ਔਗਿਸਟ ਕੌਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਔਗਿਸਟ ਕੌਂਟ
Auguste Comte.jpg
Auguste Comte by Tony Touillon.
ਜਨਮ(1798-01-19)19 ਜਨਵਰੀ 1798
ਮੌਤ5 ਸਤੰਬਰ 1857(1857-09-05) (ਉਮਰ 59)
ਪੈਰਿਸ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਮੁੱਖ ਵਿਚਾਰ
ਪ੍ਰਤੱਖਵਾਦ, ਤਿੰਨ ਪੜਾਵਾਂ ਦਾ ਸਿਧਾਂਤ, ਵਿਸ਼ਵਕੋਸ਼ੀ ਨਿਯਮ, altruism

ਔਗਿਸਟ ਕੌਂਟ (Auguste Comte, ਫ਼ਰਾਂਸੀਸੀ: [oɡyst kɔ̃t] - 17 ਜਨਵਰੀ 1798 – 5 ਸਤੰਬਰ 1857) ਇੱਕ ਫਰਾਂਸੀਸੀ ਵਿਚਾਰਕ ਸੀ। ਉਹ ਸਮਾਜ ਸ਼ਾਸਤਰ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ। ਇਸੇ ਕਾਰਨ ਉਸ ਨੂੰ ਸਮਾਜ ਸ਼ਾਸਤਰ ਦਾ ਪਿਤਾ ਮੰਨਿਆ ਜਾਂਦਾ ਹੈ। ਉਸ ਨੇ ਪ੍ਰਤੱਖਵਾਦ (ਪਾਜਿਟਿਵਿਜਮ) ਦੇ ਵਿਚਾਰ ਦਾ ਪ੍ਰਤੀਪਾਦਨ ਕੀਤਾ।.[2] ਉਸ ਨੇ ਵਿਗਿਆਨ ਅਧਾਰਿਤ ਆਪਣੀ ਦਾਰਸ਼ਨਿਕ ਪ੍ਰਣਾਲੀ ਨਾਲ ਤਤਕਾਲੀਨ ਆਧੁਨਿਕ ਉਦਯੋਗਕ ਸਮਾਜ ਲਈ ਉਚਿਤ ਰਾਜਨੀਤਕ ਅਤੇ ਸਮਾਜਕ ਵਿਵਸਥਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਔਗਿਸਟ ਕੌਂਟ ਦਾ ਜਨਮ ਮਾਂਟਪੇਲੀਅਰ, ਫ਼ਰਾਂਸ ਵਿੱਚ ਹੋਇਆ ਸੀ। ਲੀਸ਼ੇ ਜਾਫ਼ਰ ਅਤੇ ਮਾਂਟਪੇਲੀਅਰ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਬਾਅਦ, ਕੌਂਟ ਪੈਰਿਸ ਦੇ ਇਕੋਲੇ ਪਾਲੀਟੈਕਨਿਕ (École Polytechnique), ਜੋ ਰਿਪਬਲਿਕਨਵਾਦ ਅਤੇ ਪ੍ਰਗਤੀ ਦੇ ਫ਼ਰਾਂਸੀਸੀ ਆਦਰਸ਼ਾਂ ਨਾਲ ਜੁੜੇ ਹੋਣ ਲਈ ਮਸ਼ਹੂਰ ਸੀ, ਵਿੱਚ ਦਾਖਲਾ ਲੈ ਲਿਆ। 1816 ਵਿੱਚ ਇਕੋਲ ਪਾਲੀਟੈਕਨਿਕ ਪੁਨਰਗਠਨ ਲਈ ਬੰਦ ਹੋ ਗਿਆ ਸੀ। ਜਦੋਂ ਇਕੋਲ ਦੁਬਾਰਾ ਖੋਲਿਆ ਗਿਆ, ਉਸਨੇ ਮੁੜ ਦਾਖਲੇ ਦੀ ਬੇਨਤੀ ਨਾ ਕੀਤੀ।

ਹਵਾਲੇ[ਸੋਧੋ]