ਸਮੱਗਰੀ 'ਤੇ ਜਾਓ

ਨੈਚੁਰੋਪੈਥੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੈਚੁਰੋਪੈਥੀ (ਅੰਗਰੇਜ਼ੀ: Naturopathy) ਜਿਸ ਨੂੰ ਕੁਦਰਤੀ ਇਲਾਜ ਜਾਂ ਚਿਕਿਤਸਾ ਵੀ ਕਿਹਾ ਜਾਂਦਾ ਹੈ ਇੱਕ ਚਿਕਿਤਸਾ- ਦਰਸ਼ਨ ਹੈ। ਇਸ ਦੇ ਅੰਤਰਗਤ ਰੋਗਾਂ ਦੇ ਉਪਚਾਰ ਦਾ ਆਧਾਰ ਉਹ ਅਭੌਤਿਕ ਪ੍ਰਾਣ-ਸ਼ਕਤੀ ਹੈ ਜੋ ਪ੍ਰਾਣੀਆਂ ਅੰਦਰ ਜਿੰਦਾ ਰਹਿਣ ਦੀ ਪ੍ਰੇਰਨਾ ਵਜੋਂ ਕੰਮ ਕਰਦੀ ਹੈ। ਇਸ ਦਾ ਅੰਗਰੇਜ਼ੀ ਵਿੱਚ ਪ੍ਰਚਲਿਤ ਨਾਮ ਵਾਇਟਲ ਫੋਰਸ (vital force) ਹੈ। ਇਹ ਰੋਗਾਣੂਆਂ ਨਾਲ ਲੜਨ ਦੀ ਸਰੀਰ ਦੀ ਸੁਭਾਵਕ ਸ਼ਕਤੀ ਹੁੰਦੀ ਹੈ ਜੋ ਸਰੀਰ-ਪਰਕਿਰਿਆਵਾਂ ਨੂੰ ਅਗਵਾਈ ਦਿੰਦੀ ਹੈ।[1] ਇਸ ਨੂੰ ਬਲ ਦੇਣ ਨਾਲ ਸਵੈ-ਇਲਾਜ ਦੀ ਪ੍ਰਵਿਰਤੀ ਵਧੇਰੇ ਸਮਰਥ ਕਾਰਜ ਕਰਨ ਲੱਗਦੀ ਹੈ। ਕੁਦਰਤੀ ਚਿਕਿਤਸਾ ਦੇ ਅੰਤਰਗਤ ਅਨੇਕ ਪੱਧਤੀਆਂ ਹਨ ਜਿਵੇਂ – ਜਲ ਚਿਕਿਤਸਾ, ਹੋਮਿਉਪੈਥੀ, ਸੂਰਜ ਚਿਕਿਤਸਾ, ਐਕਿਊਪੰਚਰ, ਐਕਿਊਪ੍ਰੈਸਰ, ਮਿੱਟੀ ਚਿਕਿਤਸਾ ਆਦਿ। ਕੁਦਰਤੀ ਚਿਕਿਤਸਾ ਦੇ ਪ੍ਰਚਲਨ ਵਿੱਚ ਸੰਸਾਰ ਦੀਆਂ ਕਈ ਚਿਕਿਤਸਾ ਪੱਧਤੀਆਂ ਦਾ ਯੋਗਦਾਨ ਹੈ; ਜਿਵੇਂ ਭਾਰਤ ਦਾ ਆਯੁਰਵੇਦ, ਯੋਗ ਔਰ ਪ੍ਰਾਣਾਯਾਮ ਅਤੇ ਯੂਰਪ ਦਾ ਨੇਚਰ ਕਿਉਰ।

ਨੈਚੁਰੋਪੈਥਿਕ ਅਧਿਐਨ ਅਤੇ ਅਭਿਆਸ ਗੈਰ-ਵਿਗਿਆਨਕ ਵਿਚਾਰਾਂ 'ਤੇ ਨਿਰਭਰ ਕਰਦਾ ਹੈ, ਅਕਸਰ ਨੈਚੁਰੋਪੈਥਿਕ ਡਾਕਟਰ ਉਹਨਾਂਇਲਾਜਾਂ ਦੇ ਲਈ ਅਗਵਾਈ ਕਰਦੇ ਹਨ ਜਿਹਨਾਂ ਵਿੱਚ ਕੋਈ ਤੱਥ ਯੋਗਤਾ ਨਹੀਂ ਹੁੰਦੀ।[2][3]

ਹਵਾਲੇ

[ਸੋਧੋ]
  1. Sarris, J., and Wardle, J. 2010. Clinical naturopathy: an evidence-based guide to practice. Elsevier Australia. Chatswood, NSW.
  2. "Family Physicians versus Naturopaths" (PDF). aafp.org. American Academy of Family Physicians. Retrieved 20 July 2015.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).ਫਰਮਾ:Registration required