ਕੁਮਾਰ ਸੰਗਾਕਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਮਾਰ “ਸੰਗਾ" ਚੋਕਸ਼ਾਨਾਡਾ ਸੰਗਾਕਾਰਾ (ਸਿੰਹਾਲਾ: කුමාර සංගක්කාර; ਜਨਮ 27 ਅਕਤੂਬਰ 1977) ਇੱਕ ਸਾਬਕਾ ਕ੍ਰਿਕਟ ਖਿਡਾਰੀ ਹੈ ਜੋ ਕਿ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਰਿਹਾ ਹੈ। ਕੁਮਾਰ ਸੰਗਾਕਾਰਾ ਸ੍ਰੀ ਲੰਕਾ ਦੀ ਟੀਮ ਦਾ ਕਪਤਾਨ ਵੀ ਰਹਿ ਚੁੱਕਿਆ ਹੈ। ਉਸਨੂੰ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1][2] ਹਾਲ ਹੀ ਵਿੱਚ ਪਿੱਛੇ ਜਿਹੇ ਹੋਈ ਇੱਕ ਵੋਟਿੰਗ ਵਿੱਚ ਕੁਮਾਰ ਸੰਗਾਕਾਰਾ ਨੂੰ ਓਡੀਆਈ ਕ੍ਰਿਕਟ ਦੀ ਦੁਨੀਆ ਦਾ ਮਹਾਨ ਬੱਲੇਬਾਜ਼ ਐਲਾਨਿਆ ਗਿਆ ਸੀ। ਉਸ ਨੇ ਸ੍ਰੀ ਲੰਕਾ ਦੀ ਟੀਮ ਨੂੰ ਕਈ ਮੈਚਾਂ ਵਿੱਚ ਜਿੱਤ ਦਵਾਈ ਹੈ। ਉਸਨੇ ਆਪਣੇ ਸਾਥੀ ਖਿਡਾਰੀ ਮਹੇਲਾ ਜੈਵਰਧਨੇ ਨਾਲ ਮਿਲ ਕੇ ਕਈ ਰਿਕਾਰਡ ਤੋਡ਼ ਸਾਂਝੇਦਾਰੀਆਂ ਕੀਤੀਆਂ ਹਨ ਅਤੇ ਕੁਮਾਰ ਸੰਗਾਕਾਰਾ ਦੇ ਨਾਮ ਵੀ ਕਈ ਰਿਕਾਰਡ ਦਰਜ ਹਨ।[1][3][4][5][6][7] ਸਚਿਨ ਤੇਂਦੁਲਕਰ ਤੋਂ ਬਾਅਦ ਸਭ ਤੋਂ ਜਿਆਦਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੌੜਾਂ ਬਣਾਉਣ ਦਾ ਰਿਕਾਰਡ ਕੁਮਾਰ ਸੰਗਾਕਾਰਾ ਦੇ ਹੀ ਨਾਮ ਹੈ। ਕੁਮਾਰ ਸੰਗਾਕਾਰਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 28,016 ਦੌੜਾਂ ਬਣਾਈਆਂ ਹਨ ਅਤੇ ਉਹ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਦੂਸਰਾ ਬੱਲੇਬਾਜ ਹੈ।[8] ਸੰਗਾਕਾਰਾ ਇੱਕ ਖੱਬੂ ਬੱਲੇਬਾਜ਼ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਵਧੀਆ ਵਿਕਟ-ਰੱਖਿਅਕਾਂ ਵਿੱਚ ਆਉਂਦਾ ਹੈ। ਮੌਜੂਦਾ ਸਮੇਂ ਸੰਗਾਕਾਰਾ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਦੂਸਰਾ ਅਤੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਉਹ ਦੁਨੀਆ ਦਾ ਪੰਜਵਾਂ ਬੱਲੇਬਾਜ ਹੈ।[9][10]

ਸੰਗਾਕਾਰਾ ਨੂੰ ਕ੍ਰਿਕਟ ਵਿੱਚ ਕਾਫ਼ੀ ਉੱਚਾ ਮਾਣ ਹਾਸਿਲ ਹੈ ਅਤੇ ਉਹ ਇੱਕ ਸ਼ਾਂਤ ਕਿਸਮ ਦਾ ਕ੍ਰਿਕਟ ਖਿਡਾਰੀ ਰਿਹਾ ਹੈ।[11][12] 2005 ਤੋਂ 2015 ਵਿਚਕਾਰ ਕੁਮਾਰ ਸੰਗਾਕਾਰਾ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਦੱਖਣੀ ਅਫ਼ਰੀਕਾ ਦੇ ਖਿਡਾਰੀ ਏਬੀ ਡਿਵਿਲੀਅਰਜ਼ ਨਾਲ ਸਾਂਝੇ ਤੌਰ 'ਤੇ ਜਾਂ ਪਹਿਲੇ-ਦੂਸਰੇ ਸਥਾਨ 'ਤੇ ਕਾਬਜ਼ ਰਿਹਾ ਹੈ। 12 ਅਗਸਤ 2015 ਨੂੰ ਕੁਮਾਰ ਸੰਗਾਕਾਰਾ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਪੰਜਵੇਂ ਸਥਾਨ 'ਤੇ ਸੀ।[13]

2014 ਆਈਸੀਸੀ ਵਿਸ਼ਵ ਟਵੰਟੀ20 ਕੱਪ ਜਿੱਤਣ ਵਾਲੀ ਟੀਮ ਦਾ ਕੁਮਾਰ ਸੰਗਾਕਾਰਾ ਮੁੱਖ ਖਿਡਾਰੀ ਸੀ ਅਤੇ ਇਸ ਤੋਂ ਇਲਾਵਾ 2007 ਵਿਸ਼ਵ ਕੱਪ, 2011 ਕ੍ਰਿਕਟ ਵਿਸ਼ਵ ਕੱਪ, 2009 ਆਈਸੀਸੀ ਕ੍ਰਿਕਟ ਵਿਸ਼ਵ ਟਵੰਟੀ20 ਕੱਪ ਅਤੇ 2012 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਉਸਦੀ ਅਹਿਮ ਭੂਮਿਕਾ ਰਹੀ ਸੀ। 2014 ਵਿੱਚ ਸ੍ਰੀ ਲੰਕਾ ਦੀ ਟੀਮ ਨੇ ਪਹਿਲਾ ਟਵੰਟੀ20 ਵਿਸ਼ਵ ਕੱਪ ਜਿੱਤਿਆ ਸੀ ਅਤੇ ਸੰਗਾਕਾਰਾ ਇਸ ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ ਵਿੱਚ ਮੈਨ ਆਫ਼ ਦ ਮੈਚ ਰਿਹਾ ਸੀ।

ਟੈਸਟ ਕ੍ਰਿਕਟ ਵਿੱਚ 8,000, 9,000, 11,000 ਅਤੇ 12,000 ਦੌੜਾਂ ਦੇ ਟੀਚੇ ਨੂੰ ਛੂਹਣ ਵਾਲਾ ਉਹ ਸਭ ਤੋਂ ਤੇਜ ਬੱਲੇਬਾਜ ਹੈ। ਬਲਕਿ ਤੇਜੀ ਨਾਲ 10,000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵੀ ਕੁਮਾਰ ਸੰਗਾਕਾਰਾ ਦੇ ਹੀ ਨਾਮ ਹੈ।[14] 2012 ਵਿੱਚ ਉਸਨੂੰ ਆਈਸੀਸੀ ਕ੍ਰਿਕਟ ਖਿਡਾਰੀ ਆਫ਼ ਦ ਯੀਅਰ, 2012 ਦਾ ਟੈਸਟ ਕ੍ਰਿਕਟ ਖਿਡਾਰੀ ਆਫ਼ ਦ ਯੀਅਰ ਅਤੇ 2011 ਅਤੇ 2013 ਦਾ ਓਡੀਆਈ ਕ੍ਰਿਕਟ ਖਿਡਾਰੀ ਆਫ਼ ਦ ਯੀਅਰ ਸਨਮਾਨ ਵੀ ਕੁਮਾਰ ਸੰਗਾਕਾਰਾ ਨੂੰ ਹੀ ਮਿਲਿਆ ਸੀ।[15] 2011 ਅਤੇ 2012 ਦਾ ਐੱਲਜੀ ਪੀਪਲ ਚੋਆਇਸ ਇਨਾਮ ਵੀ ਉਸ ਨੇ ਹੀ ਜਿੱਤਿਆ ਸੀ।

ਹਵਾਲੇ[ਸੋਧੋ]

 1. 1.0 1.1 Bull, Andy. "Kumar Sangakkara deserves to stand with modern cricket's four great peaks". The Guardian. Retrieved 26 ਅਗਸਤ 2015.
 2. Fidel, Andrew. "Bangladesh v SL, 2nd Test, Chittagong, 2nd day February 5, 2014 The case for Sangakkara's all-time greatness". ESPNcricinfo. Retrieved 26 ਅਗਸਤ 2015.
 3. "The case for Kumar Sangakkara's all-time greatness - Cricket - ESPN Cricinfo". Cricinfo.
 4. "De Villiers v Sangakkara; the two best batsman in the World?". icc-cricket.com. Archived from the original on 2015-04-16. Retrieved 2016-11-28. {{cite web}}: Unknown parameter |dead-url= ignored (|url-status= suggested) (help)
 5. "Kumar Sangakkara is a modern Test great who never gets his due". dna. 4 January 2015.
 6. Theviyanthan Krishnamohan (17 ਸਤੰਬਰ 2014). "Why Kumar Sangakkara is one of the greatest Test batsmen of all time". sportskeeda.com.
 7. "The best batsman since Bradman". cricket.com.au.
 8. "Records | Combined Test, ODI and T20I records | Batting records | Most runs in career | ESPN Cricinfo". Stats.espncricinfo.com. 2015-12-29. Retrieved 2016-01-02.
 9. "Batting records - One-Day।nternationals - Cricinfo Statsguru - ESPN Cricinfo". Cricinfo.
 10. "Batting records - Test matches - Cricinfo Statsguru - ESPN Cricinfo". Cricinfo.
 11. Roebuck, Peter (16 ਸਤੰਬਰ 2011). "The all-round art of Sangakkara". ESPNcricinfo. Retrieved 11 ਜੂਨ 2012.
 12. Brettig, Daniel (15 ਸਤੰਬਰ 2011). "Kumar Sangakkara: 'There's nothing that comes close to Test cricket'". ESPNcricinfo. Retrieved 11 ਜੂਨ 2012.
 13. "Men's Test - Player Rankings - Live Cricket Scores & News -।nternational Cricket Council (ICC)". icc-cricket.com. Archived from the original on 2016-11-18. Retrieved 2016-11-28.
 14. "Sri Lanka in Australia 2012–13 – 1st Test", ESPNcricinfo, retrieved 22 ਫਰਵਰੀ 2013 {{citation}}: Check date values in: |accessdate= (help)
 15. The Guardian (13 ਦਸੰਬਰ 2013). "Ashes captains Clarke and Cook both hit a ton and pick up an annual award". Retrieved 13 December 2013.