ਸਮੱਗਰੀ 'ਤੇ ਜਾਓ

ਏਲੇ ਹਾਰਨਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਲੇ ਹਾਰਨਸ
ਜਨਮ1986/1987 (ਉਮਰ 37–38)[1]
ਕੋਲੰਬਸ, ਓਹਿਉ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸੈਂਟਰਲ ਸਟੇਟ ਯੂਨੀਵਰਸਿਟੀ
ਪੇਸ਼ਾਪ੍ਰਬੰਧਕ • ਬੁਲਾਰਾ • ਲੇਖਕ
ਵੈੱਬਸਾਈਟellehearns.com

ਏਲੇ ਹਾਰਨਸ (ਜਨਮ 1986/1987) ਇੱਕ ਅਫ਼ਰੀਕੀ-ਅਮਰੀਕੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ, ਜੋ 'ਦ ਬਲੈਕ ਲਾਇਵਜ ਮੈਟਰ ਗਲੋਬਲ ਨੈੱਟਵਰਕ' ਦੀ ਸਹਿ-ਸੰਸਥਾਪਕ ਸੀ।[1][2][3]

ਜੀਵਨ

[ਸੋਧੋ]

ਹਾਰਨਸ ਦਾ ਜਨਮ ਕੋਲੰਬਸ, ਓਹਿਉ ਵਿੱਚ ਹੋਇਆ ਸੀ।[1] ਉਸਦਾ ਪਾਲਣ-ਪੋਸ਼ਣ ਦੋ ਭੈਣਾਂ ਸਮੇਤ ਸਿੰਗਲ-ਪੈਰੇਂਟ ਨੇ ਕੀਤਾ।[4] ਇਹ ਪਤਾ ਲੱਗਣ ਤੋਂ ਪਹਿਲਾਂ ਕਿ ਉਹ ਟਰਾਂਸਜੈਂਡਰ ਹੈ, ਉਸਨੂੰ ਲੱਗਦਾ ਸੀ ਕਿ ਉਹ ਸਮਲਿੰਗੀ ਹੈ ਅਤੇ ਆਤਮ ਹੱਤਿਆ ਕਰਨ ਬਾਰੇ ਸੋਚਦੀ ਰਹਿੰਦੀ, ਉਸਨੂੰ ਲੱਗਦਾ ਸੀ ਕਿ ਇਹ ਇੱਕ ਪਾਪ ਹੈ।[4]

ਹਾਰਨਸ ਕਾਲੀ ਸ਼ਕਤੀ ਵਿੱਚ ਬਹੁਤ ਦਿਲਚਸਪੀ ਰੱਖਦੀ ਸੀ, ਅਤੇ ਆਪਣੇ ਆਪ ਨੂੰ ਮੈਲਕਮ ਐਕਸ ਅਤੇ ਨਾਗਰਿਕ ਅਧਿਕਾਰਾਂ ਦੀ ਲਹਿਰ ਬਾਰੇ ਸਿੱਖਿਅਤ ਕਰਦੀ ਸੀ।[4] ਉਹ ਇੱਕ ਯੂਥ ਆਰਗੇਨਾਈਜ਼ਰ ਬਣ ਗਈ, ਅਤੇ ਬਾਅਦ ਵਿੱਚ ਸੈਂਟਰਲ ਸਟੇਟ ਯੂਨੀਵਰਸਿਟੀ, ਵਿਲਬਰਫੋਰਸ, ਓਹੀਓ ਵਿੱਚ ਇੱਕ ਇਤਿਹਾਸਕ ਬਲੈਕ ਯੂਨੀਵਰਸਿਟੀ ਵਿੱਚ ਗਈ।[1]

ਕੈਰੀਅਰ

[ਸੋਧੋ]

2013 ਵਿੱਚ ਹਾਰਨਸ 'ਦ ਬਲੈਕ ਲਾਇਵਜ ਮੈਟਰ ਗਲੋਬਲ ਨੈੱਟਵਰਕ' ਦੀ ਸਹਿ-ਸੰਸਥਾਪਕ ਸੀ।[1] ਇੱਕ ਰਣਨੀਤਕ ਸਹਿਭਾਗੀ ਅਤੇ ਪ੍ਰਬੰਧਨ ਕੋਆਰਡੀਨੇਟਰ ਵਜੋਂ ਉਸਨੇ 2016 ਲਈ ਨੀਤੀ ਯੋਜਨਾ "ਦ ਬਲੈਕ ਲਾਇਵਜ ਮੈਟਰ ਗਲੋਬਲ ਨੈੱਟਵਰਕ" ਸਮੇਤ ਨੈਟਵਰਕ ਲਈ ਨੀਤੀ ਵਿਕਸਿਤ ਕਰਨ ਵਿੱਚ ਮਦਦ ਕੀਤੀ। [1][2][3] ਉਸਨੇ 2015 ਵਿੱਚ ਉਸ ਸਾਲ ਕਤਲ ਕੀਤੀਆਂ ਗਈਆਂ ਕਾਲੀਆਂ ਟਰਾਂਸ ਔਰਤਾਂ ਵੱਲ ਧਿਆਨ ਦਵਾਉਣ ਲਈ ਇੱਕ ਰਾਸ਼ਟਰੀ ਦਿਵਸ ਅੰਦੋਲਨ ਦਾ ਆਯੋਜਨ ਕੀਤਾ। [5]

2015 ਵਿੱਚ, ਹਾਰਨਸ ਓਹੀਓ ਦੇ ਕਲੀਵਲੈਂਡ ਵਿੱਚ ਇੱਕ ਰਾਸ਼ਟਰੀ ਤਿੰਨ ਰੋਜ਼ਾ ਕਾਨਫਰੰਸ, ਦਿ ਮੂਵਮੈਂਟ ਫਾਰ ਬਲੈਕ ਲਿਵਜ਼ ਦੇ ਪ੍ਰਬੰਧਕਾਂ ਵਿੱਚੋਂ ਇੱਕ ਸੀ। ਹਾਰਨਸ ਨੇ ਮਾਰਸ਼ਾ ਪੀ. ਜਾਨਸਨ ਇੰਸਟੀਚਿਊਟ ਦੀ ਸਥਾਪਨਾ ਕੀਤੀ, ਜਿੱਥੇ ਉਹ ਕਾਰਜਕਾਰੀ ਡਾਇਰੈਕਟਰ ਵਜੋਂ ਕੰਮ ਕਰਦੀ ਹੈ। ਇਸ ਸੰਸਥਾ ਦਾ ਮਿਸ਼ਨ, ਜੋ 2018 ਵਿੱਚ ਸ਼ੁਰੂ ਹੋਈ, ਕਾਲੇ ਟ੍ਰਾਂਸ ਔਰਤਾਂ ਅਤੇ ਲਿੰਗ-ਰਹਿਤ ਔਰਤਾਂ ਨੂੰ ਸਿਖਲਾਈ ਅਤੇ ਸਹਾਇਤਾ ਦੇਣਾ ਹੈ।

ਸਰਗਰਮੀ

[ਸੋਧੋ]

2015 ਵਿੱਚ ਹਾਰਨਸ ਡੇਮੋਕ੍ਰੇਸੀ ਨਾਉ ਅਤੇ ਆਲ ਥਿੰਗਸ ਕਨਸੀਡਰ 'ਤੇ ਸ਼ੂਟਿੰਗ ਆਫ ਤਾਮਿਰ ਰਾਇਸ ਤੇ ਵਿਚਾਰ-ਚਰਚਾ ਕਰਦਿਆਂ ਵੇਖਿਆ ਗਿਆ।[6][7]

ਸਨਮਾਨ

[ਸੋਧੋ]
  • 2017 – ਐਸੇਂਸ "ਵੋਕ 100 ਵੀਮਨ"[8]
  • 2017 – ਦ ਰੂਟ 100 ਸਭ ਤੋਂ ਪ੍ਰਭਾਵਸ਼ਾਲੀ ਅਫ਼ਰੀਕਨ ਅਮਰੀਕਨ[9][10]

ਨਿੱਜੀ ਜ਼ਿੰਦਗੀ

[ਸੋਧੋ]

ਹਾਰਨਸ 2014 ਵਿੱਚ ਵਾਸ਼ਿੰਗਟਨ ਦੇ ਡੀ.ਸੀ. ਖੇਤਰ ਚਲੀ ਗਈ ਸੀ। ਉਹ ਆਪਣਾ ਸਮਾਂ ਡੀ.ਸੀ. ਅਤੇ ਨਿਊਯਾਰਕ ਸਿਟੀ ਦਰਮਿਆਨ ਗੁਜ਼ਾਰਦੀ ਸੀ।[11][12]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 Morrison, Aaron (October 2, 2017). "For Elle Hearns, the fight against transphobia starts with dismantling white supremacy". Mic.com. Retrieved October 2, 2017.
  2. 2.0 2.1 "YWA 2017 Finalists: Advocacy & Organizing". Women's Information Network. Archived from the original on ਅਕਤੂਬਰ 3, 2017. Retrieved October 2, 2017. {{cite web}}: Unknown parameter |dead-url= ignored (|url-status= suggested) (help)
  3. 3.0 3.1 Dalton, Deron (February 26, 2016). "The women of Black Lives Matter outline their path forward". The Daily Dot. Retrieved October 2, 2017.
  4. 4.0 4.1 4.2 Dalton, Deron (October 11, 2015). "How 4 Black Lives Matter activists handle queerness and trans issues". The Daily Dot. Retrieved October 3, 2017.
  5. Talusan, Meredith (August 26, 2015). "Black Lives Matter Calls Attention To Killed Black Trans Women On National Day of Action". BuzzFeed. Retrieved October 3, 2017.
  6. "Shows featuring Elle Hearns". Democracy Now!. Retrieved October 3, 2017.
  7. "Activist Says Tamir Rice Grand Jury Decision 'Devastating' For Family". NPR. December 28, 2015. Retrieved October 3, 2017.
  8. Williams, Lauren N.; Arceneaux, Michael; Robertson, Regina R.; Sykes, Tanisha A.; De Luca, Vanessa K.; Christian, Tanya A. (April 18, 2017). "ESSENCE Presents 'Woke 100 Women'". Essence. Retrieved October 3, 2017.
  9. Phillips, Carmen (September 20, 2017). "Black LGBT Women Represent on The Root's 100 Most Influential People List". Autostraddle. Retrieved October 3, 2017.
  10. "The Root 100 Most Influential African Americans 2017". The Root. 2017. Retrieved October 3, 2017.
  11. Thomas, Raymond. "Meet Elle Hearns". Swerv Magazine. Archived from the original on ਅਕਤੂਬਰ 3, 2017. Retrieved October 3, 2017. {{cite journal}}: Unknown parameter |dead-url= ignored (|url-status= suggested) (help)
  12. "About". Official Website of Elle Hearns. Retrieved October 3, 2017.