ਐਮਾਜ਼ਾਨ ਦਰਿਆ
ਐਮਾਜ਼ਾਨ | |
ਅਪੂਰੀਮਾਕ, ਏਨੇਆ, ਤਾਂਬੋਨ, ਊਕਾਈਆਲੀ, ਆਮਾਜ਼ੋਨਾਸ, ਸੋਲੀਮੋਏਸ | |
ਐਮਾਜ਼ਾਨ ਦਰਿਆ ਦਾ ਦਹਾਨਾ
| |
ਦੇਸ਼ | ਬ੍ਰਾਜ਼ੀਲ, ਕੋਲੰਬੀਆ, ਪੇਰੂ |
---|---|
ਖੇਤਰ | ਦੱਖਣੀ ਅਮਰੀਕਾ |
ਸਹਾਇਕ ਦਰਿਆ | |
- ਖੱਬੇ | ਮਾਰਾਞੋਨ, ਖ਼ਾਪੂਰਾ/ਕਾਕੇਤਾ, ਰੀਓ ਨੇਗਰੋ/ਗੁਆਈਨੀਆ, ਪੁਤੂਮਾਇਓ |
- ਸੱਜੇ | ਊਕਾਈਆਲੀ, ਪੁਰੂਸ, ਮਾਦੇਈਰਾ, ਖਿੰਗੂ, ਤੋਂਕਾਂਤਿਨਸ |
ਸ਼ਹਿਰ | ਇਕੀਤੋਸ (ਪੇਰੂ); ਲੇਤੀਸੀਆ (ਕੋਲੰਬੀਆ); ਮਨਾਊਸ (ਬ੍ਰਾਜ਼ੀਲ) ਸਾਂਤਾਰੇਮ ਅਤੇ ਬੇਲੇਮ ਦੋ ਪਾਰਾ (ਬ੍ਰਾਜ਼ੀਲ) ਮਕਾਪਾ (ਬ੍ਰਾਜ਼ੀਲ) |
ਸਰੋਤ | ਐਂਡਸ ਪਹਾੜ |
- ਸਥਿਤੀ | ਨੇਵਾਦੋ ਮੀਸਮੀ, ਆਰੇਕੀਪਾ, ਪੇਰੂ |
- ਉਚਾਈ | 5,170 ਮੀਟਰ (16,962 ਫੁੱਟ) |
- ਦਿਸ਼ਾ-ਰੇਖਾਵਾਂ | 15°31′5″S 71°45′55″W / 15.51806°S 71.76528°W |
ਦਹਾਨਾ | ਅੰਧ ਮਹਾਂਸਾਗਰ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 0°10′0″S 49°0′0″W / 0.16667°S 49.00000°W [1] |
ਲੰਬਾਈ | 6,400 ਕਿਮੀ (4,000 ਮੀਲ) ਲਗਭਗ |
ਬੇਟ | 70,50,000 ਕਿਮੀ੨ (27,20,000 ਵਰਗ ਮੀਲ) ਲਗਭਗ |
ਡਿਗਾਊ ਜਲ-ਮਾਤਰਾ | |
- ਔਸਤ | 2,09,000 ਮੀਟਰ੩/ਸ (73,81,000 ਘਣ ਫੁੱਟ/ਸ) ਲਗਭਗ |
ਐਮਾਜ਼ਾਨ ਦਰਿਆ (/[invalid input: 'icon'][invalid input: 'us']ˈæməzɒn/ ਜਾਂ ਯੂਕੇ: /ˈæməzən/; ਸਪੇਨੀ & ਪੁਰਤਗਾਲੀ: [Amazonas] Error: {{Lang}}: text has italic markup (help)), ਜੋ ਦੱਖਣੀ ਅਮਰੀਕਾ ਵਿੱਚ ਹੈ, ਦੁਨੀਆ ਦਾ ਸਭ ਤੋਂ ਵੱਡਾ ਦਰਿਆ ਹੈ[2] ਅਤੇ ਹੁਣ ਤੱਕ ਦਾ ਸਭ ਤੋਂ ਵੱਧ ਪਾਣੀ ਦੇ ਵਹਾਅ ਵਾਲਾ ਦਰਿਆ ਹੈ ਜਿਸਦੀ ਸਮੁੰਦਰ ਵਿੱਚ ਡਿੱਗਦੇ ਪਾਣੀ ਦੀ ਔਸਤ ਮਾਤਰਾ ਅਗਲੇ ਸੱਤ ਸਭ ਤੋਂ ਵੱਡੇ ਦਰਿਆਵਾਂ (ਮਾਦੇਈਰਾ ਅਤੇ ਰੀਓ ਨੇਗਰੋ ਤੋਂ ਬਗ਼ੈਰ ਕਿਉਂਕਿ ਇਹ ਐਮਾਜ਼ਾਨ ਦੇ ਸਹਾਇਕ ਦਰਿਆ ਹਨ) ਦੀ ਮਾਤਰਾ ਨੂੰ ਮਿਲਾ ਕੇ ਵੀ ਵੱਧ ਹੈ। ਇਸ ਦਾ ਜਲ-ਪ੍ਰਣਾਲੀ ਬੇਟ ਦੁਨੀਆ ਦਾ ਸਭ ਤੋਂ ਵੱਡਾ ਹੈ ਜਿਸਦਾ ਖੇਤਰਫਲ ਲਗਭਗ 7,050,000 ਵਰਗ ਕਿ.ਮੀ. ਹੈ ਅਤੇ ਜੋ ਦੁਨੀਆ ਦੇ ਕੁਲ ਦਰਿਆਵੀ ਵਹਾਅ ਦਾ ਲਗਭਗ ਪੰਜਵਾਂ ਹਿੱਸਾ ਹੈ।[3][4]
ਆਪਣੇ ਉਤਲੇ ਪੜਾਅ ਵਿੱਚ, ਰੀਓ ਨੇਗਰੋ ਦੇ ਸੰਗਮ ਤੋਂ ਪਹਿਲਾਂ, ਬ੍ਰਾਜ਼ੀਲ ਵਿੱਚ ਇਸਨੂੰ ਸੋਲੀਮੋਏਸ ਕਿਹਾ ਜਾਂਦਾ ਹੈ; ਪਰ ਪੇਰੂ, ਕੋਲੰਬੀਆ ਅਤੇ ਏਕੁਆਦੋਰ ਵਿੱਚ ਅਤੇ ਬਾਕੀ ਦੇ ਸਪੇਨੀ-ਭਾਸ਼ਾਈ ਜਗਤ ਵਿੱਚ ਇਸ ਦਰਿਆ ਨੂੰ ਆਮ ਤੌਰ ਉੱਤੇ ਪੇਰੂ ਵਿੱਚ ਮਾਰਾਞੋਨ ਅਤੇ ਊਕਾਈਆਲੀ ਦਰਿਆ ਦੇ ਸੰਗਮ ਤੋਂ ਬਾਅਦ ਵਗਦੇ ਪਾਸੇ ਆਮਾਜ਼ੋਨਾਸ ਹੀ ਕਿਹਾ ਜਾਂਦਾ ਹੈ। ਊਕਾਈਆਲੀ-ਅਪੂਰੀਮਾਕ ਦਰਿਆ ਪ੍ਰਣਾਲੀ ਐਮਾਜ਼ਾਨ ਦਾ ਮੁੱਖ ਸਰੋਤ ਮੰਨੀ ਜਾਂਦੀ ਹੈ।
ਨਿਚਲੇ ਪੜਾਅ ਵਿੱਚ ਐਮਾਜ਼ਾਨ ਦੀ ਚੌੜਾਈ 1.6 ਤੋਂ 10 ਕਿ.ਮੀ. ਤੱਕ ਹੈ ਪਰ ਬਰਸਾਤੀ ਮੌਸਮ ਵਿੱਚ ਇਹ 48 ਕਿ.ਮੀ. ਤੋਂ ਵੱਧ ਹੋ ਜਾਂਦੀ ਹੈ। ਇਹ ਦਰਿਆ ਅੰਧ ਮਹਾਂਸਾਗਰ ਵਿੱਚ 240 ਕਿ.ਮੀ. ਚੌੜੇ ਜਵਾਰ ਦਹਾਨੇ ਦੇ ਰੂਪ ਵਿੱਚ ਡਿੱਗਦੀ ਹੈ। ਪ੍ਰਮੁੱਖ ਸ਼ਾਖ਼ਾ ਦਾ ਦਹਾਨਾ 80 ਕਿ.ਮੀ. ਚੌੜਾ ਹੈ।[5] ਆਪਣੇ ਵਿਸ਼ਾਲ ਵਿਸਤਾਰ ਕਰ ਕੇ ਇਸਨੂੰ ਕਈ ਵਾਰ ਦਰਿਆਈ ਸਮੁੰਦਰ ਕਿਹਾ ਜਾਂਦਾ ਹੈ। ਐਮਾਜ਼ਾਨ ਦਰਿਆ ਪ੍ਰਬੰਧ ਉਤਲਾ ਪਹਿਲਾ ਪੁਲ (ਰੀਓ ਨੇਗਰੋ ਉੱਤੇ) 10 ਅਕਤੂਬਰ 2010 ਵਿੱਚ ਖੁੱਲਿਆ। ਇਹ ਮਨਾਊਸ ਸ਼ਹਿਰ ਦੇ ਜਮ੍ਹਾਂ ਨਾਲ਼ ਹੈ।
ਪ੍ਰਮੁੱਖ ਸਹਾਇਕ ਦਰਿਆ
[ਸੋਧੋ]ਐਮਾਜ਼ਾਨ ਦੇ 1,100 ਤੋਂ ਵੱਧ ਸਹਾਇਕ ਦਰਿਆ ਹਨ ਜਿਹਨਾਂ 'ਚੋਂ 17, 1,500 ਕਿ.ਮੀ. ਤੋਂ ਵੱਧ ਲੰਮੇ ਹਨ।[6] ਕੁਝ ਜ਼ਿਕਰਯੋਗ ਹਨ:
|
|
|
|
ਬਾਹਰੀ ਕੜੀਆਂ
[ਸੋਧੋ]- ਜਲ ਸਰੋਤਾਂ ਅਤੇ ਅੰਤਰਰਾਸ਼ਟਰੀ ਕਨੂੰਨ ਉੱਤੇ ਪੁਸਤਕ ਮਾਲਾ ਪੀਸ ਪੈਲਸ ਪੁਸਤਕਾਲਾ
- ਐਕਸਟਰੀਮ ਸਾਇੰਸ ਤੋਂ ਐਮਾਜ਼ਾਨ ਉੱਤੇ ਜਾਣਕਾਰੀ Archived 2010-02-06 at the Wayback Machine.
- ਐਮਾਜ਼ਾਨ ਦੇ ਜਲ ਵਿਭਾਜਕ ਬਾਰੇ ਜਾਣਕਾਰੀ ਅਤੇ ਨਕਸ਼ਾ Archived 2004-12-14 at the Wayback Machine.
- ਐਮਾਜ਼ਾਨ ਦਰਿਆ ਦੇ ਸੋਮੇ ਤੋਂ ਲੈ ਕੇ ਦਹਾਨੇ ਤੱਕ ਇੱਕ ਤਸਵੀਰੀ ਸਫ਼ਰ
- ਐਮਾਜ਼ਾਨ ਅਲਾਈਵ: ਐਮਾਜ਼ਾਨ ਦਰਿਆ ਬਾਰੇ ਰੋਸ਼ਨੀ ਅਤੇ ਪਰਛਾਵਾਂ ਦਸਤਾਵੇਜ਼ੀ ਫ਼ਿਲਮ Archived 2017-08-26 at the Wayback Machine.
- ਐਮਾਜ਼ਾਨ ਦਰਿਆ ਪਰਿਆਵਰਨਕ ਸਬੰਧ Archived 2020-01-10 at the Wayback Machine.
- ਐਮਾਜ਼ਾਨ ਦਰਿਆ ਦੇ ਅੰਧ ਮਹਾਂਸਾਗਰ ਉਤਲੇ ਪ੍ਰਭਾਵ ਬਾਰੇ ਦੱਖਣੀ ਕੈਲੀਫ਼ੋਰਨੀਆ ਵਿਸ਼ਵ-ਵਿਦਿਆਲਾ ਦੀ ਘੋਖ Archived 2019-11-09 at the Wayback Machine.
- ਓਪਨ ਸਟ੍ਰੀਟ ਮੈਪ ਵਿਖੇ ਐਮਾਜ਼ਾਨ ਦਰਿਆ ਨਾਲ਼ ਸਬੰਧਤ ਭੂਗੋਲਕ ਸਮੱਗਰੀ
ਹਵਾਲੇ
[ਸੋਧੋ]- ↑ Amazon River at GEOnet Names Server
- ↑ [1]
- ↑ Tom Sterling: Der Amazonas. Time-Life Bücher 1979, 7th German Printing, p. 19
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Amazon (river)". Amazon (river) (2007 ed.). Microsoft Encarta Online Encyclopedia. http://encarta.msn.com/encyclopedia_761571466/Amazon_(river).html. Retrieved 12 August 2007. Archived 29 October 2009[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2009-10-29. Retrieved 2013-01-22.
{{cite web}}
: Unknown parameter|dead-url=
ignored (|url-status=
suggested) (help)"ਪੁਰਾਲੇਖ ਕੀਤੀ ਕਾਪੀ". Archived from the original on 2009-10-29. Retrieved 2013-01-22.{{cite web}}
: Unknown parameter|dead-url=
ignored (|url-status=
suggested) (help) - ↑ Tom Sterling: Der Amazonas. Time-Life Bücher 1979, 8th German Printing, p. 20