ਸਮੱਗਰੀ 'ਤੇ ਜਾਓ

ਊਸ਼ਾ ਮੰਗੇਸ਼ਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਊਸ਼ਾ ਮੰਗੇਸ਼ਕਰ
ਜਾਣਕਾਰੀ
ਜਨਮਮੁੰਬਈ, ਬੰਬਈ ਪ੍ਰੇਜੀਡੇੰਸੀ, ਬ੍ਰਿਟਿਸ਼ ਰਾਜ (ਹੁਣ ਮਹਾਰਾਸ਼ਟਰ, ਭਾਰਤ)
ਵੰਨਗੀ(ਆਂ)ਭਾਰਤੀ ਕਲਾਸੀਕਲ ਸੰਗੀਤ, ਪਲੇਅਬੈਕ ਗਾਇਕੀ
ਕਿੱਤਾਸੰਗੀਤਕਾਰ
ਸਾਲ ਸਰਗਰਮ19542008

ਊਸ਼ਾ ਮੰਗੇਸ਼ਕਰ (ਮਰਾਠੀ: उषा मंगेशकर, ਹਿੰਦੀ: उषा मंगेशकर) ਇੱਕ ਭਾਰਤੀ ਸੰਗੀਤਕਾਰ ਹੈ ਜਿਸਦੇ ਕਈ ਵੱਖ-ਵੱਖ ਭਾਸ਼ਾਵਾਂ (ਹਿੰਦੀ, ਮਰਾਠੀ, ਨੇਪਾਲੀ, ਗੁਜਰਾਤੀ) ਵਿੱਚ ਗਾਣੇ ਦਰਜ ਹਨ। ਇਹ ਦੀਨਾਨਾਥ ਮੰਗੇਸ਼ਕਰ ਅਤੇ ਸ਼ੇਵਾਂਤੀ (ਸੁਧਾਮਤੀ) ਦੀ ਬੇਟੀ ਹੈ। ਇਸ ਦੇ ਪਿਤਾ ਬ੍ਰਾਹਮਣ ਅਤੇ ਮਾਤਾ ਮਰਾਠਾ ਹੈ। ਊਸ਼ਾ ਪ੍ਰਸਿੱਧ ਸੰਗੀਤਕਾਰ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੀ ਛੋਟੀ ਭੈਣ ਅਤੇ ਹ੍ਰਿਦ੍ਯਨਾਥ ਮੰਗੇਸ਼ਕਰ ਦੀ ਵੱਡੀ ਭੈਣ ਹੈੈ। ਊਸ਼ਾ ਨੇ ਜੈ ਸੰਤੋਸ਼ੀ ਮਾਤਾ ਫਿਲਮ ਵਿੱਚ ਘੱਟ ਬਜਟ ਵਿੱਚ ਸ਼ਰਧਾਪੂਰਵਕ ਗਾਣੇ ਗਾਏ ਅਤੇ ਇਸ ਤੋਂ ਬਾਅਦ ਮੰਗੇਸ਼ਕਰ ਨੂੰ ਪਲੇਅਬੈਕ ਸੰਗੀਤਕਾਰ ਵਜੋਂ ਜਾਣਿਆ ਜਾਣ ਲੱਗਿਆ। ਊਸ਼ਾ ਦਾ ਨਾਂ, ਇਸੇ ਫਿਲਮ ਦੇ ਗਾਣੇ ਮੈਂ ਤੋਂ ਆਰਤੀ ਲਈ ਵਧੀਆ ਪਲੇਅਬੈਕ ਸੰਗੀਤਕਾਰ ਵਜੋਂ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ। ਊਸ਼ਾ ਨੂੰ ਉਸ ਦੇ ਪ੍ਰਸਿੱਧ ਗਾਣੇ ਮੰਗਲਾ ਅਤੇ ਮਰਾਠੀ ਫਿਲਮ ਪਿੰਜਰਾ ਦੇ ਸਾਰੇ ਗਾਣਿਆ ਲਈ ਜਾਣੀ ਜਾਂਦੀ ਹੈ।