ਕੌੜਤੁੰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

colspan=2 style="text-align: center; background-color: transparentਕੌੜਤੁੰਮਾ
Citrullus colocynthis - Köhler–s Medizinal-Pflanzen-040.jpg
ਸਿਟਰੂਲਸ ਕੋਲੋਸਿੰਥਿਸ from Koehler's ਔਸੁ਼ਧੀ ਪੌਦਾ (1887).
colspan=2 style="text-align: center; background-color: transparentਵਿਗਿਆਨਿਕ ਵਰਗੀਕਰਨ edit
Unrecognized taxon (fix): [[ਫਰਮਾ:Speciesbox/getGenus]]
ਪ੍ਰਜਾਤੀ: [[Template:Taxonomy/ਫਰਮਾ:Speciesbox/getGenus]]ਫਰਮਾ:Significant figures/sum
ਦੁਨਾਵਾਂ ਨਾਮ
[[Template:Taxonomy/ਫਰਮਾ:Speciesbox/getGenus]]ਫਰਮਾ:Significant figures/sum
(ਕਾਰਲ ਲੀਨੀਅਸ)

ਕੌੜਤੁੰਮਾ, ਇੰਦਰਾਇਨ ਜਾਂ ਕੌੜਤੁੰਬਾ ਵੀ ਕਿਹਾ ਜਾਂਦਾ ਹੈ, ਇੱਕ ਬੇਲ ਵਾਲਾ ਪੌਦਾ ਸਾਰੇ ਭਾਰਤ ਵਿੱਚ ਮਿਲਦਾ ਹੈ। ਇਸ ਨੂੰ ਸੰਸਕ੍ਰਿਤ 'ਚ ਇੰਦਰਾਵਾਰੂਣੀ, ਹਿੰਦੀ 'ਚ ਇੰਦਰਾਇਨ, ਮਰਾਠੀ 'ਚ ਇੰਦਰਫਲ, ਗੁਜਰਾਤੀ 'ਚ ਇੰਦਰਾਵਣਾ, ਬੰਗਾਲੀ 'ਚ ਰਾਖਾਸ ਸ਼ਸਾ, ਅੰਗਰੇਜ਼ੀ 'ਚ ਕੋਲੋਸਿੰਬ ਕਹਿੰਦੇ ਹਨ। ਇਸ ਪੌਦੇ ਦੀ ਲੰਬਾਈ 20 ਤੋਂ 30 ਫੁੱਟ, ਪੱਤਿਆਂ ਦੀ ਲੰਬਾਈ ਦੋ ਤੋਂ ਤਿੰਨ ਇੰਚ ਅਤੇ ਚੌੜਾਈ ਦੋ ਇੰਚ, ਫੁੱਲ ਪੀਲੇ ਰੰਗ ਪੰਜ ਹਿੱਸਿਆ 'ਚ ਵੰਡੇ ਹੁੰਦੇ ਹਨ, ਫਲ ਗੋਲ, ਚਿਕਨਾਈ ਵਾਲੇ ਦੋ ਤੋਂ ਤਿੰਨ ਇੰਚ ਵਿਆਸ ਦੇ ਹੁੰਦੇ ਹਨ।[1]

ਗੁਣ[ਸੋਧੋ]

ਕੌੜਤੁੰਮਾਂ 2.jpg

ਆਯੁਰਵੇਦ ਅਨੁਸਾਰ ਇਸ ਦਾ ਰਸ ਤਿੱਖਾ, ਕਫ, ਪਿੱਤ ਖੰਘ, ਜਖ਼ਮ ਅਤੇ ਗ੍ਰੰਥੀਆਂ ਨਾਲ ਸਬੰਧਤ ਬਿਮਾਰੀਆਂ ਲਈ ਗੁਣਕਾਰੀ ਹੈ। ਇਹ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਕਰਨ ਵਿੱਚ ਸਹਾਈ ਹੈ ਜਿਵੇਂ-ਗੈਸ,ਕਬਜ,ਪੇਟ ਦਰਦ ਆਦਿ। ਕੌੜੇ ਹੋਣ ਦੇ ਬਾਵਜੂਦ ਵੀ ਇਸ ਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ। ਇਸ ਨੂੰ ਕੱਟ ਕੇ ਲੂਣ, ਜੁਵੈਣ, ਜੀਰਾ ਅਤੇ ਕਾਲੀ ਜੀਰੀ ਪਾਕੇ ਇਸ ਦਾ ਆਚਾਰ ਤਿਆਰ ਕੀਤਾ ਜਾਂਦਾ ਹੈ। ਇਹ ਮਿੱਟੀ ਦੀ ਤੌੜੀ ਵਿੱਚ ਇੱਕ ਸਾਲ ਲਈ ਰੱਖਿਆ ਜਾਂਦਾ ਹੈ। ਬਾਦ ਵਿੱਚ ਇਸ ਨੂੰ ਧੁੱਪੇ ਸੁਕਾਇਆ ਜਾਂਦਾ ਹੈ। ਉਸ ਤੋਂ ਬਾਦ ਇਸ ਨੂੰ ਕੁੱਟ ਕੇ ਚੂਰਨ ਵੀ ਪਾਇਆ ਜਾਂਦਾ ਹੈ।

ਇਸ ਦੇ ਫਲ ਵਿੱਚ ਕੋਲੋਸਿਨਿਬਨ ਨਾਂ ਦਾ ਪਦਾਰਥ ਅਤੇ ਰਾਲ ਹੁੰਦਾ ਹੈ। ਬੀਜ 'ਚ ਤੇਲ 21 ਪ੍ਰਤੀਸ਼ਤ, ਫਾਈਟੋਸਟੇਰਾਲ, ਗਲਾਈਕੋਸਾਈਨਾਈਡ, ਹਾਈਡਰੋਕਾਰਬਨ, ਟੈਨਿਨ ਅਤੇ ਸੈਪੋਨਿਨ ਹੁੰਦੇ ਹਨ। ਇਸ ਦੇ ਫਲ 'ਚ ਛਿਲਕਾ 23 ਪ੍ਰਤੀਸਤ, ਬੀਜ 62 ਪ੍ਰਤੀਸ਼ਤ ਅਤੇ ਰਸ 15 ਪ੍ਰਤੀਸਤ ਹੁੰਦੇ ਹਨ।

ਇਸ ਦੀ ਜ਼ਿਆਦਾ ਵਰਤੋਂ ਨੁਕਸ਼ਾਨਦੇਹ ਹੈ।

ਹਵਾਲੇ[ਸੋਧੋ]

  1. Lloyd, John U. (1898). "Citrullus Colocynthis". The Western Druggist. Chicago.