ਸਮੱਗਰੀ 'ਤੇ ਜਾਓ

ਕਾਨੂੰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਨੂੰਨ ਤੋਂ ਮੋੜਿਆ ਗਿਆ)

ਕਾਨੂੰਨ ਜਾਂ ਵਿਧਾਨ ਨਿਯਮਾਂ ਦਾ ਉਹ ਇਕੱਠ ਹੈ ਜੋ ਵਰਤੋਂ-ਵਿਹਾਰ ਦਾ ਪਰਬੰਧ ਕਰਨ ਲਈ ਸਮਾਜੀ ਅਦਾਰਿਆਂ ਰਾਹੀਂ ਲਾਗੂ ਕੀਤਾ ਜਾਂਦਾ ਹੈ। ਵਿਧਾਨਪਾਲਿਕਾ[1] ਇਹਨਾਂ ਨਿਯਮਾਂ ਨੂੰ ਬਣਾਉਂਦੀ ਹੈ ਅਤੇ ਕਾਰਜਪਾਲਿਕਾ ਇਹਨਾਂ ਨੂੰ ਲਾਗੂ ਕਰਦੀ ਹੈ। ਨਿਆਂਪਾਲਿਕਾ ਇਹਨਾਂ ਨਿਯਮਾਂ ਨੂੰ ਤੋੜਨ ਵਾਲੇ ਨੂੰ ਸਜ਼ਾ ਦਿੰਦੀ ਹੈ। ਪਰਾਈਵੇਟ ਖੇਤਰ ਵਿੱਚ ਆਪਣੇ ਤੌਰ 'ਤੇ ਕੰਟਰੈਕਟ ਦੇ ਰੂਪ ਵਿੱਚ ਕਾਨੂੰਨ ਬਣਾਏ ਜਾਂਦੇ ਹਨ।

ਕਨੂੰਨ ਸਮਾਜ ਦੀ ਰਾਜਨੀਤੀ, ਅਰਥਚਾਰਾ ਅਤੇ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਤਿਹਾਸਕ ਤੌਰ ਉੱਤੇ ਧਾਰਮਿਕ ਕਨੂੰਨ ਨੇ ਧਾਰਮਿਕ ਮਾਮਲਿਆਂ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਹੁਣ ਵੀ ਕਈ ਯਹੂਦੀ ਅਤੇ ਇਸਲਾਮੀ ਦੇਸ਼ਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸਲਾਮ ਦਾ ਸ਼ਰੀਆ[2] ਕਨੂੰਨ ਦੁਨੀਆ ਦਾ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲਾ ਧਾਰਮਿਕ ਕਾਨੂੰਨ ਹੈ।

ਕਾਨੂੰਨੀ ਪ੍ਰਣਾਲੀਆਂ ਅਧਿਕਾਰ ਖੇਤਰਾਂ ਦੇ ਵਿਚਕਾਰ ਵੱਖੋ-ਵੱਖਰੀਆਂ ਹੁੰਦੀਆਂ ਹਨ, ਤੁਲਨਾਤਮਕ ਕਾਨੂੰਨ ਵਿੱਚ ਉਹਨਾਂ ਦੇ ਅੰਤਰਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

ਹਵਾਲੇ

[ਸੋਧੋ]