ਅੱਛਰ ਸਿੰਘ ਜਥੇਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅੱਛਰ ਸਿੰਘ ਜਥੇਦਾਰ
[[File:|frameless|alt=]]
ਜਨਮ 18 ਜਨਵਰੀ, 1892
ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ
ਮੌਤ ਅਗਸਤ 6, 1976(1976-08-06) (ਉਮਰ 84)
ਕੌਮੀਅਤ ਭਾਰਤੀ
ਕਿੱਤਾ ਧਾਰਮਿਕ ਕੰਮ, ਅਕਾਲ ਤਖ਼ਤ ਦਾ ਜਥੇਦਾਰ
ਧਰਮ ਸੰਬੰਧੀ ਕੰਮ
ਲਹਿਰ ਗੁਰਦੁਆਰਾ ਸੁਧਾਰ ਲਹਿਰ

ਅੱਛਰ ਸਿੰਘ ਜਥੇਦਾਰ (18 ਜਨਵਰੀ, 1892-6 ਅਗਸਤ, 1976) ਦਾ ਜਨਮ ਸ: ਹੁਕਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੰਗੀ ਦੀ ਕੁੱਖ ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ ਕੇ ਵਿਖੇ ਹੋਇਆ। 15 ਵਰ੍ਹਿਆਂ ਦੀ ਉਮਰ ਵਿੱਚ ਬਰਮਾ ਚਲੇ ਗਏ। ਉਥੇ ਜਾ ਕੇ ਬਰਮੀ ਤੇ ਉਰਦੂ ਦੀ ਵਿੱਦਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਰਮਾ ਦੀ ਮਿਲਟਰੀ ਪੁਲਿਸ ਵਿੱਚ ਭਰਤੀ ਹੋ ਗਏ। 1921 ਈ: ਤੱਕ ਵੱਖ-ਵੱਖ ਥਾਵਾਂ 'ਤੇ ਤਾਇਨਾਤ ਰਹੇ ਅਤੇ ਹਵਾਲਦਾਰ ਦਾ ਅਹੁਦਾ ਪ੍ਰਾਪਤ ਕੀਤਾ।

ਗੁਰਦੁਆਰਾ ਸੁਧਾਰ ਲਹਿਰ[ਸੋਧੋ]

ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਧੁਰ ਹਿਰਦੇ ਤੱਕ ਹਿਲਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਅੱਛਰ ਸਿੰਘ ਵੀ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਫੌਜੀ ਨੌਕਰੀ ਨੂੰ ਤਿਆਗ ਕੇ ਗੁਰੂ ਘਰ ਦੀਆਂ ਸੇਵਾਵਾਂ ਲਈ ਅਕਾਲੀ ਲਹਿਰ ਵਿੱਚ ਸ਼ਾਮਿਲ ਹੋਏ। 1921 ਈ: ਵਿੱਚ ਹੋਏ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਪਿੱਛੋਂ ਸਿੱਖੀ ਸਿਦਕ ਲਈ ਹਿਰਦੇ ਤੋਂ ਉੱਠੀ ਕਾਂਗ ਕਾਰਨ ਫੌਜੀ ਨੌਕਰੀ ਤੋਂ ਤਿਆਗ-ਪੱਤਰ ਦੇ ਕੇ ਸੈਂਟਰਲ ਮਾਝਾ ਖਾਲਸਾ ਦੀਵਾਨ ਵਿੱਚ ਸ਼ਾਮਿਲ ਹੋ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਜੁਟ ਗਏ। 10 ਫਰਵਰੀ, 1924 ਨੂੰ ਜਥੇਦਾਰ ਅੱਛਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ [1] ਦੀ ਸੇਵਾ ਸੌਂਪੀ ਗਈ ਪਰ ਥੋੜ੍ਹੇ ਅਰਸੇ ਪਿੱਛੋਂ 7 ਮਈ 1924 ਨੂੰ ਹਕੂਮਤ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ, ਡੇਢ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ।

ਗੁਰਬਾਣੀ ਦੇ ਖੋਜੀ ਵਿਦਵਾਨ[ਸੋਧੋ]

ਗੁਰਬਾਣੀ ਦੇ ਖੋਜੀ ਵਿਦਵਾਨ ਹੋਣ ਕਰਕੇ ਲਾਹੌਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਅਮਰ ਸਿੰਘ ਸ਼ੇਰ-ਏ-ਪੰਜਾਬ ਨੇ ਆਪ ਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਗ੍ਰੰਥੀ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਥੇ 14 ਸਾਲ ਦੀ ਲਗਾਤਾਰ ਸ਼ਾਨਦਾਰ ਸੇਵਾ ਤੋਂ ਪਿੱਛੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤੀ ਹੋਈ। 1955 ਈ: ਤੋਂ 1962 ਤੱਕ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ। ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਤਿਆਗ-ਪੱਤਰ ਦੇ ਕੇ ਮਾਸਟਰ ਤਾਰਾ ਸਿੰਘ ਦੇ ਧੜੇ ਨਾਲ ਜੁੜ ਕੇ ਰਾਜਨੀਤਕ ਸੇਵਾ ਅਰੰਭ ਕੀਤੀ। ਇਸ ਧੜੇ ਨੇ ਆਪ ਨੂੰ ਨਵੰਬਰ 1962 ਈ: ਵਿੱਚ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਜਥੇਦਾਰ ਅੱਛਰ ਸਿੰਘ ਦੀਆਂ ਸੇਵਾਵਾਂ ਦੀ ਹਮੇਸ਼ਾ ਪ੍ਰਸੰਸਾ ਕੀਤੀ ਜਾਂਦੀ ਰਹੀ। ਆਖਰ 6 ਅਗਸਤ, 1976 ਈ: ਨੂੰ ਪੰਜ-ਭੂਤਕ ਸਰੀਰ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਹਵਾਲੇ[ਸੋਧੋ]

  1. http://www.khalsanews.org/articles/2011/02Feb2011/09 Mar 11 Akal Takht - Rajinder S.htm