ਅਮਿਤੋਜ
ਅਮਿਤੋਜ | |
---|---|
ਜਨਮ | ਭੁਲੱਥ ਦੇ ਨੇੜੇ ਪਿੰਡ ਅਖਾੜਾ | 3 ਜੂਨ 1947
ਮੌਤ | 28 ਅਗਸਤ 2005 ਜਲੰਧਰ, ਪੰਜਾਬ (ਭਾਰਤ) | (ਉਮਰ 58)
ਕਿੱਤਾ | ਕਵੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਸਾਹਿਤਕ ਲਹਿਰ | ਆਧੁਨਿਕਤਾ |
ਰਿਸ਼ਤੇਦਾਰ | ਪਤਨੀ ਅੰਮਿ੍ਤਪਾਲ ਕੌਰ, ਬੇਟੀ ਸੁਖਮਨੀ ਅਤੇ ਬੇਟਾ ਆਗੋਸ਼ |
ਅਮਿਤੋਜ (ਮੁੱਢਲਾ ਨਾਂ – ਕ੍ਰਿਸ਼ਨ ਕੁਮਾਰ; ਫੇਰ ਕੰਵਲ ਸ਼ਮੀਮ; ਫੇਰ ਕ੍ਰਿਸ਼ਨ ਕੰਵਲ ਸਰੀਨ, 3 ਜੂਨ 1947[1] - 28 ਅਗਸਤ 2005[2]) ਪੰਜਾਬੀ ਦਾ ਇੱਕ ਪ੍ਰਤਿਭਾਸ਼ੀਲ ਕਵੀ ਸੀ।
ਜੀਵਨ ਵੇਰਵੇ
[ਸੋਧੋ]ਉਸ ਦਾ ਜਨਮ ਚਰਨ ਦਾਸ ਅਤੇ ਜਾਨਕੀ ਦੇਵੀ ਦੇ ਘਰ ਜ਼ਿਲ੍ਹਾ ਗੁਰਦਸਪੂਰ ਦੇ ਪਿੰਡ ਮੁਰੀਦਕੇ ਵਿੱਚ ਹੋਇਆ।[2] ਉਸ ਦਾ ਕਪੂਰਥਲੇ ਸਰਕਾਰੀ ਕਾਲਜ ਵਿੱਚ ਪੜ੍ਹਦਿਆਂ 1962 ਵਿੱਚ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਅਖ਼ਬਾਰ ਨਵਾਂ ਜ਼ਮਾਨਾ ਵਿੱਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਵਿੱਚ ਆਪਣੀ ਸਾਹਿਤਕ ਸ਼ੈਲੀ ਕਰ ਕੇ ਵੀ ਜਾਣੇ ਜਾਂਦੇ ਹਨ।
ਉਸ ਦੀਆਂ ਕਵਿਤਾਵਾਂ ਦੀ ਇੱਕੋ-ਇਕ ਕਿਤਾਬ ਖ਼ਾਲੀ ਤਰਕਸ਼ (ਓਪੀਨੀਅਨ ਮੇਕਰਜ਼, ਲੁਧਿਆਣਾ, 1998) ਸੁਰਜੀਤ ਪਾਤਰ ਦੀ ਪਹਿਲਕਦਮੀ ਤੇ ਛਪੀ ਸੀ ਅਤੇ ਬਹੁਤ ਸਾਰੀਆਂ ਰਚਨਾਵਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ। ਉਸ ਦਾ ਨਾਮ ਅਮਿਤੋਜ ਪਾਤਰ ਨੇ ਹੀ ਰੱਖਿਆ ਸੀ।[3]
1971 ਵਿੱਚ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਦੌਰਾਨ ਅਮਿਤੋਜ ਨੇ ਢਾਕਾ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਲਈ ਇੱਕ ਸ਼ਰਧਾਂਜਲੀ ਵਜੋਂ ਰੋਸ਼ਨਆਰਾ ਨਾਮਕ ਇੱਕ ਕਵਿਤਾ ਲਿਖੀ ਸੀ, ਜੋ ਇੱਕ ਪਾਕਿਸਤਾਨੀ ਟੈਂਕ ਵਲੋਂ ਕੁਚਲ ਦਿੱਤਾ ਗਿਆ ਸੀ। ਇਸ ਕਵਿਤਾ ਯੂਐਨਆਈ ਨੇ ਦੇਸ਼ ਭਰ ਵਿੱਚ ਜਾਰੀ ਕਰ ਦਿੱਤੀ ਸੀ ਅਤੇ ਇਹ ਵਿਆਪਕ ਤੌਰ 'ਤੇ ਸਲਾਹੀ ਗਈ ਗਈ ਸੀ।[4][5] ਲਾਹੌਰ ਦੇ ਨਾਂ ਖਤ, ਬੁੱਢਾ ਬੌਲਦ, ਖ਼ਾਲੀ ਤਰਕਸ਼ ਅਤੇ ਗਰੀਟਿੰਗ ਕਾਰਡ ਵਰਗੀਆਂ ਅਨੇਕਾਂ ਖ਼ੂਬਸੂਰਤ ਕਵਿਤਾਵਾਂ ਉਸ ਨੇ ਲਿਖੀਆਂ। ਬ੍ਰਤੋਲਤ ਬ੍ਰੈਖ਼ਤ ਦੇ ਨਾਟਕ ਕਾਕੇਸ਼ੀਅਨ ਚਾਕ ਸਰਕਲ ਦਾ ਪੰਜਾਬੀ ਰੂਪ ਪਰਾਈ ਕੁੱਖ ਅਮਿਤੋਜ ਦੇ ਗੀਤਾਂ ਸਦਕਾ ਬੜਾ ਮਸ਼ਹੂਰ ਹੋਇਆ।[6]
ਕਾਵਿ ਨਮੂਨਾ
[ਸੋਧੋ]ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਹੱਸ ਰਿਹਾ ਹੈ
ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਕੀ ਕੀ ਦੱਸ ਰਿਹਾ ਹੈ
ਪਹਿਲੀ ਕਾਨੀ ਮਾਂ ਨੇ ਭੰਨ੍ਹੀ ਘੋਲ਼ ਕੇ ਦੁੱਧ ਵਿੱਚ ਲੋਰੀ
ਦੂਜੀ ਕਾਨੀ ਬਣ ਗਈ ਬੁੱਢੇ ਬਾਪ ਲਈ ਡੰਗੋਰੀ
ਸੋਲ਼ਾਂ ਤੀਰ ਤੋੜੇ ਮਦਰੱਸੇ ਬਾਕੀ ਤੋੜੇ ਯਾਰਾਂ
ਸਾਹਿਬਾਂ ਦੇ ਹੱਥ ਇੱਕ ਨਾ ਆਇਆ ਮਿਰਜ਼ਾ ਕਰੇ ਵਿਚਾਰਾਂ
ਹਵਾਲੇ
[ਸੋਧੋ]- ↑ Amitoj's poem about his last meeting with Paash
- ↑ 2.0 2.1 ਹਾਸ਼ੀਏ ਦੇ ਹਾਸਲ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. 2013. p. 95.
- ↑ "ਅਮਿਤੋਜ ਤੇ ਮੈਂ ਇੱਕ ਦੂਜੇ ਨੂੰ 62-63 ਤੋਂ ਜਾਣਦੇ ਹਾਂ। ਉਦੋਂ ਅਜੇ ਉਹ ਅਮਿਤੋਜ ਵੀ ਨਹੀਂ ਹੁੰਦਾ ਸੀ। ਕਦੀ ਕ੍ਰਿਸ਼ਨ ਕੰਵਲ ਬਣ ਜਾਂਦਾ ਸੀ। ਕਦੀ ਕੰਵਲ ਸ਼ਮੀਮ। ਉਸ ਦਾ ਨਾਮ ਅਮਿਤੋਜ ਮੈਂ ਹੀ ਰੱਖਿਆ ਸੀ।" - ਸੁਰਜੀਤ ਪਾਤਰ
- ↑ Amitoj’s poems live after him - Nirupama Dutt
- ↑ Roshanara!/ It is hard to imagine/ that you would defrost/ the milk of your breasts/ turn it into blood/ and embrace/ a rolling tank/ How could i ever imagine so? - Amitoj, Roshanara (Punjabi)[permanent dead link]
- ↑ ਮੈਂ ਕਿ ਜੋ ਅਮਿਤੋਜ ਨਹੀਂ ਹਾਂ - ਸੁਰਜੀਤ ਪਾਤਰ
ਬਾਹਰੀ ਕੜੀਆਂ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |