ਓਲੱਪਮੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਲੱਪਮੰਨ ਮਨੱਕਲ ਸੁਬਰਾਮਨੀਅਮ ਨਮਬੂਦਰੀਪਾਦ (1923-2000), ਜਿਸ ਦੀ ਪਛਾਣ ਪਰਿਵਾਰ ਦੇ ਨਾਮ, ਓਲੱਪਮੰਨ ਨਾਲ ਵਧੇਰੇ ਹੈ, ਮਲਿਆਲਮ ਸਾਹਿਤ ਦਾ ਇੱਕ ਭਾਰਤੀ ਕਵੀ ਸੀ। ਉਹ ਕੇਰਲਾ ਕਲਾਮੰਡਲਮ ਦਾ ਸਾਬਕਾ ਚੇਅਰਮੈਨ ਅਤੇ ਕਵਿਤਾ ਦੀਆਂ 20 ਕਿਤਾਬਾਂ ਦਾ ਲੇਖਕ ਹੈ, ਅਤੇ ਉਸ ਦੀਆਂ ਕਵਿਤਾਵਾਂ ਉਸ ਦੇ ਸਪਸ਼ਟ ਸਮਾਜਕ ਭਾਵਾਂ ਲਈ ਪ੍ਰਸਿੱਧ ਸਨ। ਉਸਨੂੰ ਕੇਰਲ ਸਾਹਿਤ ਅਕਾਦਮੀ ਤੋਂ ਦੋ ਪੁਰਸਕਾਰ ਮਿਲੇ ਅਤੇ ਇੱਕ ਹੋਰ ਕੇਂਦਰੀ ਸਾਹਿਤ ਅਕਾਦਮੀ ਤੋਂ ਮਿਲਿਆ। ਇਸ ਤੋਂ ਇਲਾਵਾ ਮਦਰਾਸ ਸਰਕਾਰ ਦਾ ਕਵਿਤਾ ਪੁਰਸਕਾਰ, ਓਡਕੁੜਲ ਪੁਰਸਕਾਰ, ਐਨ ਵੀ ਪੁਰਸਕਾਰਮ, ਆਸਨ ਸਮਾਰਕ ਕਵਿਤਾ ਪੁਰਸਕਾਰਮ ਅਤੇ ਅੱਲੂਰ ਪੁਰਸਕਾਰ ਵਰਗੇ ਸਨਮਾਨ ਵੀ ਮਿਲੇ।

ਜੀਵਨੀ[ਸੋਧੋ]

ਸਰਕਾਰੀ ਵਿਕਟੋਰੀਆ ਕਾਲਜ ਪਲੱਕੜ, ਓਲੱਪਮੰਨਾ ਦਾ ਅਲਮਾ ਮਾਤਰ

ਓਲੱਪਮੰਨਾ ਦਾ ਜਨਮ 10 ਜਨਵਰੀ 1923 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਪਲੱਕੜ ਜ਼ਿਲ੍ਹੇ ਦੇ ਵੇਲਨੇੜੀ ਵਿੱਚ, ਜਾਗੀਰਦਾਰੀ ਪਿਛੋਕੜ ਵਾਲੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਇਹ ਪਰਿਵਾਰ ਕਲਾਕਾਰਾਂ ਅਤੇ ਸੰਗੀਤਕਾਰਾਂ ਦੀ ਸਰਪ੍ਰਸਤੀ ਲਈ ਪ੍ਰਸਿੱਧ ਸੀ। [1][2] ਉਹ ਨੀਲਕੰਤਨ ਨਮਬੂਤਿਰੀਪਾਦ ਅਤੇ ਦੇਵਸੇਨਾ ਅੰਤਰਜਨਮ ਦੇ[3] ਅੱਠ ਬੱਚਿਆਂ ਵਿੱਚੋਂ ਇੱਕ ਸੀ।[4] ਸੰਸਕ੍ਰਿਤ ਅਤੇ ਵੇਦਾਂ ਦੀ ਰਵਾਇਤੀ ਮੁੱਢਲੀ ਵਿੱਦਿਆ ਤੋਂ ਬਾਅਦ, ਉਸਨੇ 1944 ਵਿੱਚ ਸਕੂਲ ਦੀ ਪੜ੍ਹਾਈ ਓਟੱਪਲਮ ਸਕੂਲ, ਪੀ.ਐੱਮ.ਜੀ. ਹਾਈ ਸਕੂਲ, ਪਲੱਕੜ ਅਤੇ ਬੀ.ਈ.ਐਮ. ਹਾਈ ਸਕੂਲ, ਪਲੱਕੜ ਵਿੱਚ ਕੀਤੀ ਅਤੇ ਇਤਿਹਾਸ ਵਿੱਚ ਅੰਡਰਗ੍ਰੈਜੁਏਟ ਦੀ ਪੜ੍ਹਾਈ ਲਈ ਸਰਕਾਰੀ ਵਿਕਟੋਰੀਆ ਕਾਲਜ, ਪਲੱਕੜ ਵਿੱਚ ਦਾਖਲਾ ਲਿਆ ਪਰ ਇਸਨੂੰ ਪੂਰਾ ਨਹੀਂ ਕੀਤਾ।[5] ਬਾਅਦ ਵਿਚ, ਉਹ ਲੱਕੜ ਅਤੇ ਰਬੜ ਦੇ ਕਾਰੋਬਾਰਾਂ ਵਿੱਚ ਲੱਗ ਗਿਆ ਅਤੇ ਸਥਾਨਕ ਰਾਜਨੀਤੀ ਵਿੱਚ ਸਰਗਰਮ ਹੋ ਗਿਆ, 1950 ਤੋਂ 1964 ਦੇ ਸਮੇਂ ਦੌਰਾਨ ਇਰਾਕੜ ਪੰਚਾਇਤ ਅਤੇ ਕੋਟੋਪੱਧਮ ਪੰਚਾਇਤ ਦੀ ਪ੍ਰਧਾਨਗੀ ਕੀਤੀ।[6]

ਓਲੱਪਮੰਨ ਦਾ ਵਿਆਹ ਸ਼੍ਰੀਦੇਵੀ ਨਾਲ ਹੋਇਆ ਸੀ। 10 ਅਪ੍ਰੈਲ 2000 ਨੂੰ 77 ਸਾਲ ਦੀ ਉਮਰ ਵਿੱਚ, ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।[7][8] ਪ੍ਰਸਿੱਧ ਵਿਦਵਾਨ ਅਤੇ ਕਵੀ ਓ ਐਮ ਅਨੁਜਨ ਉਸਦਾ ਭਰਾ ਸੀ[9], ਜਦ ਕਿ ਬਾਲ ਸਾਹਿਤ ਲੇਖਕ ਲੀਲਾ ਨਮਬੂਤਿਰੀਪਾਦ, ਉਸਦੀ ਭਤੀਜੀ, ਅਤੇ ਸੰਸਕ੍ਰਿਤ ਵਿਦਵਾਨ ਓ ਐਮ ਸੀ ਨਾਰਾਇਣਨ ਨਮਬੂਤਿਰੀਪਾਦ, ਉਸਦਾ ਭਤੀਜਾ ਸੀ।[10][11]

ਵਿਰਾਸਤ[ਸੋਧੋ]

ਕੇਰਲ ਕਲਾਮੰਡਲਮ

ਓਲੱਪਮੰਨ ਨੇ ਆਪਣੀ ਪਹਿਲੀ ਕਵਿਤਾ 1942 ਵਿੱਚ ਪ੍ਰਕਾਸ਼ਤ ਕੀਤੀ ਸੀ ਅਤੇ ਉਸ ਦੀ ਸਮੁੱਚੀ ਰਚਨਾ ਵਿੱਚ ਕਵਿਤਾ ਦੀਆਂ 21 ਕਿਤਾਬਾਂ ਸ਼ਾਮਲ ਹਨ[12] ਜਿਨ੍ਹਾਂ ਵਿੱਚ ਕਥਾਕਾਵਿਤਕਾਲ ਅਤੇ ਨਿਰਲਾਣਾ ਵਰਗੀਆਂ ਪੁਰਸਕਾਰ ਜੇਤੂ ਕਿਤਾਬਾਂ ਵੀ ਹਨ।[13] ਉਸ ਦੀਆਂ ਤਿੰਨ ਕਿਤਾਬਾਂ ਤੀਤੈਲਮ, ਪੰਚਾਲੀ ਅਤੇ ਨੰਗੇਮਕੁੱਟੀ ਖੰਡ ਕਾਵਿ ਹਨ ਅਤੇ ਅੰਬਾ  ਇੱਕ ਅਟਕਥਾਹੈ। ਓਰਕੁਕਾ ਵਾਲਾਪੱਛੁਮ, 2009 ਦੀ ਮਲਿਆਲਮ ਫਿਲਮ ਵਿੱਚ ਓਲੱਪਮੰਨ ਦੀ ਇੱਕ ਕਵਿਤਾ ਹੈ, ਜਿਸਨੂੰ ਐਮ ਜੈਚੰਦਰਨ ਨੇ ਇੱਕ ਗਾਣੇ ਦੇ ਰੂਪ ਵਿੱਚ ਢਾਲਿਆ ਸੀ, ਅਤੇ  ਸੁਜਾਤਾ ਮੋਹਨ ਨੇ ਗਾਇਆ ਸੀ।[14]

ਹਵਾਲੇ[ਸੋਧੋ]

  1. "Olappamanna Mana, Vellinezhi, Cherplassery, Palakkad". Kerala Tourism (in ਅੰਗਰੇਜ਼ੀ). 2019-04-17. Retrieved 2019-04-17.
  2. Video Webindia123 (2015-09-25). "Olappamanna Mana". Retrieved 2019-04-17.{{cite web}}: CS1 maint: numeric names: authors list (link)
  3. "Biography on Kerala Sahitya Akademi portal". Kerala Sahitya Akademi portal. 2019-04-17. Retrieved 2019-04-17.
  4. പ്രീതി, ഡോ ഒ എം അനുജന്‍/ എ എം. "പതിനാല് രൂപയാണ് കിട്ടിയ ആദ്യ പ്രതിഫലം; അതും കമ്മീഷൻ കുറച്ചുള്ള ബാക്കി തുക". Mathrubhumi (in ਅੰਗਰੇਜ਼ੀ). Archived from the original on 2019-04-17. Retrieved 2019-04-17. {{cite web}}: Unknown parameter |dead-url= ignored (|url-status= suggested) (help)
  5. "Profile of Malayalam Lyricist Olappamanna". malayalasangeetham.info. 2019-04-17. Retrieved 2019-04-17.
  6. Sahithyakara Directory; Kerala Sahithya Academy, Thrissur
  7. Akhilavijnanakosam; D.C. Books; Kottayam
  8. "Olappamanna - Veethi profile". veethi.com. 2019-04-17. Retrieved 2019-04-17.
  9. Haridas, Anand (2012-08-12). "A life dedicated to classical art". The Hindu (in Indian English). Retrieved 2019-04-17.
  10. "Personalities". www.olappamannamana.com. 2019-04-17. Archived from the original on 2019-04-30. Retrieved 2019-04-17. {{cite web}}: Unknown parameter |dead-url= ignored (|url-status= suggested) (help)
  11. Kaladharan, V. (2016-08-18). "Glimpses of a glorious heritage". The Hindu (in Indian English). Retrieved 2019-04-17.
  12. "books.puzha.com - Author Details". archive.is. 2013-07-24. Archived from the original on 2013-07-24. Retrieved 2019-04-17. {{cite web}}: Unknown parameter |dead-url= ignored (|url-status= suggested) (help)
  13. "List of works". Kerala Sahitya Akademi Award. 2019-04-17. Retrieved 2019-04-17.
  14. "Orkkuka Vallappozhum [2009]". malayalasangeetham.info. 2019-04-17. Retrieved 2019-04-17.