ਸਮੱਗਰੀ 'ਤੇ ਜਾਓ

ਐਡੋਲਫ ਹਿਟਲਰ ਦੀ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂ. ਐੱਸ. ਆਰਮਡ ਬਲਾਂ ਦੇ ਅਖ਼ਬਾਰ, ਸਟਾਰਸ ਐਂਡ ਸਟ੍ਰਿਪਜ਼ ਦਾ ਪਹਿਲਾ ਪੰਨਾ, 2 ਮਈ 1945

ਅਡੌਲਫ਼ ਹਿਟਲਰ ਇੱਕ ਜਰਮਨ ਸਿਆਸਤਦਾਨ ਸੀ, ਜੋ ਨਾਜ਼ੀ ਪਾਰਟੀ ਦਾ ਨੇਤਾ 1933 ਤੋਂ 1945 ਜਰਮਨੀ ਦਾ ਚਾਂਸਲਰ ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਫਿਊਰਹਰ ਸੀ। ਉਸ ਨੇ  30 ਅਪ੍ਰੈਲ 1945 ਨੂੰ  ਬਰਲਿਨ ਵਿੱਚ ਆਪਣੇ ਬੰਕਰ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ (ਉਸੇ ਸਮੇਂ ਲਾਲ ਫੌਜ ਨੇ ਰਾਇਖਸਟਾਗ ਦੀ ਪਹਿਲੀ ਮੰਜ਼ਲ 'ਤੇ ਕਬਜ਼ਾ ਕਰ ਲਿਆ ਅਤੇ ਰੇਖ ਚਾਂਸਲਰੀ ਤੋਂ ਸਿਰਫ 700-750 ਮੀਟਰ ਦੂਰੀ ਤੇ ਸੀ)।[lower-alpha 1][lower-alpha 2][lower-alpha 3] ਉਸ ਦੀ ਇੱਕ ਦਿਨ ਦੀ ਪਤਨੀ ਨੇ ਸਾਇਨਾਈਡ ਚੱਟ ਕੇ ਉਸਦੇ ਨਾਲ ਹੀ  ਆਤਮ ਹੱਤਿਆ ਕੀਤੀ।[lower-alpha 4] ਹਿਟਲਰ ਦੀਆਂ ਪਹਿਲਾਂ ਦੀਆਂ ਲਿਖਤ ਅਤੇ ਜ਼ਬਾਨੀ ਹਦਾਇਤਾਂ ਦੇ ਅਨੁਸਾਰ, ਉਸ ਦਿਨ ਦੁਪਹਿਰ ਵਕਤ ਉਨ੍ਹਾਂ ਦੀਆਂ ਲਾਸਾਂ ਨੂੰ ਬੰਕਰ ਦੇ ਐਮਰਜੈਂਸੀ ਬੂਹੇ ਦੁਆਰਾ ਉੱਪਰ ਲਿਜਾਇਆ ਗਿਆ ਸੀ, ਪੈਟਰੋਲ ਛਿੜਕਿਆ ਗਿਆ ਸੀ, ਅਤੇ ਬੰਕਰ ਦੇ ਬਾਹਰ ਰਾਇਖ ਚਾਂਸਲਰੀ ਗਾਰਡਨ ਵਿੱਚ ਤੀਲੀ ਲਾ ਕੇ ਜਲਾ ਦਿੱਤਾ ਸੀ।[1][2] ਸੋਵੀਅਤ ਆਰਕਾਈਵਜ਼ ਦੇ ਰਿਕਾਰਡ ਦਰਸਾਉਂਦੇ ਹਨ ਕਿ ਉਨ੍ਹਾਂ ਦੀਆਂ ਅਸਥੀਆਂ ਬਰਾਮਦ ਕੀਤੀਆਂ ਗਈਆਂ ਸਨ ਅਤੇ 1970 ਤਕ ਕਰਮਵਾਰ ਸਥਾਨਾਂ ਵਿੱਚ ਦਾਖ਼ਲ ਕਰ ਦਿੱਤੀਆਂ ਸਨ, [lower-alpha 5] ਜਿਥੋਂ ਉਨ੍ਹਾਂ ਨੂੰ ਦੁਬਾਰਾ ਕਢਿਆ ਗਿਆ, ਦਾਹ-ਸੰਸਕਾਰ ਕੀਤਾ ਗਿਆ ਅਤੇ ਸੁਆਹ ਖਿੰਡਾ ਦਿੱਤੀ ਗਈ।[lower-alpha 6]

ਮੌਤ ਦੇ ਕਾਰਨਾਂ ਬਾਰੇ ਵੱਖ ਵੱਖ ਮੱਤ ਹਨ; ਇੱਕ ਦਾਹਵੇ ਵਿੱਚ ਕਿਹਾ ਗਿਆ ਹੈ ਕਿ ਉਹ ਸਿਰਫ ਜ਼ਹਿਰ ਖਾ ਕੇ ਮਰ ਗਿਆ ਸੀ [lower-alpha 7] ਅਤੇ ਇੱਕ ਹੋਰ ਪੱਖ ਦਾ ਦਾਅਵਾ ਹੈ ਕਿ ਉਹ ਸਾਈਨਾਈਡ ਕੈਪਸੂਲ ਨੂੰ ਖਾਂਦੇ ਹੋਏ ਆਪਣੇ ਆਪ ਚਲਾਈ ਗੋਲੀ ਨਾਲ ਮਰ ਗਿਆ ਸੀ।[lower-alpha 8] ਸਮਕਾਲੀ ਇਤਿਹਾਸਕਾਰਾਂ ਨੇ ਇਨ੍ਹਾਂ ਦਾਹਵਿਆਂ ਨੂੰ ਸੋਵੀਅਤ ਪ੍ਰਚਾਰ ਵਜੋਂ ਰੱਦ ਕਰ ਦਿੱਤਾ ਹੈ [lower-alpha 9][lower-alpha 10] ਜਾਂ ਵੱਖ-ਵੱਖ ਸਿੱਟਿਆਂ ਨੂੰ ਮੇਲ ਦੇਣ ਲਈ ਸਮਝੌਤੇ ਦੀ ਕੋਸ਼ਿਸ਼ ਕੀਤੀ ਹੈ।[lower-alpha 8][lower-alpha 11] ਇੱਕ ਚਸ਼ਮਦੀਦ ਗਵਾਹ ਨੇ ਕਿਹਾ ਕਿ ਹਿਟਲਰ ਦੀ ਲਾਸ਼ ਤੋਂ ਮੂੰਹ ਰਾਹੀਂ ਗੋਲੀ ਮਾਰਨ ਦੇ ਸੰਕੇਤ ਮਿਲਦੇ ਸਨ, ਪਰ ਇਸ ਸੰਭਾਵਨਾ ਦਾ ਸਹੀ ਨਾ ਹੋਣਾ ਸਾਬਤ ਹੋ ਗਿਆ ਹੈ। [lower-alpha 12][lower-alpha 13] ਬਰਾਮਦ ਕੀਤੀ ਗਈ ਖੋਪੜੀ ਅਤੇ ਜਬਾੜੇ ਦੇ ਟੁਕੜਿਆਂ ਦੀ ਪ੍ਰਮਾਣਿਕਤਾ ਬਾਰੇ ਵੀ ਵਿਵਾਦ ਚੱਲ ਰਿਹਾ ਹੈ।[lower-alpha 14][lower-alpha 15]  2009 ਵਿੱਚ ਅਮਰੀਕੀ ਖੋਜਕਾਰਾਂ ਨੇ ਇੱਕ ਖੋਪੜੀ ਦੇ ਇੱਕ ਟੁਕੜੇ ਦੇ ਡੀਐਨਏ ਟੈਸਟ ਕਰਵਾਏ ਸਨ, ਜਿਸ ਨੂੰ ਸੋਵੀਅਤ ਅਧਿਕਾਰੀ ਬਹੁਤ ਸਮੇਂ ਤੱਕ ਹਿਟਲਰ ਦੀ ਮੰਨਦੇ ਆਏ ਸੀ। ਡੀਐਨਏ ਟੈਸਟ ਅਤੇ ਘੋਖ ਤੋਂ ਪਤਾ ਚੱਲਿਆ ਕਿ ਇਹ ਖੋਪੜੀ ਅਸਲ ਵਿੱਚ 40 ਸਾਲ ਤੋਂ ਘੱਟ ਉਮਰ ਦੀ ਇੱਕ ਔਰਤ ਦੀ ਸੀ।[3] ਬਰਾਮਦ ਕੀਤੇ ਜਬਾੜੇ ਦੇ ਟੁਕੜੇ ਟੈਸਟ ਨਹੀਂ ਕੀਤੇ ਗਏ ਸਨ। [4][lower-alpha 16]

Soviet troop movements, 16 to 26 April 1945

ਨੋਟ[ਸੋਧੋ]

 1. "... Günsche stated he entered the study to inspect the bodies, and observed Hitler ... sat ... sunken over, with blood dripping out of his right temple. He had shot himself with his own pistol, a PPK 7.65." (Fischer 2008, p. 47).
 2. "... Blood dripped from a bullet hole in his right temple ..."(Kershaw 2008, p. 955).
 3. "...30 April ... During the afternoon Hitler shot himself..." (MI5 staff 2011).
 4. "... her lips puckered from the poison." (Beevor 2002, p. 359).
 5. "... [the bodies] were deposited initially in an unmarked grave in a forest far to the west of Berlin, reburied in 1946 in a plot of land in Magdeberg." (Kershaw 2008, p. 958).
 6. "In 1970 the Kremlin finally disposed of the body in absolute secrecy ... body ... was exhumed and burned." (Beevor 2002, p. 431).
 7. "... both committing suicide by biting their cyanide ampoules." (Erickson 1983, p. 606).
 8. 8.0 8.1 "... we have a fair answer ... to the version of ... Russian author Lev Bezymenski ... Hitler did shoot himself and did bite into the cyanide capsule, just as Professor Haase had clearly and repeatedly instructed ... " (O'Donnell 2001, pp. 322–323)
 9. "... New versions of Hitler's fate were presented by the Soviet Union according to the political needs of the moment ..." (Eberle & Uhl 2005, p. 288).
 10. "The intentionally misleading account of Hitler's death by cyanide poisoning put about by Soviet historians ... can be dismissed."(Kershaw 2001, p. 1037).
 11. "... most Soviet accounts have held that Hitler also [Hitler and Eva Braun] ended his life by poison ... there are contradictions in the Soviet story ... these contradictions tend to indicate that the Soviet version of Hitler's suicide has a political colouration."(Fest 1974, p. 749).
 12. "Axmann elaborated on his testimony when questioned about his "assumption" that Hitler had shot himself through the mouth."(Joachimsthaler 1999, p. 157).
 13. "... the version involving a 'shot in the mouth' with secondary injuries to the temples must be rejected ... the majority of witnesses saw an entry wound in the temple.. according to all witnesses there was no injury to the back of the head." (Joachimsthaler 1999, p. 166).
 14. "... the only thing to remain of Hitler was a gold bridge with porcelain facets from his upper jaw and the lower jawbone with some teeth and two bridges." (Joachimsthaler 1999, p. 225).
 15. "Hitler's jaws ... had been retained by SMERSH, while the NKVD kept the cranium." (Beevor 2002, p. 431)
 16. "Deep in the Lubyanka, headquarters of Russia's secret police, a fragment of Hitler's jaw is preserved as a trophy of the Red Army's victory over Nazi Germany. A fragment of skull with a bullet hole lies in the State Archive". (Halpin & Boyes 2009).

ਹਵਾਲੇ[ਸੋਧੋ]