ਸਮੱਗਰੀ 'ਤੇ ਜਾਓ

ਖ਼ਵਾਰਜ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Aral
Sea
Ustyurt
Plateau
Kyzylkum
Khwarazm
Karakum
2009 ਦੀ ਇੱਕ ਸੈਟੇਲਾਈਟ ਤਸਵੀਰ ਤੇ ਖ਼ਵਾਰਜ਼ਮ ਨਖਲਿਸਤਾਨ

ਖ਼ਵਾਰਜ਼ਮ /kwəˈrɛzəm/ (ਫ਼ਾਰਸੀ: خوارزم) ਮੱਧ-ਏਸ਼ੀਆ ਦੀ ਇੱਕ ਪੁਰਾਣੀ ਰਿਆਸਤ ਜਿਹੜੀ ਆਮੂ ਦਰਿਆ ਦੇ ਬੇਟ ਵਿੱਚ ਫੈਲੀ ਹੋਈ ਸੀ। ਹੁਣ ਇਹ ਇਲਾਕਾ ਉਜ਼ਬੇਕਿਸਤਾਨ ਵਿੱਚ ਸ਼ਾਮਿਲ ਹੈ। ਇਸ ਦੇ ਉੱਤਰ ਵਿੱਚ ਅਰਾਲ ਸਾਗਰ, ਪੂਰਬ ਵਿੱਚ ਕਿਜਿਲ ਕੁਮ ਰੇਗਿਸਤਾਨ, ਦੱਖਣ ਵਿੱਚ ਕਾਰਾਕੁਮ ਰੇਗਿਸਤਾਨ ਅਤੇ ਪੱਛਮ ਵਿੱਚ ਉਸਤਿਉਰਤ ਪਠਾਰ ਹੈ। ਪੁਰਾਣੇ ਜ਼ਮਾਨਿਆਂ ਚ ਇਹ ਇਲਾਕਾ ਤਹਿਜ਼ੀਬ ਦਾ ਅਹਿਮ ਮਰਕਜ਼ ਸੀ। 6ਵੀਂ ਸਦੀ ਈਪੂ ਚ ਇਸ ਤੇ ਸਾਇਰਸ ਆਜ਼ਮ ਦਾ ਕਬਜ਼ਾ ਹੋਇਆ ਤੇ ਚੌਥੀ ਸਦੀ ਈਪੂ ਵਿੱਚ ਇਹ ਖ਼ੁਦ ਮੁਖ਼ਤਾਰ ਹੋ ਗਿਆ। 7ਵੀਂ ਸਦੀ ਈਸਵੀ ਵਿੱਚ ਇਸ ਤੇ ਅਰਬਾਂ ਨੇ ਕਬਜ਼ਾ ਕਰ ਲਿਆ ਤੇ ਉਥੇ ਦੇ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ। 995 ਵਿੱਚ ਇਹ ਇਲਾਕਾ ਖ਼ਾਰਜ਼ਮੀ ਅਮੀਰਾਂ ਦੇ ਹੇਠ ਮੁਤਹਿਦ ਹੋ ਗਿਆ ਜਿਸ ਦੀ ਰਾਜਧਾਨੀ ਜ਼ਰਨਿੱਜ ਸ਼ਹਿਰ ਸੀ ਜਿਹੜਾ ਵਪਾਰ, ਸਨਅਤਾਂ ਦੇ ਨਾਲ਼ ਨਾਲ਼ ਅਰਬੀ ਦੀ ਤਾਲੀਮ ਦਾ ਵੀ ਅਹਿਮ ਕੇਂਦਰ ਸੀ। 12ਵੀਂ ਸਦੀ ਈਸਵੀ ਦੇ ਆਖ਼ੀਰ ਤੱਕ ਖ਼ਵਾਰਜ਼ਮ ਨੇ ਸਲਜੋਕੀ ਤੁਰਕਾਂ ਤੋਂ ਆਜ਼ਾਦੀ ਹਾਸਲ ਕਰ ਲਈ ਜਿਹੜੇ ਅਰਬਾਂ ਦੇ ਬਾਦ ਇਸ ਇਲਾਕੇ ਤੇ ਹਕੂਮਤ ਕਰਨ ਲੱਗੇ ਸਨ। ਬਾਦ ਵਿੱਚਇਨ੍ਹਾਂ ਨੇ ਉਪਲੀ ਸਲਤਨਤ ਨੂੰ ਵਧਾਇਆ ਤੇ 13ਵੀਂ ਸਦੀ ਈਸਵੀ ਦੇ ਸ਼ੁਰੂ ਚ ਇਹ ਸਲਤਨਤ ਕੈਸਪੀਅਨ ਸਾਗਰ ਤੋਂ ਸਮਰਕੰਦ ਤੇ ਬੁਖ਼ਾਰਾ ਤੱਕ ਫੈਲੀ ਹੋਈ ਸੀ 1221 ਵਿੱਚ ਚੰਗੇਜ਼ ਖ਼ਾਨ ਨੇ ਇਸ ਇਲਾਕੇ ਤੇ ਹਮਲਾ ਕੀਤਾ ਤੇ ਰਾਜਧਨੀ ਨੂੰ ਤਬਾਹ ਕਰ ਦਿੱਤਾ। 14ਵੀਂ ਸਦੀ ਦੇ ਆਖ਼ੀਰ ਵਿੱਚ ਅਮੀਰ ਤੈਮੂਰ ਨੇ ਖ਼ਵਾਰਜ਼ਮ ਨੂੰ ਮਲੀਆਮੇਟ ਕਰ ਦਿੱਤਾ।

ਹਵਾਲੇ

[ਸੋਧੋ]