ਸਮੱਗਰੀ 'ਤੇ ਜਾਓ

ਬਾਲਜ਼ਾਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਔਨਰੇ ਦ ਬਾਲਜ਼ਾਕ ਤੋਂ ਮੋੜਿਆ ਗਿਆ)
ਬਾਲਜ਼ਾਕ

ਔਨਰੇ ਦ ਬਾਲਜ਼ਾਕ (ਫਰਾਂਸੀਸੀ: Honoré de Balzac; 20 ਮਈ 1799 – 18 ਅਗਸਤ 1850) ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸੀ। ਇਸਦੀ ਸ਼ਾਹਕਾਰ ਰਚਨਾ ਕਹਾਣੀਆਂ ਅਤੇ ਨਾਵਲਾਂ ਦੀ ਇੱਕ ਲੜੀ ਹੈ, ਜਿਸਦਾ ਸਾਰੇ ਦਾ ਸਿਰਲੇਖ ਲਾ ਕੌਮੇਦੀ ਉਮੇਨ (La Comédie humaine) ਹੈ।

ਵੇਰਵੇ ਦੀ ਡੂੰਘੀ ਸੋਝੀ ਅਤੇ ਸਮਾਜ ਦੀ ਸੱਚੀ ਪੇਸ਼ਕਾਰੀ ਦਾ ਧਨੀ ਹੋਣ ਕਰਕੇ ਬਾਲਜ਼ਾਕ ਨੂੰ ਯੂਰਪੀ ਸਾਹਿਤ ਵਿੱਚ ਯਥਾਰਥਵਾਦ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਵਾਲੇ ਬਹੁਤ ਸਾਰੇ ਨਾਵਲਕਾਰ ਉਸ ਕੋਲੋਂ ਪ੍ਰਭਾਵਿਤ ਹੋਏ ਜਿਹਨਾਂ ਵਿੱਚ ਮਾਰਸੇਲ ਪਰੁਸਤ, ਐਮਿਲੀ ਜ਼ੋਲਾ, ਚਾਰਲਸ ਡਿਕਨਜ਼, ਐਂਥਨੀ ਤ੍ਰੋਲੋਪੇ, ਐਡਗਰ ਐਲਨ ਪੋ, Eça de Queirós, ਫ਼ਿਓਦਰ ਦਾਸਤੋਵਸਕੀ, ਆਸਕਰ ਵਾਈਲਡ, ਗੁਸਤਾਵ ਫਲੌਬੈਰ, ਬੇਨਿਤੋ ਪੈਰੇਜ਼ ਗੈਲਡੋਸ, ਮੇਰੀ ਕੋਰੇਲੀ, ਹੈਨਰੀ ਯਾਕੂਬ, ਵਿਲੀਅਮ ਫਾਕਨਰ, ਜੈਕ ਕੇਰੋਊਕ, ਅਤੇ ਇਟਾਲੋ ਕੈਲਵੀਨੋ, ਅਤੇ ਐਂਗਲਜ਼ ਤੇ ਕਾਰਲ ਮਾਰਕਸ ਵਰਗੇ ਫ਼ਿਲਾਸਫ਼ਰ ਸ਼ਾਮਲ ਹਨ।

ਜੀਵਨੀ

[ਸੋਧੋ]

ਪਰਿਵਾਰ

[ਸੋਧੋ]

20 ਮਈ 1799 ਨੂੰ, ਤੂਰ ਵਿੱਚ ‘ਔਨਰੇ ਦ ਬਾਲਜ਼ਾਕ’ ਦਾ ਜਨਮ ਹੋਇਆ। ਉਸਦਾ ਪਰਿਵਾਰ ਇੱਕ ਸਧਾਰਨ ਕਿਸਾਨ ਪਰਿਵਾਰ ਸੀ, ਜੋ ਫਰਾਂਸੀਸੀ ਇਨਕਲਾਬ ਤੋਂ ਬਾਅਦ ਦੀ ਉੱਥਲ-ਪੁੱਥਲ ਦੌਰਾਨ ਸ਼ਹਿਰੀ ਮੱਧ ਵਰਗ ਬਣ ਗਿਆ। ਬਾਲਜ਼ਾਕ ਦੀ ਸਿੱਖਿਆ ਪੈਰਿਸ ਵਿੱਚ ਕਾਲਜ ‘ਦ ਵਾਂਦੋਰਾਂ’ ਵਿੱਚ ਅਤੇ ਪੈਰਿਸ ਲਾਅ ਸਕੂਲ ਵਿੱਚ ਹੋਈ।