ਕੁਦਰਤੀ ਇਲਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕੁਦਰਤੀ ਇਲਾਜ ਜਾਂ ਚਿਕਿਤਸਾ (ਨੇਚੁਰੋਪੈਥੀ / naturopathy) ਇੱਕ ਚਿਕਿਤਸਾ- ਦਰਸ਼ਨ ਹੈ। ਇਸ ਦੇ ਅੰਤਰਗਤ ਰੋਗਾਂ ਦੇ ਉਪਚਾਰ ਦਾ ਆਧਾਰ ਉਹ ਅਭੌਤਿਕ ਪ੍ਰਾਣ-ਸ਼ਕਤੀ ਹੈ ਜੋ ਪ੍ਰਾਣੀਆਂ ਅੰਦਰ ਜਿੰਦਾ ਰਹਿਣ ਦੀ ਪ੍ਰੇਰਨਾ ਵਜੋਂ ਕੰਮ ਕਰਦੀ ਹੈ। ਇਸ ਦਾ ਅੰਗਰੇਜ਼ੀ ਵਿੱਚ ਪ੍ਰਚਲਿਤ ਨਾਮ ਵਾਇਟਲ ਫੋਰਸ (vital force) ਹੈ। ਇਹ ਰੋਗਾਣੂਆਂ ਨਾਲ ਲੜਨ ਦੀ ਸਰੀਰ ਦੀ ਸੁਭਾਵਕ ਸ਼ਕਤੀ ਹੁੰਦੀ ਹੈ ਜੋ ਸਰੀਰ-ਪਰਕਿਰਿਆਵਾਂ ਨੂੰ ਅਗਵਾਈ ਦਿੰਦੀ ਹੈ।[1] ਇਸ ਨੂੰ ਬਲ ਦੇਣ ਨਾਲ ਸਵੈ-ਇਲਾਜ ਦੀ ਪ੍ਰਵਿਰਤੀ ਵਧੇਰੇ ਸਮਰਥ ਕਾਰਜ ਕਰਨ ਲੱਗਦੀ ਹੈ। ਕੁਦਰਤੀ ਚਿਕਿਤਸਾ ਦੇ ਅੰਤਰਗਤ ਅਨੇਕ ਪੱਧਤੀਆਂ ਹਨ ਜਿਵੇਂ – ਜਲ ਚਿਕਿਤਸਾ, ਹੋਮਿਉਪੈਥੀ, ਸੂਰਜ ਚਿਕਿਤਸਾ, ਐਕਿਊਪੰਚਰ, ਐਕਿਊਪ੍ਰੈਸਰ, ਮਿੱਟੀ ਚਿਕਿਤਸਾ ਆਦਿ। ਕੁਦਰਤੀ ਚਿਕਿਤਸਾ ਦੇ ਪ੍ਰਚਲਨ ਵਿੱਚ ਸੰਸਾਰ ਦੀਆਂ ਕਈ ਚਿਕਿਤਸਾ ਪੱਧਤੀਆਂ ਦਾ ਯੋਗਦਾਨ ਹੈ; ਜਿਵੇਂ ਭਾਰਤ ਦਾ ਆਯੁਰਵੇਦ, ਯੋਗ ਔਰ ਪ੍ਰਾਣਾਯਾਮ ਅਤੇ ਯੂਰਪ ਦਾ ਨੇਚਰ ਕਿਉਰ।

ਕੁਦਰਤੀ ਚਿਕਿਤਸਾ ਪ੍ਰਣਾਲੀ ਇਲਾਜ ਦੀ ਇੱਕ ਰਚਨਾਤਮਕ ਵਿਧੀ ਹੈ, ਜਿਸਦਾ ਲਕਸ਼ ਕੁਦਰਤ ਵਿੱਚ ਭਰਪੂਰ ਮਾਤਰਾ ਵਿੱਚ ਉਪਲੱਬਧ ਤੱਤਾਂ ਦੇ ਉਚਿਤ ਇਸਤੇਮਾਲ ਦੁਆਰਾ ਰੋਗ ਦੇ ਮੂਲ ਕਾਰਨ ਖ਼ਤਮ ਕਰਨਾ ਹੈ। ਇਹ ਨਾ ਕੇਵਲ ਇੱਕ ਚਿਕਿਤਸਾ ਪੱਧਤੀ ਹੈ ਸਗੋਂ ਮਨੁੱਖੀ ਸਰੀਰ ਵਿੱਚ ਮੌਜੂਦ ਆਂਤਰਿਕ ਮਹੱਤਵਪੂਰਣ ਸ਼ਕਤੀਆਂ ਜਾਂ ਕੁਦਰਤੀ ਤੱਤਾਂ ਦੇ ਅਨੁਸਾਰੀ ਇੱਕ ਜੀਵਨ-ਸ਼ੈਲੀ ਹੈ। ਇਹ ਜੀਵਨ ਕਲਾ ਅਤੇ ਵਿਗਿਆਨ ਵਿੱਚ ਇੱਕ ਸੰਪੂਰਣ ਕ੍ਰਾਂਤੀ ਹੈ।

ਇਸ ਚਿਕਿਤਸਾ ਪੱਧਤੀ ਵਿੱਚ ਕੁਦਰਤੀ ਭੋਜਨ, ਖਾਸ ਤੌਰ ਉੱਤੇ ਤਾਜੇ ਫਲ ਅਤੇ ਕੱਚੀਆਂ ਅਤੇ ਹਲਕੀਆਂ ਪੱਕੀਆਂ ਸਬਜੀਆਂ ਵੱਖ ਵੱਖ ਬੀਮਾਰੀਆਂ ਦੇ ਇਲਾਜ ਵਿੱਚ ਨਿਰਣਾਇਕ ਭੂਮਿਕਾ ਨਿਭਾਉਂਦੀਆਂ ਹਨ। ਇਹਦਾ ਮਕਸਦ ਸਰੀਰ ਅੰਦਰ ਬੇਲੋੜੇ ਅਤੇ ਹਾਨੀਕਾਰਕ ਤੱਤਾਂ ਦਾ ਪ੍ਰਵੇਸ਼ ਘੱਟ ਤੋਂ ਘੱਟ ਕਰਨਾ ਅਤੇ ਪ੍ਰਵੇਸ਼ ਕਰ ਚੁੱਕੇ ਤੱਤਾਂ ਨੂੰ ਬਾਹਰ ਕਢਣ ਲਈ ਢੁਕਵੀਆਂ ਹਾਲਤਾਂ ਉਤਪੰਨ ਕਰਨਾ ਹੁੰਦਾ ਹੈ।

ਹਵਾਲੇ[ਸੋਧੋ]

  1. Sarris, J., and Wardle, J. 2010. Clinical naturopathy: an evidence-based guide to practice. Elsevier Australia. Chatswood, NSW.