ਸਮੱਗਰੀ 'ਤੇ ਜਾਓ

ਕਾਲੀ ਖਾਂਸੀ ਦਾ ਟੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲੀ ਖਾਂਸੀ (ਪਰਟੂਸਿਸ) ਦਾ ਟੀਕਾ ਇੱਕ ਅਜਿਹਾ ਟੀਕਾ ਹੈ ਜੋ ਕਾਲੀ ਖਾਂਸੀ ਤੋਂ ਬਚਾਓ ਕਰਦਾ ਹੈ।[1] ਇਸਦੀਆਂ ਦੋ ਪਰਮੁੱਖ ਕਿਸਮਾਂ ਹਨ: ਸੰਪੂਰਨ-ਸੈੱਲ ਵਾਲੇ ਟੀਕੇ ਅਤੇ ਗੈਰ-ਸੈੱਲੂਲਰ ਟੀਕੇ।[1] ਸੰਪੂਰਨ-ਸੈੱਲ ਵਾਲਾ ਟੀਕਾ ਲੱਗਭਗ 78% ਪ੍ਰਭਾਵਸ਼ਾਲੀ ਹੈ ਜਦਕਿ ਗੈਰ-ਸੈੱਲੂਲਰ ਟੀਕਾ 71–85% ਪ੍ਰਭਾਵਸ਼ਾਲੀ ਹੈ।[1][2] ਟੀਕੇਆਂ ਦੀ ਪ੍ਰਭਾਵਸ਼ੀਲਤਾ ਪ੍ਰਤੀ ਸਾਲ 2 ਅਤੇ 10% ਵਿਚਕਾਰ ਘਟਦੀ ਪ੍ਰਤੀਤ ਹੋਈ ਹੈ, ਜਿਸ ਵਿੱਚ ਗੈਰ-ਸੈੱਲੂਲਰ ਟੀਕੇਆਂ ਵਿੱਚ ਘਟਾਅ ਜਿਆਦਾ ਤੇਜ਼ ਹੁੰਦਾ ਹੈ। ਗਰਭਅਵਸਥਾ ਦੌਰਾਨ ਟੀਕਾਕਰਣ ਬੱਚੇ ਨੂੰ ਬਚਾ ਸਕਦਾ ਹੈ।[1][2] ਇਹ ਅਨੁਮਾਨ ਹੈ ਕਿ ਇਸ ਟੀਕੇ ਨਾਲ 2002 ਵਿੱਚ 5 ਲੱਖ (ਅੱਧੇ ਮਿਲੀਅਨ) ਤੋਂ ਜਿਆਦਾ ਲੋਕਾਂ ਦੀ ਜਾਨ ਬਚੀ ਹੈ।[3]

ਵਿਸ਼ਵ ਸਿਹਤ ਸੰਗਠਨ ਅਤੇ ਬਿਮਾਰੀ ਕੰਟਰੋਲ ਅਤੇ ਰੋਕਥਾਮ ਸੈਂਟਰ ਇਹ ਸਿਫਾਰਿਸ਼ ਕਰਦਾ ਹੈ ਕਿ ਸਾਰੇ ਬੱਚਿਆਂ ਨੂੰ ਕਾਲੀ ਖਾਂਸੀ ਦਾ ਟੀਕਾ ਲਗਾਇਆ ਜਾਵੇ ਅਤੇ ਇਸਨੂੰ ਰੂਟੀਨ ਟੀਕਾਕਰਣ ਵਿੱਚ ਸ਼ਾਮਲ ਕੀਤਾ ਜਾਵੇ।[1][4] ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੂੰ ਐਹਆਈਵੀ/ਏਡਸ ਹੈ। ਆਮ ਤੌਰ ਤੇ ਛੋਟੇ ਬੱਚਿਆਂ ਲਈ ਛੇ ਹਫਤਿਆਂ ਦੀ ਉਮਰ ’ਤੇ ਸ਼ੁਰੂਆਤ ਕਰਕੇ ਤਿੰਨ ਖੁਰਾਕਾਂ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਵਧੇਰੇ ਖੁਰਾਕਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਟੀਕਾ ਸਿਰਫ਼ ਹੋਰ ਟੀਕਿਆਂ ਨਾਲ ਮਿਸ਼ਰਣ ਵਿੱਚ ਉਪਲੱਬਧ ਹੈ।[1]

ਗੈਰ-ਸੈੱਲੂਲਰ ਟੀਕੇ ਦੇ ਘੱਟ ਮਾੜੇ ਪ੍ਰਭਾਵਾਂ ਕਾਰਨ ਇਹ ਵਿਕਸਿਤ ਦੇਸ਼ਾਂ ਵਿੱਚ ਵਧੇਰੇ ਵਰਤੇ ਜਾਂਦੇ ਹਨ। ਸੰਪੂਰਨ-ਸੈੱਲ ਵਾਲੇ ਟੀਕੇ ਦਿੱਤੇ ਗਏ ਲੋਕਾਂ ਵਿੱਚੋਂ 10 ਤੋਂ 50% ਵਿੱਚਕਾਰ ਨੂੰ ਟੀਕੇ ਵਾਲੀ ਜਗ੍ਹਾ ਤੇ ਲਾਲੀ ਅਤੇ ਬੁਖਾਰ ਹੋ ਜਾਂਦਾ ਹੈ। 1 ਪ੍ਰਤੀਸ਼ਤ ਤੋਂ ਘੱਟ ਵਿੱਚ ਬੁਖਾਰੀ ਦੌਰਾ ਅਤੇ ਲੰਬੇ ਸਮੇਂ ਤੱਕ ਹੋਣਾ ਵਾਪਰਦਾ ਹੈ। ਗੈਰ-ਸੈੱਲੂਲਰ ਟੀਕਿਆਂ ਨਾਲ ਥੋੜੇ ਸਮੇਂ ਲਈ ਬਾਂਹ ਵਿੱਚ ਗੈਰ-ਗੰਭੀਰ ਸੋਜਿਸ ਹੋ ਸਕਦੀ ਹੈ। ਬੱਚੇ ਦੀ ਉਮਰ ਜਿੰਨੀ ਛੋਟੀ ਹੋਵੇ, ਉੱਨਾ ਹੀ ਦੋਵਾਂ ਕਿਸਮ ਦੇ ਟੀਕਿਆਂ ਦੇ ਮਾੜੇ ਪ੍ਰਭਾਵ ਘੱਟ ਹੁੰਦੇ ਹਨ, ਖਾਸਕਰ ਸੰਪੂਰਨ-ਸੈੱਲ ਵਾਲੇ ਟੀਕੇ ਦੇ। ਸੰਪੂਰਨ-ਸੈੱਲ ਵਾਲਾ ਟੀਕਾ 6 ਸਾਲ ਦੀ ਉਮਰ ਤੋਂ ਬਾਅਦ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਗੰਭੀਰ ਲੰਬੀ-ਮਿਆਦੀ ਤੰਤੂ ਸੰਬੰਧੀ ਸਮੱਸਿਆਂਵਾਂ ਕਿਸੇ ਵੀ ਕਿਸਮ ਨਾਲ ਸੰਬੰਧਿਤ ਨਹੀਂ ਹਨ।[1]

ਕਾਲੀ ਖਾਂਸੀ ਦਾ ਟੀਕਾ 1926 ਵਿੱਚ ਵਿਕਸਿਤ ਕੀਤਾ ਗਿਆ।[5] ਇਹ ਵਿਸ਼ਵ ਸਿਹਤ ਸੰਗਠਨ ਦੀ ਜਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜੋ ਮੁਢਲੀ ਸਿਹਤ ਪ੍ਰਣਾਲੀ ਵਿੱਚ ਲੋੜਵੰਦ ਵਧੇਰੇ ਮਹੱਤਵਪੂਰਨ ਦਵਾਈਆਂ ਦੀ ਸੂਚੀ ਹੈ।[6] ਇੱਕ ਕਿਸਮ ਜਿਸ ਵਿੱਚ ਟੈਟਨਸ, ਡਿਪਥੀਰੀਆ, ਪੋਲੀਓ, ਅਤੇ ਹਿਬ ਟੀਕਾ ਵੀ ਸ਼ਾਮਲ ਹਨ, ਦੀ ਕੀਮਤ 2014 ਵਿੱਚ 15.41 ਅਮਰੀਕੀ ਡਾਲਰ ਪ੍ਰਤੀ ਖੁਰਾਕ ਸੀ।[7]

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 1.6 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. "Pertussis: Summary of Vaccine Recommendations". www.cdc.gov. Centre for Disease Control and Prevention. Retrieved Dec 12, 2015.
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. "Vaccine, Pentavalent". International Drug Price Indicator Guide. Archived from the original on ਜਨਵਰੀ 25, 2020. Retrieved December 8, 2015. {{cite web}}: Unknown parameter |dead-url= ignored (|url-status= suggested) (help)