ਸਮੱਗਰੀ 'ਤੇ ਜਾਓ

ਕਸ਼ਫ਼-ਉਲ-ਮਹਜੂਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਸ਼ਫ਼-ਉਲ-ਮਹਜੂਬ
کشفُ المحجوب
ਲੇਖਕਅਲੀ ਹੁਜਵੇਰੀ
ਭਾਸ਼ਾਫ਼ਾਰਸੀ, ਅੰਗਰੇਜ਼ੀ
ਵਿਧਾਸੂਫ਼ੀਵਾਦ

ਪਰਦਾ ਪਰਕਾਸ਼ ਦੀ ਪੋਥੀ Persian ); ਕਸ਼ਫ-ਉਲ-ਮਹਜੂਬ, ਕਸ਼ਫ-ਉਲ-ਮਹਜੁਬ; ਫ਼ਾਰਸੀ ਵਿੱਚ ਸੂਫ਼ੀਵਾਦ ਬਾਰੇ ਸਭ ਤੋਂ ਪੁਰਾਣੀਆਂ ਅਤੇ ਸਨਮਾਨਿਤ ਪੁਸਤਕਾਂ ਵਿੱਚੋਂ ਇੱਕ ਹੈ ਜਿਸ ਵਿੱਚ ਸੂਫ਼ੀਵਾਦ ਦੇ ਸਿਧਾਂਤ ਅਤੇ ਅਮਲ ਦਾ ਪੂਰਾ ਪ੍ਰਬੰਧ ਸ਼ਾਮਿਲ ਹੈ। ਲੇਖਕ ਖ਼ੁਦ ਇੱਕ ਮਸ਼ਹੂਰ ਸੂਫੀ ਸੰਤ ਵਿਆਖਿਆਮਈ ਪਹੁੰਚ ਅਪਣਾਉਂਦਾ ਹੈ। ਰਹੱਸਵਾਦੀ ਵਿਵਾਦਾਂ ਅਤੇ ਮੌਜੂਦਾ ਵਿਚਾਰਾਂ ਨੂੰ ਉਦਾਹਰਣਾਂ ਸਹਿਤ ਦਰਸਾਇਆ ਗਿਆ ਹੈ ਅਤੇ ਬਹੁਤ ਸਾਰੇ ਅਸੂਲਾਂ ਨੂੰ ਖ਼ੁਦ ਆਪਣੇ ਤਜੁਰਬੇ ਪੇਸ਼ ਕਰਦਿਆਂ ਸਪਸ਼ਟ ਕੀਤਾ ਹੈ। ਦਾਰਸ਼ਨਿਕ ਅਟਕਲਾਂ ਦੇ ਫ਼ਾਰਸੀ ਸੁਆਦ ਵਾਲੀ ਇਹ ਕਿਤਾਬ ਆਪਣੇ ਆਪ ਵਿੱਚ ਅਲੀ ਹੁਜ਼ਵੇਰੀ ਦੀ ਪਛਾਣ ਦਾ ਇੱਕ ਟੁਕੜਾ ਹੈ ਜਿਸ ਨੂੰ ਦਾਤਾ ਗੰਜ ਬਖਸ਼ ਵੀ ਕਿਹਾ ਜਾਂਦਾ ਹੈ।[1]

ਜਾਣ ਪਛਾਣ

[ਸੋਧੋ]

ਇਸ ਪੁਸਤਕ ਦੀ ਰਚਨਾ ਕਰਦਿਆਂ, ਅਲੀ ਹੁਜ਼ਵੇਰੀ ਨੂੰ ਆਪਣੀਆਂ ਕਿਤਾਬਾਂ ਦੇ ਨਾ ਹੋਣ ਕਰਨ ਬਹੁਤ ਪਰੇਸ਼ਾਨ ਸੀ। ਉਸ ਦੀਆਂ ਕਿਤਾਬਾਂ ਗ਼ਜ਼ਨਾ, ਅਫਗਾਨਿਸਤਾਨ ਵਿਖੇ ਰਹਿ ਗਈਆਂ ਸਨ ਅਤੇ ਉਹ ਆਪ ਹੁਣ ਲਹੌਰ ਰਹਿੰਦਾ ਸੀ। ਇਸ ਲਈ, ਉਸਨੂੰ ਜ਼ਰੂਰ ਇਸ ਕਿਤਾਬ ਨੂੰ ਲਿਖਣ ਲਈ ਕਾਫ਼ੀ ਸਮਾਂ ਲੱਗਣਾ ਸੀ।[2] ਉਸਨੇ ਘੱਟੋ-ਘੱਟ 40 ਸਾਲਾਂ ਲਈ ਸੀਰੀਆ, ਇਰਾਕ, ਫਾਰਸ, ਕੋਹਿਸਤਾਨ, ਅਜ਼ਰਬਾਈਜਾਨ, ਤਾਬਾਰਿਸਤਾਨ, ਕਰਮਨ, ਗ੍ਰੇਟਰ ਖ਼ੁਰਾਸਾਨ, ਟ੍ਰਾਂਸੋਖੀਆਨਾ, ਬਗਦਾਦ ਜਿਹੀਆਂ ਥਾਵਾਂ ਦੀ ਗਿਆਨ ਪ੍ਰਾਪਤ ਕਰਨ ਲਈ ਯਾਤਰਾ ਕੀਤੀ। ਉਸਦੀ ਬਿਲਾਲ (ਦਮਿਸ਼ਕ, ਸੀਰੀਆ) ਦੇ ਅਸਥਾਨ ਅਤੇ ਅਬੂ ਸਈਦ ਅਬੁਲ ਖਯਰ (ਮਿਹਨੇ ਪਿੰਡ, ਗ੍ਰੇਟਰ ਖ਼ੁਰਾਸਾਨ) ਦੀ ਯਾਤਰਾ ਦਾ ਵਿਸ਼ੇਸ਼ ਤੌਰ ਤੇ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ। ਉਹ ਆਪਣੀ ਯਾਤਰਾ ਦੌਰਾਨ ਬਹੁਤ ਸਾਰੇ ਸੂਫ਼ੀਆਂ ਨੂੰ ਮਿਲਿਆ, ਹਾਲਾਂਕਿ ਉਸਨੇ ਜੁਨੈਦ ਬਗਦਾਦੀ ਦੇ ਜੁਨੈਦੀਆ ਪੰਥ ਦਾ ਪੈਰੋਕਾਰ ਸੀ ਅਤੇ ਇਸ ਲਈ ਰਹੱਸਵਾਦੀ ਤੌਰ 'ਤੇ ਇਹ ਦਰਸਾਉਣ ਲਈ ਕਿ ਕਿਸੇ ਨੂੰ ਵੀ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਤੋਂ ਛੋਟ ਨਹੀਂ 'ਨਸ਼ੇ' ਤੋਂ ਵਧ 'ਹੋਸ਼ਮੰਦੀ' ਨੂੰ ਸਵੀਕਾਰ ਕੀਤਾ। ਇਸ ਤਰ੍ਹਾਂ, ਉਸਨੇ ਦਾਅਵਾ ਕੀਤਾ ਕਿ ਸੂਫ਼ੀਵਾਦ ਇਸਲਾਮ ਦੇ ਸਿਧਾਂਤਾਂ ਦੇ ਪੂਰੀ ਤਰ੍ਹਾਂ ਅਨੁਕੂਲ ਸੀ:[3] “ਮੈਂ ਇਕੱਲੇ ਖ਼ੁਰਾਸਾਨ ਵਿੱਚ ਤਿੰਨ ਸੌ ਤੋਂ ਵੱਧ ਸੰਤਾਂ ਨੂੰ ਮਿਲਿਆ ਹਾਂ, ਉਹ ਅੱਡ ਅੱਡ ਰਹਿੰਦੇ ਸਨ ਅਤੇ ਉਨ੍ਹਾਂ ਕੋਲ ਅਜਿਹੀਆਂ ਰਹੱਸਵਾਦੀ ਦਾਤਾਂ ਸਨ ਕਿ ਇਨ੍ਹਾਂ ਵਿਚੋਂ ਇੱਕ ਵੀ ਸਾਰੇ ਸੰਸਾਰ ਲਈ ਕਾਫ਼ੀ ਹੋਣੀ ਸੀ। ਉਹ ਖ਼ੁਰਾਸਾਨ ਦੇ ਅਧਿਆਤਮਕ ਅਸਮਾਨ 'ਤੇ ਪਿਆਰ ਅਤੇ ਖੁਸ਼ਹਾਲੀ ਦੀਆਂ ਰੌਸ਼ਨੀਆਂ ਹਨ।"[4] ਸੰਤਾਂ ਅਤੇ ਉਨ੍ਹਾਂ ਦੇ ਅਸਥਾਨਾਂ ਦੀ ਇਹ ਯਾਤਰਾ ਮੁਰਸ਼ਿਦ ਕਾਮਲ ਅਕਮਾਲ (ਸੰਪੂਰਨ ਆਤਮਿਕ ਮਾਰਗ ਦਰਸ਼ਕ) ਦੀ ਭਾਲ ਲਈ ਉਸਦੀ ਖੋਜ ਨੂੰ ਦਰਸਾਉਂਦੀ ਹੈ। ਉਸਨੇ ਗਿਆਨ ਦੀਆਂ ਉਚਾਈਆਂ ਦਾ ਅਨੁਭਵ ਕੀਤਾ ਸੀ ਅਤੇ ਹੁਣ ਉਹ ਰੂਹਾਨੀਅਤ ਦਾ ਸਵਾਦ ਚੱਖਣਾ ਚਾਹੁੰਦਾ ਸੀ। ਕਿਤਾਬ ਦਰਸਾਉਂਦੀ ਹੈ ਕਿ ਉਹ ਧਾਰਮਿਕ ਅਧਿਆਤਮਵਾਦ ਅਤੇ ਬ੍ਰਹਮ ਗਿਆਨ ਦਾ ਸ਼ੌਕੀਨ ਸੀ। ਬਿਨਾਂ ਸ਼ੱਕ, ਉਹ ਅਧਿਆਤਮਕ ਸੰਪੂਰਨਤਾ ਦੀ ਭਾਲ ਵਿੱਚ ਸੀ।[5] ਇਸ ਪੁਸਤਕ ਵਿੱਚ ਅਲੀ ਹੁਜ਼ਵੀਰੀ ਨੇ ਸੂਫੀਵਾਦ ਦੀ ਪਰਿਭਾਸ਼ਾ ਤੇ ਚੰਗੀ ਵਿਚਾਰ ਚਰਚਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਯੁੱਗ ਵਿੱਚ ਲੋਕ ਸਿਰਫ ਮੌਜ ਮਸਤੀ ਨੂੰ ਹਾਸਲ ਕਰਨ ਦੀ ਦੌੜ ਵਿੱਚ ਹੀ ਗ੍ਰਸਤ ਹਨ ਅਤੇ ਰੱਬ ਨੂੰ ਸੰਤੁਸ਼ਟ ਕਰਨ ਵਿੱਚ ਕੋਈ ਰੁਚੀ ਨਹੀਂ ਰੱਖਦੇ।[6] “ਧਰਮ ਸ਼ਾਸਤਰੀਆਂ ਨੇ ਇਲਮ (ਗਿਆਨ) ਅਤੇ ਮਾਰਫ਼ਤ (ਦੈਵੀ ਗਿਆਨ) ਵਿੱਚ ਕੋਈ ਫਰਕ ਨਹੀਂ ਕੀਤਾ… ਇੱਕ, ਜਿਹੜਾ ਉਸ ਚੀਜ਼ ਦੇ ਅਰਥ ਅਤੇ ਹਕੀਕਤ ਨੂੰ ਜਾਣਦਾ ਹੈ ਜਿਸ ਨੂੰ ਉਹ ‘ਆਰਿਫ਼’ ਕਹਿੰਦੇ ਹਨ ਅਤੇ ਜਿਹੜਾ ਕੇਵਲ ਮੌਖਿਕ ਪ੍ਰਗਟਾਵੇ ਨੂੰ ਜਾਣਦਾ ਹੈ ਅਤੇ ਬਿਨਾਂ ਅਧਿਆਤਮਿਕ ਹਕੀਕਤ ਨੂੰ ਜਾਣੇ ਇਸ ਨੂੰ ਆਪਣੀ ਯਾਦ ਵਿੱਚ ਰੱਖਦਾ ਹੈ, ਉਸਨੂੰ ਉਹ 'ਆਲਿਮ' ਕਹਿੰਦੇ ਹਨ। ਇਸ ਤਰ੍ਹਾਂ, ਜਦੋਂ ਸੂਫੀ ਇੱਕ ਵਿਰੋਧੀ ਦੀ ਆਲੋਚਨਾ ਕਰਨਾ ਚਾਹੁੰਦੇ ਹਨ, ਤਾਂ ਉਹ ਉਸਨੂੰ ਦਾਨਿਸ਼ਮੰਦ ਕਹਿੰਦੇ ਹਨ। ਇਹ ਇਤਰਾਜ਼ਯੋਗ ਜਾਪਦਾ ਹੈ ਪਰ ਸੂਫ਼ੀ ਲੋਕ ਉਸ ਮਨੁੱਖ ਨੂੰ ਗਿਆਨ ਪ੍ਰਾਪਤ ਕਰਨ ਲਈ ਦੋਸ਼ੀ ਨਹੀਂ ਠਹਿਰਾਉਂਦੇ, ਸਗੋਂ ਉਹ ਉਸ ਨੂੰ ਧਰਮ ਦੇ ਅਭਿਆਸ ਦੀ ਅਣਦੇਖੀ ਕਰਨ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਕਿਉਂਕਿ 'ਆਲਮ' ਆਪਣੇ ਆਪ 'ਤੇ ਨਿਰਭਰ ਕਰਦਾ ਹੈ ਪਰ 'ਆਰਿਫ਼' ਆਪਣੇ ਅੱਲ੍ਹਾ 'ਤੇ ਨਿਰਭਰ ਕਰਦਾ ਹੈ।”[7][8]

ਜਿਨ੍ਹਾਂ ਸੂਫ਼ੀ ਵਿਦਵਾਨਾਂ ਨਾਲ ਉਸ ਨੇ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿਚੋਂ ਦੋ ਨਾਵਾਂ ਦਾ ਬਹੁਤ ਸਤਿਕਾਰ ਨਾਲ ਜ਼ਿਕਰ ਕੀਤਾ ਹੈ: ਸ਼ੇਖ਼ ਅਬੁਲ ਅੱਬਾਸ ਅਹਿਮਦ ਇਬਨ ਮੁਹੰਮਦ ਅਲ-ਅਸ਼ਕਾਨੀ ਅਤੇ ਸ਼ੇਖ਼ ਅਬੁਲ ਕਾਸਿਮ ਅਲੀ ਗੁਰਗਾਨੀ।[9][10]

ਹਵਾਲੇ

[ਸੋਧੋ]
  1. Pilgrims of Love: The Anthropology of a Global Sufi Cult; Pnina Werbner, Pg 4, Published 2003 C. Hurst & Co
  2. Gul Ahmad Shefta, Emergence of Persian in the World, Khawaran.com Link Archived 2007-04-28 at the Wayback Machine.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
  7. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
  8. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
  9. "(Data Ganj Baksh) His travels". Archived from the original on 2019-10-25.
  10. Hidayet, Hosain (6 April 2011). "Haj̲varī, Abu 'l-Ḥasan ʿAlī b. ʿUt̲h̲mān b. ʿAlī al-G̲h̲aznawī al-Ḏj̲ullābī al-Haj̲varī,". Encyclopaedia of Islam, Second Edition.[permanent dead link]
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.