ਸਮੱਗਰੀ 'ਤੇ ਜਾਓ

ਹ੍ਰਿਦੈਨਾਥ ਮੰਗੇਸ਼ਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹ੍ਰਿਦ੍ਯਨਾਥ ਮੰਗੇਸ਼ਕਰ ਤੋਂ ਮੋੜਿਆ ਗਿਆ)
ਹ੍ਰਿਦੇਨਾਥ ਮੰਗੇਸ਼ਕਰ
हदयनाथ मंगेशकर
ਜਾਣਕਾਰੀ
ਉਰਫ਼ਬਾਲ
ਜਨਮਮੁੰਬਈ, ਮਹਾਂਰਾਸ਼ਟਰ, ਭਾਰਤ
ਵੰਨਗੀ(ਆਂ)ਪੌਪ ਸੰਗੀਤ
ਲੋਕ ਗੀਤ
ਭਾਰਤੀ ਕਲਾਸੀਕਲ ਸੰਗੀਤ
ਸਾਲ ਸਰਗਰਮ1955-2009

ਹ੍ਰਿਦੇਨਾਥ ਮੰਗੇਸ਼ਕਰ ਜਾਂ ਹ੍ਰਿਦੈਨਾਥ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਅਤੇ ਊਸ਼ਾ ਮੰਗੇਸ਼ਕਰ ਦਾ ਭਰਾ ਭਾਰਤੀ ਸੰਗੀਤਕਾਰ ਹੈ। ਇਸ ਨੂੰ ਸੰਗੀਤ ਅਤੇ ਫ਼ਿਲਮ ਜਗਤ ਵਿੱਚ ਬਾਲਾਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜੀਵਨ

[ਸੋਧੋ]

ਹ੍ਰਿਦੈਨਾਥ ਮੰਗੇਸ਼ਕਰ ਦੀਨਾਨਾਥ ਮੰਗੇਸ਼ਕਰ ਦਾ ਇਕਲੌਤਾ ਬੇਟਾ ਹੈ। ਉਸ ਦੇ ਪਿਤਾ ਬ੍ਰਾਹਮਣ ਸਮਾਜ ਤੋਂ ਅਤੇ ਮਾਤਾ ਗੋਮਾਂਤਕ ਮਰਾਠਾ ਸਮਾਜ ਨਾਲ ਸਬੰਧ ਰੱਖਦੇ ਹਨ। ਉਹ ਚਾਰ ਭੈਣਾਂ, ਲਤਾ ਮੰਗੇਸ਼ਕਰ, ਆਸ਼ਾ, ਮੀਨਾ ਖਾਦੀਕਰ ਅਤੇ ਊਸ਼ਾ ਮੰਗੇਸ਼ਕਰ ਦਾ ਇਕਲੌਤਾ ਅਤੇ ਸਭ ਤੋਂ ਛੋਟਾ ਭਰਾ ਹੈ। ਉਹ ਮਰਾਠੀ ਕਮੇਡੀਅਨ ਦਾਮੁਅੰਨਾ ਮਾਲਵਾਂਕਰ ਦੀ ਧੀ ਭਾਰਤੀ ਮਾਲਵਾਂਕਰ ਮੰਗੇਸ਼ਕਰ ਨਾਲ ਵਿਆਹਿਆ ਹੈ। ਉਨ੍ਹਾਂ ਦੇ ਦੋ ਪੁੱਤਰ ਆਦਿਨਾਥ ਅਤੇ ਵੈਜਨਾਥ, ਅਤੇ ਇੱਕ ਧੀ ਰਾਧਾ ਹੈ। ਰਾਧਾ ਨੇ 2009 ਵਿੱਚ ਆਪਣੀ ਪਹਿਲੀ ਐਲਬਮ ਨਾਵ ਮਾਜ਼ਾ ਸ਼ਾਮੀ ਜਾਰੀ ਕੀਤੀ ਸੀ। ਉਸ ਨੇ ਹ੍ਰਿਦੈਨਾਥ ਤੋਂ ਸਿਖਲਾਈ ਲਈ ਹੈ ਅਤੇ ਵੱਖ-ਵੱਖ ਸਟੇਜ ਸ਼ੋਆਂ ਵਿੱਚ ਉਸ ਦੇ ਨਾਲ ਕੰਮ ਕਰਦੀ ਹੈ।[1]

ਹਵਾਲੇ

[ਸੋਧੋ]
  1. "The Gen Y Mangeshkar". The Times of India. Archived from the original on 2012-10-24. Retrieved 2 September 2015. {{cite web}}: Unknown parameter |dead-url= ignored (|url-status= suggested) (help) Archived 2012-10-24 at the Wayback Machine.