ਸਮੱਗਰੀ 'ਤੇ ਜਾਓ

ਐਡੀ ਕਰੰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐਡੀ ਕਰੰਟ (Eddy current) (ਜਿਹਨਾਂ ਨੂੰ ਫ਼ਾਉਕਾਲਟ ਕਰੰਟ ਵੀ ਕਿਹਾ ਜਾਂਦਾ ਹੈ) ਬਿਜਲਈ ਕਰੰਟ ਦੇ ਭੰਵਰ (loops) ਹੁੰਦੇ ਹਨ ਜਿਹੜੇ ਕਿ ਕਿਸੇ ਚਾਲਕ ਵਿੱਚ ਮੈਗਨੈਟਿਕ ਫ਼ੀਲਡ ਦੇ ਬਦਲਾਅ ਦੇ ਕਾਰਨ ਪੈਦਾ ਹੁੰਦੇ ਹਨ। ਇਹ ਮੈਗਨੈਟਿਕ ਫ਼ੀਲਡ ਦਾ ਬਦਲਾਅ ਫ਼ੈਰਾਡੇ ਦੇ ਇੰਡਕਸ਼ਨ ਦੇ ਨਿਯਮ ਦੀ ਵਜ੍ਹਾ ਕਰਕੇ ਹੁੰਦਾ ਹੈ। ਐਡੀ ਕਰੰਟ ਚਾਲਕਾਂ ਵਿੱਚ ਬੰਦ ਭਵਰਾਂ ਵਿੱਚ ਘੁੰਮਦੇ ਹਨ, ਜਿਹੜੇ ਕਿ ਮੈਗਨੈਟਿਕ ਫ਼ੀਲਡ ਦੇ ਅਨੁਸਾਰ ਲੰਬ ਵਿੱਚ ਹੁੰਦੇ ਹਨ। ਇਹ ਕੋਲ ਵਾਲੇ ਸਥਿਰ ਚਾਲਕਾਂ ਵਿੱਚ ਪੈਦਾ ਹੋ ਸਕਦੇ ਹਨ, ਜਿਹੜੇ ਕਿ ਏ.ਸੀ। ਇਲੈਕਟ੍ਰੋਮੈਗਨੇਟ ਜਾਂ ਟਰਾਂਸਫ਼ਾਰਮਰ ਦੁਆਰਾ ਬਣਾਈ ਹੋਈ ਮੈਗਨੈਟਿਕ ਫ਼ੀਲਡ ਕਰਕੇ ਪੈਦਾ ਹੁੰਦੇ ਹਨ, ਜਾਂ ਉਦਾਹਰਨ ਲਈ, ਇੱਕ ਚੁੰਬਕ ਅਤੇ ਉਸਦੇ ਕੋਲ ਮੌਜੂਦ ਚਾਲਕ ਵਿਚਕਾਰ ਸਾਪੇਖਕ ਬਦਲਾਅ (relative motion) ਕਰਕੇ ਵੀ ਹੋ ਸਕਦਾ ਹੈ। ਇਹਨਾਂ ਭੰਵਰਾਂ ਵਿੱਚ ਪੈਦਾ ਹੋਏ ਕਰੰਟਾਂ ਦੀ ਮਾਤਰਾ ਮੈਗਨੈਟਿਕ ਫ਼ੀਲਡ ਦੀ ਮਜ਼ਬੂਤੀ, ਭੰਵਰ ਦੇ ਖੇਤਰਫਲ, ਫ਼ਲਕਸ ਦੇ ਬਦਲਣ ਦੀ ਦਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਅਤੇ ਇਹ ਰਜ਼ਿਸਟੀਵਿਟੀ (Resistivity) ਦੇ ਉਲਟ ਅਨੁਪਾਤੀ ਹੁੰਦੇ ਹਨ।

ਹਵਾਲੇ

[ਸੋਧੋ]