ਸਮੱਗਰੀ 'ਤੇ ਜਾਓ

ਐਸ. ਐਸ. ਰਾਜਾਮੌਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਸ. ਐਸ. ਰਾਜਾਮੌਲੀ
కోడూరి శ్రీశైల శ్రీ రాజమౌళి
ਜਨਮ (1973-10-10) 10 ਅਕਤੂਬਰ 1973 (ਉਮਰ 52)
ਪੇਸ਼ਾਨਿਰਦੇਸ਼ਕ
ਸਕ੍ਰੀਨ ਰਾਇਟਰ
ਜੀਵਨ ਸਾਥੀਰਾਮਾ ਰਾਜਾਮੌਲੀ[1]
ਵੈੱਬਸਾਈਟss-rajamouli.com

ਐਸ. ਐਸ. ਰਾਜਾਮੌਲੀ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ-ਲੇਖਕ ਹੈ, ਜਿਸਨੇ "ਤੇਲੁਗੂ ਸਿਨੇਮਾ" ਤੋਂ ਸ਼ੁਰੂਆਤ ਕੀਤੀ।[2] ਰਾਜਾਮੌਲੀ ਦੀਆਂ ਫਿਲਮਾਂ ਉਸ ਦੀ ਤਕਨੀਕੀ ਚੁਸਤੀ(ਟੈਕਨੀਕਲ ਅਗਿਲਟੀ) ਤੇ ਕਲਾ ਦਾ ਪ੍ਰਗਟਾਵਾ ਹਨ। ਰਾਜਾਮੌਲੀ ਉੱਚ ਕਲਪਨਾ(ਫੈਂਟਸੀ) ਅਤੇ ਤਕਨੀਕ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ, ਜੋ ਬਲਾਕਬਸਟਰ ਰਹੀਆਂ ਜਿਵੇਂ ਮਗਧੀਰਾ (2009), ਈਗਾ (2012) ਅਤੇ ਦੋ ਭਾਗਾਂ 'ਚ ਰਿਲੀਜ਼ 'ਬਾਹੂਬਲੀ' ਫ਼ਿਲਮ। 'ਬਾਹੂਬਲੀ' ਦਾ ਪਹਿਲਾਂ ਭਾਗ ਬਾਹੂਬਲੀ: ਦਿ ਬਿਗਨਿੰਗ ਸਾਲ 2015 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਸੇਲਸ ਇਟਰਨੈਸ਼ਨਲ ਫੈਨਟੈਸਟਿਕ ਫ਼ਿਲਮ ਫੈਸਟੀਵਲ 'ਚ ਕੀਤਾ[3] ਅਤੇ ਦੂਸਰਾ ਭਾਗ ਬਾਹੂਬਲੀ-2: ਦਿ ਕਨਕਲਿਉਜ਼ਿਨ ਸਾਲ 2017 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਿਟਿਸ਼ ਫ਼ਿਲਮ ਇੰਸਟਿਚਿਊਟ ਚ ਕੀਤਾ।[4] ਬਾਹੂਬਲੀ ਲੜੀ ਦੀਆਂ ਦੋਨੋਂ ਫਿਲਮਾਂ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।

ਜੀਵਨ

[ਸੋਧੋ]

ਰਾਜਾਮੌਲੀ ਕਰਨਾਟਕ ਦੇ 'ਰਾਏਚੌਰ' ਵਿੱਚ ਜੰਮਿਆ ਸੀ, ਪਰ ਉਸ ਦਾ ਜੱਦੀ ਸਥਾਨ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ਦਾ 'ਕੋਵਵਰਾ' ਨਾਂ ਦਾ ਸਥਾਨ ਰਿਹਾ ਹੈ। ਰਾਜਾਮੌਲੀ ਇੱਥੇ ਹੀ ਚੌਥੀ ਜਮਾਤ ਤੱਕ ਪੜ੍ਹਿਆ। ਰਾਜਾਮੌਲੀ ਦੇ ਪਿਤਾ ਅਤੇ ਭਰਾ 'ਫ਼ਿਲਮ ਉਦਯੋਗ' ਵਿੱਚ ਹੀ ਹਨ। ਰਾਜਾਮੌਲੀ ਨੇ ਸੰਪਾਦਕ ਕੋਟਾਗਿਰੀ ਵੈਕਾਟੇਸਬਰਾ ਰਾਓ ਦੇ ਨਾਲ ਕੁਝ ਸਮੇਂ ਤੱਕ ਸਹਾਇਕ ਦੇ ਤੌਰ 'ਤੇ ਕੰਮ ਕੀਤਾ। 'ਰਾਮਾਂ' ਨਾਲ ਵਿਆਹੇ ਰਾਜਾਮੌਲੀ ਦੇ ਦੋ ਬੱਚੇ ਹਨ। ਲੜਕੇ ਦਾ ਨਾਂ 'ਐਸ.ਐਸ. ਕਾਰਥੀਕੇਆ' ਤੇ ਇੱਕ ਗੋਦ ਲਈ ਲੜਕੀ ਦਾ ਨਾਂ 'ਐਸ. ਐਸ. ਮਾਯੋਖਾ' ਹੈ। ਪਰ ਦੋਨੋਂ ਉਸ ਦੇ ਜੈਵਿਕ ਬੱਚੇ ਨਹੀਂ। ਐਸ. ਐਸ. ਰਾਜਾਮੌਲੀ ਧਾਰਮਿਕ ਨਹੀਂ। ਇਸ ਕਰਕੇ ਉਹ ਨਾਸਤਿਕ ਹੈ।[5]

ਨਿਰਦੇਸ਼ਿਤ ਫ਼ਿਲਮਾਂ/ਫ਼ਿਲਮੀ ਜੀਵਨ

[ਸੋਧੋ]
YearOriginalRemakeDub
ਸਿਰਲੇਖ਼ ਭਾਸ਼ਾ ਸਿਰਲੇਖ਼ ਭਾਸ਼ਾ ਸਿਰਲੇਖ਼ ਭਾਸ਼ਾ
2001ਸਟੂਡੈਂਟ ਨੰਬਰ-1ਤੇਲੁਗੂਸਟੂਡੈਂਟ ਨੰਬਰ-1ਤਮਿਲਆਜ ਕਾ ਮੁਜ਼ਿਰਮਹਿੰਦੀ
2003ਸਿਮਹਾਦਰੀ (2003)ਤੇਲੁਗੂਗਜੇਂਦਰਤਮਿਲਥਮਰਾਜ ਏਕ ਫ਼ੌਲਾਦ ਹਿੰਦੀ
ਕ੍ਰਾਂਤੀਵੀਰਾਕੰਨੜਸਿਮਹਾਦਰੀਮਲਿਆਲਮ
2004ਸੀਯੇ (2004)ਤੇਲੁਗੂਆਰ-ਪਾਰ-ਦਿ ਜਜਮੈਂਟ ਡੇਅਹਿੰਦੀ
ਚੈਲੇਂਜਮਲਿਆਲਮ
ਕਾਲੁਗੂਤਮਿਲ
2005ਛੱਤਰਪਤੀ (2005)ਤੇਲੁਗੂਛੱਤਰਪਤੀ (2013)ਕੰਨੜਚੰਦਰਮੌਲੀਤਮਿਲ
ਰਿਫ਼ਿਉਜੀ (2006)ਬੰਗਾਲੀਹਕੂਮਤ ਕੀ ਜੰਗਹਿੰਦੀ
ਛੱਤਰਪਤੀ ਮਲਿਆਲਮ
2006ਵਿਕਰਮਾਕੁਡੂਤੇਲਗੂਰਾਉਡੀ ਰਾਠੌਰਹਿੰਦੀਪ੍ਰਤਿਆਗਤਹਿੰਦੀ
ਸੀਰੂਥਾਈਤਮਿਲਵਿਕਰਮਾਥੀਥੀਆਮਲਿਆਲਮ
ਵੀਰਮਦਾਕਰੀਕੰਨੜਵਿਕਰਮ ਸਿੰਘ ਰਾਠੌਰ-IPSਭੋਜਪੁਰੀ
ਬਿਕਰਮ ਸਿੰਘ: ਦਿ ਲੌਆਇਨ ਇਜ ਬੈਕਬੰਗਾਲੀ
ਉਲਟਾ ਪਲਟਾ 69ਬੰਗਾਲੀ
(ਬੰਗਲਾਦੇਸ਼)
ਐਕਸ਼ਨ ਜੈਸਮਾਿੲਨਬੰਗਾਲੀ
(ਬੰਗਲਾਦੇਸ਼)
2007ਯਮਾਡੌਂਗਾਤੇਲੁਗੂਲੋਕ-ਪਰਲੋਕਹਿੰਦੀ
ਯਮਰਾਜਉੜੀਆ
2009ਮਗਧੀਰਾਤੇਲਗੂਯੋਧਾ- ਦਿ ਵਾਰੀਅਰਬੰਗਾਲੀਮਾਂਵੀਰਾਂਤਮਿਲ
ਮਗਧੀਰਾਹਿੰਦੀ
ਧੀਰਾ-ਦਿ ਵਾਰੀਅਰਮਲਿਆਲਮ
2010ਮਰਿਆਦਾ ਰਾਮਨਾਤੇਲੁਗੂਸਨ ਆਫ਼ ਸਰਦਾਰਹਿੰਦੀ
ਵਾਲਾਵਨੁਕੂ ਪੁਲੁਮ ਆਯੁਧਿਅਮਤਮਿਲ
ਇਵਨ ਮਰਿਆਦਾਰਮਨਮਲਿਆਲਮ
ਫੰਡੇ ਪੋਰੀਆ ਬੋਗਾ ਕੰਡੇ ਰੇਬੰਗਾਲੀ
ਮਰਿਆਦਾ ਰਾਮਨਾਕੰਨੜ
2011ਰਾਝਣਾਂ (ਐਕਸ਼ਨ ਸੀਕੁੈਂਸ)ਤੇਲੁਗੂ
2012ਈਗਾ/ਨਾਨ ਈਅ ਤੇਲੁਗੂ, ਤਮਿਲਈਚਾਮਲਿਆਲਮ
ਮੱਖੀਹਿੰਦੀ
2015ਬਾਹੂਬਲੀ: ਦਿ ਬਿਗਨਿੰਗ" (2015)ਤੇਲੁਗੂ, ਤਮਿਲਬਾਹੂਬਲੀ: ਦਿ ਬਿਗਨਿੰਗਹਿੰਦੀ
ਮਲਿਆਲਮ
ਫ਼ਰੈਂਚ
ਜਰਮਨ
2017ਬਾਹੂਬਲੀ-2: ਦਿ ਕਨਕਲਿਉਜ਼ਨਤੇਲੁਗੂ, ਤਮਿਲਬਾਹੂਬਲੀ-2: ਦੀ ਕਨਕਲਿਉਜ਼ਨਹਿੰਦੀ
ਮਲਿਆਲਮ
ਫ਼ਰੈਂਚ
ਜਰਮਨ

ਨਿਰਦੇਸ਼ਨ ਦੀ ਅੰਤਰਰਾਸ਼ਟਰੀ ਪਹੁੰਚ

[ਸੋਧੋ]

ਅੰਤਰ-ਰਾਸ਼ਟਰੀ ਪ੍ਰਸ਼ੰਸਾਮਈ ਪ੍ਰਸਿੱਧੀ

[ਸੋਧੋ]

1)ਐਸ. ਐਸ. ਰਾਜਾਮੌਲੀ ਦੀ ਈਗਾ ਭਾਵ ਮੱਖੀ ਫ਼ਿਲਮ 2012 'ਚ "ਕਰੀਟੀਕਲ ਅਕਲੇਮ ਐਟ ਲਿਐਟਰੇਂਜ ਫ਼ਿਲਮ ਫੈਸਟੀਵਲ" 'ਚ ਦਿਖਾਈ। ਇਹ ਫ਼ਿਲਮ ਫੈਂਟਸੀ ਵਿਧੀ ਨਾਲ ਬਣਾਈ ਹੈ। ਿੲਸ ਫ਼ਿਲਮ ਦਾ ਤਾਮਿਲ ਵਰਜਨ 10ਵੇਂ ਚੇਨਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਵੱਡੇ ਪਰਦੇ(ਥਿਏਟਰ) 'ਤੇ ਦਿਖਾਇਆ ਗਿਆ।[6][7]

'ਈਗਾ' ਫ਼ਿਲਮ ਮੈਡਰਿਡ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਛੇ ਪੁਰਸਕਾਰਾਂ ਲਈ ਨਾਮਜ਼ਦ ਹੋਈ। ਜਿਸ ਵਿੱਚ 'ਸਰਬੋਤਮ ਫ਼ਿਲਮ', 'ਸਰਬੋਤਮ ਸਿਨੇਮੈਟੋਗ੍ਰਾਫ਼ੀ','ਸਰਬੋਤਮ ਸੰਪਾਦਨ'(Best Editing), 'ਸਰਬੋਤਮ ਵਿਸ਼ੇਸ਼ ਪ੍ਰਭਾਵ'(Best Special Effcet),'ਸਰਬੋਤਮ ਸੰਗੀਤ ਸੰਪਾਦਨ','ਸਰਬੋਤਮ ਸੰਪਾਦਕ( Best Editor) ਤੇ ਸਰਬੋਤਮ ਸਹਾਇਕ ਅਦਾਕਾਰ' ਸ਼ਾਮਿਲ ਸਨ।

2) 2015 ਵਿੱਚ ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ "ਬਾਹੂਬਲੀ: ਦਿ ਬਿਗਨਿੰਗ" ਵਿਸ਼ਵ ਭਰ 'ਚ ਪਹਿਲੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ।[8]

ਰਾਸ਼ਟਰੀ ਪੱਧਰ 'ਤੇ ਖ਼ਾਸੀਅਤ

[ਸੋਧੋ]

ਹਿੰਦੀ ਵਿੱਚ ਰਾਉਡੀ ਰਾਠੌਰ ਫ਼ਿਲਮ, ਜਿਸ ਵਿੱਚ ਅਕਸ਼ੈ ਕੁਮਾਰ ਤੇ ਪ੍ਰਭੂਦੇਵਾ ਮੁੱਖ ਰੂਪ 'ਚ ਅਦਾਕਾਰ ਸਨ, ਕਾਫ਼ੀ ਸਫ਼ਲ ਰਹੀ। ਇਹ ਫ਼ਿਲਮ ਰਾਜਾਮੌਲੀ ਦੀ ਤਮਿਲ ਫ਼ਿਲਮ 'ਸਿਰੂਥਾਈ' ਦਾ ਮੁੜ-ਨਿਰਮਾਣ ਕੀਤਾ ਸੀ। ਅੱਠਵੀਂ ਵਾਰ 'ਰਾਉਡੀ ਰਾਠੌਰ' ਨਾਮ ਬਣੀ ਇਹ ਫ਼ਿਲਮ ਕੰਨੜ 'ਚ "ਵੀਰਮਦਾਕਾਰੀ" ਨਾਂ ਨਾਲ ਬਣੀ ਸੀ।[8][9]

  1. ਰਾਜਾਮੌਲੀ ਦੀ ਰਾਮਚਰਨ ਤੇਜਾ ਅਭਿਨੀਤ ਫ਼ਿਲਮ ਮਗਧੀਰਾ "ਤੇਲੁਗੂ ਸਿਨੇਮਾ" ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਰਹੀ।[10]
  2. ਰਾਜਾਮੌਲੀ ਦੀ ਕਾਮੇਡੀ-ਥ੍ਰਿਲਰ ਫ਼ਿਲਮ 'ਮਰਿਆਦਾ ਰਾਮਨਾ' ਦਾ ਹਿੰਦੀ ਵਿੱਚ ਮੁੜ-ਨਿਰਮਾਣ ਸਨ ਆਫ਼ ਸਰਦਾਰ ਨਾਂ ਨਾਲ ਕੀਤਾ ਗਿਆ, ਜੋ ਕਾਫ਼ੀ ਸਫ਼ਲ ਰਹੀ।[11][12] ਮਸ਼ਹੂਰਮ ਚੈਨਲ ਟੀ.ਵੀ. ਸ਼ੋਅ ਤੇ ਮੀ-ਸਟਾਰ ਦੇ ਅਨੁਸਾਰ ਰਾਜਾਮੌਲੀ ਨੇ ਕਿਹਾ ਕਿ, 'ਵਿਅਕਤੀਗਤ ਤੌਰ 'ਤੇ 'ਮਰਿਆਦਾ ਰਾਮਨਾ' ਮੇਰੀ ਸਭ ਤੋਂ ਪਿਆਰੀ ਤੇ ਦਿਲ-ਅਜ਼ੀਜੀ ਫ਼ਿਲਮ ਹੈ, ਜੋ ਮੈਂ ਨਿਰਦੇਸ਼ਿਤ ਕੀਤੀ।

ਬਾਕਸ ਆਫ਼ਿਸ 'ਤੇ ਸਫ਼ਲਤਾ

[ਸੋਧੋ]

ਐਸ.ਐਸ. ਰਾਜਾਮੌਲੀ ਦੀਆਂ ਫਿਲਮਾਂ ਨੇ ਬਾਕਸ ਆਫ਼ਿਸ 'ਤੇ ਵੀ ਚੰਗੀ ਕਮਾਈ ਕੀਤੀ ਹੈ। ਜਿਸ ਸੰਬੰਧੀ ਵਿਰਵਾ ਇਸਮ ਪ੍ਰਕਾਰ ਹੈ। ਜਿਵੇਂ,

  1. ਸਟੂਡੈਂਟ ਨੰਬਰ(2001)- ਇਹ ਫ਼ਿਲਮ 1.8 ਕਰੋੜ ਬਣੀ ਤੇ ਅਤੇ ਇਸਨੇ 12 ਕਰੋੜ ਰੁਪਏ ਿੲਸ ਫਿਲਮ ਨੇ ਕਮਾਈ ਕੀਤੀ।
  2. ਸਿਮਹਾਦਰੀ(2003)- ਇਹ ਫ਼ਿਲਮ 5.5 ਕਰੋੜ ਦੀ ਲਾਗਤ ਨਾਲ ਬਣੀ ਅਤੇ ਬਾਕਸ 'ਤੇ 24 ਕਰੋੜ ਦੀ ਕਮਾਈ ਇਸ ਫਿਲਮ ਨੇ ਕੀਤੀ।
  3. ਸੀਯੇ(2004)-ਰਾਜਾਮੌਲੀ ਦੇ ਨਿਰਦੇਸ਼ਨ ਦੀ ਇਹ ਫਿਲਮ 08 ਕਰੋੜ 'ਚ ਬਣੀ ਤੇ ਇਸ ਫ਼ਿਲਮ ਨੇ 12 ਕਰੋੜ ਰੁਪਏ ਕਮਾਏ।
  4. ਛੱਤਰਪਤੀ(2005)-8 ਕਰੋੜ ਦੀ ਿੲਸ ਬਜ਼ਟ ਵਾਲੀ ਨੇ ਬਾਕਸ ਆਫ਼ਿਸ 'ਤੇ 22 ਕਰੋੜ ਰੁਪਏ ਕਮਾਏ।
  5. ਵਿਕਰਮਾਕੁਡੂ(2006)- ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੀ ਲਾਗਤ 11 ਕਰੋੜ ਤੇ ਬਾਕਸ ਆਫ਼ਿਸ ਕਮਾਈ 22 ਕਰੋੜ ਰੁਪਏ ਹੈ। ਿੲਸ ਫ਼ਿਲਮ ਨੂੰ 7-8 ਵਾਰੀ ਕਈ ਹੋਰ ਭਾਸ਼ਾਵਾਂ 'ਚ ਮੁੜ-ਬਣਾਇਆ ਗਿਆ। ਜਿਵੇਂ ਤਮਿਲ, ਮਲਿਆਲਮ, ਕੰਨੜ, ਭੋਜਪੁਰੀ ਤੇ ਹਿੰਦੀ ਆਦਿ।
  6. ਯਮਾਡੌਂਗਾ(2007)- ਇਸ ਫ਼ਿਲਮ ਦਾ ਬਜ਼ਟ 22 ਕਰੋੜ ਸੀ ਤੇ ਬਾਕਸ ਆਫ਼ਿਸ 'ਤੇ ਇਸਮ ਫ਼ਿਲਮ ਨੇ 32 ਕਰੋੜ ਰੁਪਏ ਕਮਾਏ।
  7. ਮਗਧੀਰਾ(2009)- ਇਸ ਫ਼ਿਲਮ ਦਾ ਬਜ਼ਟ ਸਿਰਫ਼ 35 ਕਰੋੜ ਸੀ ਤੇ ਫ਼ਿਲਮ ਨੇ 84 ਕਰੋੜ ਰੁਪਏ ਕਮਾਏ।
  8. ਮਰਿਆਦਾ ਰਮਨਾ(2010)-ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਉਸ ਦੀ ਇਹ ਸਭ ਤੋਂ ਵੱਧ ਦਿਲ-ਅਜ਼ੀਜ਼ੀ ਤੇ ਪਿਆਰੀ ਹੈ। ਜਿਸਦਾ ਬਜ਼ਟ 12 ਕਰੋੜ ਰੁਪਏ ਅਤੇ ਬਾਕਸ ਆਫ਼ਿਸ 'ਤੇ ਕਮਾਈ 30 ਕਰੋੜ ਸੀ।
  9. ਈਗਾ(2012)-ਹਿੰਦੀ 'ਚ "ਮੱਖੀ" ਨਾਂ ਨਾਲ 'ਡੱਬ' ਹੋਈ ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਇਹ ਫ਼ਿਲਮ ਦਾ ਬਜ਼ਟ 30 ਕਰੋੜ ਤੇ ਕਮਾਈ 56 ਕਰੋੜ ਸੀ।
  10. ਬਾਹੂਬਲੀ-ਦਿ ਬਿੰਗਨਿੰਗ(2015)-ਬਲਾਕਬਸਟਰ ਰਹੀ ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ਦਾ ਬਜ਼ਟ 180 ਕਰੋੜ ਸੀ ਤੇ ਬਾਕਸ ਆਫ਼ਿਸ ਕਮਾਈ 650 ਕਰੋੜ ਸੀ।
  11. ਬਾਹੂਬਲੀ-ਦਿ ਕਨਕਲਿਉਜ਼ਨ(2017)- ਬਾਹੂਬਲੀ ਲੜੀ ਦੀ ਅਗਲੀ ਫ਼ਿਲਮ ਭਾਰਤੀ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ, ਜਿਸ ਦਾ ਬਜ਼ਟ 250 ਕਰੋੜ ਅਤੇ ਬਾਕਸ ਆਫ਼ਿਸ ਕਮਾਈ '1600 ਕਰੌੜ' ਤੋਂ ਵੀ ਵਧੇਰੇ ਹੈ।[13]

ਸਨਮਾਨ

[ਸੋਧੋ]
  1. ਪਦਮਸ਼੍ਰੀ:-ਐਸ. ਐਸ. ਰਾਜਾਮੌਲੀ ਨੂੰ 2016 ਵਿੱਚ ਕਲਾ ਦੇ ਖੇਤਰ 'ਚ ਯੋਗਦਾਨ ਲਈ "ਪਦਮ-ਸ਼੍ਰੀ" ਪੁਰਸਕਾਰ ਨਾਲ ਨਿਵਾਜਿਆ।[14]
  2. ਨੈਸ਼ਨਲ ਫ਼ਿਲਮ ਅਵਾਰਡ:-ਇਹ ਪੁਰਸਕਾਰ 'ਰਾਜਾਮੌਲੀ' ਨੂੰ 'ਈਗਾ'(2012) ਤੇ ਬਾਹੂਬਲੀ: ਬਿਗਨਿੰਗ ਲਈ ਮਿਲਿਆ।
  3. ਫ਼ਿਲਮ ਫੇਅਰ ਅਵਾਰਡ:-ਵਧੀਆ ਨਿਰਦੇਸ਼ਨ ਲਈ ਰਾਜਾਮੌਲੀ ਨੂੰ ਇਹ ਪੁਰਸਕਾਰ 'ਮਗਧੀਰਾ', 'ਈਗਾ' ਅਤੇ 'ਬਾਹੂਬਲੀ-ਦਿ ਬਿਗਨਿੰਗ' ਲਈ ਮਿਲਿਆਂ।
  4. ਨੰਦੀ ਅਵਾਰਡ:-ਤਾਮਿਲ ਸਿਨੇਮੇ ਵਿੱਚ ਿਦੱਤਾ ਜਾਂਦਾ ਇਹ ਅਵਾਰਡ (ਪੁਰਸਕਾਰ) 'ਈਗਾ' ਫ਼ਿਲਮ ਦੇ ਸਕਰੀਨ-ਪਲੇਅ ਲਈ ਰਾਜਾਮੌਲੀ ਨੂੰ ਮਿਲਿਆ।
  5. ਆਇਫ਼ਾ ਅਵਾਰਡ:-ਪਹਿਲੇ ਆਇਫਾ-ਐਵਾਰਡ ਉਤਸਵ 'ਚ ਸਰਬੋਤਮ ਨਿਰਦੇਸ਼ਕ(ਤੇਲੁਗੂ)' ਦਾ ਪੁਰਸਕਾਰ ਰਾਜਾਮੌਲੀ ਨੇ ਬਾਹੂਬਲੀ ਲਈ ਮਿਲਿਆ।
  6. ਸਿਨੇਮਾ ਪੁਰਸਕਾਰ:-ਰਾਜਾਮੌਲੀ ਨੂੰ ਇਹ ਪੁਰਸਕਾਰ 'ਮਗਧੀਰਾ' ਤੇ 'ਬਾਹੂਬਲੀ' ਦੇ ਸਰਬੋਤਮ ਨਿਰਦੇਸ਼ਨ' ਲਈ ਮਿਲਿਆ।

ਹਵਾਲੇ

[ਸੋਧੋ]
  1. ↑ "CineGoer.com - Gallery - Events - Chatrapati 100 Days Function". cinegoer.com. Archived from the original on 2012-11-08. Retrieved 2015-09-09. {{cite web}}: Unknown parameter |dead-url= ignored (|url-status= suggested) (help)
  2. ↑ द हिन्दू Fight of imagination Archived 2016-01-16 at the Wayback Machine. अभिगमन तिथि :०२ मई २०१७
  3. ↑ "Bahubali-2 To Be Screened At British Film Institute". 1 March 2017. Archived from the original on 25 ਦਸੰਬਰ 2018. Retrieved 30 ਮਈ 2017. {{cite web}}: Unknown parameter |dead-url= ignored (|url-status= suggested) (help)
  4. ↑ "Baahubali 2 premiere: Queen Elizabeth II will watch it before anybody else in India?". 28 February 2017.
  5. ↑ "SS Rajamouli on Baahubali 2: The Conclusion, being an atheist and his love for cinema". 27 April 2017.
  6. ↑ "Rajamouli's Eega to be screened at Chennai Film Festival". 123telugu.com. Retrieved 5 November 2012.
  7. ↑ "Rajamouli's 'Eega' wins National Awards". 123telugu.com. 18 March 2013. Retrieved 18 March 2013.
  8. 1 2 Rajamouli's Bahubali is India’s costliest film? – The Times of India. Timesofindia.indiatimes.com (13 July 2013). Retrieved on 2015-10-21.
  9. ↑ an – Express India] "ਪੁਰਾਲੇਖ ਕੀਤੀ ਕਾਪੀ". Archived from the original on 15 ਅਕਤੂਬਰ 2014. Retrieved 30 ਮਈ 2017. {{cite web}}: Unknown parameter |dead-url= ignored (|url-status= suggested) (help)
  10. ↑ Patalay, Avinash (30 July 2009). "Magadheera (2009)". IMDb.
  11. ↑ SS Rajamouli about Maryada Ramanna interview – Telugu Cinema interview – Telugu film director. Idlebrain.com (20 July 2010). Retrieved on 21 October 2015.
  12. ↑ Singh song | Rajeev Masand – movies that matter : from bollywood, hollywood and everywhere else Archived 2013-03-12 at the Wayback Machine.. Rajeevmasand.com (13 November 2012). Retrieved on 21 October 2015.
  13. ↑ boxoffice.com and youtube.com
  14. ↑ "Baahubali director SS Rajamouli to receive Padma Shri Award". {{cite web}}: Missing or empty |url= (help); Unknown parameter |= ignored (help)