ਸਮੱਗਰੀ 'ਤੇ ਜਾਓ

ਕ੍ਰਕਸ (ਤਾਰਾ-ਸਮੂਹ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਕਸ /ਕੇ ਆਰ ʌ ਕੇ ਸ / ਆਕਾਸ਼ ਗੰਗਾ ਦੇ ਇੱਕ ਚਮਕਦਾਰ ਹਿੱਸੇ ਵਿੱਚ ਦੱਖਣੀ ਅਸਮਾਨ ਵਿੱਚ ਚਾਰ ਤਾਰਿਆਂ 'ਤੇ ਕੇਂਦ੍ਰਿਤ ਇੱਕ ਤਾਰਿਆਂ ਦੀ ਖਿੱਤੀ ਹੈ। ਇਹ ਸਭ ਤੋਂ ਅਸਾਨੀ ਨਾਲ ਅੱਡਰੇ ਪਛਾਣੇ ਜਾ ਸਕਣ ਵਾਲੇ ਤਾਰਾ ਸਮੂਹਾਂ ਵਿਚੋਂ ਇੱਕ ਹੈ ਕਿਉਂਕਿ ਇਸ ਦੇ ਹਾਲਮਾਰਕ ਤਾਰਿਆਂ ਵਿੱਚ ਹਰੇਕ ਤਾਰੇ ਦਾ ਸਪਸ਼ਟ ਸਾਪੇਖ ਕਾਂਤੀਮਾਨ +2.8 ਨਾਲੋਂ ਵਧੇਰੇ ਚਮਕਦਾਰ ਹੈ, ਹਾਲਾਂਕਿ ਇਹ ਕੁੱਲ 88 ਆਧੁਨਿਕ ਤਾਰਾ-ਸਮੂਹਾਂ ਵਿਚੋਂ ਸਭ ਤੋਂ ਛੋਟਾ ਹੈ। ਇਸਦਾ ਨਾਮ ਸੂਲੀ ਲਈ ਲਾਤੀਨੀ ਸ਼ਬਦ ਕਰਾਸ ਹੈ, ਅਤੇ ਇਸਦਾ ਆਕਾਰ ਸੂਲੀ ਜਾਂ ਪਤੰਗ ਵਰਗਾ ਹੈ।

ਖਿੱਤੀ ਵਿੱਚ ਪ੍ਰਭਾਵਸ਼ਾਲੀ, ਸਭ ਤੋਂ ਚਮਕਦਾਰ ਅਤੇ ਸਭ ਤੋਂ ਵੱਧ ਦੱਖਣ ਵਾਲਾ, ਸਭ ਤੋਂ ਵੱਡਾ ਦਿੱਸਦਾ ਨੀਲਾ-ਚਿੱਟਾ ਤਾਰਾ α ਕ੍ਰਿਊਸਿਸ (ਏਕ੍ਰਕਸ) ਹੈ। ਫਿਰ ਚਾਰ ਘੱਟ ਪ੍ਰਭਾਵਸ਼ਾਲੀ ਤਾਰੇ, ਜੋ ਕਿ ਘੜੀ ਦਾਅ ਅਤੇ ਘਟਦੇ ਅਕਾਰ ਦੇ ਕ੍ਰਮ ਵਿੱਚ ਵਿਖਾਈ ਦਿੰਦੇ ਹਨ: β ਕ੍ਰਿਊਸਿਸ (ਮਿਮੋਸਾ), γ ਕ੍ਰਿਊਸਿਸ (ਗਾਕ੍ਰਕਸ), ਕ੍ਰਿਊਸਿਸ δ (ਇਮਾਈ) ਅਤੇ ε ਕ੍ਰਿਊਸਿਸ (ਜਿਨਾਨ)। ਇਹਨਾਂ ਵਿੱਚੋਂ ਬਹੁਤ ਸਾਰੇ ਚਮਕਦਾਰ ਤਾਰੇ ਸਕਾਰਪੀਅਸ – ਸੈਂਟਰਸ ਐਸੋਸੀਏਸ਼ਨ ਦੇ ਮੈਂਬਰ ਹਨ, ਜੋ ਗਰਮ ਨੀਲੇ-ਚਿੱਟੇ ਤਾਰਿਆਂ ਦਾ ਇੱਕ ਵੱਡਾ ਪਰ ਢਿੱਲਾ ਜਿਹਾ ਸਮੂਹ ਹੈ ਅਤੇ ਦੱਖਣੀ ਮਿਲਕੀ ਵੇਅ ਵਿੱਚ ਸਾਂਝੇ ਮੁਢ ਅਤੇ ਇਕਠੇ ਗਤੀ ਕਰਦੇ ਦਿਖਾਈ ਦਿੰਦੇ ਹਨ।

ਕ੍ਰਕਸ ਵਿੱਚ ਚਾਰ ਸੀਫੀਡ ਵੇਰੀਏਬਲ ਹਨ। ਹਰ ਇੱਕ ਅਨੁਕੂਲਤਮ ਹਾਲਤਾਂ ਵਿੱਚ ਨੰਗੀ ਅੱਖ ਨਾਲ ਦਿਖਾਈ ਦਿੰਦਾ ਹੈ। ਕ੍ਰਕਸ ਵਿੱਚ ਇਸ ਦੀ ਪੱਛਮੀ ਸਰਹੱਦ 'ਤੇ ਇੱਕ ਚਮਕਦਾਰ ਅਤੇ ਰੰਗੀਨ ਖੁੱਲ੍ਹਾ ਤਾਰਾਗੁੱਛਾ ਵੀ ਹੁੰਦਾ ਹੈ ਜਿਸ ਨੂੰ ਜੇਵਰ ਡਿੱਬਾ (ਐਨਜੀਸੀ 4755) ਵਜੋਂ ਜਾਣਿਆ ਜਾਂਦਾ ਹੈ। ਧੁਰ ਦੱਖਣ ਵਿੱਚ ਇੱਕ ਵੱਡਾ, ਮੁਕਾਬਲਤਨ ਹਨੇਰੇ ਨੈਬੂਲਾ ਦੇ ਨੇੜੇ 7° ਨੂੰ 5° ਲੇਆਊਟ ਤੇ ਫੈਲਿਆ ਕੋਲਸੈਕ ਨੈਬੂਲਾ, ਜਿਸ ਦੇ ਹਿੱਸੇ ਦੇ ਗੁਆਂਢੀ ਤਾਰਾ-ਮੰਡਲਾਂ Centaurus ਅਤੇ Musca ਵਿੱਚ ਹਨ।

ਇਤਿਹਾਸ

[ਸੋਧੋ]

ਕ੍ਰਕਸ ਵਿਚਲੇ ਚਮਕਦਾਰ ਤਾਰੇ ਪ੍ਰਾਚੀਨ ਯੂਨਾਨੀਆਂ ਨੇ ਜਾਣ ਲਏ ਸਨ, ਪਰ ਟੌਲੇਮੀ ਉਨ੍ਹਾਂ ਨੂੰ ਸੈਂਟੌਰਸ ਤਾਰਾ-ਸਮੂਹ ਦੇ ਹਿੱਸਾ ਸਮਝਿਆ ਸੀ।[1] [2] ਚੌਥੇ ਹਜ਼ਾਰ ਸਾਲ ਈਪੂ ਵਿੱਚ ਉਹ ਉੱਤਰ ਵੱਲ ਬ੍ਰਿਟੇਨ ਤੱਕ ਪੂਰੀ ਤਰ੍ਹਾਂ ਦਿਖਾਈ ਦਿੰਦੇ ਸਨ। ਹਾਲਾਂਕਿ, ਧੁਰੇ ਦੀ ਗਤੀ ਕਾਰਨ ਹੌਲੀ ਹੌਲੀ ਇਹ ਯੂਰਪੀਅਨ ਦੁਮੇਲ ਦੇ ਹੇਠਾਂ ਓਹਲੇ ਹੋ ਗਏ, ਅਤੇ ਅੰਤ ਨੂੰ ਇਹ ਉੱਤਰੀ ਵਿਥਕਾਰਾਂ ਦੇ ਵਸਨੀਕਾਂ ਨੂੰ ਭੁੱਲ ਗਏ।[3] 400 ਈਸਵੀ   ਤੱਕ ਜਿਨ੍ਹਾਂ ਤਾਰਿਆਂ ਨੂੰ ਅਸੀਂ ਹੁਣ ਕ੍ਰਕਸ ਕਹਿੰਦੇ ਹਾਂ, ਯੂਰਪ ਦੇ ਬਹੁਤੇ ਹਿੱਸਿਆਂ ਵਿੱਚ ਕਦੇ ਨਹੀਂ ਵਿਖਾਈ ਦਿੱਤੇ। ਦਾਂਤੇ ਆਲੀਗੀਏਰੀ ਨੂੰ ਸ਼ਾਇਦ 14 ਵੀਂ ਸਦੀ ਵਿੱਚ ਤਾਰਿਆਂ ਬਾਰੇ ਪਤਾ ਹੋਵੇ, ਕਿਉਂਕਿ ਉਹ ਆਪਣੀ ਦੀਵੀਨਾ ਕੋਮੇਦੀਆ ਵਿੱਚ ਦੱਖਣੀ ਅਸਮਾਨ ਵਿੱਚ ਚਾਰ ਚਮਕਦਾਰ ਤਾਰਿਆਂ ਦੇ ਪੈਟਰਨ ਬਾਰੇ ਜ਼ਿਕਰ ਕਰਦਾ ਹੈ।[4] ਦੂਸਰੇ ਦਲੀਲ ਦਿੰਦੇ ਹਨ ਕਿ ਦਾਂਤੇ ਦਾ ਵਰਣਨ ਦ੍ਰਿਸ਼ਟਾਂਤਕ ਸੀ, ਅਤੇ ਇਹ ਕਿ ਉਸਨੂੰ ਲਗਪਗ ਯਕੀਨਨ ਤਾਰਾ-ਸਮੂਹ ਬਾਰੇ ਨਹੀਂ ਪਤਾ ਸੀ।[5]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Staal 1988.
  3. Ridpath & Tirion 2017.
  4. Walker, J. J. (22 December 1881). "Dante and the Southern Cross". Nature: 173. doi:10.1038/025217b0.
  5. Dante Alighieri. The Divine Comedy.