ਕੱਚਾ ਦੁੱਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਿੱਟੇ ਰੰਗ ਦਾ ਤਰਲ ਪਦਾਰਥ ਜੋ ਥਣਧਾਰੀ ਜੀਵ ਦੇ ਥਨਾਂ ਵਿਚੋਂ ਨਿਕਲਦਾ ਹੈ, ਉਸ ਨੂੰ ਦੁੱਧ ਕਹਿੰਦੇ ਹਨ। ਜਿਹੜਾ ਦੁੱਧ ਉਬਾਲਿਆ ਨਾ ਗਿਆ ਹੋਵੇ, ਉਸ ਨੂੰ ਕੱਚਾ ਦੁੱਧ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਲੋਕੀ ਕੱਚਾ ਦੁੱਧ ਆਮ ਪੀ ਲੈਂਦੇ ਸਨ। ਅੱਜ ਤੋਂ ਕੋਈ 60 ਕੁ ਸਾਲ ਪਹਿਲਾਂ ਮਾਵਾਂ ਜਦ ਮੱਝਾਂ ਦੀਆਂ ਧਾਰਾਂ ਕੱਢਦੀਆਂ ਹੁੰਦੀਆਂ ਹਨ ਜਾਂ ਕੋਈ ਪਰਿਵਾਰ ਦਾ ਹੋਰ ਮੈਂਬਰ ਧਾਰਾਂ ਕੱਢਦਾ ਸੀ ਤਾਂ ਉਹ ਬੱਚਿਆਂ ਨੂੰ ਕੱਚਾ ਦੁੱਧ ਆਮ ਹੀ ਪੀਣ ਲਈ ਦੇ ਦਿੰਦੇ ਸਨ। ਉਨ੍ਹਾਂ ਸਮਿਆਂ ਦੇ ਬੱਚੇ ਆਪ ਵੀ ਕੌਲੀਆਂ ਗਲਾਸ ਲੈ ਕੇ ਦੁੱਧ ਪੀਣ ਲਈ ਦੁਆਲੇ ਹੋ ਜਾਂਦੇ ਸਨ। ਕੱਚਾ ਦੁੱਧ ਪੀਣ ਦਾ ਆਪਣਾ ਹੀ ਸੁਆਦ ਹੁੰਦਾ ਸੀ। ਉਨ੍ਹਾਂ ਸਮਿਆਂ ਦੇ ਗੱਭਰੂ ਤਾਂ ਮੱਝ ਦੇ ਥਨਾਂ ਤੋਂ ਸਿੱਧਾ ਹੀ ਦੁੱਧ ਆਪਣੇ ਮੂੰਹਾਂ ਵਿਚ ਚੋ ਲੈਂਦੇ ਸਨ। ਕੱਚਾ ਦੁੱਧ ਪੀ ਕੇ ਗੱਭਰੂਆਂ ਤੇ ਮੁਟਿਆਰਾਂ ਤੇ ਜੁਆਨੀ ਵੀ ਲੋਹੜੇ ਦੀ ਚੜ੍ਹਦੀ ਹੁੰਦੀ ਸੀ। ਵਧੀਆ ਸਿਹਤਾਂ ਹੁੰਦੀਆਂ ਸਨ। ਦੁੱਧ ਸਭ ਤੋਂ ਵਧੀਆ ਖੁਰਾਕ ਮੰਨੀ ਜਾਂਦੀ ਹੈ। ਦੇਵਤਿਆਂ ਦੀ ਪਸੰਦ ਦੁੱਧ ਹੈ। ਏਸੇ ਕਰਕੇ ਬਹੁਤੇ ਦੇਵਤਿਆਂ ਦੀ ਦੁੱਧ ਨਾਲ ਪੂਜਾ ਕੀਤੀ ਜਾਂਦੀ ਹੈ। ਦੁੱਧ ਸਮ੍ਰਿਧੀ ਦਾ ਪ੍ਰਤੀਕ ਰਿਹਾ ਹੈ ਤੇ ਪੁੱਤ ਵੰਸ ਦਾ। ਏਸੇ ਕਰਕੇ ਹੀ ਦੁੱਧ-ਪੁੱਤ ਦੀ ਅਸੀਸ ਦਿੱਤੀ ਜਾਂਦੀ ਹੈ। ਦੁੱਧ ਸੰਸਾਰ ਦਾ ਵਧੀਆ ਪੀਣ ਪਦਾਰਥ ਮੰਨਿਆ ਜਾਂਦਾ ਹੈ।

ਇਸਦੇ ਲਾਭ[ਸੋਧੋ]

ਸਦੀਆਂ ਤੋਂ ਹਰ ਕੋਈ ਦੁੱਧ ਪੀਣ ਦੇ ਫ਼ਾਇਦਿਆਂ ਬਾਰੇ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਬਹੁਤ ਘੱਟ ਹੀ ਗੱਲ ਕੀਤੀ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੁੱਧ ਕੈਲਸ਼ੀਅਮ, ਫਾਸਫੋਰਸ, ਬੀ ਵਿਟਾਮਿਨ, ਪੋਟਾਸ਼ੀਅਮ ਅਤੇ ਵਿਟਾਮਿਨ ਡੀ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਵੀ ਹੈ, ਜੋ ਹੱਡੀਆਂ ਦੀ ਸਿਹਤ ਨੂੰ ਵਧਾਉਣ, ਸੈੱਲਾਂ ਅਤੇ ਟਿਸ਼ੂਆਂ ਦੇ ਪੁਨਰਜਨਮ, ਦਿਮਾਗ ਦੀ ਸਿਹਤ ਅਤੇ ਸਮੁੱਚੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਕੱਚਾ ਦੁੱਧ ਪੀਣ ਨਾਲ ਕੀ ਹੁੰਦਾ ਹੈ।

ਕੱਚਾ ਦੁੱਧ ਪੀਣਾ ਹਾਨੀਕਾਰਕ ਹੋ ਸਕਦਾ ਹੈ, ਕਿਉਂਕਿ ਇਸ ਵਿੱਚ ਲਿਸਟੀਰੀਆ, ਈਕੋਲੀ, ਕੋਕਸੀਏਲਾ, ਸਾਲਮੋਨੇਲਾ, ਕੈਂਪੀਲੋਬੈਕਟਰ, ਯੇਰਸੀਨੀਆ ਵਰਗੇ ਕਈ ਬੈਕਟੀਰੀਆ ਹੁੰਦੇ ਹਨ, ਜਿਸ ਨਾਲ ਸਿਹਤ ਅਤੇ ਪਾਚਨ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਮਾਮਲਿਆਂ ਵਿੱਚ ਕੱਚਾ ਦੁੱਧ ਪੀਣਾ ਵੀ ਗੰਭੀਰ ਹੋ ਸਕਦਾ ਹੈ, ਜੇਕਰ ਜਾਨਵਰ ਦੇ ਸਰੀਰ ਵਿੱਚ ਕੁਝ ਇਨਫੈਕਸ਼ਨ ਹੋ ਜਾਵੇ। ਇਹ ਮਤਲੀ, ਪਾਚਨ ਸੰਬੰਧੀ ਸਮੱਸਿਆਵਾਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਦੇ ਸਿਹਤ ਪ੍ਰਭਾਵਾਂ ਦਾ ਕਾਰਨ ਬਣ ਸਕਦਾ ਹੈ।

ਹਾਲਾਂਕਿ, ਰਵਾਇਤੀ ਦਵਾਈ ਦੇ ਅਨੁਸਾਰ, ਇਹ ਮੰਨਿਆ ਜਾਂਦਾ ਸੀ ਕਿ ਕੱਚੇ ਦੁੱਧ ਵਿੱਚ ਐਂਟੀਬਾਇਓਟਿਕ ਗੁਣ ਅਤੇ ਲਾਭਕਾਰੀ ਪਾਚਕ ਹੁੰਦੇ ਹਨ, ਜੋ ਪਾਚਨ ਨੂੰ ਵਧਾ ਸਕਦੇ ਹਨ।

ਬੇਦਾਅਵਾ: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

ਹੁਣ ਕੋਈ ਵੀ ਬੱਚਾ, ਜੁਆਨ ਅਤੇ ਬੁੱਢਾ ਕੱਚਾ ਦੁੱਧ ਨਹੀਂ ਪੀਂਦਾ। ਕੱਚਾ ਦੁੱਧ ਪੀਣ ਦਾ ਯੁੱਗ ਹੁਣ ਬੀਤ ਗਿਆ ਹੈ। ਹੁਣ ਤਾਂ ਚਾਹ ਪੀਣ ਦਾ ਯੁੱਗ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.