ਐਲਫ਼ਰਡ ਲੂਈਸ ਕਰੋਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲਫ਼ਰਡ ਲੂਈਸ ਕਰੋਬਰ
Ishi.jpg
ਐਲਫ਼ਰਡ ਲੂਈਸ ਕਰੋਬਰ 1911 ਵਿਚ ਇਸ਼ੀ ਨਾਲ।
ਜਨਮ ਐਲਫ਼ਰਡ ਲੂਈਸ ਕਰੋਬਰ
11 ਜੂਨ 1876(1876-06-11)
ਹੋਬੋਕਨ ,ਨਿਊ ਜੇਰਸੇ
ਮੌਤ 5 ਅਕਤੂਬਰ 1960(1960-10-05) (ਉਮਰ 84)
ਪੈਰਿਸ
ਸਿੱਖਿਆ ਕੋਲੰਬੀਆ ਯੂਨੀਵਰਸਿਟੀ
ਪੇਸ਼ਾ ਮਾਨਵ ਸ਼ਾਸਤਰੀ
ਸਾਥੀ m. 1906 (1) ਹੈਨਰੀਟਾ ਰੌਥਸਚਾਈਲਡ, d. 1913; m. 1926 (2) ਥਿਉਡੋਰਾ ਕਰੈਕੋ ਬਰਾਊਨ[1]
ਬੱਚੇ by (2)ਟੈੱਡ ਅਤੇ ਕਲੀਫ਼ਟਨ ਬਰਾਊਨ (adopted), ਕਾਰਲ ਅਤੇ [ਉਰਸੁਲਾ ਕਰੋਬਰ
ਮਾਤਾ-ਪਿਤਾ(s) ਫਲੋਰੈਸ ਕਰੋਬਰ ਅਤੇ ਜੋਹੱਨਾ ਮੂਲਰ[1]
ਪੁਰਸਕਾਰ ਵੀਕਿਗ ਫ੍ਨਡ ਮੈਡਲ (1946)

ਐਲਫ਼ਰਡ ਲੂਈਸ ਕਰੋਬਰ (Alfred Louis Kroeber - 11 ਜੂਨ 1876 – 5 ਅਕਤੂਬਰ 1960) ਇਕ ਅਮਰੀਕੀ ਸਭਿਆਚਾਰਕ ਮਾਨਵ-ਸ਼ਾਸਤਰੀ (Cultural anthropologist) ਸੀ। ਉਸ ਨੇ 1901 ਵਿੱਚ ਕੋਲੰਬੀਆ ਯੂਨੀਵਰਸਿਟੀ(Cultural anthropologist) `ਚ ਫਰੈਜ਼ ਬੌਸ (Franz Boas) ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸ ਨੰU ਕੋਲੰਬੀਆ ਵਲੋ ਐੈਥਰੋਪੋਲਜੀ (Anthropology) ਵਿੱਚ ਪਹਿਲਾ ਡਾਕਟਰੇਟ ਹੋਣ ਵਜੋਂ ਸਨਮਾਨਿਤ ਕੀਤਾ ਗਿਆ। ਉਹ ਕੈਲੀਫੋਰਨੀਆ ਦੀ ਯੂਨੀਵਰਸਿਟੀ , ਬਰਕਲੇ (Berkeley) ਦੇ ਐਥਰੋਪੋਲੋਜੀ ਵਿਭਾਗ ਵਿੱਚ ਨਿਯੁਕਤ ਕੀਤੇ ਜਾਣ ਵਾਲਾ ਪਹਿਲਾ ਪ੍ਰੋਫੈਸਰ ਵੀ ਸੀ|[2] ਉਸਨੇ ‘ਮਿਊਜ਼ੀਅਮ ਆਫ ਐਥਰੋਪੋਲੋਜੀ’ ( Museum of Anthropology ) ਦੇ ਸ਼ੁਰੂਆਤੀ ਦਿਨਾਂ ਵਿੱਚ ਇਕ ਉਤਸ਼ੁਕਤਾ ਭਰਪੁਰ ਭੂਮਿਕਾ ਨਿਭਾਈ ਅਤੇ ਇਕ ਡਾਇਰੈਕਟਰ ਵਜੋ 1901 ਤੋ 1947 ਤੱਕ ਕੰਮ ਕੀਤਾ |[3] ਕਰੋਬਰ ਨੇ ਇਸ਼ੀ (Ishi ) ਬਾਰੇ ਕਾਫੀ ਰੌਚਿਕ ਜਾਣਕਾਰੀ ਦਿੱਤੀ , ਜੋ ਯਾਹੀ ਲੋਕਾਂ ( Yahi People ) ਦਾ ਆਖ਼ਰੀ Surviving Member ਸੀ। ਜਿਸ ਉਪਰ ਉਸ ਨੇ ਸਾਲਾਬੱਧੀ ਅਧਿਐਨ ਕੀਤਾ । ਉਹ ਮਹਾਨ ਨਾਵਲਕਾਰ , ਕਵੀ ਅਤੇ ਮਿੰਨੀ ਕਹਾਣੀਆਂ ਦੇ ਲੇਖਕ ਉਰਸੁਲਾ ਕਰੋਬਰ ਲ.ਗੁਈਨ ( Ursula k .Le .Guin ) ਦਾ ਪਿਤਾ ਸੀ ।

ਜੀਵਨ[ਸੋਧੋ]

ਕਰੋਬਰ , ਹੋਬੋਕਨ ,ਨਿਊ ਜੇਰਸੇ (New Jersey),[4] ਵਿੱਚ ਇਕ ਮੱਧਵਰਗੀ ਪਰਿਵਾਰ ਵਿਚ ਜਨਮਿਆ । ਉਸਦਾ ਪਿਤਾ ਫਲੋਰੈਸ ਕਰੋਬਰ (Florence Kroeber) ਦਸ ਸਾਲ U.S. ਅਪਣੇ ਮਾਤਾ ਪਿਤਾ ਨਾਲ ਚਲਾ ਗਿਆ ਸੀ । ਉਸ ਦਾ ਪਰਿਵਾਰ ਪੁਰਾ ਜਰਮਨੀ ਸੀ । ਐਲਫ਼ਰਡ ਦੀ ਮਾਂ ਜੋਹੱਨਾ ਮੂਲਰ(Johanna Muller) ਵੀ ਜਰਮਨੀ ਵੰਸ਼ ਨਾਲ ਸੰਬੰਧਿਤ ਸੀ । ਜਦੋ ਜੋਹੱਨਾ ਮੂਲਰ ਦਾ ਪਰਿਵਾਰ ਨਿਊ ਯੋਰਕ (New York) ਗਿਆ, ਉਦੋ ਐਲਫਰਡ ਬਹੁਤ ਛੋਟਾ ਸੀ ਅਤੇ ਇੱਕ ਪ੍ਰਾਈਵੇਟ ਸਕੁਲ ਵਿੱਚ ਪੜੵਦਾ ਅਤੇ ਟਿਊਸ਼ਨ ਲੈਦਾ ਸੀ। ਉਸ ਦੇ ਤਿੰਨ ਦੋਸਤ ਵੀ ਸਨ ਜਿਨੵਾਂ ਦੀ ਪੜੵਾਈ ਵਿੱਚ ਚੰਗੀ ਦਿਲਚਸਪੀ ਸੀ। ਐਲਫ਼ਰਡ ਦਾ ਪਰਿਵਾਰ ਬਹੁ-ਭਾਸ਼ੀ ਸੀ , ਘਰ ਵਿੱਚ ਜ਼ਿਆਦਾਤਰ ਜਰਮਨ ਬੋਲੀ ਜਾਂਦੀ ਸੀ ਅਤੇ ਕਰੋਬਰ ਨੇ ਵੀ ਸਕੂ਼ਲ ਵਿੱਚ ਲੈਟਿਨ (ਅਤਾਲਵੀ) ਅਤੇ ਗ੍ਰੀਕ ਭਾਸ਼ਾਵਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਸਨ । ਸ਼ੁਰੂਆਤ ਵਿੱਚ ਕਾਫ਼ੀ ਸਮਾਂ ਉਸ ਦੀ ਰੁਚੀ ਭਾਸ਼ਾਵਾਂ ਵਿੱਚ ਹੀ ਰਹੀ। ਉਸ ਨੇ 16 ਸਾਲ ਦੀ ਉਮਰ ਵਿੱਚ ਕੈਲੀਫੋਰਨੀਆਂ ਵਿੱਚ ਦਾਖ਼ਲਾ ਲਿਆ। 1896 ਵਿੱਚ ਇੰਗਲਿਸ਼ ਦੀ A .B ਕੀਤੀ 1897 ਵਿੱਚ ਰੋਮੈਟਿਕ ਡਰਾਮੇ (Romantic Drama) ਦੀ M.A.ਕੀਤੀ । ਉਸ ਨੇ ਅਪਣਾ ਫ਼ੀਲਡ ਬਦਲ ਕੇ , ਐਥਰੋਪੋਲੋਜੀ ਵਿੱਚ Ph.D ਦੀ ਡਿਗਰੀ ਫਰੈਜ਼ ਬੋਸ (Franz Boas) ਤੋ ਕੋਲੰਬੀਆ ਯੂਨੀਵਰਸਿਟੀ (Columbia University) ਵਿੱਚ 1901 ਵਿੱਚ ਕੀਤੀ । ਕਰੋਬਰ ਨੇ ਅਪਣਾ ਜ਼ਿਆਦਾਤਰ ਕਿੱਤਾ ਕੈਲੀਫੋਰਨੀਆਂ ਵਿੱਚ, ‘ਯੂਨੀਵਰਸਿਟੀ ਆਫ ਕੈਲੀਫੋਰਨੀਆ’ (University of California, Berkeley) ਵਿੱਚ ਬਤੀਤ ਕੀਤਾ। ਉਹ ਯੂਨੀਵਰਸਿਟੀ ਵਿੱਚ ਬਤੌਰ ਮਾਨਵ ਵਿਗਿਆਨ ਦਾ ਪ੍ਰੋਫੈਸਰ ਅਤੇ ‘ਮਿਊਜ਼ੀਅਮ ਆਫ ਐਥਰੋਪੋਲੋਜੀ’ (Museum of Anthropology) ਦਾ ਡਾਇਰੈਕਟਰ ਰਿਹਾ ਸੀ। ਮਾਨਵ ਵਿਗਿਆਨ ਦੇ ਵਿਭਾਗ ਦੀ ਮੁੱਖ ਬਿਲਡਿੰਗ ਦਾ ਨਾਮ ਕਰੋਬਰ ਹਾਲ ਰੱਖ ਕੇ ਉਸ ਨੰ ਮਾਣ ਬਖਸ਼ਿਆ। ਉਹ 1946 ਤੱਕ ਆਪਣੀ ਰਿਟਾਰਿਡਮੈਟ ਦੌਰਾਨ ਬਰਕਲੇ (Berkeley) ਨਾਲ ਜੁੜਿਆ ਰਿਹਾ ।

ਵਿਆਹ ਅਤੇ ਪਰਿਵਾਰ[ਸੋਧੋ]

ਕਰੋਬਰ ਦਾ ਵਿਆਹ ਹੈਨਰੀਟਾ ਰੌਥਸਚਾਈਲਡ (Henrietta Rothschild) ਨਾਲ 1906 ਵਿੱਚ ਹੋਇਆ , ਪਰ 1913 ਵਿੱਚ T.B. (Tuber Culosis) ਨਾਲ ਉਸ ਦੀ ਪਤਨੀ ਦੀ ਮੌਤ ਹੋ ਗਈ। 1926 ਵਿੱਚ ਉਸ ਨੇ ਥਿਉਡੋਰਾ ਕਰੈਕੋ ਬਰਾਊਨ (Theodora Kracaw Brown) , ਜੋ ਕਿ ਇੱਕ ਵਿਧਵਾ ਔਰਤ ਸੀ ਨਾਲ ਦੁਬਾਰਾ ਵਿਆਹ ਕਰਵਾਇਆ। ਉਸਦੇ ਦੋ ਬੱਚੇ ਸਨ ਕਾਰਲ ਕਰੋਬਰ ਅਤੇ ਉਰਸੁਲਾ ਕੇ.ਲ. ਗੁਈਨ ਅਤੇ ਉਸਦੇ ਪਹਿਲੇ ਵਿਆਹ ਦੇ ਦੋ ਬੱਚਿਆ ਟੈੱਡ (Ted) ਅਤੇ ਕਲੀਫ਼ਟਨ (Clifton) ਬਰਾਊਨ ਨੰU ਐਲਫਰਡ ਨੇ ਗੋਦ ਲਿਆ ਅਤੇ ਅਪਣਾ ਨਾਮ ਦਿਤਾ । 2003 ਵਿੱਚ ਕਲੀਫ਼ਟਨ ਬਰਾਊਨ (Clifton Brown)ਅਤੇ ਕਾਰਲ ਕਰੋਬਰ (Karl Kroeber) ਨੇ ਇਸ਼ੀ (Ishi) ਦੀਆਂ ਕਹਾਣੀਆ ਉਪਰ ਇਕ ਕਿਤਾਬ ਪ੍ਰਕਾਸ਼ਿਤ ਕਰਵਾਈ , ਜਿਸ ਨੰU ‘‘Ishi in Three Centuries’’[5] ਕਿਹਾ ਗਿਆ। ਇਹ ਅਮਰੀਕੀ ਲੇਖਕਾਂ ਅਤੇ ਅਕਾਦਮੀ ਦੀ ਅਤੇ ਇਸ਼ੀ (Ishi) ਉਪਰ ਲਿਖੇ ਜਾਣ ਵਾਲੇ ਲੇਖਾਂ ਦੀ ਪਹਿਲੀ ਕਿਤਾਬ ਸੀ । ਐਲਫ਼ਰਡ ਕਰੋਬਰ ਦੀ ਮੌਤ 5 ਅਕਤੂਬਰ 1960 ਨੰ ਪੈਰਿਸ ਵਿੱਚ ਹੋਈ ।

ਪ੍ਰਭਾਵ[ਸੋਧੋ]

ਭਾਵੇ ਉਹ ਮੁੱਖ ਤੌਰ ਤੇ ਇਕ ਸੱਭਿਆਚਾਰਕ ਮਾਨਵ ਸ਼ਾਸਤਰੀ ਦੇ ਰੂਪ ਵਿਚ ਜਾਣਿਆ ਗਿਆ ,ਪਰ ਉਸਨੇ ਪੁਰਾਤੱਤਵ ਅਤੇ ਮਾਨਵ ਭਾਸ਼ਾ ਵਿਗਿਆਨ ਵਿਚ ਮਹੱਤਵਪੂਰਨ ਕੰਮ ਕੀਤਾ ਅਤੇ ਉਸਨੇ ਪੁਰਾਤੱਤਵ ਅਤੇ ਸਭਿਆਚਾਰ ਦੇ ਵਿਚਕਾਰ ਸੰਬੰਧ ਬਣਾ ਕੇ ਰਾਜਨੈਤਿਕ ਕਰਨ ਲਈ ਯੋਗਦਾਨ ਪਾਇਆ । ਉਸਨੇ ਨਿਊ ਮੈਕਸੀਕੋ (Mexico), ਮੈਕਸੀਕੋ (Mexico) ਅਤੇ ਪੇਰੂ (Peru) ਵਿਚ ਖੁਦਵਾਈ ਕਰਵਾਈ । ਪੇਰੂ ਵਿਚ ਉਸਨੇ Andean Studies Institute ਦੀ Peruvian ਮਾਨਵ ਸ਼ਾਸਤਰੀ , Julioc Tello ਅਤੇ ਹੋਰ ਮੱਖ ਵਿਦਵਾਨਾਂ ਨਾਲ ਮਿਲ ਕੇ ਮਦਦ ਕੀਤੀ । ਕਰੋਬਰ ਅਤੇ ਉਸ ਦੇ ਵਿਦਿਆਰਥੀਆ ਨੇ ਅਮਰੀਕੀ ਲੋਕਾਂ ਦੇ ਪੱਛਮੀ ਗੋਤ ` ਤੇ ਸਭਿਆਚਾਰਕ ਸਮੱਗਰੀ ਇਕੱਠੀ ਕਰਨ ਲਈ ਮਹੱਤਵਪੂਰਨ ਕੰਮ ਕੀਤਾ । ਕੈਲੀਫੋਰਨੀਆ ਦੇ ਗੋਤ ਬਾਰੇ ਜਾਣਕਾਰੀ ਰੱਖਣ ਵਿੱਚ ਕੀਤੇ ਗਏ ਕੰਮ ਨੰU “Handbook of The Indians of Califorina’’ (1925) ਵਿਚ ਪ੍ਰਗਟ ਕੀਤਾ ਗਿਆ । ਕਰੋਬਰ B{z ਸਭਿਆਚਾਰ ਖੇਤਰ ਦੇ ਸੰਕਲਪ, ਸਭਿਆਚਾਰਕ ਸੰਰਚਨਾ (Cultural and Natural Areas of Native North America, 1939) ਅਤੇ ਸਭਿਆਚਾਰਕ ਥਕਾਵਟ (Anthropology,1963) ਦੀ ਧਾਰਨਾ ਦੇ ਵਿਕਾਸ ਦਾ ਕਰੈਡਿਟ ਦਿੱਤਾ ਗਿਆ ।

ਪੁਰਸਕਾਰ ਅਤੇ ਸਨਮਾਨ[ਸੋਧੋ]

ਆਰਟਸ ਅਤੇ ਸਾਇੰਸ ਦੀ ਅਮਰੀਕੀ ਅਕੈਡਮੀ ਦਾ ਫੈਲੋ(1912)[6] ਕਰੋਬਰ ਨ ਪੰਜ ਆਨਰੇਰੀ ਡਿਗਰੀਆਂ ਪ੍ਰਾਪਤ ਕੀਤੀਆਂ (Yale, California, Harvard, Columbia, Chicago) - ਯੇਲ, ਕੈਲੀਫੋਰਨੀਆ, ਹਰਵਾਰਡ, ਕੋਲੰਬੀਆ, ਸ਼ਿਕਾਗੋ। ਉਸਨੂੰ ਦੋ ਸੋਨ-ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਉਸਨੂੰ 16 ਸਾਇੰਟਿਫਿਕ ਸੁਸਾਇਟੀਜ਼ ਵਿਚ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ। ਉਹ ਅਮਰੀਕੀ ਐਂਥਰੋਪੋਲੋਜੀਕਲ ਐਸੋਸੀਏਸ਼ਨ (1917-1918) ਦਾ ਪ੍ਰਧਾਨ ਸੀ।

ਹਵਾਲੇ[ਸੋਧੋ]

  1. 1.0 1.1 Julian H. Steward, "Alfred L. Kroeber 1876-1960: Obituary", American Ethnography, first published in American Anthropologist, October 1961, New Series 63(5:1):1038-1087, accessed 5 Nov 2010
  2. Jump up^ Department History – Anthropology Department, UC Berkeley
  3. . Jump up^ Phoebe A. Hearst Museum of Anthropology – History
  4. Jump up^ Staff. "DR. KROEBER DIES; ANTHROPOLOGIST; Authority on Indians Taught at California 45 Years - Wrote Standard Text", The New York Times, October 6, 1960. Accessed February 6, 2013. "A native of Hoboken, N. J., Dr. Kroeber was graduated from Columbia in 1896."
  5. Jump up^ Clifton and Karl Kroeber (2002) Ishi in Three Centuries, Univ. of Nebraska Press ISBN 0803222505
  6. . Jump up^ "Book of Members, 1780–2010: Chapter B". American Academy of Arts and Sciences. Retrieved June 1, 2011.