ਐਨ ਪੀ ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਨ ਪੀ ਮੁਹੰਮਦ (1 ਜੁਲਾਈ, 1928 - 3 ਜਨਵਰੀ, 2003), ਸੰਖੇਪ ਵਿੱਚ ਐਨ ਕੇ ਨਾਲ ਜਾਣਿਆ ਜਾਂਦਾ, ਇੱਕ ਭਾਰਤੀ ਨਾਵਲਕਾਰ, ਕਹਾਣੀਕਾਰ ਅਤੇ ਪਟਕਥਾ ਲੇਖਕ ਸੀ। ਉਹ ਮਲਿਆਲਮ ਭਾਸ਼ਾ ਦੇ ਐਮ ਟੀ ਵਾਸੁਦੇਵਨ ਨਾਇਰ, ਓ ਵੀ ਵਿਜਯਨ, ਕੱਕਾਨਦਾਨ ਅਤੇ ਕਮਲਾ ਦਾਸ ਵਰਗੇ ਆਪਣੇ ਸਮਕਾਲੀ ਲੇਖਕਾਂ ਦੇ ਨਾਲ, ਮਲਿਆਲਮ ਗਲਪ ਵਿੱਚ ਆਧੁਨਿਕਵਾਦੀ ਲਹਿਰ ਦੇ ਮੋਹਰੀਆਂ ਵਿਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਉਹ ਕੇਰਲਾ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਕਈ ਪੁਰਸਕਾਰਾਂ ਦੇ ਪ੍ਰਾਪਕ ਸਨ ਜਿਨ੍ਹਾਂ ਵਿੱਚ ਕੇਂਦਰ ਸਾਹਿਤ ਅਕਾਦਮੀ ਪੁਰਸਕਾਰ, ਕਹਾਣੀ ਲਈ ਕੇਰਲ ਸਾਹਿਤ ਅਕਾਦਮੀ ਪੁਰਸਕਾਰ, ਨਾਵਲ ਲਈ ਕੇਰਲ ਸਾਹਿਤ ਅਕਾਦਮੀ ਪੁਰਸਕਾਰ, ਲਲਿਥੰਬੀਕਾ ਅੰਤਰਜਾਮ ਪੁਰਸਕਾਰ, ਪਦਮਪ੍ਰਭਾ ਸਾਹਿਤਕ ਪੁਰਸਕਾਰ ਅਤੇ ਮੁਤੱਤੂ ਵਰਕੀ ਅਵਾਰਡ ਸ਼ਾਮਲ ਸਨ।

ਜੀਵਨੀ[ਸੋਧੋ]

ਐਨ. ਪੀ. ਮੁਹੰਮਦ ਦਾ ਜਨਮ 1 ਜੁਲਾਈ, 1928 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਕੋਜ਼ੀਕੋਡ ਜ਼ਿਲੇ ਦੇ ਕੋਨਡੁੰਗਲ ਵਿਖੇ, ਇੱਕ ਆਜ਼ਾਦੀ ਘੁਲਾਟੀਆ, ਐਨ ਪੀ. ਅਬੂ ਅਤੇ ਇਮਬੀਚੀ ਪਥੁਮਾ ਬੀਵੀ ਦੇ ਘਰ ਹੋਇਆ ਸੀ।[1] ਮਸ਼ਹੂਰ ਰਾਜਨੇਤਾ ਅਤੇ ਕੇਰਲ ਵਿਧਾਨ ਸਭਾ ਦੇ ਮੈਂਬਰ ਐਨ ਪੀ ਮੋਇਦੀਨ ਉਸ ਦਾ ਭਰਾ ਸੀ। ਮੁਹੰਮਦ ਨੇ ਜ਼ੋਮੋਰਿਨ ਦੇ ਗੁਰੂਵਾਯੁਰੱਪਨ ਕਾਲਜ ਵਿੱਚ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਕੋਨਡੁੰਗਲ ਦੇ ਸਥਾਨਕ ਸਕੂਲ, ਬਾਜ਼ਲ ਮਿਸ਼ਨ ਸਕੂਲ, ਪਰਪਨਗਨਗੜੀ ਅਤੇ ਗਣਪਤੀ ਸਕੂਲ, ਕੋਜ਼ੀਕੋਡ ਵਿਖੇ ਆਪਣੀ ਸਕੂਲ ਦੀ ਪੜ੍ਹਾਈ ਕੀਤੀ। [2] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਸਹਿਕਾਰੀ ਸਭਾ ਵਿੱਚ ਕਲਰਕ ਵਜੋਂ ਕੀਤੀ ਪਰ ਜਲਦੀ ਹੀ ਹਾਊਸਿੰਗ ਬੋਰਡ ਸਹਿਕਾਰੀ ਸਭਾ, ਕੋਜ਼ੀਕੋਡ ਚਲਾ ਗਿਆ ਜਿੱਥੇ ਉਸਨੇ ਅਗਲੇ ਤਿੰਨ ਦਹਾਕਿਆਂ ਲਈ ਸੇਵਾ ਨਿਭਾਈ ਅਤੇ ਇਥੋਂ ਹੀ ਸੇਵਾਮੁਕਤ ਹੋਇਆ। ਉਸਨੇ ਕੇਰਲਾ ਕੌਮੂਦੀ ਦੇ ਨਿਵਾਸੀ ਸੰਪਾਦਕ ਵਜੋਂ ਸੇਵਾ ਨਿਭਾਈ ਅਤੇ ਕਈ ਪ੍ਰਕਾਸ਼ਨਾਂ ਜਿਵੇਂ ਕਿ ਨਵਸਿੱਥੀ, ਨਿਰੀਕਸ਼ਣਮ, ਗੋਪੁਰਾਮ, ਪ੍ਰਦੀਪਮ ਅਤੇ ਜਾਗਰਤ ਨਾਲ ਜੁੜੇ ਹੋਏ ਸਨ ਜਿਥੇ ਉਸ ਨੇ ਉਨ੍ਹਾਂ ਦੇ ਸੰਪਾਦਕੀ ਬੋਰਡਾਂ ਦੇ ਮੈਂਬਰ ਵਜੋਂ ਸੇਵਾ ਨਿਭਾਈ।

ਮੁਹੰਮਦ ਦਾ ਵਿਆਹ ਇਮਬੀਚੀ ਪਥੁਮਾ ਨਾਲ 1952 ਵਿੱਚ ਹੋਇਆ ਸੀ ਅਤੇ ਇਸ ਜੋੜੇ ਦੇ ਸੱਤ ਬੱਚੇ ਸਨ।[2] ਲੇਖਕ ਅਤੇ ਅਕਾਦਮਿਕ, ਐਨ ਪੀ ਹਾਫਿਜ਼ ਮੁਹੰਮਦ ਇਨ੍ਹਾਂ ਵਿੱਚੋਂ ਇੱਕ ਸੀ।[3] ਮੁਹੰਮਦ 3 ਜਨਵਰੀ, 2003 ਨੂੰ 74 ਸਾਲ ਦੀ ਉਮਰ ਵਿੱਚ, ਕੋਜ਼ੀਕੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਮੂਨੀਆ ਨਾਲ ਦਮ ਤੋੜ ਗਿਆ ਸੀ।[1] ਉਸ ਦੇ ਮ੍ਰਿਤਕ ਅਵਸ਼ੇਸ਼ਾਂ ਨੂੰ ਐਮ.ਟੀ. ਵਾਸੂਦੇਵਨ ਨਾਇਰ, ਯੂ.ਏ. ਖੱਦਰ, ਪੀ. ਵਲਸਲਾ, ਕੇ ਟੀ ਮੁਹੰਮਦ, ਸੁਕੁਮਾਰ ਅਜ਼ੀਕੋਡੇ, ਐਮ ਐਮ ਬਸ਼ੀਰ, ਪੀ ਵੀ ਗੰਗਾਧਰਨ ਅਤੇ ਯੂਕੇ ਕੁਮਾਰਨ ਸਮੇਤ ਉਸਦੇ ਦੋਸਤਾਂ ਅਤੇ ਪਤਵੰਤਿਆਂ ਦੀ ਹਾਜ਼ਰੀ ਵਿਚ, ਕੰਨਮਪਾਰੰਭੂ ਕਬਰਸਤਾਨ ਵਿਖੇ ਦਫ਼ਨਾਇਆ ਗਿਆ।[4]

ਹਵਾਲੇ[ਸੋਧੋ]

  1. 1.0 1.1 "Writer N. P. Mohammed,74, dies". Arab News (in ਅੰਗਰੇਜ਼ੀ). 2003-01-04. Retrieved 2019-04-28.
  2. 2.0 2.1 "Biography on Kerala Sahitya Akademi portal". Kerala Sahitya Akademi portal. 2019-04-28. Retrieved 2019-04-28.
  3. "The Hindu : Book Review - Language Books : Fictional biography". www.thehindu.com. Retrieved 2019-04-28.
  4. "N.P. Mohammed laid to rest with State honours". The Hindu. 4 January 2003. Archived from the original on 2012-09-30. Retrieved 2009-05-24. {{cite news}}: Unknown parameter |dead-url= ignored (help)