ਐਂਡਰੋਕਲੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਅਸੀਂ ਦੇਖਦੇ ਹੁੰਦੇ ਸੀ ਕਿ ਐਂਡਰੋਕਲੀਜ਼ ਸ਼ੇਰ ਦੇ ਗਲ਼ ਇੱਕ ਰੱਸੀ ਪਾ ਸ਼ਹਿਰ ਦੇ ਗੇੜੇ ਲਾਉਂਦਾ ਹੁੰਦਾ ਸੀ ", ਬਾਲਡਸਾਰੇ ਪਰੂਜ਼ੀ ਦੀ 1530 ਦੇ ਦਹਾਕੇ ਵਿੱਚ ਬਣਾਈ ਇੱਕ ਡਰਾਇੰਗ। 

ਐਂਡਰੋਕਲੀਜ਼ (ਯੂਨਾਨੀ: Ἀνδροκλῆς) ਜਾਂ  ਐਂਡਰੋਕਲਸ ਐਂਡਰੋਕਲ ਇੱਕ ਆਮ ਲੋਕ-ਕਹਾਣੀ, ਜੋ ਆਰਨੇ-ਥਾਮਪਸਨ ਵਰਗੀਕਰਨ ਪ੍ਰਣਾਲੀ ਦੀ ਕਿਸਮ 156 ਵਿੱਚ ਸ਼ਾਮਲ ਹੈ, ਦੇ ਮੁੱਖ ਪਾਤਰ ਨੂੰ ਕੁਝ ਸ੍ਰੋਤਾਂ ਵਲੋਂ ਦਿੱਤਾ ਗਿਆ ਨਾਂ ਹੈ।[1] ਇਹ ਕਹਾਣੀ ਮੱਧਕਾਲ ਵਿੱਚ "ਅਯਾਲੀ ਅਤੇ ਸ਼ੇਰ" ਦੇ ਤੌਰ 'ਤੇ ਪ੍ਰਚਲਤ ਹੋਈ ਸੀ ਅਤੇ ਇਸਦੇ ਬਾਅਦ ਈਸਪ ਦੀਆਂ ਕਹਾਣੀਆਂ ਵਿੱਚ ਗਿਣੀ ਜਾਣ ਲੱਗ ਪਈ ਅਤੇ ਪੇਰੀ ਇੰਡੈਕਸ ਵਿੱਚ ਇਸਨੂੰ 563 ਨੰਬਰ ਨਾਲ ਦਿੱਤਾ ਗਿਆ ਹੈ ਅਤੇ ਇਸਦੀ ਤੁਲਨਾ, ਇਸਦੇ ਆਮ ਰੁਝਾਨ ਅਤੇ ਰਹਿਮ ਦੀ ਪਰਸਪਰ ਪ੍ਰਕਿਰਤੀ ਦੀ ਨੈਤਿਕ ਸਿੱਖਿਆ ਦੋਨਾਂ ਪੱਖਾਂ ਤੋਂ ਈਸਪ ਦੀ ਸ਼ੇਰ ਅਤੇ ਚੂਹਾ ਨਾਲ ਕੀਤੀ ਜਾ ਸਕਦੀ ਹੈ। 

ਕਲਾਸੀਕਲ ਕਹਾਣੀ[ਸੋਧੋ]

ਐਪੀਸੋਡ ਦਾ ਸਭ ਤੋਂ ਪੁਰਾਣਾ ਬਿਰਤਾਂਤ ਔਉਲਸ ਗੈਲੀਅਸ ਦੀ ਦੂਜੀ ਸਦੀ ਦੀ ਐਟਿਕ ਨਾਈਟਸ ਵਿੱਚ ਮਿਲਦਾ ਹੈ।[2] ਲੇਖਕ ਨੇ ਏਪੀਓਨ ਦੁਆਰਾ ਉਸਦੀ ਗੁੰਮ ਹੋਈ ਰਚਨਾ ਏਜਿਪਟੀਆਕੋਰਮ (ਮਿਸਰ ਦੇ ਅਜੂਬੇ) ਵਿੱਚੋਂ ਇੱਕ ਕਹਾਣੀ ਦੱਸੀ ਹੈ, ਜਿਸ ਦੀਆਂ ਘਟਨਾਵਾਂ ਨੇ ਏਪੀਓਨ ਨੇ ਰੋਮ ਵਿੱਚ ਨਿੱਜੀ ਤੌਰ 'ਤੇ ਅੱਖੀਂ ਦੇਖਣ ਦਾ ਦਾਅਵਾ ਕੀਤਾ। ਇਸ ਸੰਸਕਰਣ ਵਿੱਚ, ਐਂਡਰੋਕਲੀਜ਼ ਨੂੰ ਲਾਤੀਨੀ ਨਾਮ ਐਂਡਰੋਕਲਸ ਕਿਹਾ ਗਿਆ ਹੈ, ਜੋ ਅਫ਼ਰੀਕਾ ਦੇ ਇੱਕ ਹਿੱਸੇ ਦਾ ਪ੍ਰਬੰਧਨ ਕਰਨ ਵਾਲੇ ਇੱਕ ਸਾਬਕਾ ਰੋਮਨ ਰਜਵਾੜੇ ਦਾ ਭਗੌੜਾ ਨੌਕਰ ਹੁੰਦਾ ਹੈ। ਉਹ ਇੱਕ ਗੁਫਾ ਵਿੱਚ ਪਨਾਹ ਲੈਂਦਾ ਹੈ, ਜੋ ਇੱਕ ਜ਼ਖ਼ਮੀ ਸ਼ੇਰ ਦੀ ਹੁੰਦੀ ਹੈ, ਜਿਸ ਦੇ ਪੰਜੇ ਵਿੱਚੋਂ ਉਹ ਵੱਡਾ ਕੰਡਾ ਕਢਦਾ ਹੈ। ਸ਼ੁਕਰਗੁਜ਼ਾਰ ਸ਼ੇਰ ਉਸਦੇ ਨਾਲ ਮੁਹੱਬਤ ਕਰਨ ਲੱਗਦਾ ਹੈ ਅਤੇ ਇਸਦੇ ਬਾਅਦ ਗ਼ੁਲਾਮ ਦੇ ਨਾਲ ਆਪਣਾ ਭੋਜਨ ਵੰਡ ਕੇ ਖਾਣ ਲੱਗਦਾ ਹੈ। 

ਸੂਚਨਾ[ਸੋਧੋ]