ਸਮੱਗਰੀ 'ਤੇ ਜਾਓ

ਕੈਫ਼ੀ ਆਜ਼ਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਫ਼ੀ ਆਜ਼ਮੀ

ਕੈਫ਼ੀ ਆਜ਼ਮੀ (ਹਿੰਦੀ: कैफ़ी आज़मी; ਉਰਦੂ: کیفی اعظمی‎; 14 ਜਨਵਰੀ 1919 – 10 ਮਈ 2002) ਇੱਕ ਭਾਰਤੀ ਉਰਦੂ ਕਵੀ ਸੀ। ਉਨ੍ਹਾਂ ਦਾ ਮੂਲ ਨਾਮ ਅਖਤਰ ਹੁਸੈਨ ਰਿਜਵੀ ਸੀ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਆਜਮਗੜ ਵਿੱਚ ਜਨਮ ਹੋਇਆ ਸੀ। ਕੈਫ਼ੀ ਨੇ ਆਪਣੀ ਪਹਿਲੀ ਕਵਿਤਾ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀ ਅਤੇ ਬਾਰਾਂ ਸਾਲ ਦੀ ਉਮਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹ ਸਨ ਚਾਲ੍ਹੀ ਦੇ ਸ਼ੁਰੂ ਵਿੱਚ ਮੁੰਬਈ ਆ ਗਏ ਅਤੇ ਪੱਤਰਕਾਰਤਾ ਦੇ ਖੇਤਰ ਨਾਲ ਜੁੜ ਗਏ। ਇੱਥੇ ਉਨ੍ਹਾਂ ਨੇ ਆਪਣੇ ਪਹਿਲਾਂ ਸ਼ਾਇਰੀ ਸੰਗ੍ਰਹਿ ਪ੍ਰਕਾਸ਼ਤ ਕੀਤਾ।[1]

ਫਿਲਮਾਂ ਲਈ ਗਾਣੇ

[ਸੋਧੋ]

ਉਨ੍ਹਾਂ ਨੇ ਅਣਗਿਣਤ ਫਿਲਮਾਂ ਲਈ ਗਾਣੇ ਲਿਖੇ ਲੇਕਿਨ ਗੁਰੂ ਦੱਤ ਦੀ ਫਿਲਮ ਕਾਗਜ ਕੇ ਫ਼ੂਲ' ਦਾ ਗਾਣਾ "ਵਕਤ ਨੇ ਕੀਆ ਕਯਾ ਹਸੀਂ ਸਿਤਮ" ਬਹੁਤ ਸਰਾਹਿਆ ਗਿਆ ਅਤੇ ਉਸਦੇ ਬਾਅਦ ਪਾਕੀਜਾ ਫਿਲਮ "ਚਲਤੇ ਚਲਤੇ ਕਹੀਂ ਕੋਈ ਮਿਲ ਗਿਆ", ਹੀਰ ਰਾਂਝਾ "ਯਹ ਦੁਨੀਆ ਯਹ ਮਹਿਫਲ" ਅਤੇ ਅਰਥ ਦੇ ਗੀਤ "ਤੁਮ ਇਤਨਾ ਜੋ ਮੁਸਕਰਾ ਰਹੇ ਹੋ" ਨੇ ਉਨ੍ਹਾਂ ਨੂੰ ਉਪਮਹਾਦੀਪ ਦੇ ਪ੍ਰਮੁੱਖ ਗੀਤਕਾਰਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ।

ਕਰ ਚਲੇ ਹਮ ਫ਼ਿਦਾ ਜਾਂ -ਓ -ਤਨ ਸਾਥੀਓ
ਅਬ ਤੁਮਹਾਰੇ ਹਵਾਲੇ ਵਤਨ ਸਾਥੀਓ
ਜਿੰਦਾ ਰਹਨੇ ਕੀ ਮੌਸਮ ਬਹੁਤ ਹੈ ਮਗਰ
ਜਾਨ ਦੇਨੇ ਕੀ ਰੁੱਤ ਰੋਜ਼ ਆਤੀ ਨਹੀਂ
ਹੁਸਨ ਔਰ ਇਸ਼ਕ ਦੋਨੋਂ ਕੋ ਰੁਸਵਾ ਕਰੇ
ਵੋ ਜਵਾਨੀ ਜੋ ਖੂੰ ਮੇਂ ਨ੍ਹਾਤੀ ਨਹੀਂ
ਆਜ ਧਰਤੀ ਬਨੀ ਹੈ ਦੁਲਹਨ ਸਾਥਿਓ
ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਕੈਫ਼ੀ ਆਜ਼ਮੀ

ਉਨ੍ਹਾਂ ਨੇ ਸ਼ਿਆਮ ਬੇਨੇਗਲ ਦੀ ਫਿਲਮ ਮੰਥਨ ਦੇ ਡਾਇਲਗ ਲਿਖੇ ਅਤੇ ਐਮ ਐਸ ਦੀ ਮਸ਼ਹੂਰ ਫਿਲਮ ਗਰਮ ਹਵਾ ਦਾ ਮਸੌਦਾ ਵੀ ਲਿਖਿਆ ਸੀ, ਉਨ੍ਹਾਂ ਨੂੰ ਉਰਦੂ ਸ਼ਾਇਰੀ ਦੇ ਵਿਕਾਸ ਲਈ ਅਥਕ ਕੰਮ ਕਰਨ ਸਦਕਾ ਸਾਹਿਤ ਅਕਾਦਮੀ ਫੈਲੋਸ਼ਿਪ ਵਰਗਾ ਮਹੱਤਵਪੂਰਨ ਇਨਾਮ ਮਿਲਿਆ। ਕੈਫ਼ੀ ਦੂਜੇ ਉਰਦੂ ਸ਼ਾਇਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ। ਕੈਫ਼ੀ ਆਜਮੀ, ਪ੍ਰਸਿੱਧ ਭਾਰਤੀ ਐਕਟਰੈਸ ਸ਼ਬਾਨਾ ਆਜ਼ਮੀ ਦੇ ਪਿਤਾ ਅਤੇ ਕਵੀ ਜਾਵੇਦ ਅਖਤਰ ਦੇ ਸਹੁਰੇ ਸਨ।

ਕਾਵਿ-ਸੰਗ੍ਰਹਿ

[ਸੋਧੋ]
  • ਝੰਕਾਰ-
  • ਆਖਿਰੇ-ਸ਼ਬ
  • ਆਵਾਰਾ ਸਿਜਦੇ
  • ਇਬਲੀਸ ਕੀ ਮਜਿਲਸੇ ਸ਼ੂਰਾ
  • ਦੂਸਰਾ ਬਨਵਾਸ (ਹਿੰਦੀ),(ISBN 81-288-0982-2)
  • ਸਰਮਾਇਆ (ਉਰਦੂ), (1994)

ਮੀਡੀਆ ਵਿੱਚ

[ਸੋਧੋ]

ਆਜ਼ਮੀ ਦੀ ਦੀਕਸ਼ਾ (2015) ਨਾਮਕ ਇੱਕ ਦਸਤਾਵੇਜ਼ੀ ਫਿਲਮ ਨੂੰ ਰਮਨ ਕੁਮਾਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। 1997 ਵਿੱਚ, ਉਸਨੇ ਆਪਣੀਆਂ ਸੰਗ੍ਰਹਿਤ ਰਚਨਾਵਾਂ 'ਤੇ ਇੱਕ ਆਡੀਓ ਕਿਤਾਬ, ਕੈਫੀਅਤ ਲਈ ਆਪਣੀਆਂ ਕਵਿਤਾਵਾਂ ਸੁਣਾਈਆਂ।

ਇਨਾਮ ਅਤੇ ਸਨਮਾਨ

[ਸੋਧੋ]

ਕੈਫ਼ੀ ਆਜਮੀ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਕੁੱਝ ਪ੍ਰਮੁੱਖ ਇਸ ਪ੍ਰਕਾਰ ਹਨ -

ਪ੍ਰਮੁੱਖ ਫ਼ਿਲਮੀ ਗੀਤ

[ਸੋਧੋ]
  • ਮੈਂ ਯੇ ਸੋਚ ਕੇ ਉਸਕੇ ਦਰ ਸੇ ਉਠਾ ਥਾ...(ਹਕੀਕਤ)
  • ਹੈ ਕਲੀ-ਕਲੀ ਕੇ ਰੁਖ ਪਰ ਤੇਰੇ ਹੁਸਨ ਕਾ ਫਸਾਨਾ...(ਲਾਲਾਰੂਖ)
  • ਵਕਤਨੇ ਕਿਯਾ ਕ੍ਯਾ ਹਸੀਂ ਸਿਤਮ... (ਕਾਗਜ ਕੇ ਫੂਲ)
  • ਇੱਕ ਜੁਰਮ ਕਰਕੇ ਹਮਨੇ ਚਾਹਾ ਥਾ ਮੁਸਕੁਰਾਨਾ... (ਸ਼ਮਾ)
  • ਜੀਤ ਹੀ ਲੇਂਗੇ ਬਾਜੀ ਹਮ ਤੁਮ... (ਸ਼ੋਲਾ ਔਰ ਸ਼ਬਨਮ)
  • ਤੁਮ ਪੂਛਤੇ ਹੋ ਇਸ਼ਕ ਭਲਾ ਹੈ ਕਿ ਨਹੀਂ ਹੈ... (ਨਕਲੀ ਨਵਾਬ)
  • ਰਾਹ ਬਨੀ ਖੁਦ ਮੰਜਿਲ... (ਕੋਹਰਾ)
  • ਸਾਰਾ ਮੋਰਾ ਕਜਰਾ ਚੁਰਾਯਾ ਤੂਨੇ... (ਦੋ ਦਿਲ)
  • ਬਹਾਰੋਂ...ਮੇਰਾ ਜੀਵਨ ਭੀ ਸੰਵਾਰੋ... (ਆਖਿਰੀ ਖ਼ਤ)
  • ਧੀਰੇ-ਧੀਰੇ ਮਚਲ ਏ ਦਿਲ-ਏ-ਬੇਕਰਾਰ... (ਅਨੁਪਮਾ)
  • ਯਾ ਦਿਲ ਕੀ ਸੁਨੋ ਦੁਨਿਯਾ ਵਾਲੋ... (ਅਨੁਪਮਾ)
  • ਮਿਲੋ ਨ ਤੁਮ ਤੋ ਹਮ ਘਬਰਾਏ... (ਹੀਰ-ਰਾੰਝਾ)
  • ਯੇ ਦੁਨਿਯਾ ਯੇ ਮਹਫਿਲ... (ਹੀਰ-ਰਾੰਝਾ)
  • ਜਰਾ ਸੀ ਆਹਟ ਹੋਤੀ ਹੈ ਤੋ ਦਿਲ ਪੂਛਤਾ ਹੈ... (ਹਕੀਕਤ)

ਜੀਵਨੀ

[ਸੋਧੋ]

ਕੈਫ਼ੀ ਆਜ਼ਮੀ ਦਾ ਜਨਮ ਉੱਤਰ ਪ੍ਰਦੇਸ਼ ਦੇ ਆਜ਼ਮਗਡ਼੍ਹ ਜ਼ਿਲ੍ਹੇ ਦੇ ਮਿਜਵਾਨ ਪਿੰਡ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਆਪਣਾ ਉਪਨਾਮ ਇਸੇ ਨਾਮ ਦੇ ਸ਼ਹਿਰ ਤੋਂ ਪ੍ਰਾਪਤ ਕੀਤਾ।[3][4]

ਪਰਿਵਾਰ

[ਸੋਧੋ]

ਉਹ ਕਲਾਕਾਰਾਂ ਦੇ ਪਰਿਵਾਰ ਤੋਂ ਸਨ। ਉਹਨਾਂ ਦੇ ਹੋਰ ਤਿੰਨ ਭਰਾ ਵੀ ਸ਼ਾਇਰ ਸਨ। ਕੈਫ਼ੀ ਆਜ਼ਮੀ ਦਾ ਵਿਆਹ ਸ਼ੌਕਤ ਆਜ਼ਮੀ ਨਾਲ ਹੋਇਆ ਸੀ। ਉਹਨਾਂ ਦੀ ਇੱਕ ਧੀ, ਸ਼ਬਾਨਾ ਆਜ਼ਮੀ ਜੋ ਇੱਕ ਅਭਿਨੇਤਰੀ ਹੈ, ਅਤੇ ਇੱਕ ਪੁੱਤਰ, ਬਾਬਾ ਆਜ਼ਮੀ, ਇੱਕ ਸਿਨੇਮਾਟੋਗ੍ਰਾਫਰ ਹੈ।[3] ਕੈਫ਼ੀ ਆਜ਼ਮੀ ਦੀ ਨੂੰਹ ਤਨਵੀ ਆਜ਼ਮੀ ਵੀ ਇੱਕ ਅਭਿਨੇਤਰੀ ਹੈ।[4][5]

ਭਾਰਤ ਪਾਕਿਸਤਾਨ ਵੰਡ ਦੇ ਦੌਰਾਨ, ਉਹ ਔਰੰਗਾਬਾਦ ਵਿੱਚ ਭੂਮੀਗਤ ਸੀ, ਕਿਉਂਕਿ ਬ੍ਰਿਟਿਸ਼ ਪੁਲਿਸ ਨੇ ਉਸ ਨੂੰ "ਕਾਰਡ ਧਾਰਕ ਕਮਿਊਨਿਸਟ" ਹੋਣ ਦੇ ਕਾਰਨ ਉਹਨਾਂ ਨੂੰ ਤਲਾਸ਼ ਕਰ ਰਹੀ ਸੀ। ਉਹਨਾਂ ਦੇ ਮਾਤਾ-ਪਿਤਾ ਅਤੇ ਉਹਨਾਂ ਦੇ ਪੰਜ ਭਰਾ ਬੰਬਈ ਤੋਂ ਕਰਾਚੀ ਜਾਣ ਲਈ ਸਮੁਦਰੀ ਜਹਾਜ਼ ਵਿੱਚ ਸਵਾਰ ਹੋ ਗਏ ਸਨ ਪਰ ਜਦੋਂ ਤੱਕ ਕੈਫ਼ੀ ਆਜ਼ਮੀ ਉਹਨਾਂ ਦੇ ਨਾਲ ਜਾਣ ਲਈ ਓਥੇ ਪਹੁੰਚੇ, ਉਨ੍ਹਾਂ ਦਾ ਜਹਾਜ਼ ਰਵਾਨਾ ਹੋ ਚੁੱਕਾ ਸੀ।[6]

ਕਿਉਂਕਿ ਉਹ ਇੱਕ ਕਮਿਊਨਿਸਟ ਸੀ।[7] ਉਹਨਾਂ ਨੂੰ ਕਈ ਸਾਲਾਂ ਲਈ ਪਾਕਿਸਤਾਨ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਇਸ ਤੱਥ ਦੇ ਬਾਵਜੂਦ ਵੀ ਕਿ ਉਹਨਾਂ ਦਾ ਪਰਿਵਾਰ ਉੱਥੇ ਰਹਿੰਦਾ ਸੀ,

ਹਵਾਲੇ

[ਸੋਧੋ]
  1. "ਅਪਨੀ ਦੁਨੀਆ ਤਾਮੀਰ ਕਰਨ ਦਾ ਖ਼ਾਹਿਸ਼ਮੰਦ ਕੈਫ਼ੀ ਆਜ਼ਮੀ". Punjabi Tribune Online (in ਹਿੰਦੀ). 2019-03-17. Retrieved 2019-03-17.[permanent dead link]
  2. "Kaifi Azmi's Padma Shri award in Art in 1974" (PDF). Padma Awards Directory (1954 - 2013), Ministry of Home Affairs, Government of India website. Archived from the original (PDF) on 15 October 2015. Retrieved 2 March 2021.
  3. 1 2 . New Delhi, India. {{cite book}}: Missing or empty |title= (help) ਹਵਾਲੇ ਵਿੱਚ ਗ਼ਲਤੀ:Invalid <ref> tag; name ":0" defined multiple times with different content.
  4. 1 2 Karan Bali (2014). "Kaifi Azmi - profile". Upperstall.com website. Retrieved 1 March 2021. ਹਵਾਲੇ ਵਿੱਚ ਗ਼ਲਤੀ:Invalid <ref> tag; name "upperstall" defined multiple times with different content.
  5. Tarique Omum (1 June 2002). "Kaifi Azmi - the last comrade-poet". The Milli Gazette. Retrieved 2 March 2021.
  6. Azmi, Kaifi; Panjiar, Prashant (6 February 2022). "Kaifi Azmi". Outlook. Retrieved 9 July 2023.
  7. "Death of an icon: Kaifi Azmi (?-2002)". Himal Southasian (in ਅੰਗਰੇਜ਼ੀ (ਬਰਤਾਨਵੀ)). 1 August 2002. Retrieved 9 July 2023.