ਕੇਸ਼ਵ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਵੈ-ਚਿੱਤਰ, 1570
ਰਾਧਾ ਅਤੇ ਕ੍ਰਿਸ਼ਨ ਰਸਿਕਪ੍ਰਿਯ ਦੀ ਹਥ ਲਿਖਤ ਵਿਚ, 1634 ਈ

ਕੇਸ਼ਵ ਦਾਸ (ਹਿੰਦੀ: केशवदास) (1555 – 1617) ਸੰਸਕ੍ਰਿਤ ਦਾ ਵਿਦਵਾਨ ਅਤੇ ਹਿੰਦੀ ਕਵੀ ਸੀ, ਜੋ ਹਿੰਦੀ ਸਾਹਿਤ ਦੇ ਰੀਤੀ ਕਾਲ ਦੀ ਇੱਕ ਅਹਿਮ ਰਚਨਾ ਰਸਿਕਪ੍ਰਿਯ ਦੇ ਲੇਖਕ ਦੇ ਤੌਰ ਤੇ ਵਧੇਰੇ ਪ੍ਰਸਿੱਧ ਹੋਇਆ।[1] ਉਹ ਬ੍ਰਾਹਮਣ ਕੁੱਲ ਵਿੱਚ ਪੈਦਾ ਹੋਇਆ ਸੀ ਅਤੇ ਉਸ ਦੇ ਪਿਤਾ ਦਾ ਨਾਮ ਕਾਸ਼ੀ ਰਾਮ ਸੀ, ਜੋ ਓੜਛਾ ਨਿਰੇਸ਼ ਮਧੁਕਰਸ਼ਾਹ ਦੇ ਵਿਸ਼ੇਸ਼ ਸਨੇਹੀ ਸੀ। ਮਧੁਕਰਸ਼ਾਹ ਦਾ ਪੁੱਤਰ ਮਹਾਰਾਜ ਇੰਦਰਜੀਤ ਸਿੰਘ ਕੇਸ਼ਵ ਦਾ ਮੁੱਖ ਆਸ਼ਰਾ ਸੀ। ਉਹ ਕੇਸ਼ਵ ਨੂੰ ਆਪਣਾ ਗੁਰੂ ਮੰਨਦਾ ਸੀ। ਰਸਿਕਪ੍ਰਿਯ ਦੇ ਅਨੁਸਾਰ ਕੇਸ਼ਵ ਓੜਛਾ ਰਾਜਾਤਰਗਤ ਤੁੰਗਾਰਰਾਏ ਦੇ ਨਜ਼ਦੀਕ ਬੇਤਵਾ ਨਦੀ ਦੇ ਕੰਢੇ ਸਥਿਤ ਓੜਛਾ ਨਗਰ ਵਿੱਚ ਰਹਿੰਦਾ ਸੀ।[2]

ਹਵਾਲੇ[ਸੋਧੋ]

  1. "'केसव' चौंकति सी चितवै". Manaskriti.com. Retrieved 2012-09-19. 
  2. "Kabir, Tulsi, Raidas, Keshav". Groups.google.com. Retrieved 2012-09-19.