ਸਮੱਗਰੀ 'ਤੇ ਜਾਓ

ਕੋਟਿਗਾਨੱਲੀ ਰਮਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਟਿਗਾਨੱਲੀ ਰਮਈਆ
ਜਨਮ1954
ਕਰਨਾਟਕ, ਭਾਰਤ

ਕੋਟਿਗਾਨੱਲੀ ਰਮਈਆ (ਜਨਮ 1954) ਇੱਕ ਦਲਿਤ ਕਵੀ, ਨਾਟਕਕਾਰ, ਫ਼ਿਲਾਸਫ਼ਰ ਅਤੇ ਸੱਭਿਆਚਾਰਕ ਕਾਰਕੁੰਨ ਹਨ ਅਤੇ ਓਹ ਕਰਨਾਟਕ, ਭਾਰਤ ਦੇ ਰਹਿਣ ਵਾਲੇ ਹਨ। ਉਹ ਆਦਿਮਾ ਦੇ ਬਾਨੀ ਹਨ।[1] ਇੱਕ ਅਜਿਹੀ ਸੰਸਥਾ, ਜੋ ਬੱਚਿਆਂ ਦੇ ਥੀਏਟਰ, ਫਿਲਮ, ਸਿੱਖਿਆ ਅਤੇ ਜਾਤ ਚੇਤਨਾ ਨਾਲ ਪ੍ਰਯੋਗ ਕਰਦੀ ਹੈ।

ਉਹ ਆਮ ਆਦਮੀ ਪਾਰਟੀ ਵੱਲੋਂ ਕੋਲਾੜ ਲੋਕ ਸਭਾ ਹਲਕੇ ਵਿੱਚ 2014 ਭਾਰਤੀ ਆਮ ਚੋਣ ਦੌਰਾਨ ਉਮੀਦਵਾਰ ਸਨ।[2]

ਮੁਢਲਾ ਜੀਵਨ ਅਤੇ ਕੈਰੀਅਰ[ਸੋਧੋ]

ਕੋਟਿਗਾਨੱਲੀ ਰਮਈਆ ਦਾ ਜਨਮ ਕੋਲਾੜ ਜ਼ਿਲ੍ਹੇ ਦੇ ਕੋਟਿਗਾਨੱਲੀ ਪਿੰਡ ਵਿੱਚ ਹੋਇਆ ਸੀ।ਉਸ ਨੇ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਕਾਲਜ ਛੱਡ ਦਿੱਤਾ। ਦਲਿਤ ਸੰਘਰਸ਼ ਕਮੇਟੀ ਵਿੱਚ ਸ਼ਾਮਿਲ ਹੋਣ ਲਈ ਜੋ ਕਿ ਇੱਕ ਸਿਆਸੀ ਸਮੂਹ ਜਿਸ ਨੇ ਜਾਤ-ਪਾਤ ਦੇ ਵਿਤਕਰੇ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਅਤੇ ਕਰਨਾਟਕ ਵਿੱਚ ਸਾਬਕਾ ਅਛੂਤ ਜਾਤਾਂ ਲਈ ਭੂਮੀ ਅਧਿਕਾਰ ਹਾਸਲ ਕੀਤੇ।[3] ਉਹ ਦਲਿਤ ਅੰਦੋਲਨ ਵਿੱਚ ਇੱਕ ਸਹਾਇਕ ਸ਼ਖਸੀਅਤ ਦੇ ਤੌਰ 'ਤੇ ਉੱਠਿਆ ਜਿੱਥੇ ਉਨ੍ਹਾਂ ਦੇ ਯੋਗਦਾਨ ਨੂੰ ਉਨ੍ਹਾਂ ਦੇ ਵਿਰੋਧ ਅਤੇ ਸੰਘਰਸ਼ ਦੇ ਕਈ ਗੀਤਾਂ ਲਈ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਕੁਝ ਨੂੰ ਆਂਧਰਾ ਪ੍ਰਦੇਸ਼ ਵਿੱਚ ਖੱਬੇ ਮੁਹਿੰਮ ਦੇ ਰਾਜਨੀਤਕ ਅੰਦੋਲਨ ਤੋਂ ਢਾਲਿਆ ਗਿਆ ਸੀ ਖਾਸ ਤੌਰ 'ਤੇ ਕ੍ਰਾਂਤੀਕਾਰੀ ਕਵੀ ਗਦਰ ਦੀਆਂ ਰਚਨਾਵਾਂ ਤੋਂ।  ਇਸ ਸਮੇਂ ਦੌਰਾਨ ਰਮਈਆ ਨੇ ਲੰਕੇਸ਼ ਪੈਟਰਿਕ, ਮੁੰਗਾਰੁ ਅਤੇ ਸੂਗੀ ਸੰਗਤੀ ਦੇ ਪੱਤਰਕਾਰ ਦੇ ਰੂਪ ਵਿੱਚ ਵੀ ਕੰਮ ਕੀਤਾ ਅਤੇ ਕਈ ਕੰਨੜ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਲਈ ਇੱਕ ਸਕ੍ਰੀਨਪਲੇ ਲੇਖਕ ਵਜੋਂ ਵੀ ਕੰਮ ਕੀਤਾ।

ਆਦਿਮਾ ਦੀ ਸਥਾਪਨਾ[ਸੋਧੋ]

ਉਨ੍ਹਾਂ ਦੀ ਸੋਚ ਅਨੁਸਾਰ ਦਲਿਤ ਅੰਦੋਲਨ ਅਗਵਾਈ ਦੀ ਘਾਟ ਤੋਂ ਨਿਰਾਸ਼ ਹੈ।[4] ਇਸ ਦੇ ਨਾਲ ਨਾਲ ਆਧੁਨਿਕ ਭਾਰਤੀ ਰਾਜ ਵਿੱਚ ਸ਼ਮੂਲੀਅਤ ਵਾਲੇ ਫਾਊਂਡੇਸ਼ਨਾਂ ਦੀ ਤੇਜ਼ੀ ਨਾਲ ਵਿਅਰਥ ਜਾਣ ਕਾਰਨ, ਅੰਦੋਲਨ ਦੇ ਅੰਦਰ ਕੁਝ ਹੋਰਨਾਂ ਦੇ ਨਾਲ ਮਿਲ ਕੇ ਰਮਈਆ ਨੇ ਭਾਰਤ ਵਿੱਚ ਸਮਾਜਿਕ ਅਲਗ ਥਲਗਤਾ ਦੀਆਂ ਜੜ੍ਹਾਂ ਲਈ ਵਿਆਪਕ ਅਧਾਰਿਤ ਸਭਿਆਚਾਰਿਕ ਪ੍ਰਤੀਕਿਰਿਆ ਦੀ ਕਲਪਨਾ ਕੀਤੀ। ਉਨ੍ਹਾਂ ਨੇ ਕਈ ਸਾਲਾਂ ਤੋਂ ਇੱਕ ਰੁਪਈਆ ਇੱਕ ਦਿਨ ਜੋੜ ਕੇ 'ਅਡਿਮਾ' ਸਥਾਪਿਤ ਕਰਨ ਲਈ ਬਚਾਇਆ ਜੋ ਕਿ ਇੱਕ ਪ੍ਰਯੋਗਾਤਮਕ ਥਾਂ ਹੈ ਜੋ ਕਿ ਸਦੀਆਂ ਦੇ ਵਿਤਕਰੇ ਤੋਂ ਬਾਅਦ ਸਿਆਸੀ ਆਧੁਨਿਕਤਾ ਦੀ ਇਤਿਹਾਸਕ ਮਹੱਤਤਾ ਨੂੰ ਸਮਝਣ ਅਤੇ ਬਹੁਸਰੀ ਵਿਕਾਸ ਦਾ ਪ੍ਰਤੀਕ ਵਜੋਂ ਦਾਰਸ਼ਨਿਕ ਭਾਵਨਾ ਪ੍ਰਣਾਲੀ ਦੀ ਸਮਝ ਦੇ ਨਾਲ ਰਾਜਨੀਤਿਕ ਆਧੁਨਿਕਤਾ ਦੀ ਜ਼ੋਰਦਾਰ ਲੋੜ ਨੂੰ ਛੇੜਨਾ ਚਾਹੁੰਦਾ ਹੈ। ਆਦਿਮਾ ਦੀ ਸਥਾਪਨਾ 2005 ਵਿੱਚ, ਆਂਥਾਰਗੰਗੇ ਹਿਲ ਰੇਂਜ ਤੇ ਮੌਜੂਦ ਪਿੰਡ ਸ਼ਿਵ੍ਗੰਗੇ ਦੇ ਨਾਲ ਕੀਤੀ ਗਈ ਸੀ। ਉਦੋਂ ਤੋਂ, ਆਦਿਮਾ ਮੌਖਿਕ ਪਰੰਪਰਾਵਾਂ ਅਤੇ ਕਹਾਣੀਆਂ ਦੀ ਖੋਜ ਤੇ ਦਸਤਾਵੇਜ਼ ਤਿਆਰ ਕਰ ਰਹੀ ਹੈ, ਨਾਟਕਾਂ ਅਤੇ ਫਿਲਮਾਂ ਬਣਾ ਰਹੀ ਹੈ। ਆਂਥਾਰਗੰਗੇ ਹਿੱਲ ਰੇਂਜ ਵਿੱਚ ਰਹਿਣ ਵਾਲੇ ਬਹੁਤ ਸਾਰੇ ਭਾਈਚਾਰਿਆਂ ਦੇ ਨਾਲ ਵਿਦਿਅਕ ਸਿਧਾਂਤ ਦੀ ਵਰਤੋਂ ਕਰ ਰਹੀ ਹੈ। ਆਦਿਮਾ ਹੁਨੀਮ ਹਾਡੁ ਦੀ ਮੇਜ਼ਬਾਨੀ ਕਰਦੀ ਹੈ ਜੋ ਪੂਰਵੀ ਚੰਨ੍ਹ ਦੀ ਰਾਤ ਨੂੰ ਇੱਕ ਸਮਾਰੋਹ ਪੇਸ਼ ਕਰਦੀ ਹੈ ਜਿਸ ਵਿੱਚ ਕਰਨਾਟਕ ਦੇ ਸਾਰੇ ਨਾਟਕ ਪੇਸ਼ ਕੀਤੇ ਜਾਂਦੇ ਹਨ।[5]

ਅਵਾਰਡ[ਸੋਧੋ]

ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ – 2012[6] ਸਵਰਣ ਰੰਗ ਸਨਮਾਨ – ਕੰਨੜ ਸੰਘ ਕੰਥਾਵਰ – 2012[7] ਕਰਨਾਟਕ ਰਾਜਓਤਸਵ ਪੁਰਸਕਾਰ- 2005 [8]

ਨਾਟਕ[ਸੋਧੋ]

 • ਕਾਗੇ ਕੰਨੁ ਇਰਵੇ  ਬਾਲਾ
 • ਨਯੀ ਥੀਪਾ
 • ਰਤਨਾਪ੍ਕਸੀ
 • ਕਾਨਸਪਤਰੇ ਕਾਓਨਲੀ ਜਗਦੰਬੇ 
 • ਹਾਕੀ ਹਡੁ
 • ਵੋਗੇਟੀਨਾ ਰਾਣੀ
 • ਸੁਮ ਸੁਮ੍ਕੇ 
 • ਦਰਬ ਬਾਰ ਬੁੱਡਾਨਾ 
 • ਮਾਰਜਿਨਾ ਮੱਟੂ ਨਾਲਾਵੱਟੂ ਜਾਨਾ ਕੱਲਾਰੂ 
 • ਕਤ੍ਤਾਲੇ ਰਾਜਯ

ਪ੍ਰਕਾਸ਼ਿਤ ਕੰਮ[ਸੋਧੋ]

 • ਕਾਗੇ ਕੰਨੁ ਇਰਵੇ ਬਾਲਾ (2012)[9]
 • ਨੋ ਐਲਫਾਬੇਟ ਇਨ ਸਾਇਟ: ਦੱਖਣੀ ਭਾਰਤ ਤੋਂ ਨਵੀਂ ਦਲਿਤ ਲਿਖਤ, ਦਸਤਾਵੇਜ਼ 2 - ਸੰਪਾਦਕ - ਸੂਜ਼ੀ ਥਾਰੂ ਅਤੇ ਕੇ. ਸਤਿਆਨਾਰਾਇਣ (ਆਉਣ ਵਾਲਾ 2012)
 • ਸਿੰਧ ਮਾਡੀਗਾਰਾ ਸੰਸ੍ਕ੍ਰੁਤੀ  (1993)[10]

ਹਵਾਲੇ[ਸੋਧੋ]

 1. Nirmala Govindarajan, TNN 5 July 2012, 02.24AM IST (5 July 2012). "Kurosawa rocks Kolar". Times of India. Retrieved 8 September 2012.{{cite news}}: CS1 maint: multiple names: authors list (link) CS1 maint: numeric names: authors list (link)[permanent dead link] CS1 maint: Multiple names: authors list (link)
 2. "AAP fields child rights activist against Nandan". Times of India. 11 March 2014. Retrieved 11 March 2014.
 3. "ਪੁਰਾਲੇਖ ਕੀਤੀ ਕਾਪੀ". Archived from the original on 17 ਜਨਵਰੀ 2013. Retrieved 8 September 2012. {{cite news}}: Unknown parameter |dead-url= ignored (|url-status= suggested) (help)Missing or empty |title= (help)
 4. "DSS deviating from chosen path". Deccan Herald. Archived from the original on 11 ਮਾਰਚ 2014. Retrieved 8 September 2012. {{cite news}}: Unknown parameter |dead-url= ignored (|url-status= suggested) (help)
 5. Nirmala Govindarajan, TNN 5 August 2012, 07.10AM IST (5 August 2012). "Where people come alive on full moon nights". Times of India. Retrieved 8 September 2012.{{cite news}}: CS1 maint: multiple names: authors list (link) CS1 maint: numeric names: authors list (link)[permanent dead link]CS1 maint: Multiple names: authors list (link)
 6. Kolar, 15 July, DHNS: (31 August 2012). "Sahitya Academy award presented to K Ramaiah". Deccan Herald. Retrieved 8 September 2012.{{cite news}}: CS1 maint: extra punctuation (link) CS1 maint: multiple names: authors list (link) CS1 maint: numeric names: authors list (link) CS1 maint: Multiple names: authors list (link)
 7. "Kannada Sangha Kanthavara will honour theatre artist Kotiganahalli Ramaiah with 'Suvarna Ranga Samman' at Pampa Mahakavi Sabha Bhavana in Kanthavara". The Times of India. 17 March 2012. Retrieved 8 September 2012.
 8. "Rajyotsava awards: 127 personalities honoured from various fields". Deccan Herald. 30 October 2005. Archived from the original on 19 ਅਗਸਤ 2014. Retrieved 8 September 2012. {{cite news}}: Unknown parameter |dead-url= ignored (|url-status= suggested) (help)
 9. "Kage Kannu Iruve Bala: Ramaiah: NOISBN". Justbooksclc.com. Archived from the original on 19 ਅਗਸਤ 2014. Retrieved 8 September 2012. {{cite web}}: Unknown parameter |dead-url= ignored (|url-status= suggested) (help)
 10. Ramaiah, Kotiganahalli . (17 May 2003). "Details for: Sindh Madigara Sumskruthi". Christ University Library Catalog. Archived from the original on 1 ਦਸੰਬਰ 2012. Retrieved 8 September 2012. {{cite web}}: Unknown parameter |dead-url= ignored (|url-status= suggested) (help)