ਐਸ਼ਵਰਿਆ ਪਿੱਸੇ
ਨਿੱਜੀ ਜਾਣਕਾਰੀ | |
---|---|
ਜਨਮ | ਬੰਗਲੌਰ, ਕਰਨਾਟਕ, ਭਾਰਤ | 14 ਅਗਸਤ 1995
ਖੇਡ | |
ਦੇਸ਼ | ਭਾਰਤ |
ਇਵੈਂਟ | ਸਰਕਟ ਰੇਸਿੰਗ/ਆਫ ਰੋਡ ਰੇਸਿੰਗ/ਰੈਲੀ |
ਐਸ਼ਵਰਿਆ ਪਿੱਸੇ (ਜਨਮ 14 ਅਗਸਤ 1995) ਇੱਕ ਭਾਰਤੀ ਸਰਕਟ ਅਤੇ ਆਫਰੋਡ ਮੋਟਰਸਾਈਕਲ ਰੇਸਰ ਹੈ। ਉਹ ਮੋਟਰਸਾਈਕਲਾਂ ਅਤੇ ਵਿਸ਼ਵ ਮੋਟਰ ਖੇਡਾਂ ਵਿੱਚ ਵਿਸ਼ਵ ਖ਼ਿਤਾਬ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਅਥਲੀਟ ਹੈ। ਉਸਨੇ ਐੱਫ਼.ਆਈ.ਐੱਮ. ਵਰਲਡ ਕੱਪ ਵਿੱਚ ਭਾਗ ਲਿਆ ਜਿੱਥੇ ਉਸ ਨੇ ਮਹਿਲਾ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਜੂਨੀਅਰ ਵਰਗ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਦੋ ਦਿਨਾਂ ਵਿੱਚ 800-1000 ਕਿਲੋਮੀਟਰ ਖੇਤਰ ਵਿੱਚ ਵੱਖ–ਵੱਖ ਇਲਾਕਿਆਂ ਵਿੱਚੋਂ ਗੁਜ਼ਰਨਾ ਵੀ ਸ਼ਾਮਿਲ ਸੀ।
ਪਿੱਸੇ ਨੇ 2017 ਅਤੇ 2018 ਵਿੱਚ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਜਿੱਤੀ ਹੈ। ਇਸ ਦੇ ਨਾਲ ਹੀ ਉਸ ਨੇ 2016-2017 ਵਿੱਚ ਰੋਡ ਰੇਸਿੰਗ ਅਤੇ ਰੈਲੀ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਖਿਤਾਬ ਹਾਸਿਲ ਕੀਤਾ। ਉਹ ਸਪੇਨ ਵਿੱਚ ਬਾਜਾ ਐਰਾਗੋਨ ਵਿਸ਼ਵ ਰੈਲੀ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।[1]
ਨਿੱਜੀ ਜਾਣਕਾਰੀ
[ਸੋਧੋ]ਪਿੱਸੇ ਦਾ ਜਨਮ ਅਤੇ ਪਾਲਣ ਪੋਸ਼ਣ ਬੰਗਲੌਰ ਵਿੱਚ ਹੋਇਆ। ਜਦ ਉਹ ਸਕੂਲ ਵਿੱਚ ਸੀ ਤਾਂ ਉਸ ਨੇ ਬਾਈਕਰ ਬਣਨ ਦਾ ਫੈਸਲਾ ਕੀਤਾ। ਉਸ ਦਾ ਪਰਿਵਾਰ ਰੂੜੀਵਾਦੀ ਸੀ ਅਤੇ ਉਸ ਦੇ ਮਾਂ-ਬਾਪ ਅਤੇ ਦਾਦਾ-ਦਾਦੀ ਚਾਹੁੰਦੇ ਸਨ ਕਿ ਉਹ ਇੱਕ ਪੱਕੀ ਨੌਕਰੀ ਕਰੇ।[2]
ਪਿੱਸੇ ਦੇ ਵੇਲੇ ਦੇਸ਼ ਵਿੱਚ ਬਹੁਤ ਘੱਟ ਮਹਿਲਾ ਬਾਈਕ ਰੇਸਰ ਸਨ। ਉਸ ਦਾ ਕਹਿਣਾ ਹੈ ਕਿ ਕੋਈ ਵੀ ਮਾਂ-ਪਿਓ ਆਪਣੀ ਧੀ ਨੂੰ ਰੇਸ ਵਿੱਚ ਨਹੀਂ ਸੀ ਜਾਣ ਦਿੰਦੇ ਜਿਸ ਨੂੰ ਪੇਸ਼ੇ ਵੱਜੋਂ ਨਕਾਰ ਦਿੱਤਾ ਜਾਂਦਾ ਸੀ। ਪਰ ਉਸ ਦੀ ਮਾਂ ਨੇ ਉਸ ਦੀ ਮਾਂ ਨੂੰ ਉਸ ਨੂੰ ਇੱਕ ਮੌਕਾ ਦਿੱਤਾ ਅਤੇ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸ ਨੂੰ ਪ੍ਰੇਰਿਤ ਕੀਤਾ।[3]
ਪਿੱਸੇ ਜਦੋਂ 9 ਸਾਲਾਂ ਦੀ ਸੀ ਤਾਂ ਉਸ ਦੇ ਮਾਂ-ਬਾਪ ਵੱਖ ਹੋ ਗਏ। ਉਹ ਹਮੇਸ਼ਾ ਹੀ ਯਾਦ ਕਰਦੀ ਹੈ ਕਿ ਜਦੋਂ ਉਸ ਨੇ ਬਾਹਰਵੀਂ ਜਮਾਤ ਦੀਆਂ ਪ੍ਰੀਖਿਆਂਵਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਉਹ ਆਪਣੀ ਮਾਂ ਦੇ ਕੋਲ ਚਲੀ ਗਈ। ਫਿਰ ਉਸ ਨੇ ਬਾਈਕ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਜਲਦ ਹੀ ਉਸ ਨੇ ਆਪਣੇ ਦੋਸਤਾਂ ਨਾਲ ਬਾਈਕ ਯਾਤਰਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਉਹ ਐਮ.ਟੀ.ਵੀ. ਦੇ ਸ਼ੋਅ ਵਿੱਚ ਦਿਖਾਈ ਦਿੱਤੀ ਜਿਸ ਵਿੱਚ ਉਸ ਨੇ 8000 ਕਿਲੋਮੀਟਰ ਮੋਟਰ-ਸਾਈਕਲ ਚਲਾਈ ਅਤੇ ਗੁਜਰਾਤ ਤੋਂ ਮੇਘਾਲਿਆ ਦੇ ਚੇਰਾਪੁੰਜੀ ਤੱਕ ਦੀ ਯਾਤਰਾ 24 ਦਿਨਾਂ ਵਿੱਚ ਪੂਰੀ ਕੀਤੀ।
2017 ਵਿੱਚ, ਟੀ.ਵੀ.ਐੱਸ. ਰੇਸਿੰਗ ਟੀਮ ਉਸ ਕੋਲ ਪਹੁੰਚੀ ਅਤੇ ਉਹਨਾਂ ਦੀ ਐਸੋਸੀਏਸ਼ਨ ਨੇ ਉਸ ਨੂੰ ਆਰਥਿਕ ਤੌਰ ’ਤੇ ਸੁਰੱਖਿਅਤ ਕਰਦੇ ਹੋਏ ਉਸ ਦਾ ਆਤਮਵਿਸ਼ਵਾਸ ਵਧਾਇਆ।[2]
ਪੇਸ਼ੇਵਰ ਪ੍ਰਾਪਤੀਆਂ
[ਸੋਧੋ]2016 ਵਿੱਚ ਪਿੱਸੇ ਨੇ ਬੰਗਲੁਰੂ ਦੀ ਏਪੈਕਸ ਰੇਸਿੰਗ ਅਕੈਡਮੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਅਤੇ ਸ਼ੁਰੂਆਤ ਕਰਦਿਆਂ ਹੀ ਟੀਵੀਐੱਸ ਵਨ ਮੇਕ ਚੈਂਪੀਅਨਸ਼ਿਪ ਜਿੱਤੀ।
2016, 2017 ਅਤੇ 2019 ਵਿੱਚ ਮੋਟਰ ਸਪੋਰਟਸ ਕਲੱਬਜ਼ ਇੰਡੀਆ ਨੇ ਉਸ ਨੂੰ ਮੋਟਰਸਪੋਰਟਸ ਪੁਰਸਕਾਰ ਨਾਲ ਸਨਮਾਨਿਤ ਕੀਤਾ।[4]
2017 ਵਿੱਚ ਉਸ ਨੇ ‘ਰੇਡਿਦਾ ਹਿਮਾਲਿਆ’ ਜਿੱਤੀ, ਜਿਹੜੀ ਇੱਕ ਮੁਸ਼ਕਿਲ ਰੇਸ ਸੀ ਜਿਸ ਵਿੱਚ ਬਹੁਤ ਸਾਰੇ ਰੇਸਰ ਅੱਧ ਵਿਚਕਾਰ ਹੀ ਰੇਸ ਨੂੰ ਛੱਡ ਗਏ ਸਨ। ਉਸ ਨੇ 2017 ਵਿੱਚ ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਵੀ ਜਿੱਤੀ।
2017 ਵਿੱਚ ਇੱਕ ਹਾਦਸੇ ਦੌਰਾਨ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ ਸੀ।[5] ਫਿਰ ਉਸ ਨੇ 2018 ਵਿੱਚ ਫਿਰ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਮੁੜ ਆਪਣੇ ਨਾਮ ਕਰਕੇ ਇਸ ਜੋਸ਼ ਨੂੰ ਬਰਕਰਾਰ ਰੱਖਿਆ। ਉਸ ਸਾਲ ਉਹ ਬਾਜਾ ਐਰਾਗੌਨ ਰੈਲੀ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਬਣ ਗਈ। ਪਰ ਇੱਕ ਹਾਦਸੇ ਵਿੱਚ ਟੱਕਰ ਹੋਣ ਨਾਲ ਉਸ ਦੇ ਪਾਚਕ ਤੰਤਰ ’ਤੇ ਸੱਟ ਲੱਗੀ ਅਤੇ ਉਸ ਨੂੰ ਇਸ ਘਟਨਾ ਤੋਂ ਬਾਅਦ ਰਿਟਾਇਰਮੈਂਟ ਲੈਣ ਲਈ ਮਜ਼ਬੂਰ ਹੋਣਾ ਪਿਆ। 2019 ਵਿੱਚ, ਸਰਜਰੀ ਤੋਂ ਬਾਅਦ ਪਿੱਸੇ ਨੇ ਆਪਣੀ ਤਾਕਤ ਅਤੇ ਸਖ਼ਤ ਟ੍ਰੇਨਿੰਗ ਨਾਲ ਵਾਪਸੀ ਕਰਕੇ ਐਫ.ਆਈ.ਐਮ. ਵਰਲਡ ਕੱਪ ਪੂਰੇ ਸਖ਼ਤ ਮੁਕਾਬਲੇ ਨਾਲ ਜਿੱਤਿਆ। ਉਸ ਨੇ ਮੋਟਰ ਸਪੋਰਟਸ ਵਿੱਚ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚਿਆ।[6]
ਪ੍ਰਾਪਤੀਆਂ
[ਸੋਧੋ]- 6 ਵਾਰ ਰਾਸ਼ਟਰੀ ਰੋਡ ਰੇਸਿੰਗ ਅਤੇ ਰੈਲੀ ਚੈਂਪੀਅਨ
- ਐਫ.ਆਈ.ਐਮ (FIM) ਵਿਸ਼ਵ ਕੱਪ ਜੇਤੂ, 2019
ਹਵਾਲੇ
[ਸੋਧੋ]- ↑ "मोटरबाइक रेसिंग में परचम लहरातीं ऐश्वर्या". BBC News हिंदी (in ਹਿੰਦੀ). Retrieved 2021-02-18.
- ↑ 2.0 2.1 "Racer Aishwarya Pissay swings into top gear". The Week (in ਅੰਗਰੇਜ਼ੀ). Retrieved 2021-02-18.
- ↑ May 13, Tridib Baparnash / TNN /; 2020; Ist, 21:44. "No more a man's world, says World Cup winning racer Aishwarya Pissay | Racing News - Times of India". The Times of India (in ਅੰਗਰੇਜ਼ੀ). Retrieved 2021-02-18.
{{cite web}}
:|last2=
has numeric name (help)CS1 maint: numeric names: authors list (link) - ↑ "Press release of the FMSCI Awards 2019 – FMSCI" (in ਅੰਗਰੇਜ਼ੀ). Archived from the original on 2021-01-27. Retrieved 2021-02-18.
- ↑ "Aishwarya Pissay's long ride from reality television to winning a world title in motorsports". The Indian Express (in ਅੰਗਰੇਜ਼ੀ). 2019-08-14. Retrieved 2021-02-18.
- ↑ Aug 13, Hindol Basu / TNN / Updated:; 2019; Ist, 09:18. "Aishwarya Pissay 1st Indian to win world title in motorsports | Racing News - Times of India". The Times of India (in ਅੰਗਰੇਜ਼ੀ). Retrieved 2021-02-18.
{{cite web}}
:|last2=
has numeric name (help)CS1 maint: extra punctuation (link) CS1 maint: numeric names: authors list (link)