ਉੱਡਣ ਤਸ਼ਤਰੀ

ਉੱਡਣ ਤਸ਼ਤਰੀ (ਅੰਗਰੇਜ਼ੀ ਵਿੱਚ Unidentified flying object ਜਾਂ UFO) ਜੋ ਵੀ ਅਸਮਾਨ ਵਿੱਚ ਅਣਪਛਾਤਾ ਉਡਦਾ ਹੋਇਆ ਦਿਸੇ ਉਸ ਨੂੰ ਉੱਡਣ ਤਸ਼ਤਰੀ ਕਿਹਾ ਜਾਂਦਾ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਉੱਡਣ ਤਸ਼ਤਰੀ ਨੂੰ ਦੇਖਣ ਦੇ ਸੈਂਕੜੇ ਕੇਸ ਮਿਲੇ ਹਨ ਪਰ ਇਨ੍ਹਾਂ ਵਿੱਚੋਂ 97 ਫ਼ੀਸਦੀ ਘਟਨਾਵਾਂ ਸਿਰਫ਼ ਧੋਖਾ ਹੀ ਨਿਕਲੀਆਂ ਹਨ। ਵਿਗਿਆਨੀ ਦੂਜੇ ਗ੍ਰਹਿਆਂ ’ਤੇ ਜੀਵਨ ਹੋਣ ਦੀ ਸੰਭਾਵਨਾ ਵਿੱਚ ਯਕੀਨ ਰੱਖਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪ੍ਰਾਣੀ ਜਾਂ ਜੀਵਨ ਅਕਲਮੰਦ ਹੋਣ ਤੇ ਸਾਡੇ ਤਕ ਪਹੁੰਚ ਕਰ ਸਕਣ। ਉੱਡਣ ਤਸ਼ਤਰੀ ਸੰਬੰਧੀ ਖੋਜ ਕਰਨ ਵਾਲੇ ਸੰਗਠਨ ਸੈਟੀ ਨੇ ਲਗਾਤਾਰ 30 ਸਾਲਾਂ ਤਕ ਰੇਡੀਓ ਸਿਗਨਲਾਂ (ਜੋ ਦੁਰਾਡੇ ਬ੍ਰਹਿਮੰਡਾਂ ਵਿੱਚੋਂ ਆ ਰਹੇ ਹਨ) ਨੂੰ ਪੜਤਾਲਿਆ ਹੈ ਪਰ ਅਜੇ ਤਕ ਕੋਈ ਸਫ਼ਲਤਾ ਹੱਥ ਨਹੀਂ ਆਈ। ਇਹ ਰੇਡੀਓ ਸਿਗਨਲ ਤਾਰਿਆਂ, ਆਕਾਸ਼ਗੰਗਾਵਾਂ ਵਿੱਚੋਂ ਆ ਰਹੇ ਹਨ। ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਉੱਡਣ ਤਸ਼ਤਰੀਆਨ ਅਕਲਮੰਦ ਜੀਵ ਹਨ ਤੇ ਧਰਤੀ ਤੋਂ ਬਹੁਤ ਦੂਰ ਹੋਰ ਤਾਰਾ ਮੰਡਲਾਂ ਵਿੱਚ ਰਹਿੰਦੇ ਹੋ ਸਕਦੇ ਹਨ।[1][2][3]
- ਉੱਡਣ ਤਸ਼ਤਰੀਆਂ ਸੰਬੰਧੀ ਕੁਝ ਘਟਨਾਵਾਂ:
- ਜਰਮਨੀ ਦੇ ਸ਼ਹਿਰ ਨਿਊਰਮਬਰਗ ਵਿੱਚ 14 ਅਪਰੈਲ 1561 ਨੂੰ ਲੋਕਾਂ ਨੇ ਉੱਡਣ ਤਸ਼ਤਰੀ ਦੇਖੀ।
- 12 ਅਗਸਤ 1883 ਨੂੰ ਮੈਕਸੀਕੋ ਵਿੱਚ ਇੱਕ ਖਗੋਲ ਵਿਗਿਆਨੀ ਜੋਸ ਬੋਨੀਲਾ ਨੇ ਸੂਰਜ ਦੀ ਟਿੱਕੀ ਦੁਆਲੇ 300 ਦੇ ਕਰੀਬ ਕਾਲੀਆਂ ਅਣਪਛਾਤੀਆਂ ਚੀਜ਼ਾਂ ਘੁੰਮਦੀਆਂ ਦੇਖੀਆਂ।
ਹਵਾਲੇ
[ਸੋਧੋ]- ↑ http://vault.fbi.gov/UFO/UFO Part 1 of 16/
- ↑ http://www.bluebookarchive.org/[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-09-27. Retrieved 2014-06-27.
ਸੂਰਜ ਮੰਡਲ |
---|
![]() |
ਸੂਰਜ • ਬੁੱਧ • ਸ਼ੁੱਕਰ • ਪ੍ਰਿਥਵੀ • ਮੰਗਲ • ਬ੍ਰਹਿਸਪਤੀ • ਸ਼ਨੀ • ਯੂਰੇਨਸ • ਵਰੁਣ • ਪਲੂਟੋ • ਸੀਰੀਸ• ਹਉਮੇਆ • ਮਾਕੇਮਾਕੇ • ਐਰਿਸ |
ਗ੍ਰਹਿ • ਬੌਣਾ ਗ੍ਰਹਿ • ਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ |
ਛੋਟੀਆਂ ਵਸਤੂਆਂ: ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀ • ਸੂਰਜ ਗ੍ਰਹਿਣ • ਚੰਦ ਗ੍ਰਹਿਣ |