ਕਵਿਤਾ ਮਹਾਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਵਿਤਾ ਮਹਾਜਨ ( ਮਰਾਠੀ : कविता महाजन; 5 ਸਤੰਬਰ 1967 - 27 ਸਤੰਬਰ 2018) ਇੱਕ ਭਾਰਤੀ ਲੇਖਕ ਅਤੇ ਅਨੁਵਾਦਕ ਸੀ ਜਿਸ ਨੇ ਮਰਾਠੀ ਵਿੱਚ ਲਿਖਿਆ। ਉਹ ਆਪਨੇ ਚਰਚਿਤ ਨਾਵਲਾਂ ਬ੍ਰ੍ਰ (2005), ਭਿੰਨਾ (2007) ਅਤੇ ਕੁਹੂ (2011) ਦੇ ਨਾਲ ਨਾਲ ਇੱਕ ਗੈਰ-ਗਲਪ-ਕਾਰਜ ਗ੍ਰਾਫਿਟੀ ਵਾਲ (2009) ਲਈ ਪ੍ਰਸਿੱਧ ਹੈ। ਉਹ ਸਾਹਿਤ ਅਕਾਦਮੀ, ਭਾਰਤ ਦੇ ਨੈਸ਼ਨਲ ਅਕੈਡਮੀ ਆਫ਼ ਲੈਟਰਸ ਦੁਆਰਾ ਪ੍ਰਦਾਨ ਕੀਤੇ ਗਏ ਅਨੁਵਾਦ ਪੁਰਸਕਾਰ 2011 ਦੀ ਜੇਤੂ ਰਹੀ।[1]

ਮੁਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਮਹਾਜਨ ਦਾ ਜਨਮ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਵਿੱਚ ਹੋਇਆ ਸੀ[2] ਉਹ ਐਸ ਡੀ ਮਹਾਜਨ, ਮਰਾਠੀ ਵਿਸ਼ਵਕੋਸ਼ ਦੀ ਸਾਬਕਾ ਸੈਕਟਰੀ ਅਤੇ ਪੇਂਟਰ ਤ੍ਰਿਮਬਕ ਵਸੇਕਰ ਦੀ ਪੋਤਰੀ ਸੀ।

ਸਾਹਿਤਕ ਕੈਰੀਅਰ[ਸੋਧੋ]

ਮਹਾਜਨ ਨੇ ਸਮਾਜਿਕ ਮੁਕਤੀ ਲਈ ਅਤੇ ਵਿਤਕਰੇ ਦੇ ਵਿਰੁੱਧ ਵਿਸ਼ਿਆਂ 'ਤੇ ਲਿਖਿਆ।[3] ਮਹਾਜਨ ਦੀ ਕਿਤਾਬ ' ਬਰਰ ਔਰਤਾਂ ਦੀ ਸਰਪੰਚ ਅਤੇ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਕਹਾਣੀਆਂ ਦਾ ਸੰਗ੍ਰਹਿ ਹੈ ਜਦੋਂ ਕਿ ਉਸਨੇ ਭਿੰਨਾ ਐਚਆਈਵੀ/ਏਡਜ਼ ਤੋਂ ਪ੍ਰਭਾਵਤ ਲੋਕਾਂ ਦੇ ਜੀਵਨ ਦਾ ਵਰਣਨ ਕਰਨ ਲਈ ਲਿਖਿਆ ਸੀ। ਦੋਵੇਂ ਪੁਸਤਕਾਂ ਤਿੰਨ ਪੱਧਰਾਂ 'ਤੇ ਨੁਮਾਇੰਦਗੀ ਦੀ ਰਾਜਨੀਤੀ ਸਾਹਮਣੇ ਲਿਆਉਂਦੀਆਂ ਹਨ - ਸੰਸਥਾਵਾਂ ਜਿਵੇਂ ਪੰਚਾਇਤਾਂ, ਗੈਰ-ਸਰਕਾਰੀ ਸੰਗਠਨਾਂ (ਐਨਜੀਓ ਸੰਸਥਾਵਾਂ) ਵਿੱਚ ਭ੍ਰਿਸ਼ਟਾਚਾਰ ਅਤੇ ਮਨੁੱਖੀ ਰਿਸ਼ਤਿਆਂ ਦੀ ਜਟਿਲਤਾ। ਮਹਾਜਨ ਦਾ ਕੰਮ ਰੋਮਾਂਟਿਕ ਵਿਚਾਰਾਂ ਦੀ ਬਜਾਏ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮਾਮਲਿਆਂ 'ਤੇ ਕੇਂਦ੍ਰਤ ਕਰਦਾ ਹੈ।[4]

ਮਹਾਜਨ ਦੇ 2011 ਦੇ ਨਾਵਲ, ਕੂਹੂ (ਕੁਹੂ) ਮਨੁੱਖ ਅਤੇ ਕੁਦਰਤ ਦੇ ਆਪਸੀ ਸਬੰਧਾਂ ਬਾਰੇ ਗੱਲ ਕਰਦਾ ਹੈ, ਅਤੇ ਇਸਨੂੰ ‘ਮਲਟੀਮੀਡੀਆ ਨਾਵਲ’ ਵਜੋਂ ਮਾਰਕੀਟ ਕੀਤਾ ਗਿਆ। ਇਹ ਇੱਕ ਡੀਵੀਡੀ ਨਾਲ ਆਇਆ ਸੀ ਜਿਸ ਵਿੱਚ ਕੁਝ ਐਨੀਮੇਸ਼ਨਾਂ ਸਮੇਤ ਕੁਦਰਤ ਦੇ ਨਜ਼ਾਰੇ ਅਤੇ ਆਵਾਜ਼ਾਂ ਸਨ।[5] ਉਹ ਆਪਣੀ ਕਵਿਤਾ ਲਈ ਵੀ ਮਸ਼ਹੂਰ ਹੈ, ਜਿਸ ਵਿੱਚ ਧੂਲਿਚਾ ਆਵਾਜ਼ ਦਾ ਸੰਗ੍ਰਹਿ ਵੀ ਸ਼ਾਮਲ ਹੈ।[2] ਉਸੇ ਸਾਲ ਉਸਨੇ ਇਸਮਾਤ ਚੁੱਗਤਾਈ ਦੀਆਂ 17 ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਰਜਾਈ ਪ੍ਰਕਾਸ਼ਤ ਕੀਤਾ ਜਿਸਦਾ ਉਸਨੇ ਉਰਦੂ ਤੋਂ ਮਰਾਠੀ ਵਿੱਚ ਅਨੁਵਾਦ ਕੀਤਾ। ਉਸ ਨੂੰ ਇਸ ਕਾਰਜ ਲਈ ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਸ ਦੁਆਰਾ ਇਸ ਸਾਲ ਦਾ ਅਨੁਵਾਦ ਇਨਾਮ ਦਿੱਤਾ ਗਿਆ ਸੀ।[1]

ਮਹਾਜਨ ਨੇ ਬੱਚਿਆਂ ਦੇ ਸਾਹਿਤ ਦਾ ਲੇਖਣ ਵੀ ਕੀਤਾ ਅਤੇ 2011 ਵਿੱਚ ਜੋਆਨਾਚੇ ਰੰਗ (ਮਰਾਠੀ: जोयानाचे रंग) ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਪ੍ਰਕਾਸ਼ਤ ਕੀਤਾ। ਇਸ ਸੰਗ੍ਰਹਿ ਨੇ ਉਸਨੂੰ 2013 ਵਿੱਚ ਬਾਲ ਸਾਹਿਤ ਲਈ ਸ਼ਸ਼ੀਕਲਾਤਾਈ ਅਗਾਸ਼ੇ ਪੁਰਸਕਾਰ ਦਿੱਤਾ।[6]

ਹਵਾਲੇ[ਸੋਧੋ]

  1. 1.0 1.1 "Sahitya Akademi award for Kavita Mahajan". Pune Mirror. Archived from the original on 14 ਫ਼ਰਵਰੀ 2017. Retrieved 2 February 2017. {{cite web}}: Unknown parameter |dead-url= ignored (help)
  2. 2.0 2.1 "Marathi litterateur Kavita Mahajan passes away in Pune". The Hindu (in Indian English). 28 September 2018. Retrieved 28 September 2018.
  3. "Marathi novelist Kavita Mahajan speaks about discrimination in society". KonkanConnect. Archived from the original on 28 ਸਤੰਬਰ 2018. Retrieved 2 February 2017. {{cite web}}: Unknown parameter |dead-url= ignored (help)
  4. "The Fight of the Fiery Tongue: New Women's Voices in Marathi". Footnotes. Archived from the original on 3 ਫ਼ਰਵਰੀ 2017. Retrieved 2 February 2017. {{cite web}}: Unknown parameter |dead-url= ignored (help)
  5. "कुहूचि अद्भुत दुनिया". Maharashtra Times. Retrieved 2 February 2017.
  6. "कविता महाजन, स्वाती काटे, पृथ्वीराज तौर यांना आगाशे पुरस्कार". Divya Marathi. Retrieved 2 February 2017.