ਐਸ. ਐਲ. ਭੈਰੱਪ
ਸੰਤੇਸ਼ਿਵਰਾ ਲਿੰਗਨਈਆ ਭੈਰੱਪ (ਕੰਨੜ: ಸಂತೇಶಿವರ ಲಿಂಗಣ್ಣಯ್ಯ ಭೈರಪ್ಪ) (ਜਨਮ 26 ਜੁਲਾਈ 1934) ਇੱਕ ਕੰਨੜ ਨਾਵਲਕਾਰ ਹੈ, ਜਿਸ ਦੀਆਂ ਰਚਨਾਵਾਂ ਕਰਨਾਟਕ, ਭਾਰਤ ਵਿੱਚ ਬਹੁਤ ਪ੍ਰਸਿੱਧ ਹਨ।[1] ਭੈਰੱਪ ਨੂੰ ਭਾਰਤ ਦੇ ਆਧੁਨਿਕ ਪ੍ਰਸਿੱਧ ਨਾਵਲਕਾਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[2] ਉਸਦੇ ਨਾਵਲ ਥੀਮ, ਢਾਂਚੇ ਅਤੇ ਗੁਣਾਂ ਪੱਖੋਂ ਵਿਲੱਖਣ ਹਨ।[3] ਉਹ ਕੰਨੜ ਭਾਸ਼ਾ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਲੇਖਕਾਂ ਵਿਚੋਂ ਇੱਕ ਰਿਹਾ ਹੈ। ਉਸ ਦੀਆਂ ਲਿਖੀਆਂ ਕਿਤਾਬਾਂ ਦਾ ਹਿੰਦੀ ਅਤੇ ਮਰਾਠੀ ਵਿਚ ਅਨੁਵਾਦ ਕੀਤਾ ਗਿਆ ਹੈ ਅਤੇ ਚੋਟੀ ਦੀ ਵਿਕਰੀ ਵੀ ਰਹੀ ਹੈ।[4] ਉਸਨੂੰ 2010 ਵਿੱਚ 20 ਵੇਂ ਸਰਸਵਤੀ ਸਨਮਾਨ ਨਾਲ ਸਨਮਾਨਤ ਕੀਤਾ ਗਿਆ ਹੈ।[5]
ਭੈਰੱਪ ਦੀਆਂ ਰਚਨਾਵਾਂ ਸਮਕਾਲੀ ਕੰਨੜ ਸਾਹਿਤ ਜਿਵੇਂ ਕਿ ਨਵੋਦਿਆ, ਨਵਿਆ, ਬੰਦਾਇਆ, ਜਾਂ ਦਲੀਤਾ ਕਿਸੇ ਖ਼ਾਸ ਵਿਧਾ ਵਿੱਚ ਫਿੱਟ ਨਹੀਂ ਬੈਠਦੀਆਂ, ਕੁਝ ਹੱਦ ਤਕ ਕਾਰਨ ਉਨ੍ਹਾਂ ਦੇ ਵਿਸ਼ਿਆਂ ਦੀ ਵੱਡੀ ਰੇਂਜ ਹੈ। ਉਸਦੇ ਵੱਡੇ ਕੰਮ ਅਨੇਕ ਭਖਦੀਆਂ ਜਨਤਕ ਬਹਿਸਾਂ ਅਤੇ ਵਿਵਾਦਾਂ ਦੇ ਕੇਂਦਰ ਵਿੱਚ ਰਹੇ ਹਨ।[1] ਮਾਰਚ 2015 ਵਿੱਚ, ਭੈਰੱਪ ਨੂੰ ਸਾਹਿਤ ਅਕਾਦਮੀ ਫੈਲੋਸ਼ਿਪ ਦਿੱਤੀ ਗਈ ਸੀ।[6] ਭਾਰਤ ਸਰਕਾਰ ਨੇ ਉਸ ਨੂੰ 2016 ਵਿੱਚ ਪਦਮਸ਼੍ਰੀ ਦਾ ਨਾਗਰਿਕ ਸਨਮਾਨ ਦਿੱਤਾ ਸੀ।[7]
ਜੀਵਨੀ
[ਸੋਧੋ]ਮੁੱਢਲਾ ਜੀਵਨ
[ਸੋਧੋ]ਐਸ.ਐਲ. ਭੈਰੱਪ ਬੰਗਲੌਰ ਤੋਂ ਲਗਭਗ 162 ਕਿਲੋਮੀਟਰ ਦੀ ਦੂਰੀ 'ਤੇ ਹਸਨ ਜ਼ਿਲੇ ਦੇ ਚੰਨਾਰਯਪਾਟਨਾ ਤਾਲੁਕਾ ਦੇ ਇੱਕ ਪਿੰਡ ਸੰਤੇਸ਼ਿਵਰਾ ਵਿਖੇ ਪੈਦਾ ਹੋਇਆ ਸੀ। ਉਸਨੇ ਬਚਪਨ ਦੀ ਸ਼ੁਰੂਆਤ ਵਿੱਚ ਹੀ ਉਸਦੀ ਮਾਂ ਅਤੇ ਭਰਾ ਬੁਬੋਨਿਕ ਪਲੇਗ ਦਾ ਸ਼ਿਕਾਰ ਹੋ ਗਏ ਸੀ ਅਤੇ ਉਸ ਨੂੰ ਆਪਣੀ ਪੜ੍ਹਾਈ ਦਾ ਖਰਚ ਤੋਰਨ ਲਈ ਅਜੀਬ ਅਜੀਬ ਨੌਕਰੀਆਂ ਕਰਨੀਆਂ ਪਈਆਂ। ਬਚਪਨ ਦੌਰਾਨ, ਉਹ ਗੌਰੂਰ ਰਾਮਾਸਵਾਮੀ ਅਯੰਗਰ ਦੀਆਂ ਲਿਖਤਾਂ ਤੋਂ ਪ੍ਰਭਾਵਤ ਹੋਇਆ।
ਭੈਰੱਪ ਨੇ ਆਪਣੀ ਮੁੱਢਲੀ ਵਿਦਿਆ ਚੰਨਾਰਯਪਾਟਨਾ ਤਾਲੁਕ ਵਿੱਚ ਪੂਰੀ ਕੀਤੀ ਅਤੇ ਫਿਰ ਉਹ ਮੈਸੂਰ ਚਲਾ ਗਿਆ ਜਿੱਥੇ ਉਸਨੇ ਆਪਣੀ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਆਪਣੀ ਸਵੈ-ਜੀਵਨੀ ਭਿੱਟੀ (ਕੰਧ) ਵਿੱਚ ਉਸ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਵਿੱਚ ਵਿਘਨ ਦਾ ਜਿਕਰ ਕੀਤਾ ਹੈ। ਭੈਰੱਪ ਨੇ ਆਪਣੇ ਚਚੇਰੇ ਭਰਾ ਦੀ ਸਲਾਹ 'ਤੇ ਸਕੂਲ ਛੱਡ ਦਿੱਤਾ ਅਤੇ ਇੱਕ ਸਾਲ ਉਸ ਨਾਲ ਘੁੰਮਦਾ ਰਿਹਾ। ਉਸ ਦੇ ਨਾਲ ਉਹ ਮੁੰਬਈ ਚਲਾ ਗਿਆ, ਜਿਥੇ ਉਹ ਰੇਲਵੇ ਪੋਰਟਰ ਵਜੋਂ ਕੰਮ ਕਰਦਾ ਸੀ। ਮੁੰਬਈ ਵਿੱਚ ਉਹ ਸਾਧੂਆਂ ਦੇ ਇੱਕ ਸਮੂਹ ਨੂੰ ਮਿਲਿਆ ਅਤੇ ਆਤਮਿਕ ਸੁਖ ਦੀ ਭਾਲ ਵਿੱਚ ਉਨ੍ਹਾਂ ਵਿੱਚ ਸ਼ਾਮਲ ਹੋ ਗਿਆ। ਕੁਝ ਮਹੀਨਿਆਂ ਲਈ ਉਨ੍ਹਾਂ ਨਾਲ ਭਟਕਣ ਦੇ ਬਾਅਦ ਉਹ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਲਈ ਮੈਸੂਰ ਪਰਤ ਗਿਆ।
ਹਵਾਲੇ
[ਸੋਧੋ]- ↑ 1.0 1.1 "Still on top of the charts". Online webpage of The Hindu. Chennai, India: The Hindu. 28 January 2005. Archived from the original on 26 ਮਾਰਚ 2007. Retrieved 22 June 2007.
{{cite news}}
: Unknown parameter|dead-url=
ignored (|url-status=
suggested) (help) - ↑ "S L Bhyrappa". Online Webpage of India book club. The India Club. Archived from the original on 10 ਜੁਲਾਈ 2007. Retrieved 23 June 2007.
{{cite web}}
: Unknown parameter|dead-url=
ignored (|url-status=
suggested) (help) - ↑ "Novelist S.L. Bhyrappa". Vikas Kamat on Kamat's Potpourri. Kamat's Potpourri. Retrieved 22 June 2007.
- ↑ "Personalities of Mysore". Online Webpage of Dasara Committee. Mysore city corporation. Archived from the original on 26 August 2007. Retrieved 22 June 2007.
- ↑ https://m.jagranjosh.com/current-affairs/eminent-kannada-author-s-l-bhyrappa-awarded-20th-saraswati-samman-for-his-novel-mandra-1321531975-1
- ↑ "Sahitya Akademi elects S L Bhyrappa, C Narayana Reddy as fellows". NetIndian. Retrieved 9 March 2015.
- ↑ "Padma Awards 2016". Press Information Bureau, Government of India. 2016. Retrieved February 2, 2016.