ਸਮੱਗਰੀ 'ਤੇ ਜਾਓ

ਐਲੀਸਨ ਜੈਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲੀਸਨ ਜੈਨੀ
ਜੈਨੀ 2011 ਵਿੱਚ
ਜਨਮ
ਐਲੀਸਨ ਬਰੂਕਸ ਜੈਨੀ

(1959-11-19) ਨਵੰਬਰ 19, 1959 (ਉਮਰ 65)
ਬੌਸਟਨ, ਮੈਸਾਚੂਸਟਸ, ਸੰਯੁਕਤ ਰਾਜ ਅਮਰੀਕਾ
ਅਲਮਾ ਮਾਤਰ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1984–ਹੁਣ ਤੱਕ
ਕੱਦ6 ft 0 in (1.83 m)[1]

ਐਲੀਸਨ ਬਰੂਕਸ ਜੈਨੀ (ਜਨਮ 19 ਨਵੰਬਰ, 1959) ਅਕਾਦਮੀ ਇਨਾਮ ਜੇਤੂ ਇੱਕ ਅਮਰੀਕੀ ਅਦਾਕਾਰਾ ਹੈ। ਉਹ ਇੱਕ ਅਦਾਕਾਰਾ ਦੇ ਰੂਪ ਵਿੱਚ ਕੁਸ਼ਲਤਾ ਅਤੇ ਪੇਸ਼ੇਵਰ ਮਹਿਲਾਵਾਂ ਵਿੱਚ ਆਪਣੇ ਪ੍ਰਦਰਸ਼ਨ ਦੇ ਨਾਲ ਆਪਣੀ ਬਹੁਮੁਖੀ ਪ੍ਰਤਿਭਾ ਦੇ ਲਈ ਜਾਣੀ ਜਾਂਦੀ ਹੈ।[2] ਬੌਸਟਨ, ਮੈਸਾਚੂਸਟਸ ਵਿੱਚ ਜਨਮੀ, ਜੈਨੀ ਦਾ ਪਾਲਣ ਡੈਟਨ, ਓਹਾਇਓ ਵਿੱਚ ਹੋਇਆ। ਕੈਨਯਨ ਕਾਲਜ ਵਿੱਚ ਗਰੈਜੂਏਸ਼ਨ ਤੋਂ ਬਾਅਦ, 1984 ਦੀਆਂ ਗਰਮੀਆਂ ਵਿੱਚ ਉਸਨੇ ਰੌਇਲ ਅਕੈਡਮੀ ਔਫ਼ ਡਰਾਮੈਟਿਕ ਆਰਟ ਵਿੱਚ ਉਹ ਅਧਿਐਨ ਕਰਨ ਲਈ ਦਾਖਲਾ ਲਿਆ।

ਟੈਲੀਵਿਜ਼ਨ ਵਿੱਚ ਅਦਾਕਾਰੀ ਦੇ ਲਈ ਉਸਨੂੰ ਸੱਤ ਵਾਰ ਪ੍ਰਾਈਮਟਾਈਮ ਐਮੀ ਅਵਾਰਡ ਪ੍ਰਾਪਤ ਹੋਇਆ, ਜਿਸ ਵਿੱਚ ਪਹਿਲੇ ਚਾਰ ਐਮੀ ਅਵਾਰਡ, ਐਨਬੀਸੀ ਦੇ ਨਾਟਕ ਦ ਵੇਸਟ ਰਿੰਗ (1999-2006) ਦੇ ਵਿੱਚ ਜੇ. ਕ੍ਰੇਗ ਦੇ ਰੂਪ ਵਿੱਚ ਉਸ ਦੁਆਰਾ ਨਿਭਾਈ ਗਈ ਭੂਮਿਕਾ ਲਈ ਮਿਲੇ ਸਨ।

ਸੰਨ 2017 ਵਿੱਚ, ਬਲੈਕ ਕਾਮੇਡੀ ਆਈ. ਟੋਨਯਾ ਵਿੱਚ ਲਾਵੋਨਾ ਫ਼ੇ ਗੋਲਡਨ ਦੇ ਕਿਰਦਾਰ ਵਿੱਚ ਉਸਦੇ ਪ੍ਰਦਰਸ਼ਨ ਲਈ ਉਸਨੂੰ ਵਿਸ਼ਵਭਰ ਵਿੱਚ ਸਰਾਹਿਆ ਗਿਆ ਅਤੇ ਉਸਨੂੰ ਕਈ ਸਨਮਾਨ ਮਿਲੇ, ਜਿਸ ਵਿੱਚ ਉਸਨੇ ਸਭ ਤੋਂ ਵਧੀਆ ਸਹਾਇਕ ਅਭਿਨੇਤਰੀ ਲਈ ਅਕਾਦਮੀ ਇਨਾਮ ਜਿੱਤਿਆ। ਇਸ ਤੋਂ ਇਲਾਵਾ ਉਸਨੇ ਸਭ ਤੋਂ ਵਧੀਆ ਸਹਾਇਕ ਅਭਿਨੇਤਰੀ ਲਈ ਗੋਲਡਨ ਗਲੋਬ ਇਨਾਮ ਅਤੇ ਸੱਤ ਵਾਰ ਸਕ੍ਰੀਨ ਐਕਟਰਸ ਗਿਲਡ ਅਵਾਰਡ, ਅਤੇ ਸਹਾਇਕ ਭੂਮਿਕਾ ਵਿੱਚ ਸਭ ਤੋਂ ਅਭਿਨੇਤਰੀ ਦੇ ਲਈ ਬਾਫ਼ਟਾ ਇਨਾਮ ਵੀ ਜਿੱਤਿਆ ਹੈ।

ਵਿਅਕਤੀਗਤ ਜੀਵਨ

[ਸੋਧੋ]

ਐਲੀਸਨ ਬਰੂਕਸ ਜੈਨੀ ਦਾ ਜਨਮ 19 ਨਵੰਬਰ, 1959 ਨੂੰ ਬੌਸਟਨ, ਮੈਸਾਚੂਸਟਸ ਵਿੱਚ ਹੋਇਆ ਅਤੇ ਡੈਟਨ, ਓਹਾਇਓ ਵਿੱਚ ਉਹ ਵੱਡੀ ਹੋਈ। ਉਹ ਜੈਨੀ ਮੈਸੀ ਬਰੂਕਸ ਜੋ ਕਿ ਇੱਕ ਪੂਰਵ ਅਭਿਨੇਤਰੀ ਸੀ, ਅਤੇ ਜਾਰਵਿਸ ਦੀ ਸਪੈਂਸਰ ਜਾਰਬ ਜਨੀ, ਜੂਨੀਅਰ ਜੋ ਕਿ ਇੱਕ ਰੀਅਲ ਇਸਟੇਟ ਡਿਵੈਲਪਰ ਅਤੇ ਜੈਜ਼ ਸੰਗੀਤਕਾਰ ਹੈ, ਦੀ ਧੀ ਹੈ।[3][4]

ਟੈਲੀਵਿਜ਼ਨ ਲੜੀਵਾਰ ਮੌਮ ਵਿੱਚ ਉਸਦੀ ਭੂਮਿਕਾ ਨਾਲ ਜੁੜੀ ਇੱਕ ਇੰਟਰਵਿਊ ਵਿੱਚ ਜੈਨੀ ਨੇ ਆਪਣੇ ਭਰਾ ਹਾਲ ਦੇ ਬਾਰੇ ਵਿੱਚ ਚਰਚਾ ਕੀਤੀ ਸੀ, ਜਿਸਨੇ ਨਸ਼ੇ ਦੀ ਲਤ ਦੇ ਕਾਰਨ ਆਤਮਹੱਤਿਆ ਕਰ ਲਈ ਸੀ। 4 ਮਾਰਚ 2018 ਨੂੰ ਜੈਨੀ ਆਪਣਾ ਅਕਾਦਮੀ ਇਨਾਮ ਆਪਣੇ ਭਰਾ ਹਾਲ ਨੂੰ ਸਮਰਪਿਤ ਕੀਤਾ।[5]

ਸਤੰਬਰ 2015 ਵਿੱਚ ਇਹ ਦੱਸਿਆ ਗਿਆ ਉਹ ਆਈਏਟੀਐਸਈ ਦੇ ਉਹ ਫ਼ਿਲਿਪ ਜੌਨਕੰਸ ਨਾਲ ਰਿਸ਼ਤੇ ਵਿੱਚ ਹੈ, ਜਿਹੜਾ ਕਿ ਉਸ ਤੋਂ 20 ਸਾਲ ਛੋਟਾ ਹੈ।[6][7]

ਫ਼ਿਲਮੋਗ੍ਰਾਫ਼ੀ

[ਸੋਧੋ]

ਜੈਨੀ ਨੇ ਕਈ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ, ਜਿਸ ਵਿੱਚ 1990 ਦੇ ਦਹਾਕੇ ਦੀਆਂ ਫ਼ਿਲਮਾਂ ਅਮੈਰੀਕਨ ਬਿਊਟੀ, ਦ ਔਬਜੈਕਟ ਔਫ਼ ਮਾਈ ਔਬਸੈਸ਼ਨ, ਬਿਗ ਨਾਈਟ, ਦ ਇਪੋਸਟੋਰਸ, ਡਰੌਪ ਡੈੱਡ ਗੌਰਜੀਅਸ, ਦ ਆਈਸ ਸਟੌਰਮ, ਪ੍ਰਾਈਮਰੀ ਕਲਰਜ਼, 10 ਥਿੰਗਜ਼ ਆਈ ਹੇਟ ਅਬਾਊਟ ਯੂ ਅਤੇ ਪ੍ਰਾਈਵੇਟ ਪਾਰਟਸ ਸ਼ਾਮਿਲ ਹਨ, ਅਤੇ ਇਸ ਤੋਂ ਇਲਾਵਾ ਉਸਨੇ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਨਰਸ ਬੈਟੀ, ਦ ਆਵਰਸ, ਦ ਚਮਸਕਰਬਰ, ਹਾਓ ਟੂ ਹੀਲ, ਵਿੰਟਰ ਸੌਲਿਸਟਿਕ ਵਿੱਚ ਅਦਾਕਾਰੀ ਕੀਤੀ ਹੈ ਅਤੇ ਐਨੀਮੇਟਿਡ ਫ਼ਿਲਮ ਵਿੱਚ ਫ਼ਾਈਂਡਿੰਗ ਨੀਮੋ, ਸਟਾਰਫ਼ਿਸ਼ ਨੂੰ ਆਪਣੀ ਅਵਾਜ਼ ਦਿੱਤੀ ਹੈ।

ਹਵਾਲੇ

[ਸੋਧੋ]
  1. "Allison Janney On Sex, Sorkin And Being The Tallest Woman In The Room : NPR". NPR. August 4, 2014. Retrieved January 5, 2015.
  2. Jones, Kenneth (August 29, 2007). "Dolly Parton Says 9 to 5 Will Play Broadway in 2009". Playbill.com. Archived from the original on January 25, 2008. Retrieved January 21, 2008. {{cite news}}: Unknown parameter |deadurl= ignored (|url-status= suggested) (help)
  3. Allison Janney profile at filmreference.com; accessed February 25, 2014.
  4. "MACY B. PUTNAM ENGAGED TO WED; Bennett Alumna Is Fiancee of Jervis S. Janney Jr., a Graduate of Princeton" December 15, 1956, New York Times.
  5. Fussman, Calt (January 4, 2012). "Alison Janney: What I've Learned". Esquire.com. Retrieved July 6, 2016.
  6. Byrne, Suzy (September 21, 2015). "Allison Janney Won Her Historic Seventh Emmy, but All People Want to Talk About Is Her Hunky, Younger Boyfriend | Yahoo Celebrity - Yahoo Celebrity". याहू समाचार. याहू. Retrieved September 21, 2015.
  7. Corinthios, Aurelie (September 20, 2015). "Emmys 2015: 5 Things to Know About Allison Janney's Boyfriend, Philip Joncas : People.com". पीपुल पत्रिका. Time Inc. Archived from the original on ਸਤੰਬਰ 1, 2016. Retrieved September 21, 2015. {{cite web}}: Unknown parameter |dead-url= ignored (|url-status= suggested) (help)

ਬਾਹਰਲੇ ਲਿੰਕ

[ਸੋਧੋ]