ਖ਼ਵਾਜਾ ਅਹਿਮਦ ਅੱਬਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਖਵਾਜਾ ਅਹਿਮਦ ਅੱਬਾਸ ਤੋਂ ਰੀਡਿਰੈਕਟ)
Jump to navigation Jump to search
ਖ਼ਵਾਜਾ ਅਹਿਮਦ ਅੱਬਾਸ / ਕੇ ਏ ਅੱਬਾਸ
K.A.ABBAS.jpg
ਜਨਮਖ਼ਵਾਜਾ ਅਹਿਮਦ ਅੱਬਾਸ
(1914-06-07)7 ਜੂਨ 1914
ਪਾਨੀਪਤ, ਹਰਿਆਣਾ, ਬਰਤਾਨਵੀ ਭਾਰਤ
ਮੌਤ1 ਜੂਨ 1987(1987-06-01) (ਉਮਰ 72)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਫ਼ਿਲਮ ਡਾਇਰੈਕਟਰ, ਨਾਵਲਕਾਰ, ਪਟਕਥਾ ਲੇਖਕ, ਅਤੇ ਪੱਤਰਕਾਰ
ਸਰਗਰਮੀ ਦੇ ਸਾਲ1935–1987

ਖ਼ਵਾਜਾ ਅਹਿਮਦ ਅੱਬਾਸ (ਹਿੰਦੀ: ख़्वाजा अहमद अब्बास) (7 ਜੂਨ 1914 – 1 ਜੂਨ 1987), ਵਧੇਰੇ ਲੋਕਪ੍ਰਿਯ ਨਾਮ ਕੇ ਏ ਅੱਬਾਸ, ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਨਾਵਲਕਾਰ, ਪਟਕਥਾ ਲੇਖਕ, ਅਤੇ ਪੱਤਰਕਾਰ ਸੀ। ਉਹ ਉਨ੍ਹਾਂ ਕੁੱਝ ਗਿਣੇ ਚੁਣੇ ਲੇਖਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮੁਹੱਬਤ, ਸ਼ਾਂਤੀ ਅਤੇ ਮਨੁੱਖਤਾ ਦਾ ਪੈਗਾਮ ਦਿੱਤਾ। ਉਸ ਨੇ ਅਲੀਗੜ ਓਪੀਨੀਅਨ ਸ਼ੁਰੂ ਕੀਤਾ। ਬੰਬੇ ਕਰਾਨੀਕਲ ਵਿੱਚ ਇਹ ਲੰਬੇ ਸਮੇਂ ਤੱਕ ਬਤੌਰ ਪੱਤਰ ਪ੍ਰੇਰਕ ਅਤੇ ਫਿਲਮ ਸਮੀਖਿਅਕ ਰਹੇ। ਇਨ੍ਹਾਂ ਦਾ ਕਲਮ ਦ ਲਾਸਟ ਪੇਜ ਸਭ ਤੋਂ ਲੰਮਾ ਚਲਣ ਵਾਲੇ ਕਲਮਾਂ ਵਿੱਚ ਗਿਣਿਆ ਜਾਂਦਾ ਹੈ। ਇਹ 1941 ਤੋਂ 1986 ਤੱਕ ਚੱਲਿਆ। ਅੱਬਾਸ ਇਪਟਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ।

ਜੀਵਨੀ[ਸੋਧੋ]

ਖਵਾਜਾ ਅਹਿਮਦ ਅੱਬਾਸ ਸਾਹਿਬ ਦਾ ਜਨਮ 7 ਜੂਨ 1914 ਨੂੰ ਹਰਿਆਣਾ ਰਾਜ ਦੇ ਪਾਨੀਪਤ ਵਿੱਚ ਹੋਇਆ। ਉਹ ਖਵਾਜਾ ਗ਼ੁਲਾਮ ਅੱਬਾਸ ਦੇ ਪੋਤਰੇ ਸਨ ਜੋ 1857 ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਪਿਤਾ ਗ਼ੁਲਾਮ-ਉਸ-ਸਿਬਤੈਨ ਸਨ ਜੋ ਉਨ੍ਹਾਂ ਨੂੰ ਪਵਿਤਰ ਕੁਰਾਨ ਪੜ੍ਹਨ ਲਈ ਪ੍ਰੇਰਿਤ ਕਰਦੇ, ਜਦੋਂ ਕਿ ਮਸਰੂਰ ਖਾਤੂਨ ਉਨ੍ਹਾਂ ਦੀ ਮਾਂ ਸੀ। ਉਨ੍ਹਾਂ ਦੇ ਖਾਨਦਾਨ ਦਾ ਇਤਿਹਾਸ ਅਯੂਬ ਅੰਸਾਰੀ ਤੱਕ ਜਾਂਦਾ ਹੈ ਜੋ ਪੈਗੰਬਰ ਮੁਹੰਮਦ ਦੇ ਸਾਥੀ ਸਨ। ਆਪਣੀ ਅਰੰਭਿਕ ਸਿੱਖਿਆ ਦੇ ਲਈ, ਅੱਬਾਸ ਸਾਹਿਬ ਹਾਲੀ ਮੁਸਲਮਾਨ ਹਾਈ ਸਕੂਲ ਗਏ ਜਿਸਨੂੰ ਉਨ੍ਹਾਂ ਦੇ ਪੜਦਾਦਾ ਯਾਨੀ ਪ੍ਰਸਿੱਧ ਉਰਦੂ ਸ਼ਾਇਰ ਖਵਾਜਾ ਅਲਤਾਫ ਹੁਸੈਨ ਹਾਲੀ ਅਤੇ ਮਿਰਜ਼ਾ ਗਾਲਿਬ ਦੇ ਸ਼ਾਗਿਰਦ; ਦੁਆਰਾ ਸਥਾਪਤ ਕੀਤਾ ਗਿਆ ਸੀ। ਪਾਨੀਪਤ ਵਿੱਚ ਉਨ੍ਹਾਂ ਨੇ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ, 15 ਸਾਲ ਦੀ ਉਮਰ ਵਿੱਚ ਮੈਟਰਿਕ ਪੂਰੀ ਕਰਨ ਤੋਂ ਬਾਅਦ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ ਏ (1933) ਅਤੇ ਐਲ . ਐਲ . ਬੀ (1935) ਪੂਰੀ ਕੀਤੀ।

ਫ਼ਿਲਮੀ ਸਫਰ[ਸੋਧੋ]

1945 ਵਿੱਚ ਖਵਾਜਾ ਸਾਹਿਬ ਦਾ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਕੈਰੀਅਰ ਸ਼ੁਰੂ ਹੋਇਆ ਜਦੋਂ ਉਸ ਨੇ ਇਪਟਾ (ਇੰਡੀਅਨ ਪੀਪਲਸ ਥਿਏਟਰ ਐਸੋਸੀਏਸ਼ਨ) ਲਈ 1943 ਦੇ ਬੰਗਾਲ ਵਿੱਚ ਪਏ ਅਕਾਲ ਤੇ ਆਧਾਰਿਤ ਧਰਤੀ ਕੇ ਲਾਲ ਨਾਮ ਦੀ ਇੱਕ ਫਿਲਮ ਬਣਾਈ। 1951 ਵਿੱਚ, ਉਸ ਨੇ 'ਨਯਾ ਸੰਸਾਰ' ਨਾਮ ਦੀ ਆਪਣੀ ਕੰਪਨੀ ਬਣਾ ਲਈ ਜਿਸਨੇ ਅਨਹੋਨੀ (1952) ਵਰਗੀਆਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ। ਅੱਬਾਸ ਦੀ ਫਿਲਮ ਰਾਹੀ (1953), ਮੁਲਕ ਰਾਜ ਆਨੰਦ ਦੀ ਇੱਕ ਕਹਾਣੀ ਉੱਤੇ ਆਧਾਰਿਤ ਸੀ ਜਿਸ ਵਿੱਚ ਚਾਹ ਦੇ ਬਾਗਾਨਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦੀ ਦੁਰਦਸ਼ਾ ਨੂੰ ਵਿਖਾਇਆ ਗਿਆ ਸੀ। ਚੇਤਨ ਆਨੰਦ ਲਈ ਨੀਚਾ ਨਗਰ (1946) ਲਿਖਣ ਤੋਂ ਪਹਿਲਾਂ, ਅੱਬਾਸ ਨੇ ਵੀ. ਸ਼ਾਂਤਾਰਾਮ ਲਈ ਡਾ. ਕੋਟਨੀਸ ਕੀ ਅਮਰ ਕਹਾਣੀ (1946) ਵੀ ਲਿਖੀ ਸੀ।[1]

ਹਵਾਲੇ[ਸੋਧੋ]