ਐਡਵਰਡ ਅੱਠਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਡਵਰਡ ਅੱਠਵਾਂ
HRH The Prince of Wales No 4 (HS85-10-36416).jpg
ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ
ਸ਼ਾਸਨ ਕਾਲ 20 ਜਨਵਰੀ 1936–
11 ਦਸੰਬਰ 1936
ਪੂਰਵ-ਅਧਿਕਾਰੀ ਜਾਰਜ ਪੰਜਵਾਂ
ਵਾਰਸ ਜਾਰਜ ਛੇਵਾਂ
ਜੀਵਨ-ਸਾਥੀ ਵਾਲਿਸ ਵਾਰਫ਼ੀਲਡ
(ਵਿਆਹ 1937)
ਪੂਰਾ ਨਾਂ
ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ
ਪਿਤਾ ਜਾਰਜ ਪੰਜਵਾਂ
ਮਾਂ ਰਾਣੀ ਮੈਰੀ
ਜਨਮ 23 ਜੂਨ 1894
ਮੌਤ 28 ਮਈ 1972 (ਉਮਰ 77)
ਦਫ਼ਨ 5 ਜੂਨ 1972
ਦਸਤਖ਼ਤ
ਧਰਮ ਇਸਾਈ
ਐਡਵਰਡ ਅੱਠਵਾਂ

ਐਡਵਰਡ ਅੱਠਵਾਂ (ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ; 23 ਜੂਨ 1894 – 28 ਮਈ 1972) 20 ਜਨਵਰੀ 1936 ਤੋਂ ਉਸੇ ਸਾਲ 11 ਦਸੰਬਰ ਨੂੰ ਪਦ-ਤਿਆਗ ਕਰਨ ਤੱਕ ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ ਸੀ।.

ਉਹ ਰਾਜਾ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਨੂੰ ਉਸਦੇ ਸੋਲ੍ਹਵੇਂ ਜਨਮਦਿਨ ਮੌਕੇ ਵੇਲਜ਼ ਦੇ ਰਾਜਕੁਮਾਰ ਦੀ ਉਪਾਧੀ ਦਿੱਤੀ ਗਈ। ਉਸਨੇ ਪਹਿਲੀ ਸੰਸਾਰ ਜੰਗ ਵਿੱਚ ਬਰਤਾਨਵੀ ਫ਼ੌਜ ਵਿੱਚ ਸੇਵਾ ਨਿਭਾਈ ਅਤੇ ਕਈ ਵਿਦੇਸ਼ੀ ਮੁਹਿੰਮਾਂ ਦਾ ਭਾਗ ਰਿਹਾ।

ਐਡਵਰਡ 1936 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਉਹ ਕਾਨੂੰਨੀ ਰਵਾਇਤਾਂ ਅਤੇ ਸੰਵਿਧਾਨਿਕ ਵਿਧਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਸੀ, ਜੋ ਸਿਆਸਤਦਾਨਾਂ ਲਈ ਚਿੰਤਾ ਦਾ ਵਿਸ਼ਾ ਸੀ। ਉਸਨੇ ਵਾਲਿਸ ਸਿੰਪਸਨ ਨਾਂਅ ਦੀ ਇੱਕ ਅਮਰੀਕੀ ਔਰਤ ਨਾਲ ਵਿਆਹ ਦਾ ਪ੍ਰਸਤਾਵ ਕੀਤਾ, ਜਿਸਦਾ ਦੋ ਵਾਰ ਤਲਾਕ਼ ਹੋ ਚੁੱਕਾ ਸੀ। ਰਿਆਸਤਾਂ ਦੇ ਮੁੱਖ ਮੰਤਰੀਆਂ ਨੇ ਇਸਦਾ ਵਿਰੋਧ ਕੀਤਾ, ਉਹਨਾਂ ਮੁਤਾਬਕ ਦੋ ਮਰਦਾਂ ਨਾਲ ਰਹਿ ਚੁੱਕੀ ਔਰਤ ਦਾ ਰਾਣੀ ਬਣਨਾ ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਸੀ। ਐਡਵਰਡ ਨੂੰ ਪਤਾ ਸੀ ਕਿ ਜੇਕਰ ਉਸਨੇ ਰਾਜਾ ਰਹਿੰਦੇ ਹੋਏ ਇਹ ਵਿਆਹ ਕਰਵਾਇਆ ਤਾਂ ਬਰਤਾਨਵੀ ਸਰਕਾਰ ਅਸਤੀਫ਼ਾ ਦੇ ਦੇਵੇਗੀ ਅਤੇ ਇਸ ਨਾਲ ਰਾਜਾ ਦੇ ਅਹੁਦੇ ਨੂੰ ਢਾਹ ਲੱਗੇਗੀ। ਇਸ ਕਾਰਣਵੱਸ ਉਸਨੇ ਆਪਣਾ ਪਦ ਤਿਆਗ ਦਿੱਤਾ, ਅਤੇ ਉਸਤੋਂ ਬਾਅਦ ਉਸਦਾ ਛੋਟਾ ਭਰਾ ਜਾਰਜ ਛੇਵਾਂ ਰਾਜਾ ਬਣਿਆ। ਉਸਦਾ ਕਾਰਜਕਾਲ ਕੁੱਲ 326 ਦਿਨਾਂ ਦਾ ਸੀ।