ਯੁਵਰਾਜ ਹੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੁਵਰਾਜ ਹੰਸ
Yuvraj and Hans Raj Hans.jpg
ਯੁਵਰਾਜ ਹੰਸ(ਖੱਬੇ) ਆਪਣੇ ਪਿਤਾ ਹੰਸ ਰਾਜ ਹੰਸ(ਸੱਜੇ) ਨਾਲ
ਜਾਣਕਾਰੀ
ਜਨਮ ਦਾ ਨਾਂ ਯੁਵਰਾਜ ਹੰਸ
ਜਨਮ ਜਲੰਧਰ, ਪੰਜਾਬ, ਭਾਰਤ
ਵੰਨਗੀ(ਆਂ) ਪੰਜਾਬੀ
ਕਿੱਤਾ ਗਾਇਕ
ਅਦਾਕਾਰ
ਸਰਗਰਮੀ ਦੇ ਸਾਲ 2011–ਵਰਤਮਾਨ
ਲੇਬਲ ਸਪੀਡ ਰਿਕਾਰਡਜ਼, ਮੂਵੀਬਾਕਸ
ਸਬੰਧਤ ਐਕਟ ਵਿਨੈਪਾਲ ਬੁੱਟਰ
ਵੈੱਬਸਾਈਟ Facebook Official

ਯੁਵਰਾਜ ਹੰਸ ਇੱਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ।

ਨਿੱਜੀ ਜੀਵਨ[ਸੋਧੋ]

ਯੁਵਰਾਜ ਨੇ ਪਿਤਾ ਵਾਂਗ ਹੀ ਸੰਗੀਤ ਇੰਡਸਟਰੀ ਵਿੱਚ ਨਾਂ ਕਮਾਇਆ ਅਤੇ "ਪੰਜਾਬੀ ਫ਼ਿਲਮ ਇੰਡਸਟਰੀ" ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ। ਯੁਵਰਾਜ ਦਾ ਜਨਮ ਜਲੰਧਰ ਵਿੱਚ ਹੋਇਆ। ਯੁਵਰਾਜ ਦਾ ਵੱਡਾ ਭਰਾ ਨਵਰਾਜ ਹੰਸ ਵੀ ਪੰਜਾਬੀ ਗਾਇਕ ਹੈ ਅਤੇ ਪੰਜਾਬੀ ਅਦਾਕਾਰ ਵੀ ਹੈ।

ਐਕਟਿੰਗ ਕੈਰੀਅਰ[ਸੋਧੋ]

ਯੁਵਰਾਜ ਨੇ ਦੋ "ਕਥਾ ਚਿੱਤਰ" ਫ਼ਿਲਮਾਂ ਵਿੱਚ ਕੰਮ ਕੀਤਾ। ਇਸਦੀ ਪਹਿਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਵਰਗੀ ਸਫ਼ਲ ਫ਼ਿਲਮ ਸੀ ਜਿਸ ਨਾਲ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[1] ਇਸ ਫ਼ਿਲਮ ਵਿੱਚ ਯੁਵਰਾਜ ਨਾਲ ਹਰੀਸ਼ ਵਰਮਾ ਅਤੇ ਆਰੀਆ ਬੱਬਰ ਨੇ ਵੀ ਕੰਮ ਕੀਤਾ ਹੈ। ਯਾਰ ਅਣਮੁਲੇ ਫ਼ਿਲਮ ਵਿੱਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਅਤੇ ਹੁਸ਼ਿਆਰ ਵਿਦਿਆਰਥੀ ਵਾਲੀ ਹੈ ਜਿਸ ਲਈ ਇਸਨੂੰ ਪੰਜਵੇ ਪੰਜਾਬੀ ਫ਼ਿਲਮ ਫੈਸਟੀਵਲ ਵਿੱਚ ਸ਼ੁਰੂਆਤੀ ਅਦਾਕਾਰ ਲਈ ਅਵਾਰਡ ਮਿਲਿਆ। ਇਸ ਤੋਂ ਬਾਅਦ ਇਸਨੇ "ਬੁਰਾਹ" ਫ਼ਿਲਮ ਵਿੱਚ ਭੂਮਿਕਾ ਨਿਭਾਈ ਜੋ ਸਫ਼ਲ ਨਹੀ ਹੋਈ।

ਫਿਲਮਾਂ ਦੀ ਸੂਚੀ[ਸੋਧੋ]

ਸਾਲ ਫ਼ਿਲਮ ਭੂਮਿਕਾ ਹੋਰ ਟਿਪਣੀ
2011 ਯਾਰ ਅਣਮੁੱਲੇ]] ਦੀਪ ਸੋਂਧੀ ਸ਼ੁਰੂਆਤੀ ਫ਼ਿਲਮ
2012 ਬੁਰਾਹ ਜੱਸ ਹਰੀਸ਼ ਵਰਮਾ ਅਤੇ ਆਰੀਆ ਬੱਬਰ ਨਾਲ
2013 ਵਿਆਹ 70 ਕਿਲੋਮੀਟਰ ਖ਼ਾਸ ਹਾਜ਼ਰੀ
2013 ਯੰਗ ਮਲੰਗ ਜੈਜ਼
2014 ਮਿਸਟਰ ਐਂਡ ਮਿਸਿਜ਼ 420 ਪਾਲੀ
2014 ਪਰੋਪਰ ਪਟੋਲਾ ਯੂਵੀ ਨੀਰੂ ਬਾਜਵਾ ਨਾਲ
2015 ਯਾਰਾਨਾ
2015 ਮੁੰਡੇ ਕਮਾਲ ਦੇ ਰੋਕੀ
2016 ਕਨੇਡਾ ਦੀ ਫਲਾਇਟ
ਜੇਆਰਐਸ ਲਵਲੀ ਬਵਾਇ ਦਿਲ ਚੋਰੀ ਸਾਡਾ ਹੋ ਗਿਆ

ਸੰਗੀਤਕ ਕੈਰੀਅਰ[ਸੋਧੋ]

23 ਦਸੰਬਰ, 2015 ਵਿੱਚ, ਯੁਵਰਾਜ ਦੀ ਪਹਿਲੀ ਐਲਬਮ ਰਿਲੀਜ਼ ਹੋਈ ਜਿਸ ਵਿੱਚ ਨੌ ਗਾਣੇ ਰਿਲੀਜ਼ ਹੋਏ ਅਤੇ ਸਭ ਤੋਂ ਹਿਟ ਗਾਣਾ "ਪਾਣੀ" ਰਿਹਾ ਹੈ।

ਹਵਾਲੇ[ਸੋਧੋ]