ਕਾਕੇਸ਼ੀਅਨ ਚਾਕ ਸਰਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਕਾਕੇਸ਼ੀਅਨ ਚਾਕ ਸਰਕਲ
ਲੇਖਕਬਰਤੋਲਤ ਬ੍ਰੈਖਤ
ਪਹਿਲੇ ਪਰਦਰਸ਼ਨ ਦੀ ਤਰੀਕ1948
ਪਹਿਲੇ ਪਰਦਰਸ਼ਨ ਦੀ ਜਗ੍ਹਾਕਾਰਲੇਟਨ ਕਾਲਜ, ਮਿੰਨੇਸੋਤਾ, ਯੂਐਸਏ
ਮੂਲ ਭਾਸ਼ਾਜਰਮਨ (ਪ੍ਰੀਮੀਅਰ ਅੰਗਰੇਜ਼ੀ ਵਿੱਚ)
ਵਿਸ਼ਾParenthood, property, war
ਰੂਪਾਕਾਰਐਪਿਕ ਥੀਏਟਰ
Settingਜਾਰਜੀਆ
IBDB profile

ਦ ਕਾਕੇਸ਼ੀਅਨ ਚਾਕ ਸਰਕਲ (ਜਰਮਨ: [Der Kaukasische Kreidekreis] Error: {{Lang}}: text has italic markup (help)) ਜਰਮਨ ਆਧੁਨਿਕਤਾਵਾਦੀ ਨਾਟਕਕਾਰ ਬਰਤੋਲਤ ਬ੍ਰੈਖਤ ਦਾ ਇੱਕ ਪ੍ਰਸਿੱਧ ਨਾਟਕ ਹੈ। ਅਮਰੀਕਾ ਪ੍ਰਵਾਸ ਦੌਰਾਨ 1944 ਵਿੱਚ ਲਿਖਿਆ ਇਹ ਨਾਟਕ ਬ੍ਰੈਖਤ ਦਾ ਅੰਤਿਮ ਮਹਾਨ ਨਾਟਕ ਸੀ। ਇਸ ਦਾ ਅੰਗਰੇਜ਼ੀ ਅਨੁਵਾਦ ਬ੍ਰੈਖਤ ਦੇ ਦੋਸਤ ਅਤੇ ਪ੍ਰਸ਼ੰਸਕ ਐਰਿਕ ਬੈਂਟਲੀ ਨੇ 1948 ਵਿੱਚ ਕੀਤਾ ਸੀ। ਬ੍ਰੈਖਤ ਦੇ ਐਪਿਕ ਥੀਏਟਰ ਦੀ ਉਦਾਹਰਣ ਇਹ ਨਾਟਕ ਇੱਕ ਕਿਸਾਨ ਕੁੜੀ ਬਾਰੇ ਹੈ ਜੋ ਇੱਕ ਬੱਚੇ ਨੂੰ ਬਚਾਉਂਦੀ ਹੈ ਅਤੇ ਉਸ ਦੇ ਸਕੇ ਅਮੀਰ ਮਾਪਿਆਂ ਨਾਲੋਂ ਬਿਹਤਰ ਮਾਂ ਦਾ ਰਿਸ਼ਤਾ ਨਿਭਾਉਂਦੀ ਹੈ। ਇਹ ਨਾਟਕ ਚੀਨ ਦੀ ਇੱਕ ਲੋਕ ਕਥਾ ਤੇ ਆਧਾਰਿਤ ਹੈ ਜਿਸ ਨੂੰ ਬ੍ਰੈਖਤ ਨੇ ਕਥਾ ਨਾਲੋਂ ਕੁਝ ਉਲਟਾ ਕੇ ਪੇਸ਼ ਕੀਤਾ ਹੈ। ਚੀਨ ਦੀ ਇਹ ਕਥਾ ਭਾਰਤ ਵਿੱਚ ਵੀ ਪ੍ਰਚਲਿਤ ਹੈ। ਇਸ ਨਾਟਕ ਦਾ ਪੰਜਾਬੀ ਅਨੁਵਾਦ ਅਮਿਤੋਜ ਨੇ ਮਿੱਟੀ ਨਾ ਹੋਵੇ ਮਤਰੇਈ ਨਾਂ ਹੇਠ ਕੀਤਾ ਜਿਸ ਦੇ ਸੈਂਕੜੇ ਸ਼ੋ ਨਾਟਕ ਮੰਡਲੀਆਂ ਨੇ ਕੀਤੇ ਹਨ।

ਕਥਾਨਕ[ਸੋਧੋ]

ਨਾਟਕ ਦੀ ਆਦਿਕਾ('ਪ੍ਰੋਲੋਗ') ਨੂੰ ਮਿਲਾ ਕੇ ਨਾਟਕ ਨਾਟਕ ਦੇ ਕੁਲ ਛੇ ਪ੍ਰਸੰਗ ਹਨ। ਨਾਟਕ ਨੂੰ ਸੂਤਰਧਾਰ ਵਜੋਂ ਪੇਸ਼ ਕੀਤਾ ਗਿਆ ਹੈ। ਨਾਟਕ ਦਾ ਆਰੰਭ ਦੂਜੀ ਸੰਸਾਰ ਜੰਗ ਸਮੇਂ ਸੋਵੀਅਤ ਜਾਰਜੀਆ ਵਿੱਚ ਦੋ 'ਕੁਲੈਕਟਿਵ' ਫਾਰਮਾਂ ਦੇ ਮੈਂਬਰਾਂ ਦੀ ਕਿਸੇ ਘਾਟੀ ਲਈ ਹੋਏ ਆਪਸੀ ਝਗੜੇ ਨਾਲ ਹੁੰਦਾ ਹੈ। ਇਸ ਘਾਟੀ ਨੂੰ ਗੁਆਂਡੀ ਸਾਂਝੇ ਫਾਰਮ ਵੀ ਲੈਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੇ ਉਸ ਜਗ੍ਹਾਂ ਉੱਤੇ ਫਲ ਲਗਾਉਣ ਲਈ ਸਿੰਜਾਈ-ਸਕੀਮ ਲਾਗੂ ਕਰਨੀ ਸੀ ਜਿਸ ਲਈ ਜ਼ਮੀਨ ਬਹੁਤ ਜਰੂਰੀ ਸੀ। ਫਿਰ ਇਹ ਫ਼ੈਸਲਾ ਕੀਤਾ ਗਿਆ ਕਿ ਜ਼ਮੀਨ ਪੈਦਾਵਾਰਾਂ ਨੂੰ ਦੇ ਦਿੱਤੀ ਜਾਵੇ ਕਿਉਂਕਿ ਉਹ ਪੈਦਾਵਾਰ ਵਿੱਚ ਵਾਧਾ ਕਰਨ ਜਾ ਰਹੇ ਹਨ। ਇਸ ਗੱਲ ਲਈ ਜਸ਼ਨ ਮਨਾਇਆ ਜਾਂਦਾ ਹੈ ਜਿਸ ਵਿੱਚ ਇੱਕ ਗਾਇਕ ਚਾਕ ਸਰਕਲ ਵਾਲੀ ਲੋਕ ਕਥਾ ਸੁਣਾਉਂਦਾ ਹੈ ਜੋ ਇਸ ਪ੍ਰਕਾਰ ਹੈ;

ਪ੍ਰਾਚੀਨ ਜਾਰਜੀਆ ਵਿੱਚ ਇੱਕ ਗਵਰਨਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਬੀਵੀ ਨਤਾਲਾ ਅਤੇ ਉਸ ਦਾ ਬੇਟਾ ਮਾਈਕਲ ਸੀ। ਜਾਰਜੀਆ ਵਿੱਚ ਈਸਟਰ ਸੰਡੇ ਵਾਲੇ ਦਿਨ ਉਥੇ ਦੇ ਜਾਗੀਰਦਾਰਾਂ ਨੇ ਵੱਡੇ ਡਿਊਕ ਖਿਲਾਫ਼ ਬਗ਼ਾਵਤ ਕਰ ਦਿੱਤੀ ਜਿਸ ਵਿੱਚ ਗਵਰਨਰ ਮਾਰਿਆ ਗਿਆ। ਇਸ ਉਥਲ-ਪੁਥਲ ਤੋਂ ਡਰ ਕੇ ਗਵਰਨਰ ਦੀ ਪਤਨੀ ਆਪਣਾ ਕ਼ੀਮਤੀ ਸਮਾਨ ਸਮੇਟ ਕੇ ਅਲੀ ਜਾਂਦੀ ਹੈ ਅਤੇ ਆਪਣੇ ਬੱਚੇ ਨੂੰ ਮਹਿਲ ਵਿੱਚ ਭੁਲ ਕੇ ਸ਼ਹਿਰ ਛਡ ਜਾਂਦੀ ਹੈ। ਗਵਰਨਰ ਦਾ ਵਾਰਿਸ ਹੋਣ ਕਾਰਨ ਸਾਰੇ ਲੋਕ ਮਾਇਕਲ ਦੇ ਖੂਨ ਦੇ ਪਿਆਸੇ ਸਨ। ਨਤਾਲਾ ਦੇ ਭੱਜ ਜਾਣ ਤੋਂ ਬਾਅਦ ਗਰੂਸ਼ਾ,ਜੋ ਨਤਾਲਾ ਦੀ ਨੋਕਰਾਣੀ ਸੀ, ਬੱਚੇ ਨੂੰ ਲੈ ਕੇ ਮਹਿਲ ਵਿਚੋਂ ਭੱਜ ਜਾਂਦੀ ਹੈ। ਗਰੂਸ਼ਾ ਮੁਸੀਬਤਾਂ ਦਾ ਸਾਮਣਾ ਕਰਦੇ ਹੋਏ ਬੱਚੇ ਨਾਲ ਉੱਤਰੀ ਪਹਾੜੀਆਂ ਵਿੱਚ ਆਪਣੇ ਭਰਾ ਕੋਲ ਪਹੁੰਚਦੀ ਹੈ।

ਗਰੂਸ਼ਾ ਇੱਕ ਸਾਲ ਲਗਾਤਾਰ ਚਲਣ ਮਗਰੋਂ ਆਪਣੇ ਭਰਾ ਦੇ ਘਰ ਪਹੁੰਦੀ ਹੈ। ਗਰੂਸ਼ਾ ਦੇ ਅਣਵਿਆਹੀ ਮਾਂ ਬਣਨ ਕਾਰਨ ਉਸ ਦੀ ਭਾਬੀ ਇਤਰਾਜ਼ ਕਰਦੀ ਹੈ ਅਤੇ ਉਸਨੂੰ ਵਿਆਹ ਕਰਾਉਣ ਲਈ ਕਹਿੰਦੀ ਹੈ। ਭਰਾ ਅਤੇ ਭਾਬੀ ਦੇ ਕਹਿਣ ਤੇ ਅਤੇ ਬੱਚੇ ਨੂੰ ਪਿਤਾ ਦਾ ਨਾਂ ਦੇਣ ਕਾਰਨ ਇੱਕ ਬੀਮਾਰ ਕਿਸਾਨ ਨਾਲ ਵਿਆਹ ਕਰਵਾ ਲੈਂਦੀ ਹੈ ਜੋ ਮਾਰਨ ਕੰਢੇ ਜਾਪਦਾ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਇਹ ਪਤਾ ਚਲਦਾ ਹੈ ਕਿ ਗਰੂਸ਼ਾ ਦਾ ਪਤੀ ਬੀਮਾਰ ਨਹੀਂ ਹੈ ਸਗੋਂ ਜ਼ਬਰਦਸਤੀ ਜੰਗ ਵਿੱਚ ਨਾ ਜਾਣ ਕਾਰਨ ਬੀਮਾਰੀ ਦਾ ਝੂਠਾ ਨਾਟਕ ਕਰਦਾ ਹੈ। ਜੰਗ ਦੇ ਮੁਕਣ ਮਗਰੋਂ ਸਾਰੇ ਸਿਪਾਹੀ ਆਪਣੇ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ। ਮਾਈਕਲ ਦੇ ਤਿੰਨ ਸਾਲ ਦਾ ਹੋਣ ਮਗਰੋਂ ਸਾਈਮਨ ਗਰੂਸ਼ਾ ਨੂੰ ਮਿਲਦਾ ਹੈ ਅਤੇ ਗਰੂਸ਼ਾ ਨੂੰ ਵਿਆਹ ਅਤੇ ਉਸ ਦੇ ਬੱਚੇ ਬਾਰੇ ਪੁੱਛਦਾ ਹੈ। ਗਰੂਸ਼ਾ ਦੇ ਜਵਾਬ ਦੇ ਤੋਂ ਪਹਿਲਾਂ ਹੀ ਸਿਪਾਹੀ ਆ ਕੇ ਮਾਈਕਲ ਨੂੰ ਫੜ ਕੇ ਲਈ ਜਾਂਦੇ ਹਨ ਕਿਉਂਕਿ ਮਾਈਕਲ ਦੀ ਮਾਂ ਆਪਣੇ ਬੱਚੇ ਨੂੰ ਵਾਪਿਸ ਹਾਸਿਲ ਲਈ ਕਚਹਿਰੀ ਵਿੱਚ ਮੁੱਕਦਮਾ ਪਾ ਦਿੰਦੀ ਹੈ।

ਨਾਟਕ ਵਿੱਚ ਮੁੱਕਦਮੇ ਦੀ ਕਾਰਵਾਈ ਤੋਂ ਪਹਿਲਾਂ ਇੱਕ ਹੋਰ ਕਥਾਨਕ ਨਾਟਕ ਵਿੱਚ ਵਿਚਰਦਾ ਹੈ ਜੋ ਫ਼ੈਸਲਾ ਸਣਾਉਣ ਵਾਲੇ ਜੱਜ ਅਜ਼ਦਕ ਦੇ ਜੀਵਨ ਦੁਆਲੇ ਪਿੱਛਲਝਾਤ ਰਾਹੀਂ ਵਾਪਰਦਾ ਹੈ। ਅਜ਼ਦਕ ਇੱਕ ਸ਼ਰਾਬੀ ਵਿਅਕਤੀ ਸੀ ਜਿਸਨੇ ਈਸਟਰ ਸੰਡੇ ਵਾਲੇ ਦਿਨ ਜਦੋਂ ਲੋਕ ਵੱਡੇ ਡਿਊਕ ਖਿਲਾਫ਼ ਭੜਕ ਗਏ ਸਨ ਤਾਂ ਉਸ ਰਾਤ ਅਜ਼ਦਕ ਨੇ ਇੱਕ ਭਿਖਾਰੀ ਨੂੰ ਸ਼ਰਨ ਦਿੱਤੀ ਜੋ ਵੱਡਾ ਡਿਊਕ ਸੀ ਜਿਸਦਾ ਅਜ਼ਦਕ ਨੂੰ ਬਾਅਦ ਵਿੱਚ ਪਤਾ ਚਲਦਾ ਹੈ। ਆਪਣੇ ਆਪ ਨੂੰ ਗੁਨਾਹਗਾਰ ਸਮਝਦਾ ਹੋਇਆ ਅਜ਼ਦਕ ਆਪਣੇ ਆਪ ਨੂੰ ਪਿੰਡ ਦੇ ਸਿਪਾਹੀਆਂ ਨੂੰ ਸੋਂਪ ਦਿੰਦਾ ਹੈ ਅਤੇ ਆਪਣੇ ਜੁਰਮ ਲਈ ਸ਼ਹਿਰ ਲਿਜਾ ਕੇ ਸਜ਼ਾ ਦੇਣ ਲਈ ਕਹਿੰਦਾ ਹੈ। ਸ਼ਹਿਰ ਵਿੱਚ ਜੱਜ ਨੂੰ ਫਾਂਸੀ ਦੇ ਦੇਣ ਕਾਰਨ ਉਹਨਾ ਨੂੰ ਕੋਈ ਜੱਜ ਨਹੀਂ ਲੱਭਦਾ। ਉਹਨਾ ਦਿਨਾਂ ਵਿੱਚ ਸਿਪਾਹੀਆਂ ਦਾ ਰਾਜ ਸੀ ਅਤੇ ਸਿਪਾਹੀਆਂ ਨੇ ਅਜ਼ਦਕ ਤੋਂ ਖੁਸ਼ ਹੋ ਕੇ ਉਸਨੂੰ ਜੱਜ ਬਣਾ ਦਿੰਦੇ ਹਨ। ਅਜ਼ਦਕ ਜੱਜ ਬਣਨ ਉੱਪਰੰਤ ਰਿਸ਼ਵਤਾਂ ਲੈਂਦਾ ਸੀ ਅਤੇ ਆਪਣੀ ਮਰਜ਼ੀ ਨਾਲ ਚਲਦਾ ਸੀ ਪਰੰਤੂ ਉਹ ਗਰੀਬਾਂ ਅਤੇ ਦਲਿਤਾਂ ਦਾ ਹਮਦਰਦ ਵੀ ਹੈ।

ਜਦੋਂ ਗੁਰੂਸ਼ਾ ਅਤੇ ਗਵਰਨਰ ਦੀ ਪਤਨੀ ਦਾ ਮੁੱਕਦਮਾ ਅਜ਼ਦਕ ਕੋਲ ਪਹੁੰਚਦਾ ਹੈ ਤਾਂ ਉਸ ਸਮੇਂ ਲੋਕ ਅਜ਼ਦਕ ਨੂੰ ਫਾਂਸੀ ਦੇਣ ਲਈ ਤਿਆਰ ਸਨ ਪਰੰਤੂ ਉਸੇ ਸਮੇਂ,ਡਿਊਕ ਦੇ ਮੁੜ ਸੱਤਾ ਵਿੱਚ ਆ ਜਾਣ ਕਾਰਨ,ਡਿਊਕ ਦਾ ਆਦਮੀ ਆ ਕੇ ਡਿਊਕ ਦਾ ਫਰਮਾਨ ਸੁਣਾਉਂਦਾ ਹੈ ਕਿ ਅਜ਼ਦਕ ਦੁਆਰਾ ਡਿਊਕ ਦੀ ਜਾਨ ਬਚਾਉਣ ਕਾਰਨ,ਅਜ਼ਦਕ ਨੂੰ ਸ਼ਹਿਰ ਦਾ ਜੱਜ ਨਿਯੁਕਤ ਕੀਤਾ ਜਾਂਦਾ ਹੈ। ਅਜ਼ਦਕ ਨੇ ਮੁੜ ਜੱਜ ਦਾ ਲਿਬਾਸ ਪਹਨਿਆ ਅਤੇ ਬੱਚੇ ਲਈ ਗਵਰਨਰ ਦੀ ਬੀਵੀ ਦਾ ਮੁਕਦਮਾ ਸੁਣਿਆ। ਅਜ਼ਦਕ ਬੱਚੇ ਦੀ ਅਸਲੀ ਮਾਂ ਦਾ ਪਤਾ ਲਗਾਉਣ ਲਈ ਧਰਤੀ ਉੱਤੇ ਇੱਕ ਘੇਰਾ ਵਹਾਉਂਦਾ ਹੈ ਅਤੇ ਉਸ ਘੇਰੇ ਵਿੱਚ ਬੱਚੇ ਨੂੰ ਖੜਾ ਕਰ ਦਿੰਦਾ ਹੈ। ਅਜ਼ਦਕ ਗਰੂਸ਼ਾ ਅਤੇ ਨਤਾਲਾ ਨੂੰ ਬੱਚੇ ਨੂੰ ਖਿੱਚਣ ਲਈ ਕਹਿੰਦਾ ਹੈ ਅਤੇ ਇਹ ਐਲਾਨ ਕਰਦਾ ਹੈ ਕਿ ਜੋ ਬੱਚੇ ਨੂੰ ਆਪਣੇ ਵੱਲ ਖਿੱਚ ਲਵੇਗੀ ਉਹੀ ਬੱਚੇ ਦੀ ਅਸਲੀ ਮਾਂ ਹੋਵੇਗੀ। ਗਵਰਨਰ ਦੀ ਪਤਨੀ ਬੱਚੇ ਨੂੰ ਪੂਰੇ ਜੋਰ ਨਾਲ ਖਿੱਚ ਲੈਂਦੀ ਹੈ ਅਤੇ ਬੱਚੇ ਦੀ ਅਸਲੀ ਮਾਂ ਹੋਣ ਦਾ ਦਾਅਵਾ ਕਰਦੀ ਹੈ ਪਰੰਤੂ ਗਰੂਸ਼ਾ ਆਪਣੀ ਮਮਤਾ ਕਾਰਨ ਬੱਚੇ ਨੂੰ ਖਿਚ ਨਹੀਂ ਪਾਉਂਦੀ ਅਤੇ ਉਸ ਦੀ ਪੀੜ ਨੂੰ ਨਹੀਂ ਵੇਖ ਪਾਉਂਦੀ। ਅਜ਼ਦਕ ਇਹ ਸਭ ਦੇਖ ਕੇ ਬੱਚੇ ਨੂੰ ਗਰੂਸ਼ਾ ਨੂੰ ਸੋਂਪ ਦਿੰਦਾ ਹੈ ਅਤੇ ਗਰੂਸ਼ਾ ਦਾ ਉਸ ਦੇ ਪਤੀ ਨਾਲ ਤਲਾਕ ਕਰ ਕੇ ਸਾਈਮਨ ਅਤੇ ਗਰੂਸ਼ਾ ਨੂੰ ਵਿਆਹ ਕਰਾਉਣ ਲਈ ਕਹਿੰਦਾ ਹੈ। ਨਾਟਕ ਦੇ ਅੰਤ ਵਿੱਚ ਜਸ਼ਨ ਮਨਾਇਆ ਜਾਂਦਾ ਹੈ ਅਤੇ ਸਭ ਲੋਕ ਖੁਸ਼ੀ ਖੁਸ਼ੀ ਨਚਦੇ ਹਨ ਪਰ ਅਜ਼ਦਕ ਉਸ ਜਸ਼ਨ ਵਿਚੋਂ ਕੀਤੇ ਗਾਇਬ ਹੋ ਜਾਂਦਾ ਹੈ ਤੇ ਦੁਬਾਰਾ ਕਦੀ ਦਿਖਾਈ ਨਹੀਂ ਦਿੰਦਾ।

ਪਾਤਰ[ਸੋਧੋ]

 • ਇੱਕ ਕਿਸਾਨ ਔਰਤ
 • ਇੱਕ ਬੁੱਢਾ ਕਿਸਾਨ
 • ਟਰੈਕਟਰ ਡਰਾਈਵਰ
 • ਮਾਹਰ (ਸੰਯੁਕਤ ਪੁਨਰ ਉਸਾਰੀ ਕਮਿਸ਼ਨ ਦਾ ਨੁਮਾਇੰਦਾ)
 • ਕਾਸ਼ਤਕਾਰ ਮੁੱਖੀ
 • ਇੱਕ ਜਵਾਨ ਕਾਮਾ
 • ਅਰਕਾਦੀ ਸ਼ਿਦਸ਼ੇ (ਗਾਇਕ)
 • ਆਰਸਨ ਕਾਜ਼ਬੇਕੀ
 • ਜਾਰਜ਼ੀ ਆਬਾਸ਼ਵਿਲੀ (ਗਵਰਨਰ)
 • ਨਤਾਲਾ ਆਬਾਸ਼ਵਿਲੀ (ਗਵਰਨਰ ਦੀ ਪਤਨੀ)
 • ਮਾਈਕਲ (ਗਵਰਨਰ ਦਾ ਬੇਟਾ)
 • ਗਰੂਸ਼ਾ (ਗਵਰਨਰ ਦੀ ਨੌਕਰਾਣੀ)
 • ਸਾਈਮਨ (ਗਰੂਸ਼ਾ ਦਾ ਮੰਗੇਤਰ)
 • ਯੂਸਪ (ਗਰੂਸ਼ਾ ਦਾ ਪਤੀ)
 • ਸੱਸ (ਗਰੂਸ਼ਾ ਦੀ ਸੱਸ)
 • ਲਵਰੇਤੀ ਦਸ਼ਨਾਦਜ਼ੇ (ਗਰੂਸ਼ਾ ਦਾ ਭਰਾ)
 • ਅਨੀਕੋ (ਗਰੂਸ਼ਾ ਦੀ ਭਾਬੀ)
 • ਅਜ਼ਦਕ (ਜੱਜ)
 • ਸ਼ੌਵਾ (ਅਜ਼ਦਕ ਦਾ ਸਾਥੀ)
 • ਦੋ ਡਾਕਟਰ
 • ਦੇਹਾਤੀ
 • ਦੇਹਾਤਣ
 • ਦੋ ਹਥਿਆਰਬੰਦ
 • ਗਾਇਕ ਮੰਡਲੀ