ਸਮੱਗਰੀ 'ਤੇ ਜਾਓ

ਏਸ਼ੀਅਨ ਲੈਸਬੀਅਨ ਨੈੱਟਵਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਏਸ਼ੀਅਨ ਲੈਸਬੀਅਨ ਨੈੱਟਵਰਕ ਮਾਰਚ 1986 ਵਿੱਚ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ ਅੰਤਰਰਾਸ਼ਟਰੀ ਲੈਸਬੀਅਨ ਇਨਫਰਮੇਸ਼ਨ ਸਰਵਿਸ (ਆਈ.ਐਲ.ਆਈ.ਐਸ) ਕਾਨਫਰੰਸ ਵਿੱਚ ਬਣਾਇਆ ਗਿਆ ਸੀ, ਜਿਥੇ ਬੰਗਲਾਦੇਸ਼, ਭਾਰਤ, ਅਮਰੀਕਾ, ਜਾਪਾਨ ਅਤੇ ਥਾਈਲੈਂਡ ਦੇ ਲੈਸਬੀਅਨਜ਼ ਨੇ ਕਾਨਫਰੰਸ ਦੌਰਾਨ ਵਰਕਸ਼ਾਪਾਂ ਦਾ ਆਯੋਜਨ ਕੀਤਾ ਸੀ।

ਨੈੱਟਵਰਕ ਨੇ ਚਾਰ ਅੰਤਰਰਾਸ਼ਟਰੀ ਕਾਨਫਰੰਸਾਂ ਦੀ ਮੇਜ਼ਬਾਨੀ ਕੀਤੀ ਹੈ। ਸਭ ਤੋਂ ਪਹਿਲਾਂ 'ਅੰਜਾਰੀ' ਜੋ ਬੈਂਕਾਕ, ਥਾਈਲੈਂਡ ਦਾ ਲੈਸਬੀਅਨ ਸਮੂਹ ਹੈ, ਦੁਆਰਾ 1990 ਵਿੱਚ ਬੈਂਕਾਕ ਵਿੱਚ ਕੀਤੀ ਗਈ ਸੀ;[1] ਦੂਜੀ ਕਾਨਫਰੰਸ ਮਈ 1992 ਵਿੱਚ ਜਪਾਨ ਦੇ ਟੋਕਿਓ ਵਿੱਚ ਹੋਈ ਸੀ ਅਤੇ ਇਸ ਦਾ ਆਯੋਜਨ ਨੈੱਟਵਰਕ ਦੀ ਜਪਾਨੀ ਸ਼ਾਖਾ ਦੁਆਰਾ ਕੀਤਾ ਗਿਆ ਸੀ।

ਤੀਜੀ ਕਾਨਫਰੰਸ ਅਗਸਤ 1995 ਵਿੱਚ ਵੁਲਾਈ, ਤਾਈਪੇ ਵਿੱਚ ਹੋਈ ਸੀ ਅਤੇ ਚੌਥੀ 1998 ਵਿੱਚ ਕੀਜ਼ੋਨ ਸਿਟੀ, ਫਿਲਪੀਨ ਵਿੱਚ ਹੋਈ ਸੀ।

ਨੈੱਟਵਰਕ, ਜੋ ਏਸ਼ੀਅਨ ਲੈਸਬੀਅਨ ਨੈੱਟਵਰਕ ਨਿਊਜ਼ਲੈਟਰ ਪ੍ਰਕਾਸ਼ਤ ਕਰਦਾ ਹੈ, ਦਾ ਉਦੇਸ਼ ਏਸ਼ੀਅਨ ਲੈਸਬੀਅਨ ਲੋਕਾਂ ਲਈ ਵਿਸ਼ਵਵਿਆਪੀ ਅਵਸਰ ਪ੍ਰਦਾਨ ਕਰਨ ਦੇ ਨਾਲ ਨਾਲ ਏਸ਼ੀਅਨ ਲੈਸਬੀਅਨ ਅਤੇ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਮੁੱਦਿਆਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਯੋਗਦਾਨ ਦੇਣਾ ਹੈ।

ਹਵਾਲੇ

[ਸੋਧੋ]
  1. Thongthiraj, Took Took (1996). "Toward a Struggle against Invisibility: Love between Women in Thailand". Asian American Sexualities: Dimensions of the Gay and Lesbian Experience. New York: Routledge. p. 167. ISBN 978-0-415-91437-6.