ਸਮੱਗਰੀ 'ਤੇ ਜਾਓ

ਊਧਮ ਸਿੰਘ ਨਾਗੋਕੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਣਯੋਗ ਜਥੇਦਾਰ
ਊਧਮ ਸਿੰਘ ਨਾਗੋਕੇ
ਅਕਾਲ ਤਖ਼ਤ ਸਾਹਿਬ ਦੇ 12ਵੇ ਜਥੇਦਾਰ
ਦਫ਼ਤਰ ਵਿੱਚ
1923–1924
ਦੁਆਰਾ ਨਿਯੁਕਤੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ ਪਹਿਲਾਂਤੇਜਾ ਸਿੰਘ ਅਕਰਪੁਰੀ
ਤੋਂ ਬਾਅਦਅੱਛਰ ਸਿੰਘ
ਦਫ਼ਤਰ ਵਿੱਚ
ਜਨਵਰੀ 10, 1926 – 1926
ਤੋਂ ਪਹਿਲਾਂਅੱਛਰ ਸਿੰਘ
ਤੋਂ ਬਾਅਦਤੇਜਾ ਸਿੰਘ ਅਕਰਪੁਰੀ
ਨਿੱਜੀ ਜਾਣਕਾਰੀ
ਜਨਮ
ਊਧਮ ਸਿੰਘ

1894
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਗੋਕੇ
ਮੌਤ(1966-01-16)ਜਨਵਰੀ 16, 1966
ਕੌਮੀਅਤਸਿੱਖ
ਮਸ਼ਹੂਰ ਕੰਮਸਿੰਘ ਸਭਾ ਲਹਿਰ

ਊਧਮ ਸਿੰਘ ਨਾਗੋਕੇ (1894 - 16 ਜਨਵਰੀ 1966 ), 20ਵੀਂ ਸਦੀ ਦਾ ਭਾਰਤ ਦੀ ਆਜ਼ਾਦੀ ਦਾ ਸਿੱਖ ਆਗੂ ਸੀ।

ਜੀਵਨੀ

[ਸੋਧੋ]

ਊਧਮ ਸਿੰਘ ਦਾ ਜਨਮ (1894) ਭਾਈ ਬੇਲਾ ਸਿੰਘ ਅਤੇ ਮਾਈ ਅਤਰ ਕੌਰ ਦੇ ਘਰ, ਬਰਤਾਨਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਾਗੋਕੇ ਪਿੰਡ ਵਿੱਚ ਹੋਇਆ ਸੀ।[1] ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਉਹ ਚਾਬੀਆਂ ਦੇ ਮੋਰਚੇ ਵਿੱਚ ਸ਼ਾਮਲ ਹੋ ਗਿਆ ਅਤੇ 1921 ਨੂੰ ਗ੍ਰਿਫ਼ਤਾਰ ਹੋਇਆ ਅਤੇ 6 ਮਹੀਨੇ ਦੀ ਕੈਦ ਕੱਟੀ।

ਉਸ ਨੇ ਗੁਰੂ ਕੇ ਬਾਗ ਦਾ ਮੋਰਚਾ ਵਿਖੇ ਅਟਕ ਜੇਲ੍ਹ ਵਿੱਚ ਦੋ ਸਾਲ ਦੀ ਸਖ਼ਤ ਕੈਦ ਕੱਟੀ। ਉਸ ਨੂੰ ਜੈਤੋ ਮੋਰਚੇ ਸਮੇਂ 9 ਫਰਵਰੀ 1924 ਨੂੰ 500 ਸਿੰਘਾਂ ਦੇ ਜੱਥੇ ਦੀ ਤਿਆਰੀ ਕਰਦਿਆਂ 8 ਫਰਵਰੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਸਾਲ ਲਈ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ।

1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਊਧਮ ਸਿੰਘ 1926 ਤੋਂ 1954 ਤੱਕ 28 ਸਾਲ ਇਸ ਦੇ ਮੈਂਬਰ ਰਹੇ ਅਤੇ ਇਸ ਦੌਰਾਨ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਬਣਿਆ।

ਮਾਰਚ, 1942 'ਚ ਉਹ "ਭਾਰਤ ਛੱਡੋ" ਲਹਿਰ ਵਿੱਚ ਤਿੰਨ ਸਾਲ ਲਈ ਜੇਲ ਰਿਹਾ। ਦੂਜੀ ਵਿਸ਼ਵ ਜੰਗ ਦੇ ਅੰਤ 'ਤੇ ਉਸ ਦੀ ਰਿਹਾਈ ਹੋਈ। ਜਥੇਦਾਰ ਨਾਗੋਕੇ 1946 ਵਿੱਚ ਪੰਜਾਬ ਵਿਧਾਨ ਸਭਾ ਦੇ ਲਈ ਚੁਣਿਆ ਗਿਆ। ਬਾਅਦ ਉਹ 1952 ਵਿੱਚ ਕਾਂਗਰਸ ਪਾਰਟੀ ਦੇ ਇੱਕ ਸੰਗਠਨ, ਭਾਰਤ ਸੇਵਕ ਸਮਾਜ ਦਾ ਮੁਖੀ ਨਿਯੁਕਤ ਕੀਤਾ ਗਿਆ। 1953 ਵਿੱਚ ਉਹ ਕਾਂਗਰਸ ਦੇ ਨੁਮਾਇੰਦੇ ਵਜੋਂ ਰਾਜ ਸਭਾ ਦਾ ਮੈਂਬਰ ਬਣਿਆ ਅਤੇ 1960 ਤੱਕ ਇਸ ਪਦਵੀ ਤੇ ਰਿਹਾ। ਇਸ ਅਰਸੇ ​​ਦੇ ਦੌਰਾਨ ਉਹ ਪੰਜਾਬ ਪ੍ਰਦੇਸ਼ ਕਾਗਰਸ ਕਾਰਜਕਾਰਨੀ ਦਾ ਇੱਕ ਮੈਂਬਰ ਸੀ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-09-13. Retrieved 2014-10-03.