ਸਮੱਗਰੀ 'ਤੇ ਜਾਓ

ਕਿਲਿਆਨ ਮਬਾਪੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਲਿਆਨ ਮਬਾਪੇ
2018 ਫੀਫਾ ਵਿਸ਼ਵ ਕੱਪ ਵਿੱਚ ਸਭ ਤੋਂ ਵਧੀਆ ਕਿਸ਼ੋਰ ਖਿਡਾਰੀ ਚੁਣੇ ਜਾਂ ਤੋਂ ਬਾਅਦ ਦੀ ਤਸਵੀਰ
ਨਿੱਜੀ ਜਾਣਕਾਰੀ
ਪੂਰਾ ਨਾਮ ਕਿਲਿਆਨ ਮਬਾਪੇ ਲੋਟੀਨ[1]
ਜਨਮ ਮਿਤੀ (1998-12-20) 20 ਦਸੰਬਰ 1998 (ਉਮਰ 25)[2]
ਜਨਮ ਸਥਾਨ ਪੈਰਿਸ, ਫਰਾਂਸ
ਕੱਦ 1.78 ਮੀਟਰ[3]
ਪੋਜੀਸ਼ਨ ਫਾਰਵਰਡ
ਟੀਮ ਜਾਣਕਾਰੀ
ਮੌਜੂਦਾ ਟੀਮ
ਪੈਰਿਸ ਸੰਤ-ਜਰਮੇਨ
ਨੰਬਰ 7
ਯੁਵਾ ਕੈਰੀਅਰ
2004–2013 ਏਐੱਸ ਬੌਂਡੀ
2013–2015 ਮੋਨਾਕੋ
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2015–2016 ਮੋਨਾਕੋ ਬੀ 12 (4)
2015–2018 ਮੋਨਾਕੋ 41 (16)
2017–2018 → ਪੈਰਿਸ ਸੰਤ-ਜਰਮੇਨ (ਲੋਨ) 27 (13)
2018– ਪੈਰਿਸ ਸੰਤ-ਜਰਮੇਨ 0 (0)
ਅੰਤਰਰਾਸ਼ਟਰੀ ਕੈਰੀਅਰ
2014 ਫਰਾਂਸ U17 2 (0)
2016 ਫਰਾਂਸ U19 11 (7)
2017– ਫਰਾਂਸ 22 (8)
ਮੈਡਲ ਰਿਕਾਰਡ
ਫਰਾਂਸ ਦਾ/ਦੀ ਖਿਡਾਰੀ
ਫੀਫਾ ਵਿਸ਼ਵ ਕੱਪ
2018 ਰੂਸ
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14:14, 1 ਜੁਲਾਈ 2018 (UTC) ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 17:13, 15 ਜੁਲਾਈ 2018 (UTC) ਤੱਕ ਸਹੀ

ਕਿਲਿਆਨ ਮਬਾਪੇ ਲੋਟੀਨ (ਫ਼ਰਾਂਸੀਸੀ ਉਚਾਰਨ: ​[kiljan (ə)mbape]; ) ਇੱਕ ਫ੍ਰੈਂਚ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਪੈਰਿਸ ਸੇਂਟ-ਜਰਮੇਨ ਅਤੇ ਫਰਾਂਸ ਦੀ ਕੌਮੀ ਟੀਮ ਲਈ ਫਾਰਵਰਡ ਦੀ ਭੂਮਿਕਾ ਨਿਭਾਉਂਦਾ ਹੈ। 19 ਸਾਲ ਦੀ ਉਮਰ ਵਿੱਚ ਉਸ ਨੂੰ ਸੰਸਾਰ ਦੇ ਸਭ ਤੋਂ ਵਧੀਆ ਨੌਜਵਾਨ ਖਿਡਾਰੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀ ਵਜੋਂ ਪੇਸ਼ ਕੀਤਾ ਗਿਆ ਹੈ।[4][5]

ਮਬਾਪੇ ਛੋਟੀ ਉਮਰ ਵਿੱਚ ਪ੍ਰਮੁੱਖਤਾ ਨਾਲ ਆਇਆ, ਜਿੱਥੇ ਮੋਨੈਕੋ ਵਿੱਚ ਜਾਣ ਤੋਂ ਪਹਿਲਾਂ ਬੌਂਡੀ ਵਿਖੇ ਉਸਨੂੰ ਯੁਵਕ ਅਕੈਡਮੀ ਲਈ ਚੁਣਿਆ ਗਿਆ ਸੀ, ਜਿੱਥੇ ਉਸਨੇ 2015 ਵਿੱਚ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਮਬਾਪੇ ਨੇ ਛੇਤੀ ਹੀ ਆਪਣੇ ਆਪ ਨੂੰ 2016-17 ਸੀਜ਼ਨ ਵਿੱਚ ਪਹਿਲੀ ਟੀਮ ਲਈ ਨਿਯਮਤ ਗੋਲ ਸਕੋਰਰ ਵਜੋਂ ਆਪਣੇ ਆਪ ਨੂੰ ਸਥਾਪਤ ਕੀਤਾ, ਇਸਦੇ ਵਜੋਂ ਉਸ ਟੀਮ ਨੇ ਸਤਾਰ੍ਹਾਂ ਸਾਲਾਂ ਬਾਅਦ ਆਪਣਾ ਪਹਿਲਾ ਲੀਗ 1 ਖਿਤਾਬ ਜਿੱਤਿਆ ਸੀ। ਇੱਕ ਸਾਲ ਬਾਅਦ, ਪੇਰਿਸ ਸੇਂਟ-ਜਰਮੇਨ ਨੇ 180 ਮਿਲੀਅਨ ਡਾਲਰ ਵਿੱਚ ਉਸਨੂੰ ਖਰੀਦ ਕੇ ਸਭ ਤੋਂ ਮਹਿੰਗਾ ਕਿਸ਼ੋਰ ਖਿਡਾਰੀ ਬਣਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਾ ਦਿੱਤਾ।[6] ਦਸੰਬਰ 2017 ਵਿੱਚ, ਉਸਨੇ ਯੂਈਐੱਫਏ ਚੈਂਪੀਅਨਜ਼ ਲੀਗ ਦਾ ਆਪਣਾ ਦਸਵਾਂ ਗੋਲ ਕੀਤਾ, ਉਹ 18 ਸਾਲ ਅਤੇ 11 ਮਹੀਨਿਆਂ ਵਿੱਚ ਇਸ ਉਪਲਬਧੀ ਤਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ।

ਸ਼ੁਰੂਆਤੀ ਜ਼ਿੰਦਗੀ[ਸੋਧੋ]

ਮਬਾਪੇ ਦਾ ਜਨਮ ਪੈਰਿਸ, ਫਰਾਂਸ ਵਿੱਚ ਹੋਇਆ ਸੀ। ਉਸ ਦਾ ਪਿਤਾ, ਵਿਲਫਰਿਡ ਮਬਾਪੇ ਕੈਮਰੂਨ ਤੋਂ ਹੈ ਅਤੇ ਆਪਣੇ ਏਜੰਟ ਹੋਣ ਦੇ ਨਾਲ-ਨਾਲ, ਇੱਕ ਫੁੱਟਬਾਲ ਕੋਚ ਹੈ, ਜਦੋਂ ਕਿ ਉਸਦੀ ਮਾਤਾ ਫੈਜ਼ਾ ਲਾਮਾਰੀ ਅਲਜੀਰੀਆ ਤੋਂ ਹੈ ਅਤੇ ਇੱਕ ਸਾਬਕਾ ਹੈਂਡਬਾਲ ਖਿਡਾਰੀ ਹੈ।[7] ਉਸਦਾ ਇੱਕ ਛੋਟਾ ਭਰਾ ਏਥਨ ਮਬਾਪੇ ਹੈ, ਜੋ PSG ਅੰਡਰ -12 ਦੇ ਲਈ ਖੇਡਦਾ ਹੈ।[8][9] ਉਸ ਦਾ ਗੋਦ ਲਿਆ ਗਿਆ ਭਰਾ ਜਾਇਰਸ ਕੈਮਬੋ ਏਕੋਕੋ ਵੀ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ।[10] ਕ੍ਰਿਸਟਿਆਨੋ ਰੋਨਾਲਡੋ ਮਬਾਪੇ ਦਾ ਸ਼ੁਰੂ ਤੋਂ ਪਸੰਦੀਦਾ ਖਿਡਾਰੀ ਰਿਹਾ ਹੈ, ਬਚਪਨ ਵਿੱਚ ਉਹ ਉਸਦੇ ਵਰਗਾ ਬਣਨਾ ਚਾਹੁੰਦਾ ਹੁੰਦਾ ਸੀ।[11][12]

ਹਵਾਲੇ[ਸੋਧੋ]

 1. Rémoussin, Simon (24 October 2016). "Kylian Mbappé, precocious talent". AS Monaco FC. Archived from the original on 5 ਫ਼ਰਵਰੀ 2018. Retrieved 5 February 2018.
 2. "2018 FIFA World Cup Russia: List of players: France" (PDF). FIFA. 10 June 2018. p. 11. Archived from the original (PDF) on 19 ਜੂਨ 2018. Retrieved 10 June 2018. {{cite web}}: Unknown parameter |dead-url= ignored (|url-status= suggested) (help)
 3. "Kylian Mbappé". Paris Saint-Germain F.C. Archived from the original on 2 May 2018. {{cite web}}: Unknown parameter |deadurl= ignored (|url-status= suggested) (help)
 4. "The best young players in world football: Christian Pulisic, Jadon Sancho, Ben Woodburn... who are the superstars of the future?". The Telegraph (in ਅੰਗਰੇਜ਼ੀ (ਬਰਤਾਨਵੀ)). 2017-06-20. ISSN 0307-1235. Retrieved 2018-07-22.
 5. "Mbappe: France World Cup star 'taking crown from Messi and Ronaldo'" (in ਅੰਗਰੇਜ਼ੀ (ਬਰਤਾਨਵੀ)). BBC Sport. 2018-07-15. Retrieved 2018-07-22.
 6. "PSG trigger Kylian Mbappe's permanent transfer from Monaco". ESPN. 19 February 2018.
 7. Kindzeka, Moki Edwin. "Cameroon Football Fans Cheer for French Player with Ties to Africa". VOA (in ਅੰਗਰੇਜ਼ੀ). Retrieved 2018-07-16.
 8. "Brother of PSG star scores on his debut". Pulse. Retrieved 15 July 2018.
 9. "Coupe de la Ligue: Un joueur avec des origines Algériennes marque un triplé". Dzballon. 15 December 2016.
 10. JDD, Le (20 December 2015). "Le jeune monégasque Mbappé sur les traces de Thierry Henry". Archived from the original on 1 ਜੁਲਾਈ 2018. Retrieved 2 July 2018. {{cite web}}: Unknown parameter |dead-url= ignored (|url-status= suggested) (help)
 11. Garcia, Adriana (27 December 2017). "PSG's Kylian Mbappe: Real Madrid's Cristiano Ronaldo was childhood 'idol'". ESPN FC. Retrieved 27 December 2017.
 12. "Why Young Kylian Mbappe Spurned Chelsea and Real Madrid". Bleacher Report. Retrieved 15 July 2018.

ਬਾਹਰੀ ਕੜੀਆਂ[ਸੋਧੋ]