ਐਮ. ਪੀ. ਸਿਵਗਿਆਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਈਲਈ ਪੌਨੂਸਵਾਮੀ ਸਿਵਗਿਆਨਮ, [1] ਪ੍ਰਸਿੱਧ ਰੂਪ ਵਿੱਚ ਮਾ.ਪੋ.ਸੀ (26 ਜੂਨ 1906 - 3 ਅਕਤੂਬਰ 1995) ਇੱਕ ਭਾਰਤੀ ਸਿਆਸਤਦਾਨ ਸੀ ਅਤੇ ਰਾਜਨੀਤਿਕ ਪਾਰਟੀ ਤਾਮਿਲ ਅਰਸੁ ਕੜਾਗਮ ਸੀ ਦਾ ਬਾਨੀ ਅਤੇ ਸੁਤੰਤਰਤਾ ਸੰਗਰਾਮੀ ਸੀ। ਉਸਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। [2]

ਜੀਵਨੀ[ਸੋਧੋ]

ਮਾ.ਪੋ.ਸੀ ਦਾ ਜਨਮ 26 ਜੂਨ 1906 ਨੂੰ ਮਦਰਸ ਸ਼ਹਿਰ ਦੇ ਸਲਵਣਕੁਪਮ ਵਿੱਚ ਗ੍ਰਾਮਣੀ ਕਮਿਊਨਿਟੀ ਨਾਲ ਸੰਬੰਧਿਤ ਪੁੰਨੂਸਵਾਮੀ ਅਤੇ ਸਿਵਾਗਾਮੀ ਦੇ ਨਿਮਾਣੇ ਪਰਵਾਰ ਵਿੱਚ ਹੋਇਆ ਸੀ। ਲੰਬੇ ਸਮੇਂ ਤੱਕ, ਸਿਵਗਿਆਨਮ ਸਿਵਗਿਆਨਮ ਗ੍ਰਾਮਣੀ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ, ਇਹ ਪਿਛੇਤਰ ਬਾਅਦ ਵਿੱਚ ਉਸ ਨੇ ਹਟਾ ਦਿੱਤਾ। ਉਸਦੀ ਮੁੱਢਲੀ ਵਿਦਿਆ ਉਸਦੀ ਮਾਂ ਵਲੋਂ ਕਰਵਾਈ ਗਈ ਸੀ, ਅਤੇ ਉਸਦਾ ਸਕੂਲ ਦਾ ਕਾਰਜਕਾਲ ਤੀਜੀ ਦੇ ਸ਼ੁਰੂ ਹੋਣ ਤੇ ਖਤਮ ਹੋ ਗਿਆ ਸੀ। ਗ਼ਰੀਬੀ ਦੇ ਕਾਰਨ, ਉਸਦਾ ਪਿਤਾ ਉਸ ਲਈ ਕਲਾਸ ਦੀਆਂ ਪਾਠ ਪੁਸਤਕਾਂ ਨਹੀਂ ਖਰੀਦ ਸਕਦਾ ਸੀ। ਇਸ ਤੋਂ ਬਾਅਦ, ਵਿਸ਼ਾਲ ਦੁਨੀਆ ਉਸ ਦਾ ਸਕੂਲ ਸੀ। ਸਿਵਗਿਆਨਮ ਆਪਣੇ ਮਾਪਿਆਂ ਦੇ ਦਸ ਬੱਚਿਆਂ ਵਿੱਚੋਂ ਬਚੇ ਤਿੰਨ ਵਿੱਚੋਂ ਸਭ ਤੋਂ ਵੱਡਾ ਸੀ। ਸਿਵਗਿਆਨਮ ਨੇ ਕੁਝ ਸਮੇਂ ਲਈ ਰੋਜ਼ਾਨਾ ਮਜ਼ਦੂਰੀ ਤੇ ਅੱਠ ਸਾਲਾਂ ਲਈ ਬੁਣਕਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ, ਉਸਨੇ ਪ੍ਰੈਸ ਆਫ਼ ਤਾਮਿਲ ਜਰਨਲ ਦੀ ਪ੍ਰੈੱਸ ਵਿੱਚ ਇਕ ਕੰਪੋਜੀਟਰ ਵਜੋਂ ਜੀਵਨ ਦੀ ਸ਼ੁਰੂਆਤ ਕੀਤੀ।

ਉਹ ਤਿਆਗਾਰਾਯਾਨਗਰ ਹਲਕੇ ਤੋਂ ਤਾਮਿਲਨਾਡੂ ਵਿਧਾਨ ਸਭਾ ਲਈ 1967 ਵਿੱਚ ਡੀਐਮਕੇ ਦੇ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤਣ ਵਿੱਚ ਕਾਮਯਾਬ ਰਿਹਾ ਸੀ। [3] ਤਾਮਿਲਨਾਡੂ ਦੀ ਹੱਦਬੰਦੀ ਵਿੱਚ ਉਸ ਦੀ ਭਾਗੀਦਾਰੀ ਨੇ ਉਸਨੂੰ ਰਾਜ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਣ ਸ਼ਖਸੀਅਤ ਬਣਾਇਆ ਹੈ। ਇਹ ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਮਦਰਾਸ (ਹੁਣ ਚੇਨਈ) ਅਤੇ ਤੀਰੁੱਟਨੀ ਨੂੰ ਆਂਧਰਾ ਪ੍ਰਦੇਸ਼ ਤੋਂ (ਨਾਮੇਡ ਬਨਾਮ ਮਨੇਡ ਅੰਦੋਲਨ ਰਾਹੀਂ) ਤਮਿਲਨਾਡੂ ਵਿੱਚ ਰੱਖਿਆ ਜਾ ਸਕਿਆ। ਉਹ ਤਾਮਿਲਨਾਡੂ ਵਿਧਾਨ ਪ੍ਰੀਸ਼ਦ ਦਾ ਚੇਅਰਮੈਨ (ਪ੍ਰੀਜਾਈਡਿੰਗ ਅਧਿਕਾਰੀ) ਸੀ ਜਦੋਂ ਐਮਜੀ ਰਾਮਚੰਦਰਨ ਨੇ 1986 ਵਿਚ ਇਸਨੂੰ ਖ਼ਤਮ ਕੀਤਾ ਸੀ। [2]

ਮਦਰਾਸ (ਚੇਨਈ) ਨੂੰ ਤਾਮਿਲਨਾਡੂ ਰਾਜ ਦੀ ਰਾਜਧਾਨੀ ਵਜੋਂ ਰੱਖਣ ਲਈ ਲੜਾਈ[ਸੋਧੋ]

ਪੋਟੀ ਸ਼੍ਰੀਰਾਮੂਲੂ ਨੇ ਵੱਖਰੇ ਆਂਧਰਾ ਪ੍ਰਦੇਸ਼ ਲਈ ਅੰਦੋਲਨ ਸ਼ੁਰੂ ਕੀਤਾ। ਇਸ ਦੇ ਨਾਲ ਹੀ ਮਦਰਾਸ ਨੂੰ ਵੱਖਰੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾਉਣ ਦੀ ਮੰਗ ਕਰਦਿਆਂ, ਮਦਰਾਸ ਮਾਨਦੇ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ। ਮਾ.ਪੋ.ਸੀ. ਨੇ ਆਪਣੀ ਤਾਮਿਲ ਅਰਸੁ ਕੜਾਗਮ ਰਾਹੀਂ ਤੇਲਗੁਆਂ ਦੇ ਦਾਅਵੇ ਵਿਰੁੱਧ ਰੈਲੀਆਂ, ਮੀਟਿੰਗਾਂ ਅਤੇ ਧਰਨੇ ਆਦਿ ਕਰਕੇ ਰੋਸ ਜਤਾਉਂਦਿਆਂ ਕਿਹਾ, தலை கொடுத்தேனும் தலைநகரைக் காப்போம் (ਅਸੀਂ ਤਾਮਿਲਾਂ ਦੀ ਰਾਜਧਾਨੀ ਦੀ ਰੱਖਿਆ ਅਤੇ ਬਚਾਅ ਕਰਾਂਗੇ ਭਾਵੇਂ ਸਾਨੂੰ ਆਪਣੇ ਸਿਰ ਦੇਣੇ ਪੈਣ)। ਰਾਜਗੋਪਾਲਾਚਾਰੀ ਵਰਗੇ ਨੇਤਾਵਾਂ ਨੇ ਮਾ.ਪੋ.ਸੀ. ਦਾ ਸਮਰਥਨ ਕੀਤਾ।[4] [5]

ਹਵਾਲੇ[ਸੋਧੋ]