ਦਾਂਤੇ ਆਲੀਗੀਏਰੀ
ਦਾਂਤੇ ਅਲੀਗੇਅਰੀ | |
---|---|
ਜਨਮ | ਅਧ-ਮਈ ਤੋਂ ਅਧ-ਜੂਨ, ਅੰਦਾਜ਼ਨ 1265 ਫਲੋਰੇਂਸ |
ਮੌਤ | 13/14 ਸਤੰਬਰ 1321 (ਲਗਪਗ 56 ਸਾਲ) ਰਾਵੇਨਾ |
ਕਿੱਤਾ | ਸਟੇਟਸਮੈਨ, ਕਵੀ, ਭਾਸ਼ਾ ਸਿਧਾਂਤਕਾਰ |
ਰਾਸ਼ਟਰੀਅਤਾ | ਇਤਾਲਵੀ |
ਸਾਹਿਤਕ ਲਹਿਰ | Dolce Stil Novo |
ਦਾਂਤੇ ਏਲੀਗਿਅਰੀ (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ ਇਤਾਲਵੀ ਕਵੀ ਸਨ। ਇਹ ਵਰਜਿਲ ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਹਨਾਂ ਦਾ ਪ੍ਰਸਿੱਧ ਮਹਾਂਕਾਵਿ ਲਾ ਦੀਵੀਨਾ ਕੋਮੇਦੀਆ ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿੱਚ ਰਚੀ ਗਈ ਇੱਕ ਅਤਿ ਖੂਬਸੂਰਤ ਮਹਾਨ ਸਾਹਿਤਕ ਰਚਨਾ ਅਤੇ ਵਿਸ਼ਵ ਸਾਹਿਤ ਦੀ ਸ਼ਾਹਕਾਰ ਮੰਨਿਆ ਜਾਂਦਾ ਹੈ।[1]
ਇਸ ਦੇ ਇਲਾਵਾ ਉਹਨਾਂ ਦਾ ਗੀਤਕਾਵਿ ਵੀਟਾ ਨਿਉਓਵਾ, ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਹਨਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ ਪ੍ਰੇਮਕਥਾ ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸ ਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, ਯੂਰਪ ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਹਨਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਹਨਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸੰਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।
ਰਚਨਾਵਾਂ
[ਸੋਧੋ]ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).