ਕਸ਼ਿਸ਼ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਸ਼ਿਸ਼ ਸਿੰਘ
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2010 - ਵਰਤਮਾਨ
ਵੈੱਬਸਾਈਟiamkashishsingh.com

ਕਸ਼ਿਸ਼ ਸਿੰਘ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਇਸਨੇ ਦੋ ਸਥਾਨਕ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਈ ਅਤੇ ਬਾਲੀਵੁੱਡ ਵਿੱਚ ਆਪਣੀ ਪਹਿਲੀ ਫ਼ਿਲਮ ਬਣਾਉਣ ਦੇ ਕੰਢੇ ਤੇ ਹੈ।[1]

ਜੀਵਨ[ਸੋਧੋ]

ਕਸ਼ਿਸ਼ ਦਾ ਜਨਮ ਆਤੇ ਪਾਲਣ-ਪੋਸ਼ਣ ਦਿੱਲੀ ਵਿੱਚ ਹੋਇਆ। ਇਸਦੇ ਪਿਤਾ ਵਪਾਰੀ ਅਤੇ ਮਾਤਾ ਸਮਾਜ ਸੇਵਿਕਾ ਹਨ। ਇਸਨੇ ਦਿੱਲੀ ਪਬਲਿਕ ਸਕੂਲ ਤੋਂ ਆਪਣੀ ਮੁੱਢਲੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਅਗਲੀ ਪੜ੍ਹਾਈ ਕੀਤੀ।

ਮਾਡਲਿੰਗ ਕੈਰੀਅਰ[ਸੋਧੋ]

ਕਸ਼ਿਸ਼ ਨੇ ਅਨੁਪਮ ਖੇਰ ਦੀ ਅਕੈਡਮੀ ਐਕਟਰ ਪ੍ਰੀਪੇਅਰਸ ਤੋਂ ਆਪਣਾ ਐਕਟਿੰਗ ਕੋਰਸ ਪੂਰਾ ਕੀਤਾ।[2] ਇਸਨੇ ਸਟੇਅਫਰੀ, ਡਾਬਰ. ਫ਼ੇਅਰ ਐਂਡ ਲਵਲੀ ਅਤੇ ਹੋਰ ਵੀ ਕਈ ਵੱਡੀਆਂ ਬ੍ਰਾਂਡਾਂ ਲਈ ਬਹੁਤ ਸਾਰੀਆਂ ਐਡਸ ਕੀਤੀਆਂ। ਕਸ਼ਿਸ਼ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਫੈਸ਼ਨ ਨਾਮਾਵਲੀ ਲਈ ਵੀ ਮਾਡਲਿੰਗ ਕੀਤੀ।[3][3][4]

ਐਕਟਿੰਗ ਕੈਰੀਅਰ[ਸੋਧੋ]

ਜੁਲਾਈ 2012 ਵਿੱਚ, ਇਸਨੇ ਪੰਜਾਬੀ ਫ਼ਿਲਮ ਕੈਰੀ ਔਨ ਜੱਟਾ[1] ਦੇ ਪ੍ਰੋਮੋਸ਼ਨਲ ਗੀਤ ਦਾ ਮੁਹਾਂਦਰਾ ਘੜਿਆ। ਇਸਨੇ ਆਪਣੀ ਪਹਿਲੀ ਫ਼ਿਲਮ ਯਾਰਾਨਾ (2015 ਫ਼ਿਲਮ), ਯੁਵਰਾਜ ਹੰਸ ਦੇ ਨਾਲ ਕੀਤੀ। ਇਸਨੇ ਅਗਲੀ ਸਫ਼ਲਤਾ ਵਿਪਿਨ ਪਰਾਸ਼ਰ ਦੀ ਪੰਜਾਬੀ ਫ਼ਿਲਮ ਸਾਡੇ ਸੀ.ਐਮ. ਸਾਬ ਤੋਂ ਪ੍ਰਾਪਤ ਕੀਤੀ ਜਿਸ ਵਿੱਚ ਇਸਨੇ ਹਰਭਜਨ ਮਾਨ ਨਾਲ ਕੰਮ ਕੀਤਾ।

ਅਪਕਮਿੰਗ ਪ੍ਰੋਜੈਕਟਸ[ਸੋਧੋ]

ਕਸ਼ਿਸ਼ ਸਿੰਘ ਨੂੰ ਟਿਪਸ ਇੰਡਸਟਰੀਜ਼ ਦੁਆਰਾ ਸਾਇਨ ਕੀਤਾ ਗਿਆ ਹੈ।]].[5][6]

ਫ਼ਿਲਮੋਗ੍ਰਾਫੀ[ਸੋਧੋ]

ਸਾਲ Filਫ਼ਿਲਮm
2012 ਕੈਰੀ ਔਨ ਜੱਟਾ
2013 ਵਿਆਹ 70 ਕੇਐਮ (ਕਿਲੋਮੀਟਰ)
2015 ਯਾਰਾਨਾ (2015 ਫ਼ਿਲਮ)
2016 ਸਾਡੇ ਸੀ.ਐਮ. ਸਾਬ

ਹਵਾਲੇ[ਸੋਧੋ]

  1. 1.0 1.1 "Kashish Singh bags role in Kumar Taurani's next film". India Today. 2013-10-13. Retrieved 2013-10-13.
  2. "Kashish Singh". nthmall. 2013-10-13. Archived from the original on 2014-07-26. Retrieved 2013-10-13. {{cite web}}: Unknown parameter |dead-url= ignored (help)
  3. 3.0 3.1 "Kashish Singh's sizzling photo shoot". mid-day.
  4. "Kashish Singh".
  5. "Debutante Kashish Singh plays a bindaas girl in Kumar Taurani's next - bollywood news : glamsham.com". www.glamsham.com. Archived from the original on 2014-12-07. Retrieved 2017-03-21. {{cite web}}: Unknown parameter |dead-url= ignored (help)
  6. "Item Queen From Punjab Kashish Singh Set To Storm Bollywood". Box Office Capsule. 2013-09-15. Archived from the original on 2012-10-23. Retrieved 2013-09-15. {{cite web}}: Unknown parameter |dead-url= ignored (help)