ਸਮੱਗਰੀ 'ਤੇ ਜਾਓ

ਕਾਰਲ ਚਪੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰਲ ਚਪੇਕ
ਜਨਮ(1890-01-09)9 ਜਨਵਰੀ 1890
ਮੌਤ25 ਦਸੰਬਰ 1938(1938-12-25) (ਉਮਰ 48)
ਪਰਾਗ, ਚੈਕੋਸਲੋਵਾਕੀਆ ਗਣਰਾਜ (ਹੁਣ ਚੈੱਕ ਗਣਰਾਜ)
ਪੇਸ਼ਾਲੇਖਕ
ਜੀਵਨ ਸਾਥੀਓਲਗਾ
ਦਸਤਖ਼ਤ

ਕਾਰਲ ਚਪੇਕ (ਚੈੱਕ: [ˈkarɛl ˈtʃapɛk] ( ਸੁਣੋ)) (9 ਜਨਵਰੀ 1890 – 25 ਦਸੰਬਰ 1938) 20ਵੀਂ ਸਦੀ ਦਾ ਇੱਕ ਚੈੱਕ ਲੇਖਕ ਅਤੇ ਪੱਤਰਕਾਰ ਸੀ। ਉਸ ਦਾ ਚੈੱਕ ਸਾਹਿਤ ਵਿੱਚ ਗੌਰਵ ਪੂਰਵ ਸਥਾਨ ਹੈ। ਉਸ ਦੀਆਂ ਸਾਰੀਆਂ ਪ੍ਰਮੁੱਖ ਕ੍ਰਿਤੀਆਂ ਦੇ ਅਣਗਿਣਤ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾ ਚੁੱਕੇ ਸਨ। ਚਪੇਕ ਦੀ ਲੋਕਪ੍ਰਿਅਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਸ ਦੀ ਰਚਣੇਈ ਪ੍ਰਤਿਭਾ ਕਮਾਲ, ਅਨੋਖੀ ਅਤੇ ਅਤਿਅੰਤ ਗੰਭੀਰ ਹੈ।

ਚਪੇਕ ਦਾ ਮਾਨਵਤਾਪੂਰਣ ਦ੍ਰਿਸਟੀਕੋਣ ਸਾਰੀਆਂ ਰਚਨਾਵਾਂ ਵਿੱਚ ਸਪਸ਼ਟ ਭਾਂਤ ਮੌਜੂਦ ਹੈ। ਉਹ ਡਰਾਮਾ, ਨਾਵਲ, ਕਹਾਣੀਆਂ, ਨਿਬੰਧ ਆਦਿ ਲਿਖਦਾ ਸੀ। ਚਪੇਕ ਬਹੁਤ ਘੁੰਮਿਆ ਫਿਰਿਆ ਵਿਅਕਤੀ ਸੀ। ਉਸ ਦੇ ਇੰਗਲੈਂਡ ਤੋਂ ਪੱਤਰ, ਹਾਲੈਂਡ ਤੋਂ ਪੱਤਰ, ਆਦਿ ਸੰਗ੍ਰਿਹ ਅਤਿ ਹਰਮਨਪਿਆਰੇ ਹਨ। ਮਾਂ ਨਾਮਕ ਡਰਾਮਾ ਅਨੇਕ ਭਾਸ਼ਾਵਾਂ ਵਿੱਚ ਅਨੂਵਾਦਿਤ ਹੋ ਚੁੱਕਿਆ ਹੈ। ਭਾਰਤੀ, ਭਾਸ਼ਾਵਾਂ ਵਿੱਚ ਬੰਗਲਾ ਅਤੇ ਮਰਾਠੀ ਵਿੱਚ ਵੀ ਇਹ ਡਰਾਮਾ ਅਨੁਵਾਦ ਦੇ ਰੂਪ ਵਿੱਚ ਮਿਲਦਾ ਹੈ। ਮਾਂ ਡਰਾਮੇ ਵਿੱਚ ਲੇਖਕ ਨਾਜੀ ਸੱਤਾ ਦੇ ਵਿਰੁੱਧ ਸੰਘਰਸ਼ ਕਰਨ ਪਰੇਰਦਾ ਹੈ। ਉਸ ਦੀਆਂ ਬਾਲ ਉਪਯੋਗੀ ਕਿਤਾਬਾਂ ਉਸ ਦੇ ਭਰਾ ਯੋਸੇਫ ਚਪੇਕ ਦੇ ਚਿਤਰਾਂ ਨਾਲ ਸਿੰਗਾਰੀਆਂ ਹਨ। ਫਿਰ ਵੀ, ਉਹ ਆਪਣੇ ਵਿਗਿਆਨ ਗਲਪ ਲਈ ਸਭ ਤੋਂ ਵਧੇਰੇ ਜਾਣਿਆ ਜਾਂਦਾ ਹੈ ਜਿਸ ਵਿੱਚ ਉਸ ਦਾ ਨਾਵਲ ਨਿਊਟਸ ਨਾਲ ਜੰਗ ਅਤੇ 'ਨਾਟਕ' 'ਆਰਯੂਆਰ' '(ਰੋਸਮ ਦੇ ਯੂਨੀਵਰਸਲ ਰੋਬੋਟ) ਸ਼ਾਮਲ ਹਨ। ਮਗਰਲੇ ਨੇ ਰੋਬੋਟ ਸ਼ਬਦ ਦਾ ਤੁਆਰਫ਼ ਕਰਵਾਇਆ ਸੀ।[1][2] ਉਸਨੇ ਆਪਣੇ ਸਮੇਂ ਦੇ ਸਮਾਜਕ ਸੰਕਟ ਨਾਲ ਸੰਬੰਧਿਤ ਸਿਆਸੀ ਰੰਗ ਵਿੱਚ ਰੰਗੀਆਂ, ਮੁੱਖ ਤੌਰ 'ਤੇ 'ਅਮਰੀਕਨ ਵਿਹਾਰਕ ਉਦਾਰਵਾਦ ਤੋਂ ਪ੍ਰਭਾਵਿਤ ਰਚਨਾਵਾਂ ਦੀ ਰਚਨਾ ਕੀਤੀ।[3] ਉਸ ਨੇ ਆਜ਼ਾਦ ਪ੍ਰਗਟਾਵੇ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਯੂਰਪ ਵਿੱਚ ਫਾਸੀਵਾਦ ਅਤੇ ਕਮਿਊਨਿਜ਼ਮ ਦੋਵਾਂ ਦੇ ਉਭਾਰ ਨੂੰ ਤੁੱਛ ਸਮਝਿਆ।[4][5]

ਹਵਾਲੇ[ਸੋਧੋ]

  1. Ort, Thomas (2013). Art and Life in Modernist Prague: Karel Capek and His Generation, 1911-1938. Palgrave Macmillan. ISBN 978-1-349-29532-6.
  2. Oxford English Dictionary: robot n2
  3. Hanley, Seán (2008). The New Right in the New Europe: Czech Transformation and Right-Wing. Routledge. p. 169. ISBN 978-0-415-34135-6.
  4. Misterova, Ivona (2010). "Letters from England: Views on London and Londoners by Karel Capek, the Czech "Gentleman Stroller of London Streets". Literary London: Interdisciplinary Studies in the Representation of London. 8 (2). Retrieved 20 July 2016.
  5. Ort 2013, p. 3.