ਸਮੱਗਰੀ 'ਤੇ ਜਾਓ

ਕੁਕੀ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਕੀ ਲੋਕ
ਇੱਕ ਕੁਕੀ ਕੁੜੀ
ਅਹਿਮ ਅਬਾਦੀ ਵਾਲੇ ਖੇਤਰ
 ਭਾਰਤNot stated
ਭਾਸ਼ਾਵਾਂ
Chin-Kuki-Mizo languages
ਸਬੰਧਿਤ ਨਸਲੀ ਗਰੁੱਪ
Chin people, Ranglong, Mizo, Karbi people
ਕੁਕੀ ਲੋਕਾਂ ਦੇ ਪਰੰਪਰਾਗਤ ਆਬਾਦੀ ਖੇਤਰ ਦਾ ਲਗਭਗ ਵਿਸਤਾਰ।

ਕੁਕੀ ਲੋਕ ਭਾਰਤ ਵਿੱਚ ਮਨੀਪੁਰ, ਮਿਜ਼ੋਰਮ ਅਤੇ ਮਿਆਂਮਾਰ [1] ਦੇ ਦੱਖਣ-ਪੂਰਬੀ ਹਿੱਸੇ ਵਿੱਚ ਇੱਕ ਨਸਲੀ ਸਮੂਹ ਹਨ। [2] ਕੁਕੀ ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਦੇ ਅੰਦਰ ਅਨੇਕਾਂ ਪਹਾੜੀ ਕਬੀਲਿਆਂ ਵਿੱਚੋਂ ਇੱਕ ਹੈ। ਉੱਤਰ-ਪੂਰਬੀ ਭਾਰਤ ਵਿੱਚ, ਉਹ ਅਰੁਣਾਚਲ ਪ੍ਰਦੇਸ਼ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਮੌਜੂਦ ਹਨ। [3]

ਭਾਰਤ ਵਿੱਚ ਕੁਕੀ ਲੋਕਾਂ ਦੇ ਕਰੀਬ 50 ਕਬੀਲਿਆਂ ਨੂੰ ਉਸ ਵਿਸ਼ੇਸ਼ ਕੁਕੀ ਭਾਈਚਾਰੇ ਵੱਲੋਂ ਬੋਲੀ ਜਾਂਦੀ ਉੱਪ-ਬੋਲੀ ਦੇ ਨਾਲ-ਨਾਲ ਉਨ੍ਹਾਂ ਦੇ ਮੂਲ ਖੇਤਰ ਦੇ ਅਧਾਰ ਤੇ ਅਨੁਸੂਚਿਤ ਕਬੀਲਿਆਂ ਵਜੋਂ ਮਾਨਤਾ ਮਿਲ਼ੀ ਹੋਈ ਹੈ। [4]

ਮਿਆਂਮਾਰ ਦੇ ਚਿਨ ਲੋਕ ਅਤੇ ਮਿਜ਼ੋਰਮ ਦੇ ਮਿਜ਼ੋ ਲੋਕ ਕੁਕੀਆਂ ਦੇ ਰਿਸ਼ਤੇਦਾਰ ਕਬੀਲੇ ਹਨ। ਸਮੂਹਿਕ ਤੌਰ 'ਤੇ, ਉਨ੍ਹਾਂ ਨੂੰ ਜ਼ੋ ਲੋਕ ਕਿਹਾ ਜਾਂਦਾ ਹੈ।

ਇਤਿਹਾਸ[ਸੋਧੋ]

ਸ਼ੁਰੂਆਤੀ ਇਤਿਹਾਸ[ਸੋਧੋ]

ਕੁਕੀ ਲੋਕਾਂ ਦਾ ਮੁਢਲਾ ਇਤਿਹਾਸ ਅਸਪਸ਼ਟ ਹੈ। "ਕੁਕੀ" ਸ਼ਬਦ ਦੀ ਉਤਪਤੀ ਅਨਿਸ਼ਚਿਤ ਹੈ; ਇਹ ਨਾਮ ਬਾਹਰੀ ਲੋਕਾਂ ਦਾ ਦਿੱਤਾ ਹੈ। ਇਹ ਮੂਲ ਰੂਪ ਵਿੱਚ ਉਨ੍ਹਾਂ ਕਬੀਲਿਆਂ ਦਾ ਆਪਣੇ ਆਪ ਲਈ ਵਰਤਿਆ ਜਾਂਦਾ ਨਾਮ ਨਹੀਂ ਸੀ। ਬਸਤੀਵਾਦੀ ਬ੍ਰਿਟਿਸ਼ ਲੇਖਕ ਐਡਮ ਸਕੌਟ ਰੀਡ ਦੇ ਅਨੁਸਾਰ, ਕੁਕੀ ਸ਼ਬਦ ਦਾ ਸਭ ਤੋਂ ਪੁਰਾਣਾ ਹਵਾਲਾ 1777 ਈਸਵੀ ਦਾ ਹੋ ਸਕਦਾ ਹੈ, ਜਦੋਂ ਇਹ ਪਹਿਲੀ ਵਾਰ ਬ੍ਰਿਟਿਸ਼ ਰਿਕਾਰਡਾਂ ਵਿੱਚ ਲਿਖਿਆ ਗਿਆ ਸੀ। [5]

ਸੀਏ ਸੋਪਿਟ ਦੇ ਅਨੁਸਾਰ, ਮਨੀਪੁਰ ਦੇ ਸੰਬੰਧ ਵਿੱਚ, "ਪੁਰਾਣੇ ਕੁਕੀ ਲੋਕਾਂ" ਬਾਰੇ ਪਹਿਲੀ ਵਾਰ 16ਵੀਂ ਸਦੀ ਵਿੱਚ ਸੁਣਿਆ ਗਿਆ ਸੀ, ਜਦੋਂ ਕਿ "ਨਵੇਂ ਕੁਕੀ" 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੀ ਮਨੀਪੁਰ ਵਿੱਚ ਆ ਕੇ ਵਸੇ ਸਨ।1859 ਵਿੱਚ ਪ੍ਰਕਾਸ਼ਿਤ ਆਪਣੀ ਲਿਖਤ ਵਿੱਚ ਡਬਲਯੂ. ਮੈਕਕਲਫ਼ਦੇ ਅਤੇ 1835 ਵਿੱਚ ਪ੍ਰਕਾਸ਼ਿਤ ਪੂਰਬੀ ਸਰਹੱਦ ਬਾਰੇ ਆਪਣੀ ਰਿਪੋਰਟ ਵਿੱਚ ਆਰ.ਬੀ. ਪੇਮਬਰਟਨ ਵੀ 19ਵੀਂ ਸਦੀ ਦੇ ਸ਼ੁਰੂ ਵਿੱਚ ਮਨੀਪੁਰ ਵਿੱਚ ਕੁਕੀ ਲੋਕਾਂ ਦੇ ਦੇ ਵੱਡੇ ਪੈਮਾਨੇ `ਤੇ ਪਰਵਾਸ ਦੀ ਗੱਲ  ਕਰਦੇ ਹਨ। [6] [7] [8]

31 ਜਨਵਰੀ 1860 ਨੂੰ, ਛਗਲਨਈਆ ਦੇ ਮੈਦਾਨੀ ਇਲਾਕਿਆਂ (ਉਸ ਸਮੇਂ ਟਵੀਪਰਾ ਰਾਜ ਦੇ ਪ੍ਰਸ਼ਾਸਨ ਅਧੀਨ), ਜਿਥੇ ਨਸਲੀ ਬੰਗਾਲੀ ਲੋਕਾਂ ਅਤੇ ਬ੍ਰਿਟਿਸ਼ ਅਫਸਰਾਂ ਦੀ ਰਹਾਇਸ਼ ਸੀ, ਉੱਤੇ ਛਾਪੇਮਾਰੀ ਕਰਨ ਲਈ ਪਹਾੜੀ ਟਿਪਰਾ ਦੇ ਕੁਕੀ ਲੋਕਾਂ ਦੀ ਕੁਕੀ ਰਿਆਂਗ ਨੇ ਅਗਵਾਈ ਕੀਤੀ। [9] ਕੁਕੀਆਂ ਨੇ ਬਖਸ਼ਗੰਜ ਦਾ ਇਲਾਕਾ ਲੁੱਟ ਲਿਆ ਅਤੇ ਬਸੰਤਪੁਰ ਦੇ ਕਮਲ ਪੋਦਾਰ ਦਾ ਕਤਲ ਕਰ ਦਿੱਤਾ। ਫਿਰ ਉਹ ਪੋਦਾਰ ਦੀਆਂ ਔਰਤਾਂ ਦੀ ਇੱਜਤ ਨਾਲ਼ ਖਿਲਵਾੜ ਕਰਨ ਲਈ ਅੱਗੇ ਵਧੇ ਜਦੋਂ ਤੱਕ ਗੁਨਾ ਗਾਜ਼ੀ ਅਤੇ ਜਾਕੀਮਲ ਨੇ ਕੁਲਪਾੜਾ ਪਿੰਡ ਵਿੱਚ ਉਨ੍ਹਾਂ ਦੇ ਵਿਰੁੱਧ ਜੰਗ ਨਾ ਛੇੜ ਦਿੱਤੀ ਕੁਕੀਆਂ ਨੇ 700 ਔਰਤਾਂ ਨੂੰ ਅਗਵਾ ਕਰ ਲਿਆ ਸੀ, ਤਾਂ ਮੁਨਸ਼ੀ ਅਬਦੁਲ ਅਲੀ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਅੱਤਿਆਚਾਰਾਂ ਦੀ ਜਾਣਕਾਰੀ ਦਿੱਤੀ। 185 ਅੰਗਰੇਜ਼ਾਂ ਦੀ ਹੱਤਿਆ ਕੀਤੀ ਗਈ, ਉਨ੍ਹਾਂ ਵਿੱਚੋਂ 100 ਨੂੰ ਅਗਵਾ ਕਰ ਲਿਆ ਗਿਆ ਅਤੇ ਕੁਕੀ ਇੱਕ ਜਾਂ ਦੋ ਦਿਨ ਮੈਦਾਨੀ ਇਲਾਕਿਆਂ ਵਿੱਚ ਰਹੇ। ਆਖ਼ਰਕਾਰ ਉਨ੍ਹਾਂ ਨੂੰ ਦਬਾਉਣ ਲਈ ਨੋਆਖਲੀ, ਟਿੱਪਰਾਹ (ਕੋਮਿਲਾ) ਅਤੇ ਚਟਗਾਉਂ ਤੋਂ ਬਰਤਾਨਵੀ ਫ਼ੌਜਾਂ ਅਤੇ ਪੁਲਿਸ ਵਾਲਿਆਂ ਨੂੰ ਭੇਜਿਆ ਗਿਆ ਸੀ ਪਰ ਕੁਕੀ ਪਹਿਲਾਂ ਹੀ ਰਿਆਸਤ ਦੇ ਜੰਗਲਾਂ ਵਿਚ ਭੱਜ ਗਏ ਸਨ ਅਤੇ ਉਹ ਮੁੜ ਕਦੇ ਛਗਲਨਈਆ ਵਾਪਸ ਨਹੀਂ ਆਏ। [10]

ਈਸਾਈ ਮਿਸ਼ਨਰੀਆਂ ਨਾਲ਼ ਸੰਪਰਕ ਅਤੇ ਵਿਰੋਧ[ਸੋਧੋ]

ਯੂਰਪ ਦੁਆਰਾ ਲੰਬੇ ਸਮੇਂ ਤੋਂ ਅਣਡਿੱਠ ਕੀਤਾ ਗਿਆ, ਕੁਕੀ ਲੋਕਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮਿਸ਼ਨਰੀਆਂ ਦਾ ਆਗਮਨ ਅਤੇ ਉਹਨਾਂ ਵਿੱਚ ਈਸਾਈ ਧਰਮ ਦਾ ਫੈਲਣਾ ਸੀ। ਮਿਸ਼ਨਰੀ ਗਤੀਵਿਧੀ ਦੇ ਕਾਫ਼ੀ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਭਾਵ ਸਨ ਜਦੋਂ ਕਿ ਈਸਾਈ ਧਰਮ ਨੂੰ ਸਵੀਕਾਰ ਕਰਨ ਨਾਲ ਕੁਕੀ ਲੋਕਾਂ ਦਾ ਪਰੰਪਰਾਗਤ ਧਰਮ ਦੇ ਨਾਲ਼-ਨਾਲ਼ ਕੁਕੀ ਲੋਕਾਂ ਦੇ ਪੁਰਖਿਆਂ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ਼ੋਂ ਨਾਤਾ ਟੁੱਟ ਗਿਆ। ਅੰਗਰੇਜ਼ੀ ਸਿੱਖਿਆ ਦੇ ਫੈਲਾਅ ਨੇ ਕੁਕੀ ਲੋਕਾਂ ਨੂੰ "ਆਧੁਨਿਕ ਯੁੱਗ" ਦੇ ਤੌਰ ਤਰੀਕਿਆਂ ਤੋਂ ਜਾਣੂ ਕਰਵਾਇਆ। ਵਿਲੀਅਮ ਪੇਟੀਗਰਿਊ, ਪਹਿਲਾ ਵਿਦੇਸ਼ੀ ਮਿਸ਼ਨਰੀ, 6 ਫਰਵਰੀ 1894 ਨੂੰ ਮਨੀਪੁਰ ਆਇਆ ਸੀ ਅਤੇ ਅਮਰੀਕੀ ਬੈਪਟਿਸਟ ਮਿਸ਼ਨ ਯੂਨੀਅਨ ਨੇ ਸਪਾਂਸਰ ਕੀਤਾ ਸੀ। ਉਸਨੇ, ਡਾ. ਕਰੂਜ਼ੀਅਰ ਦੇ ਨਾਲ, ਮਨੀਪੁਰ ਦੇ ਉੱਤਰੀ ਅਤੇ ਉੱਤਰ-ਪੂਰਬ ਵਿੱਚ ਮਿਲ਼ ਕੇ ਕੰਮ ਕੀਤਾ। ਦੱਖਣ ਵਿੱਚ, ਵੈਲਸ਼ ਪ੍ਰੈਸਬੀਟਰੀ ਮਿਸ਼ਨ ਦੇ ਵਾਟਕਿੰਸ ਰਾਬਰਟ ਨੇ 1913 ਵਿੱਚ ਇੰਡੋ-ਬਰਮਾ ਥਾਡੌ -ਕੁਕੀ ਪਾਇਨੀਅਰ ਮਿਸ਼ਨ ਦਾ ਆਯੋਜਨ ਕੀਤਾ। ਇੱਕ ਵਿਆਪਕ ਦਾਇਰੇ ਲਈ, ਮਿਸ਼ਨ ਦਾ ਨਾਮ ਬਦਲ ਕੇ ਉੱਤਰ ਪੂਰਬੀ ਭਾਰਤ ਜਨਰਲ ਮਿਸ਼ਨ (NEIGM) ਕਰ ਦਿੱਤਾ ਗਿਆ ਸੀ। [11]

ਕੁਕੀ ਲੋਕਾਂ ਵੱਲੋਂ ਬਰਤਾਨਵੀ ਹਕੂਮਤ ਦਾ ਪਹਿਲਾ ਵਿਰੋਧ 1917-19 ਦਾ ਕੁਕੀ ਵਿਦਰੋਹ ਸੀ, ਜਿਸ ਨੂੰ ਐਂਗਲੋ-ਕੁਕੀ ਯੁੱਧ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਖੇਤਰ ਨੂੰ ਬ੍ਰਿਟਿਸ਼ ਨੇ ਆਪਣੇ ਅਧੀਨ ਕਰ ਲਿਆ ਸੀ। [12] 1919 ਵਿੱਚ ਆਪਣੀ ਹਾਰ ਤੱਕ, ਕੁਕੀ ਸੁਤੰਤਰ ਲੋਕ ਰਹੇ ਸਨ ਜੋ ਆਪਣੇ ਸਰਦਾਰਾਂ ਦਾ ਹੁਕਮ ਮੰਨਦੇ ਸਨ। ਦੋਬਾਸ਼ੀ, ਲੇਂਗਜਾਂਗ ਕੁਕੀ ਨੂੰ ਨਾਗਾ ਪਹਾੜੀਆਂ ਦੇ ਕੁਕੀਆਂ ਨੂੰ ਮਨੀਪੁਰ ਦੇ ਕੁਕੀ ਵਿਦਰੋਹ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਜ਼ਿੰਮੇਵਾਰ ਮੰਨਿਆ ਗਿਆ ਸੀ। [13]

ਦੂਜੇ ਵਿਸ਼ਵ ਯੁੱਧ ਦੌਰਾਨ, ਸੁਤੰਤਰਤਾ ਮੁੜ ਪ੍ਰਾਪਤ ਕਰਨ ਦੇ ਮੌਕੇ ਨੂੰ ਵੇਖਦਿਆਂ, ਕੁਕੀ ਲੋਕ ਇੰਪੀਰੀਅਲ ਜਾਪਾਨੀ ਫੌਜ ਅਤੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਅਜ਼ਾਦ ਹਿੰਦ ਫੌਜ ਨਾਲ਼ ਰਲ਼ ਕੇ ਲੜੇ ਪਰ ਐਕਸਿਸ ਸਮੂਹ ਉੱਤੇ ਸਹਿਯੋਗੀ ਫੌਜਾਂ ਦੀ ਸਫਲਤਾ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। [14]

ਸਭਿਆਚਾਰ ਅਤੇ ਪਰੰਪਰਾਵਾਂ[ਸੋਧੋ]

ਕੁਕੀ ਲੋਕਾਂ ਦੇ ਵਤਨ ਦੀਆਂ ਕਈ ਰੀਤੀ ਰਸਮਾਂ ਅਤੇ ਪਰੰਪਰਾਵਾਂ ਹਨ।

ਹਵਾਲੇ[ਸੋਧੋ]

 1. "A Glimpse of the Indigenous Tribes of Myanmar and tribe of Israel (Part 1)".
 2. "Mizo | people". Encyclopedia Britannica (in ਅੰਗਰੇਜ਼ੀ). Retrieved 2021-04-21.
 3. T. Haokip, 'The Kuki Tribes of Meghalaya: A Study of their Socio-Political Problems', in S.R. Padhi (Ed.).
 4. "Alphabetical List of India's Scheduled Tribes" (PDF). Archived from the original (PDF) on 17 April 2012.
 5. S. R. Tohring (2010). Violence and Identity in North-east India: Naga-Kuki Conflict. Mittal Publications. pp. 8–9. ISBN 978-81-8324-344-5.
 6. MacCulloch, W (1859). Account of the valley of Munnipore and of the Hill Tribes. Calcutta Bengal Printing Company. OCLC 249105916.
 7. Pemberton, R B (1 January 2015). The Eastern Frontier of India. Mittal publication. ISBN 978-8183245746.
 8. S. P. Sinha (2007). Lost Opportunities: 50 Years of Insurgency in the North-east and India's Response. Lancer Publishers. pp. 120–. ISBN 978-81-7062-162-1.
 9. Webster, John Edward (1911). "History". Eastern Bengal and Assam District Gazetteers. Vol. 4. Noakhali. Allahabad: The Pioneer Press. p. 30.
 10. Abdul Karim, Munshi; Sharif, Ahmed (1960). Hussain, Syed Sajjad (ed.). A Descriptive Catalogue Of Bengali Manuscripts. Dacca: Asiatic Society of Pakistan. p. 74.
 11. T. Haokip, 'Kuki Churches Unification Movements', Journal of North East India Studies, Vol. 2(1), 2012, p. 35.
 12. Guite, Jangkhomang (2019-02-23). "Colonial violence and its 'Small Wars': fighting the Kuki 'guerillas' during the Great War in Northeast India, 1917–1919". Small Wars & Insurgencies (in ਅੰਗਰੇਜ਼ੀ). 30 (2): 447–478. doi:10.1080/09592318.2018.1546369. ISSN 0959-2318.
 13. "A Dobashi of par excellence". Nagaland Post. 17 January 2019.
 14. Guite, Jangkhomang (2010). "Representing Local Participation in INA–Japanese Imphal Campaign: The Case of the Kukis in Manipur, 1943–45". Indian Historical Review. 37 (2): 291–309. doi:10.1177/037698361003700206.