲਿਆ ਸੀ। ਉਸਤਾਦ ਸ਼ੌਕਤ ਹੁਸੈਨ ਨੇ ਨਾਰਵੇ ਦੀ ਪਾਕਿਸਤਾਨੀ ਨਜ਼ਾਦ ਗਾਇਕਾ ਦਯਾ ਖ਼ਾਨ ਦੀ ਐਲਬਮ " ਈ ਆ ਲੱਤ ਸ਼ਲਾਗ ਲੇਸ" ਵਿੱਚ ਵੀ ਹਿੱਸਾ ਲਿਆ ਹੈ, ਜਿਸ ਵਿੱਚ ਸਾਰੰਗੀ ਨਵਾਜ਼ ਉਸਤਾਦ ਸੁਲਤਾਨ ਖ਼ਾਨ ਵੀ ਸ਼ਾਮਿਲ ਸਨ।