ਸਮੱਗਰੀ 'ਤੇ ਜਾਓ

ਕ੍ਰਿਸ਼ਨਾ ਕੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਨੇਟਰ
ਕ੍ਰਿਸ਼ਨਾ ਕੋਹਲੀ
ਪਾਕਿਸਤਾਨ ਦੀ ਸੈਨੇਟ ਦੀ ਮੈਂਬਰ
ਦਫ਼ਤਰ ਸੰਭਾਲਿਆ
12 ਮਾਰਚ 2018
ਨਿੱਜੀ ਜਾਣਕਾਰੀ
ਜਨਮ (1979-02-01) 1 ਫਰਵਰੀ 1979 (ਉਮਰ 45)
ਕੌਮੀਅਤਪਾਕਿਸਤਾਨੀ
ਸਿਆਸੀ ਪਾਰਟੀਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.)
ਅਲਮਾ ਮਾਤਰਸਿੰਧ ਯੂਨੀਵਰਸਿਟੀ
ਛੋਟਾ ਨਾਮਕਿਸ਼ੂ ਬਾਈ[1]

ਕ੍ਰਿਸ਼ਨਾ Kumari ਕੋਹਲੀ (ਸਿੰਧੀ: ڪرشن ڪماري ڪوهلي, ਉਰਦੂ, ਨਸਤਾਲੀਕ:کرشنا کماری کوہلی) (ਜਨਮ 1 ਫਰਵਰੀ 1979), ਜਿਸਨੂੰ ਉਪਨਾਮ ਕਿਸ਼ੂ ਬਾਈ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਸਿਆਸਤਦਾਨ ਹੈ ਜੋ ਮਾਰਚ 2018 ਤੋਂ ਪਾਕਿਸਤਾਨ ਦੀ ਸੈਨੇਟ ਦਾ ਮੈਂਬਰ ਹੈ। ਉਹ ਪਹਿਲੀ ਹਿੰਦੂ ਦਲਿਤ ਔਰਤ ਅਤੇ ਦੂਜੀ ਹਿੰਦੂ ਔਰਤ ਹੈ ਜੋ ਇਸ ਅਹੁਦੇ ਤੇ ਪਹੁੰਚੀ ਹੈ। ਉਹ ਔਰਤਾਂ ਦੇ ਅਧਿਕਾਰਾਂ ਲਈ ਅਤੇ ਬੰਧੂਆ ਮਜ਼ਦੂਰੀ ਦੀ ਗੰਦੀ ਰਵਾਇਤ ਦੇ ਵਿਰੁੱਧ ਆਪਣੀਆਂ ਜਦੋਜਹਿਦਾਂ ਦੇ ਲਈ ਮਸ਼ਹੂਰ ਹੈ। 

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਕੋਹਲੀ ਦਾ ਜਨਮ 1 ਫਰਵਰੀ 1979 ਨੂੰ[2] ਨਗਰਪਾਰਕਰ ਦੇ ਇੱਕ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ।[3] ਜਦੋਂ ਉਹ ਅਜੇ ਬੱਚੀ ਸੀ ਅਤੇ ਗ੍ਰੇਡ ਤਿੰਨ ਦੀ ਵਿਦਿਆਰਥਣ ਸੀ, ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਉਮਾਰਕਾਟ ਜ਼ਿਲ੍ਹੇ ਦੇ ਇੱਕ ਜਾਗੀਰਦਾਰ ਨੇ ਆਪਣੀ ਮਲਕੀਅਤ ਹੇਠਲੀ ਇੱਕ ਪ੍ਰਾਈਵੇਟ ਜੇਲ੍ਹ ਵਿੱਚ ਬੰਧੂਆ ਮਜ਼ਦੂਰਾਂ ਦੇ ਤੌਰ 'ਤੇ ਤਿੰਨ ਸਾਲਾਂ ਲਈ ਕੈਦ ਕਰ ਲਿਆ ਸੀ।[3][4] ਉਹਨਾਂ ਨੂੰ ਸਿਰਫ਼ ਮਾਲਕ ਦੀ ਜ਼ਮੀਨ ਤੇ ਪੁਲਿਸ ਦੇ ਛਾਪੇ ਤੋਂ ਬਾਅਦ ਰਿਹਾ ਕੀਤਾ ਗਿਆ ਸੀ। ਉਸਨੇ ਸ਼ੁਰੂ ਵਿੱਚ ਉਮੇਰਕੋਟ ਜ਼ਿਲ੍ਹੇ ਤੋਂ ਅਤੇ ਫਿਰ ਮੀਰਪੁਰਖਾਸ ਜ਼ਿਲ੍ਹੇ ਤੋਂ ਸ਼ੁਰੂਆਤੀ ਸਿੱਖਿਆ ਪ੍ਰਾਪਤ ਕੀਤੀ ਸੀ।[2]

ਉਸ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਸੀ, ਜਦੋਂ ਉਹ ਗਰੇਡ ਨੌ' ਵਿੱਚ ਪੜ੍ਹਦੀ ਸੀ। ਉਸਨੇ ਆਪਣੇ ਵਿਆਹ ਤੋਂ ਬਾਅਦ ਆਪਣੀ ਸਿੱਖਿਆ ਜਾਰੀ ਰੱਖੀ ਅਤੇ 2013 ਵਿੱਚ ਸਿੰਧ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। 

2007 ਵਿਚ, ਉਸ ਨੇ ਇਸਲਾਮਾਬਾਦ ਵਿੱਚ ਤੀਜੇ ਮੇਹਰਗੜ ਹਿਊਮਨ ਰਾਈਟਸ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਉਸ ਨੇ ਪਾਕਿਸਤਾਨ ਦੀ ਸਰਕਾਰ, ਅੰਤਰਰਾਸ਼ਟਰੀ ਪਰਵਾਸ, ਰਣਨੀਤਕ ਯੋਜਨਾਬੰਦੀ ਅਤੇ ਸਮਾਜਕ ਬਦਲਾਅ ਪੈਦਾ ਕਰਨ ਲਈ ਵਰਤੇ ਜਾ ਸਕਣ ਵਾਲੇ ਸਾਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ। 2010 ਵਿੱਚ ਉਸਨੇ ਇੱਕ ਮਸ਼ਹੂਰ ਸਮਾਜਿਕ ਕਾਰਕੁੰਨ ਡਾ. ਫੌਜ਼ੀਆ ਸਈਦ ਨਾਲ ਕੰਮ ਕਰਨਾ ਸ਼ੁਰੂ ਕੀਤਾ[5] ਸਰਕਾਰ ਵਲੋਂ ਔਰਤਾਂ ਨੂੰ ਟੰਗ ਕਰਨ ਦੇ ਖਿਲਾਫ ਕਾਨੂੰਨ ਪਾਸ ਕਰਨ ਤੋਂ ਬਾਅਦ, ਉਸ ਨੇ ਹੈਦਰਾਬਾਦ ਵਿੱਚ ਔਰਤਾਂ ਲਈ ਮੁਫਤ ਕਾਨੂੰਨੀ ਸਹਾਇਤਾ ਅਤੇ ਸਲਾਹ ਦੇਣ ਲਈ ਇੱਕ ਕਾਨੂੰਨੀ ਸਹਾਇਤਾ ਕੇਂਦਰ ਵੀ ਚਲਾਇਆ।

ਸਿਆਸੀ ਕਰੀਅਰ

[ਸੋਧੋ]

ਕੋਹਲੀ ਪਾਕਿਸਤਾਨ ਦੇ ਥਾਰ ਖੇਤਰ ਵਿਚਲੇ ਹਾਸ਼ੀਏ ਉੱਤੇ ਧੱਕੇ ਗਏ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਇੱਕ ਸਮਾਜਿਕ ਕਾਰਕੁਨ ਦੇ ਤੌਰ 'ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਵਿੱਚ ਸ਼ਾਮਲ ਹੋ ਗਈ। ਉਹ ਔਰਤਾਂ ਦੇ ਅਧਿਕਾਰਾਂ ਲਈ, ਬੰਧੂਆ ਮਜ਼ਦੂਰੀ ਬੰਧੂਆ ਮਜ਼ਦੂਰੀ ਦੀ ਲਾਹਨਤ ਦੇ ਖਿਲਾਫ ਅਤੇ ਕੰਮ ਵਾਲੀ ਥਾਂ ਤੇ ਯੌਨ ਉਤਪੀੜਨ ਦੇ ਖਿਲਾਫ ਵੀ ਮੁਹਿੰਮਾਂ ਚਲਾਉਂਦੀ ਹੈ। 2015 ਵਿੱਚ ਉਸਦਾ ਭਰਾ ਵੀਰਜੀ ਕੋਹਲੀ ਇੱਕ ਆਜ਼ਾਦ ਉਮੀਦਵਾਰ ਵਜੋਂ ਯੂਨੀਅਨ ਕੌਂਸਲ ਦੀ ਸੀਟ ਜਿੱਤ ਗਿਆ ਸੀ ਅਤੇ ਫਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿੱਚ ਸ਼ਾਮਲ ਹੋ ਗਿਆ ਸੀ। ਪਰਿਵਾਰ ਦੇ ਸਿਆਸੀ ਮਾਹੌਲ ਨੇ ਉਸਨੂੰ ਅੱਗੇ ਵਧਣ ਲਈ ਸਿਆਸੀ ਪਹਿਲਕਦਮੀ ਲੈਣ ਲਈ ਪ੍ਰੇਰਿਆ ਅਤੇ 2018 ਵਿਚ, ਉਹ ਸਿੰਧ ਤੋਂ ਔਰਤਾਂ ਲਈ ਰਾਖਵੀਂ ਸੀਟ ਤੇ ਪੀਪੀਪੀ ਦੇ ਉਮੀਦਵਾਰ ਦੇ ਤੌਰ 'ਤੇ ਪਾਕਿਸਤਾਨੀ ਸੈਨੇਟ ਚੋਣਾਂ ਵਿੱਚ ਪਾਕਿਸਤਾਨ ਦੀ ਸੈਨੇਟ ਲਈ ਚੁਣੀ ਗਈ ਸੀ।[6][7] ਉਸਨੇ 12 ਮਾਰਚ 2018 ਨੂੰ ਸੈਨੇਟਰ ਵਜੋਂ ਸਹੁੰ ਚੁੱਕੀ।[8] ਸੈਨੇਟ ਲਈ ਚੁਣੀ ਗਈ ਉਹ ਸਭ ਤੋਂ ਪਹਿਲੀ ਦਲਿਤ ਹਿੰਦੂ ਔਰਤ ਹੈ ਅਤੇ ਰਤਨਾ ਭਗਵਾਨਦਾ ਚਾਵਲਾ ਦੇ ਬਾਅਦ ਦੂਜੀ ਹਿੰਦੂ ਔਰਤ ਹੈ। [4]

2018 ਵਿੱਚ, ਬੀਬੀਸੀ ਨੇ ਉਸ ਨੂੰ ਬੀਬੀਸੀ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਦਾ ਨਾਮ ਦਿੱਤਾ।[9]


2020 ਦੇ ਕਰਕ ਮੰਦਿਰ ਹਮਲੇ ਤੋਂ ਬਾਅਦ ਘੱਟ ਗਿਣਤੀ ਦੇ ਪੂਜਾ ਸਥਾਨਾਂ 'ਤੇ ਇਸ ਤਰ੍ਹਾਂ ਦੇ ਹਮਲੇ ਤੋਂ ਬਚਣ ਲਈ ਪਾਕਿਸਤਾਨ ਦੀ ਸੈਨੇਟ ਵਿੱਚ ਇੱਕ ਨਵਾਂ ਬਿੱਲ "ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਬਿੱਲ" ਪੇਸ਼ ਕੀਤਾ ਗਿਆ ਸੀ। ਪਰ ਜਮੀਅਤ ਉਲੇਮਾ-ਏ-ਇਸਲਾਮ (ਐਫ) (ਜੇਯੂਆਈ-ਐਫ) ਦੇ ਸੈਨੇਟਰ ਅਬਦੁਲ ਗਫੂਰ ਹੈਦਰੀ ਦੀ ਅਗਵਾਈ ਵਾਲੀ ਸੈਨੇਟ ਦੀ ਸਥਾਈ ਕਮੇਟੀ ਨੇ ਇਸ ਨੂੰ ਰੱਦ ਕਰ ਦਿੱਤਾ। ਕ੍ਰਿਸ਼ਨਾ ਕੁਮਾਰੀ ਕੋਲੀ ਨੇ ਰੋਸ ਵਜੋਂ ਮੀਟਿੰਗ ਦੌਰਾਨ ਸੈਨੇਟ ਵਿੱਚੋਂ ਵਾਕਆਊਟ ਕਰ ਦਿੱਤਾ।[10]

ਹਵਾਲੇ

[ਸੋਧੋ]
  1. Agha, Bilal (15 March 2018). "Living Colours: 'My first priority is health, education of Thari women'". DAWN.COM. Retrieved 18 March 2018.
  2. 2.0 2.1 "In historic first, a Thari Hindu woman has been elected to the Senate". DAWN.COM. 4 March 2018. Retrieved 4 March 2018.
  3. 3.0 3.1 Samoon, Hanif (4 February 2018). "PPP nominates Thari woman to contest Senate polls on general seat". Dawn. Retrieved 4 March 2018.
  4. 4.0 4.1 Dawood Rehman (3 March 2018). "Krishna Kumari becomes first Hindu Dalit woman senator of Pakistan". Daily Pakistan Global.
  5. https://www.geo.tv/latest/185263-krishna-kohli-recalls-tough-journey-to-senate
  6. "LIVE: PML-N-backed independent candidates lead in Punjab, PPP in Sindh - The Express Tribune". The Express Tribune. 3 March 2018. Retrieved 3 March 2018.
  7. Khan, Iftikhar A. (4 March 2018). "PML-N gains Senate control amid surprise PPP showing". DAWN.COM. Retrieved 4 March 2018.
  8. "Senate elect opposition-backed Sanjrani chairman and Mandviwala his deputy". The News (in ਅੰਗਰੇਜ਼ੀ). 12 March 2018. Archived from the original on 12 March 2018. Retrieved 12 March 2018. {{cite news}}: Unknown parameter |dead-url= ignored (|url-status= suggested) (help)
  9. Images Staff (19 November 2018). "Pakistani senator Krishna Kumari named in BBC's 100 Women 2018 list". Images. Retrieved 20 November 2018.
  10. "Senate panel 'turns down' bill on minorities rights". The Tribune. 2 February 2021. Retrieved 2 February 2021.