ਐਥਨੋਲੌਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਥਨੋਲੌਗ
ਤਸਵੀਰ:Ethnologue.JPG
ਤਿੰਨ-ਜਿਲਦਾ 17ਵਾਂ ਐਡੀਸ਼ਨ
ਮਾਲਕਸਿਲ ਇੰਟਰਨੈਸ਼ਨਲ
ਵੈੱਬਸਾਈਟethnologue.com
ਵਪਾਰਕਹਾਂ
ਜਾਰੀ ਕਰਨ ਦੀ ਮਿਤੀ29 ਮਾਰਚ 2000; 23 ਸਾਲ ਪਹਿਲਾਂ (2000-03-29)[1]

ਐਥਨੋਲੌਗ: ਲੈਂਗਵਿਜਸ ਆਫ਼ ਦ ਵਰਲਡ (ਪੰਜਾਬੀ: ਐਥਨੋਲੌਗ: ਦੁਨੀਆ ਦੀਆਂ ਭਾਸ਼ਾਵਾਂ) ਇੱਕ ਵੈੱਬ-ਅਧਾਰਤ ਪ੍ਰਕਾਸ਼ਨ ਹੈ ਜਿਸਦੇ 2015 ਵਿੱਚ ਜਾਰੀ ਹੋਏ 18ਵੇਂ ਐਡੀਸ਼ਨ ਵਿੱਚ 7,472 ਬੋਲੀਆਂ ਅਤੇ ਉਪਬੋਲੀਆਂ ਦੇ ਅੰਕੜੇ ਸ਼ਾਮਲ ਹਨ।[2] 2009 ਤੱਕ, ਆਪਣੇ 16ਵੇਂ ਐਡੀਸ਼ਨ ਤੱਕ, ਇਹ ਛਾਪ ਕੇ ਪ੍ਰਕਾਸ਼ਿਤ ਹੁੰਦਾ ਸੀ। ਐਥਨੋਲੌਗ ਬੁਲਾਰਿਆਂ ਦੀ ਗਿਣਤੀ, ਥਾਂ, ਉੱਪਬੋਲੀਆਂ, ਭਾਸ਼ਾਵਿਗਿਆਨਕ ਮੇਲ-ਜੋੜ, ਉਸ ਭਾਸ਼ਾ ਵਿੱਚ ਬਾਈਬਲ ਦੀ ਉਪਲਬਧਗੀ, ਅਤੇ Expanded Graded Intergenerational Disruption Scale (EGIDS) ਦੀ ਵਰਤੋਂ ਕਰਦੇ ਹੋਏ ਉਸ ਭਾਸ਼ਾ ਦੀ ਜਿਉਣ-ਯੋਗਤਾ ਬਾਰੇ ਜਾਣਕਾਰੀ ਦਿੰਦਾ ਹੈ।[3][4] ਵਿਲੀਅਮ ਬ੍ਰਾਈਟ, ਲੈਂਗਵਿਜ: ਜਰਨਲ ਆਫ਼ ਦ ਲਿੰਗਵਿਸਟਿਕ ਸੁਸਾਇਟੀ ਆਫ਼ ਅਮੈਰਿਕਾ ਦਾ ਉਦੋਂ ਦਾ ਐਡੀਟਰ, ਐਥਨੋਲੌਗ ਬਾਰੇ ਲਿਖਦਾ ਹੈ ਕਿ "ਇਹ ਸੰਸਾਰ ਦੀਆਂ ਬੋਲੀਆਂ ਸੰਬੰਧੀ ਕਿਸੇ ਵੀ ਹਵਾਲਾ ਸ਼ੈਲਫ਼ ਤੇ ਜ਼ਰੂਰ ਹੋਣਾ ਚਾਹੀਦਾ ਹੈ"[5]

ਐਥਨੋਲੌਗ ਵਿੱਚ ਦੁਨੀਆ ਦੀਆਂ ਭਾਸ਼ਾਵਾਂ ਦੀ ਇੱਕ ਸੂਚੀ ਹੈ ਜਿਸਦਾ ਇਸਤੇਮਾਲ ਭਾਸ਼ਾ ਵਿਗਿਆਨ ਵਿੱਚ ਅਕਸਰ ਕੀਤਾ ਜਾਂਦਾ ਹੈ। ਇਸ ਵਿੱਚ ਹਰੇਕ ਭਾਸ਼ਾ ਅਤੇ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਤਿੰਨ ਅੱਖਰਾਂ ਦੇ ਨਾਲ ਲਿਖਿਆ ਗਿਆ ਹੈ। ਇਸ ਨਾਮਕਰਨ ਨੂੰ ਸਿਲ ਕੋਡ (SIL code) ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਪੰਜਾਬੀ ਦਾ ਸਿਲ ਕੋਡ 'pu', ਹਿੰਦੀ ਦਾ 'hin', ਬ੍ਰਿਜ ਭਾਸ਼ਾ ਦਾ 'bra' ਅਤੇ ਕਸ਼ਮੀਰੀ ਦਾ 'kas' ਹੈ। ਹਰੇਕ ਭਾਸ਼ਾ ਅਤੇ ਉਪਭਾਸ਼ਾ ਦਾ ਭਾਸ਼ਾ ਪਰਿਵਾਰ ਦੇ ਹਿਸਾਬ ਨਾਲ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸਦੇ ਬੋਲਣ ਵਾਲਿਆਂ ਦੇ ਰਹਿਣ ਵਾਲੇ ਖੇਤਕ ਅਤੇ ਸੰਖਿਆ ਦਾ ਅੰਦਾਜ਼ਾ ਦਿੱਤਾ ਗਿਆ ਹੈ। ਇਸ ਸੂਚੀ ਦਾ 16ਵਾਂ ਐਡੀਸ਼ਨ ਸੰਨ 2009 ਵਿੱਚ ਛਪਿਆ ਸੀ ਅਤੇ ਉਸ ਵਿੱਚ 7358 ਭਾਸ਼ਾਵਾਂ ਦਰਜ ਸਨ।

ਹਵਾਲੇ[ਸੋਧੋ]

  1. "ethnologue.com Whois Lookup & IP". Whois. 2000-03-29. Archived from the original on 2014-07-14. Retrieved 2014-07-13. {{cite web}}: Unknown parameter |dead-url= ignored (help)
  2. Ethnologue, 18th edition website
  3. Lewis, M. Paul; Simons, Gary F. (2010). "Assessing Endangerment: Expanding Fishman's GIDS" (PDF). Romanian Review of Linguistics (pdf). 55 (2): 103–120. Archived from the original (PDF) on 2015-12-27. Retrieved 2015-04-18. {{cite journal}}: Unknown parameter |dead-url= ignored (help)
  4. Dutton, Lee S., ed. (2013-05-13). Anthropological Resources: A Guide to Archival, Library, and Museum Collections. Routledge. p. 345. ISBN 9781134818860. Retrieved 2014-07-13.
  5. Bright, William. 1986. "Book Notice on Ethnologue", Language 62:698.